ਭੋਲੇਨਾਥ ਦੀ ਕਿਰਪਾ ਪਾਉਣ ਲਈ ਅੱਜ ਹੀ ਅਪਣਾਓ ਇਹ ਉਪਾਅ

2/10/2020 2:32:59 PM

ਜਲੰਧਰ(ਬਿਊਰੋ)— ਜੋਤਿਸ਼ ਵਿੱਦਿਆ 'ਚ ਹਰ ਕਿ ਦੇਵੀ-ਦੇਵਤਾ ਨੂੰ ਇਕ-ਇਕ ਦਿਨ ਮੰਨਿਆ ਜਾਂਦਾ ਹੈ। ਇੰਜ ਹੀ ਭਗਵਾਨ ਸ਼ਿਵ ਨੂੰ ਸੋਮਵਾਰ ਦਾ ਦਿਨ ਸਮਰਪਿਤ ਹੈ। ਇਸ ਦਿਨ ਕੀਤੀ ਗਈ ਭੋਲੇਸ਼ੰਕਰ ਦੀ ਪੂਜਾ ਨਾਲ ਸ਼ਿਵ ਆਪਣੇ ਭਗਤਾਂ 'ਤੇ ਕਿਰਪਾ ਕਰਦੇ ਹਨ। ਇਸ ਤੋਂ ਇਲਾਵਾ ਜੇਕਰ ਇਸ ਦਿਨ ਸ਼ਿਵ ਜੀ ਦੀ ਪੂਜਾ ਦੇ ਨਾਲ-ਨਾਲ ਜੋਤਿਸ਼ 'ਚ ਦੱਸੇ ਗਏ ਕੁਝ ਉਪਾਅ ਨੂੰ ਪੂਰੀ ਸ਼ਰਧਾ ਨਾਲ ਕੀਤੇ ਜਾਣ ਤਾਂ ਜ਼ਿੰਦਗੀ ਵਿਚ ਚੱਲ ਰਹੀ ਹਰ ਮੁਸ਼ਕਲ ਆਸਾਨ ਹੋ ਜਾਂਦੀ ਹੈ। ਜੇਕਰ ਤੁਹਾਡੇ ਘਰ ਪਰਿਵਾਰ ਵਿਚ ਕੋਈ ਵੀ ਸਮੱਸਿਆ ਹੋਵੇ ਤਾਂ ਸੋਮਵਾਰ ਦੇ ਦਿਨ ਸ਼ਿਵ ਨਾਲ ਸਬੰਧਿਤ ਕੁਝ ਸਰਲ ਉਪਾਅ ਕਰਨ ਨਾਲ ਇਹ ਸਾਰੀਆਂ ਪ੍ਰੇਸ਼ਾਨੀਆਂ ਦੂਰ ਹੋ ਜਾਣਗੀਆਂ। ਇਸ ਨਾਲ ਘਰ ਵਿਚ ਧਨ ਦਾ ਵਾਧਾ ਹੁੰਦਾ ਹੈ। ਆਓ ਜਾਣਦੇ ਹਾਂ ਇਨ੍ਹਾਂ 'ਚੋਂ ਇਕ ਉਪਾਅ ਬਾਰੇ।

— ਜੋਤਿਸ਼ ਅਨੁਸਾਰ ਦੋ ਕਪੂਰ ਅਤੇ ਇਕ ਲੌਂਗ ਦੇ ਉਪਾਅ ਨਾਲ ਤੁਸੀਂ ਆਉਣ ਵਾਲੀਆਂ ਸਾਰੀਆਂ ਸਮੱਸਿਆਵਾਂ ਨੂੰ ਹੱਲ ਕਰ ਸਕੋਗੇ। ਇਸ ਉਪਾਅ ਨਾਲ ਧਨ ਆਉਣ ਦੇ ਵੀ ਸਾਰੇ ਰਸਤੇ ਖੁੱਲ੍ਹ ਜਾਂਦੇ ਹਨ। ਆਓ ਜਾਣਦੇ ਹਾਂ ਇਸ ਉਪਾਅ ਬਾਰੇ।

ਸੋਮਵਾਰ ਦੇ ਦਿਨ ਸਭ ਤੋਂ ਪਹਿਲਾਂ ਘਰ ਦੀ ਪੂਜਾ ਵਾਲੀ ਥਾਂ 'ਤੇ 2 ਕਪੂਰ ਅਤੇ ਲੌਂਗ ਲੈ ਕੇ ਬੈਠ ਜਾਓ ਅਤੇ ਦੋਵਾਂ ਕਪੂਰਾਂ ਅਤੇ ਲੌਂਗ ਨੂੰ ਸ਼ਿਵ ਜੀ ਦੀ ਮੂਰਤੀ ਜਾਂ ਤਸਵੀਰ ਦੇ ਸਾਹਮਣੇ ਰੱਖ ਦਿਓ। ਇਸ ਤੋਂ ਬਾਅਦ ਤੁਸੀਂ ਓਮ ਨਮੋ: ਸ਼ਿਵਾਏ ਮੰਤਰ ਦਾ 21 ਵਾਰ ਜਾਪ ਕਰੋ। ਜਾਪ ਕਰਨ ਤੋਂ ਬਾਅਦ ਆਪਣੀ ਹਥੇਲੀ 'ਚ ਦੋਵਾਂ ਕਪੂਰਾਂ ਵਿਚਕਾਰ ਲੌਂਗ ਰੱਖੋ ਅਤੇ ਮੁੱਠੀ ਬੰਦ ਕਰਕੇ ਆਪਣੀਆਂ ਸਾਰੀਆਂ ਸਮੱਸਿਆਵਾਂ ਬੋਲ ਦਿਓ।

ਇਸ ਤੋਂ ਬਾਅਦ ਲੌਂਗ ਅਤੇ ਕਪੂਰ ਲੈ ਕੇ ਕਿਸੇ ਸ਼ਿਵ ਮੰਦਰ ਜਾ ਕੇ ਸ਼ਿਵਲਿੰਗ 'ਤੇ ਚੜ੍ਹਾਏ ਹੋਏ ਜਲ ਨਾਲ ਕਪੂਰ ਨੂੰ ਸਪਰਸ਼ ਕਰਾਓ। ਸਪਰਸ਼ ਕਰਾਉਣ ਤੋਂ ਬਾਅਦ ਉਸ ਕਪੂਰ ਅਤੇ ਲੌਂਗ ਨੂੰ ਸਾੜ ਦਿਓ। ਇਸ ਤੋਂ ਇਲਾਵਾ ਕਪੂਰ ਨੂੰ ਕਿਸੇ ਤੁਲਸੀ ਦੇ ਪੌਦੇ ਕੋਲ ਵੀ ਸਾੜ ਸਕਦੇ ਹੋ। ਇਸ ਉਪਾਅ ਨੂੰ ਕਰਦੇ ਹੀ ਤੁਹਾਨੂੰ ਜਲਦੀ ਹੀ ਇਸ ਦਾ ਨਤੀਜਾ ਦੇਖਣ ਨੂੰ ਮਿਲ ਜਾਵੇਗਾ।


manju bala

Edited By manju bala