ਹਨੂੰਮਾਨ ਜੀ ਦੀ ਪੂਜਾ ਦੌਰਾਨ ਇਨ੍ਹਾਂ ਮੰਤਰਾਂ ਦਾ ਜ਼ਰੂਰ ਕਰੋ ਜਾਪ, ਖ਼ਤਮ ਹੋਵੇਗੀ ਹਰ ਪ੍ਰੇਸ਼ਾਨੀ
5/22/2023 12:27:37 PM
ਜਲੰਧਰ (ਬਿਊਰੋ) — ਧਾਰਮਿਕ ਸ਼ਾਸਤਰਾਂ 'ਚ ਮੰਗਲਵਾਰ ਦੇ ਦਿਨ ਹਨੂੰਮਾਨ ਜੀ ਦਾ ਜਨਮ ਹੋਇਆ ਸੀ। ਇਸ ਲਈ ਇਸ ਦਿਨ ਨੂੰ ਹਨੂੰਮਾਨ ਜੀ ਦਾ ਦਿਨ ਮੰਨਿਆ ਜਾਂਦਾ ਹੈ। ਇਸ ਦਿਨ ਕੁਝ ਵਿਸ਼ੇਸ਼ ਉਪਾਅ ਕਰਨ ਨਾਲ ਬਜਰੰਗਬਲੀ ਜਲਦ ਖੁਸ਼ ਹੋ ਜਾਂਦੇ ਹਨ। ਜੇਕਰ ਤੁਸੀਂ ਵੀ ਪਵਨ ਪੁੱਤਰ ਹਨੂੰਮਾਨ ਦੀ ਕ੍ਰਿਪਾ ਦੇ ਪਾਤਰ ਬਨਣਾ ਚਾਹੁੰਦੇ ਹੋ ਤਾਂ ਮੰਗਲਵਾਰ ਦੇ ਦਿਨ ਕੁਝ ਖਾਸ ਉਪਾਅ ਕਰੋ, ਜਿਨ੍ਹਾਂ ਨਾਲ ਵਿਅਕਤੀ ਦੀਆਂ ਸਾਰੀਆਂ ਇੱਛਾਵਾਂ ਦੀ ਪੂਰਤੀ ਹੁੰਦੀ ਹੈ ਅਤੇ ਆਸਾਨੀ ਨਾਲ ਹਰ ਸਮੱਸਿਆ ਦਾ ਹੱਲ ਹੋ ਜਾਂਦਾ ਹੈ।
ਮੰਗਲਵਾਰ ਦੇ ਦਿਨ ਹਨੂੰਮਾਨ ਮੰਤਰ ਦਾ ਵਿਧੀ-ਵਿਧਾਨ ਨਾਲ ਜਾਪ ਕਰੋ :-
ਓਮ ਨਮੋ ਹਨੂਮਤੇ ਰੂਦਰਾਵਤਾਰਾਏ ਸਰਵਸ਼ਤਰੁ ਸੰਹਾਰਣਾਏ ਸਰਵਰੋਗ ਹਰਾਏ ਸਰਵਵਸ਼ੀਕਰਣਾਏ ਰਾਮਦੂਤਾਏ ਸਵਾਹਾ।
ਸਵੇਰੇ ਜਲਦੀ ਉੱਠ ਕੇ ਸਭ ਤੋਂ ਪਹਿਲਾਂ ਇਸ਼ਨਾਨ ਆਦਿ ਕਰੋ ਅਤੇ ਇਸ ਤੋਂ ਬਾਅਦ ਆਪਣੇ ਮਾਤਾ-ਪਿਤਾ, ਗੁਰੂ, ਇਸ਼ਟ ਅਤੇ ਕੁਲ ਦੇਵਤਾ ਨੂੰ ਨਮਸਕਾਰ ਕਰੋ। ਹਨੂੰਮਾਨ ਪ੍ਰਤਿਮਾ ਦੇ ਸਾਹਮਣੇ ਇਸ ਮੰਤਰ ਦਾ ਜਾਪ ਕਰੋ। ਇਸ ਨਾਲ ਵਿਸ਼ੇਸ਼ ਫਲ ਮਿਲਦਾ ਹੈ। ਜਾਪ ਲਈ ਲਾਲ ਹਕੀਕ ਦੀ ਮਾਲਾ ਦਾ ਪ੍ਰਯੋਗ ਕਰੋ।
ਇਸ ਮੰਤਰ ਦਾ ਕਰੋ ਜਾਪ :—
ਰਾਮ ਰਾਮੇਤੀ ਰਾਮੇਤੀ ਰਮੇ ਰਾਮੇ ਮਨੋਰਮੇ।
ਸਹਸਤਰ ਨਾਮ ਤਤੂਨਯੰ ਰਾਮ ਨਾਮ ਵਰਾਨਨੇ।
ਹੁਣ ਹਨੂੰਮਾਨ ਜੀ ਨੂੰ ਚੜ੍ਹਾਏ ਗਏ ਗੁਲਾਬ ਦੇ ਫੁੱਲਾਂ ਦੀ ਮਾਲਾ 'ਚੋਂ ਇਕ ਫੁਲ ਤੋੜ ਕੇ ਉਸ ਨੂੰ ਇਕ ਲਾਲ ਕੱਪੜੇ 'ਚ ਲਪੇਟ ਕੇ ਆਪਣੇ ਧਨ ਵਾਲੀ ਥਾਂ ਤਿਜੋਰੀ 'ਚ ਰੱਖ ਲਓ। ਇਸ ਨਾਲ ਤਿਜੋਰੀ 'ਚ ਬਰਕਤ ਬਣੀ ਰਹਿੰਦੀ ਹੈ।
ਇਹ ਹਨ ਖਾਸ ਉਪਾਅ :-
1. ਸਭ ਤੋਂ ਪਹਿਲਾਂ ਜਾਣ ਲਓ ਕਿ ਹਨੂੰਮਾਨ ਚਾਲੀਸਾ ਦੇ ਪਾਠ ਦੀ ਸ਼ੁਰੂਆਤ ਮੰਗਲਵਾਰ ਜਾਂ ਸ਼ਨੀਵਾਰ ਤੋਂ ਕਰਕੇ 40 ਦਿਨਾਂ ਦਾ ਅਨੁਸਰਣ ਕਰੋ। ਉਸ ਤੋਂ ਬਾਅਦ ਅਗਲੇ 11 ਸ਼ਨੀਵਾਰ ਅਤੇ ਅਗਲੇ 11 ਮੰਗਲਵਾਰ ਤਕ ਇਕ ਦਿਨ ਦੇ ਅੰਦਰ 21 ਪਾਠ ਕਰੋ। ਧਿਆਨ ਰੱਖੋ ਕਿ ਪਾਠ ਸਿਰਫ ਸਵੇਰੇ-ਸਵੇਰੇ 4 ਵਜੇ ਸ਼ੁਰੂ ਕਰਨਾ ਹੋਵੇਗਾ ਤਾਂ ਹੀ ਲਾਭ ਪ੍ਰਾਪਤ ਹੋਵੇਗਾ।
2. ਮੰਗਲਵਾਰ ਦੇ ਦਿਨ ਸਵੇਰੇ ਇਸ਼ਨਾਨ ਕਰਨ ਤੋਂ ਬਾਅਦ ਬੜ ਦੇ ਦਰੱਖਤ ਦਾ ਇਕ ਪੱਤਾ ਤੋੜੋ ਅਤੇ ਇਸ ਨੂੰ ਸਾ8 ਪਾਣੀ ਨਾਲ ਧੋ ਲਓ। ਫਿਰ ਇਸ ਪੱਤੇ ਨੂੰ ਕੁਝ ਦੇਰ ਹਨੂੰਮਾਨ ਜੀ ਦੀ ਪ੍ਰਤਿਮਾ ਸਾਹਮਣੇ ਰੱਖੋ ਅਤੇ ਇਸ ਤੋਂ ਬਾਅਦ ਇਸ 'ਤੇ ਕੇਸਰ ਨਾਲ ਸ਼੍ਰੀ ਰਾਮ ਲਿਖੋ। ਇਸ ਤੋਂ ਬਾਅਦ ਇਸ ਪੱਤੇ ਨੂੰ ਆਪਣੇ ਪਰਸ 'ਚ ਰੱਖ ਲਓ। ਇਸ ਉਪਾਅ ਕਰਨ ਨਾਲ ਤੁਹਾਡੇ ਪੈਸਿਆਂ ਦੀ ਕੋਈ ਕਮੀ ਨਹੀਂ ਰਹੇਗੀ ਅਤੇ ਘਰ 'ਚ ਹਮੇਸ਼ਾ ਬਰਕਤ ਬਣੀ ਰਹੇਗੀ। ਜਦੋਂ ਇਹ ਪੱਤਾ ਪੂਰੀ ਤਰ੍ਹਾਂ ਨਾਲ ਸੁੱਕ ਜਾਵੇ ਤਾਂ ਇਸ ਪੱਤੇ ਨੂੰ ਨਦੀ 'ਚ ਵਹਾਅ ਦਿਓ ਅਤੇ ਇਸ ਪ੍ਰਕਾਰ ਨਾਲ ਇਕ ਹੋਰ ਪੱਤਾ ਅਭਿਮੰਤਰਿਤ ਕਰਕੇ ਆਪਣੇ ਪਰਸ 'ਚ ਰੱਖ ਲਓ।
3. ਮੰਗਲਵਾਰ ਦੇ ਦਿਨ ਹਨੂੰਮਾਨ ਜੀ ਨੂੰ ਚੋਲਾ ਚੜ੍ਹਾਓ। ਹਨੂੰਮਾਨ ਜੀ ਨੂੰ ਚੋਲਾ ਚੜ੍ਹਾਉਣ ਤੋਂ ਪਹਿਲਾਂ ਤੁਸੀ ਇਸ਼ਨਾਨ ਕਰੋ ਅਤੇ ਸ਼ੁੱਧ ਹੋ ਜਾਓ ਅਤੇ ਸਾਫ ਕੱਪੜੇ ਪਹਿਨੋ। ਚੋਲਾ ਚੜਾਉਣ ਲਈ ਚਮੇਲੀ ਦੇ ਤੇਲ ਦਾ ਇਸਤੇਮਾਲ ਕਰੋ ਅਤੇ ਨਾਲ ਹੀ ਚੋਲਾ ਚੜਾਉਂਦੇ ਸਮੇਂ ਇਕ ਦੀਵਾ ਹਨੂੰਮਾਨ ਜੀ ਦੇ ਸਾਹਮਣੇ ਜਗਾ ਕੇ ਰੱਖ ਦਿਓ। ਦੀਵੇ 'ਚ ਵੀ ਚਮੇਲੀ ਦੇ ਤੇਲ ਦਾ ਹੀ ਇਸਤੇਮਾਲ ਕਰੋ। ਚੋਲਾ ਚੜਾਉਣ ਤੋਂ ਬਾਅਦ ਹਨੂੰਮਾਨ ਜੀ ਨੂੰ ਗੁਲਾਬ ਦੇ ਫੁੱਲਾਂ ਦੀ ਮਾਲਾ ਚੜ੍ਹਾਓ ਅਤੇ ਕੇਵੜੇ ਦਾ ਇਤਰ ਹਨੂੰਮਾਨ ਜੀ ਦੀ ਪ੍ਰਤਿਮਾ ਦੇ ਦੋਵਾਂ ਮੋਢਿਆਂ 'ਤੇ ਥੋੜ੍ਹਾ-ਥੋੜ੍ਹਾ ਛਿੜਕ ਦਿਓ। ਹੁਣ ਇਕ ਸਾਬੂਤ ਪਾਨ ਦਾ ਪੱਤਾ ਲਓ ਅਤੇ ਇਸ ਦੇ 'ਤੇ ਥੋੜ੍ਹਾ ਗੁੜ ਅਤੇ ਥੋੜ੍ਹੇ ਛੋਲੇ ਰੱਖ ਕੇ ਹਨੂੰਮਾਨ ਜੀ ਨੂੰ ਇਸ ਦਾ ਭੋਗ ਲਗਾਓ। ਭੋਗ ਲਗਾਉਣ ਤੋਂ ਬਾਅਦ ਉਸੇ ਸਥਾਨ 'ਤੇ ਥੋੜ੍ਹੀ ਦੇਰ ਬੈਠ ਕੇ ਤੁਲਸੀ ਦੀ ਮਾਲਾ ਨਾਲ ਹੇਠਾਂ ਲਿਖੇ ਮੰਤਰ ਦਾ ਜਾਪ ਕਰੋ। ਘੱਟ ਤੋਂ ਘੱਟ 5 ਮਾਲਾ ਜਾਪ ਜ਼ਰੂਰ ਕਰੋ।