ਇਸ ਤਰ੍ਹਾਂ ਜਪੋ ਹਨੂੰਮਾਨ ਜੀ ਦਾ ਨਾਮ, ਹੋਵੇਗੀ ਧਨ ਦੀ ਵਰਖਾ ਤੇ ਖ਼ਤਮ ਹੋਣਗੇ ਸਾਰੇ ਕਲੇਸ਼
5/18/2021 12:31:26 PM
ਜਲੰਧਰ (ਬਿਊਰੋ) - ਰਾਮ ਭਗਤ ਹਨੂੰਮਾਨ ਨੂੰ ਯਾਦ ਕਰਨ ਤੋਂ ਪਹਿਲਾਂ ਆਪਣਾ ਚਰਿੱਤਰ ਉੱਤਮ ਅਤੇ ਮਨ 'ਚ ਪਵਿੱਤਰਤਾ ਦਾ ਭਾਵ ਰੱਖੋ। ਫਿਰ ਬਜਰੰਗਬਲੀ ਦੇ 12 ਨਾਂਵਾਂ ਦਾ ਜਾਪ ਕਰੋ। ਇਸ ਨਾਲ ਤੁਹਾਡੀ ਜ਼ਿੰਦਗੀ 'ਚ ਚੱਲ ਰਹੇ ਸਾਰੇ ਸੰਕਟ ਦੂਰ ਹੋ ਜਾਣਗੇ। ਕੋਈ ਵੀ ਅਜਿਹਾ ਕੰਮ ਨਹੀਂ ਹੈ, ਜੋ ਰੁਕ ਜਾਵੇ। ਜੋਤਿਸ਼ਾਂ ਦਾ ਮੰਨਣਾ ਹੈ ਕਿ ਜੋ ਵਿਅਕਤੀ ਇਨ੍ਹਾਂ ਚਮਤਕਾਰੀ 12 ਨਾਂਵਾਂ ਦਾ ਜਾਪ ਕਰਦਾ ਹੈ, ਉਸ 'ਤੇ ਪਵਨ ਪੁੱਤਰ ਦਾ ਹੱਥ ਸਦਾ ਰਹਿੰਦਾ ਹੈ ਅਤੇ ਨੌਂ ਗ੍ਰਹਿ ਵੀ ਸ਼ੁੱਭ ਪ੍ਰਭਾਵ ਦਿੰਦੇ ਹਨ।
12 ਨਾਂ ਇਹ ਹਨ -
1. ਰਾਮ ਭਗਤ
2. ਮਹਾਬਲ
3. ਮਹਾਵੀਰ ਹਨੂੰਮਾਨ
4. ਬਜਰੰਗ ਬਲੀ
5. ਸ਼ੰਕਰ ਸੁਮਨ
6. ਕੇਸਰੀ ਨੰਦਨ
7. ਅੰਜਨੀ ਸੁਤ
8. ਪਵਨ ਪੁੱਤਰ
9. ਅਮਿਤ ਵਿਕਰਮ
10. ਸਮੇਸ਼ਟ
11. ਲਕਸ਼ਮਣ
12. ਪ੍ਰਾਣ ਦਾਤਾ
12 ਨਾਂ ਜਪਣ ਨਾਲ ਹੋਣਗੇ ਇਹ ਲਾਭ -
1- ਸਵੇਰੇ ਉੱਠਦੇ ਹੀ 12 ਨਾਂਵਾਂ ਨੂੰ 11 ਵਾਰ ਬੋਲਣ ਵਾਲੇ ਵਿਅਕਤੀ ਦੀ ਉਮਰ ਲੰਬੀ ਹੁੰਦੀ ਹੈ।
2- ਕਈ ਵਾਰ ਬਹੁਤ ਕੋਸ਼ਿਸ਼ਾਂ ਦੇ ਬਾਵਜੂਦ ਕਿਸਮਤ ਦਾ ਸਾਥ ਨਹੀਂ ਮਿਲ ਪਾਉਂਦਾ ਤਾਂ ਅਜਿਹੇ 'ਚ 12 ਨਾਂਵਾਂ ਦਾ ਜਾਪ ਵਿਗੜੇ ਕੰਮ ਵੀ ਬਣਾ ਦਿੰਦਾ ਹੈ।
3- ਧਨ ਸੰਬੰਧੀ ਕੋਈ ਵੀ ਕੰਮ ਕਰਨ ਤੋਂ ਪਹਿਲਾਂ ਇਨ੍ਹਾਂ ਨਾਂਵਾਂ ਦਾ ਜਾਪ ਮਨ ਹੀ ਮਨ ਕਰੋ।
4- ਰਾਤ ਨੂੰ ਸੌਂਦੇ ਸਮੇਂ ਨਾਂ ਲੈਣ ਵਾਲਾ ਵਿਅਕਤੀ ਦੁਸ਼ਮਣਾਂ ਤੋਂ ਰਹਿਤ ਹੁੰਦਾ ਹੈ।
5- 12 ਨਾਂਵਾਂ ਦਾ ਲਗਾਤਾਰ ਜਾਪ ਕਰਨ ਵਾਲੇ ਵਿਅਕਤੀ ਦੀ ਹਨੂੰਮਾਨ ਜੀ ਮਹਾਰਾਜ ਰੱਖਿਆ ਕਰਦੇ ਹਨ।
6- ਯਾਤਰਾ ਦੇ ਸਮੇਂ ਅਤੇ ਅਦਾਲਤ 'ਚ ਪਏ ਵਿਵਾਦ ਲਈ 12 ਨਾਂ ਆਪਣਾ ਚਮਤਕਾਰ ਦਿਖਾਉਣਗੇ।
7- ਲਾਲ ਸਿਆਹੀ ਨਾਲ ਮੰਗਲਵਾਰ ਨੂੰ ਭੋਜ ਪੱਤਰ 'ਤੇ ਇਹ 12 ਨਾਂ ਲਿਖ ਕੇ ਮੰਗਲਵਾਰ ਦੇ ਹੀ ਦਿਨ ਤਾਬੀਜ਼ ਬੰਨ੍ਹਣ ਨਾਲ ਕਦੇ ਸਿਰਦਰਦ ਨਹੀਂ ਹੁੰਦਾ। ਗਲੇ ਜਾਂ ਬਾਂਹ 'ਤੇ ਤਾਂਬੇ ਦਾ ਤਾਬੀਜ਼ ਜ਼ਿਆਦਾ ਉੱਤਮ ਹੈ।
ਮੰਗਲ ਨੂੰ ਅਨੁਕੂਲ ਬਣਾਈ ਰੱਖਣ ਲਈ ਕਰੋ ਖ਼ਾਸ ਉਪਾਅ :-
1. ਕਿਸੇ ਜੋਤਿਸ਼/ਪੰਡਿਤ ਨਾਲ ਵਿਚਾਰ ਕਰਨ ਤੋਂ ਬਾਅਦ ਮੂੰਗਾ ਰਤਨ ਧਾਰਨ ਕਰੋ। ਮੂੰਗਾ ਮੰਗਲ ਗ੍ਰਹਿ ਦਾ ਰਤਨ ਹੁੰਦਾ ਹੈ।
2. ਜੇਕਰ ਸਰੀਰ ਹਮੇਸ਼ਾ ਰੋਗ ਨਾਲ ਪੀੜਤ ਰਹਿੰਦਾ ਹੈ ਤਾਂ ਹਰ ਤਰ੍ਹਾਂ ਦੇ ਰੋਗ ਨੂੰ ਦੂਰ ਕਰਨ ਲਈ ਹਰ ਮੰਗਲਵਾਰ ਨੂੰ ਗੁੜ ਅਤੇ ਆਟੇ ਦਾ ਦਾਨ ਕਰੋ।
3. ਘਰ 'ਚ ਹਮੇਸ਼ਾ ਕਲੇਸ਼ ਬਣਿਆ ਰਹਿੰਦਾ ਹੈ ਤਾਂ ਉਸ ਦੀ ਸ਼ਾਂਤੀ ਲਈ ਹਰ ਮੰਗਲਵਾਰ ਨੂੰ ਵਹਿੰਦੇ ਹੋਏ ਪਾਣੀ 'ਚ ਲਾਲ ਮਸੂਰ ਦੀ ਦਾਲ ਵਹਾਓ।
4. ਜ਼ਮੀਨ ਜਾਇਦਾਦ ਦੀ ਪ੍ਰਾਪਤੀ ਲਈ ਵੱਡੇ ਭਰਾ ਦੀ ਸੇਵਾ ਕਰੋ ਅਤੇ ਕਿਸੇ ਦੇ ਧਨ ਜਾਂ ਜ਼ਮੀਨ 'ਤੇ ਮਾੜੀ ਨਜ਼ਰ ਨਾ ਰੱਖੋ।
5. ਵਿੱਦਿਆ ਦੀ ਪ੍ਰਾਪਤੀ ਲਈ ਰਿਓੜੀਆਂ ਨੂੰ ਚੱਲਦੇ ਪਾਣੀ 'ਚ ਪ੍ਰਵਾਹਿਤ ਕਰੋ।
6. ਜੇਕਰ ਕਰਜ਼ ਵਧਦਾ ਜਾ ਰਿਹਾ ਹੈ ਤਾਂ ਤ੍ਰਿਣਮੋਚਕ ਮੰਗਲ ਸਰੋਤ ਦਾ ਪਾਠ ਖ਼ੁਦ ਕਰੋ ਜਾਂ ਕਿਸੇ ਬ੍ਰਾਹਮਣ ਤੋਂ ਕਰਵਾਓ।
7. ਧਨ ਦੀ ਕਮੀ ਹੋਵੇ ਤਾਂ ਪਰਸ 'ਚ ਲਾਲ ਰੰਗ ਦੇ ਰੇਸ਼ਮੀ ਕੱਪੜੇ 'ਚ ਚੌਲ ਦੇ 21 ਸਾਬੂਤ ਦਾਣੇ ਪਾ ਕੇ ਰੱਖੋ। ਇਸ ਤਰ੍ਹਾਂ ਕਰਨ ਨਾਲ ਵਿਅਕਤੀ ਦੀ ਜ਼ਿੰਦਗੀ 'ਚ ਸੁਧਾਰ ਆਉਂਦਾ ਹੈ ਅਤੇ ਧਨ ਦੀ ਕਮੀ ਪੂਰੀ ਹੁੰਦੀ ਹੈ।
8. ਕਰੀਅਰ ਦੀ ਤਰੱਕੀ ਲਈ ਮਿੱਠੇ ਚੌਲ ਬਣਾ ਕੇ ਛੱਤ 'ਤੇ ਖਿਲਾਰ ਦੇਣੇ ਚਾਹੀਦੇ ਹਨ ਤਾਂ ਕਿ ਇਸ ਨੂੰ ਕਾਂ ਖਾ ਸਕਣ। ਇਸ ਨਾਲ ਨੌਕਰੀ ਮਿਲਣ ਦੇ ਮੌਕੇ ਮਿਲ ਜਾਂਦੇ ਹਨ।
9. ਕੁੰਡਲੀ 'ਚ ਪਿੱਤਰਦੋਸ਼ ਹੋਵੇ ਤਾਂ ਕਾਂਵਾਂ ਨੂੰ ਖੀਰ ਅਤੇ ਰੋਟੀ ਖਿਲਾਓ। ਇਸ ਤਰੀਕੇ ਨਾਲ ਘਰ 'ਚ ਖੁਸ਼ਹਾਲੀ ਆਉਂਦੀ ਹੈ ਅਤੇ ਪਿੱਤਰਦੋਸ਼ ਵੀ ਖ਼ਤਮ ਹੁੰਦੇ ਹਨ।
ਮੰਗਲਵਾਰ ਦੇ ਦਿਨ ਹਨੂੰਮਾਨ ਮੰਤਰ ਦਾ ਵਿਧੀ-ਵਿਧਾਨ ਨਾਲ ਜਾਪ ਕਰੋ :-
ਓਮ ਨਮੋ ਹਨੂਮਤੇ ਰੂਦਰਾਵਤਾਰਾਏ ਸਰਵਸ਼ਤਰੁ ਸੰਹਾਰਣਾਏ ਸਰਵਰੋਗ ਹਰਾਏ ਸਰਵਵਸ਼ੀਕਰਣਾਏ ਰਾਮਦੂਤਾਏ ਸਵਾਹਾ।
ਸਵੇਰੇ ਜਲਦੀ ਉੱਠ ਕੇ ਸਭ ਤੋਂ ਪਹਿਲਾਂ ਇਸ਼ਨਾਨ ਆਦਿ ਕਰੋ ਅਤੇ ਇਸ ਤੋਂ ਬਾਅਦ ਆਪਣੇ ਮਾਤਾ-ਪਿਤਾ, ਗੁਰੂ, ਇਸ਼ਟ ਅਤੇ ਕੁਲ ਦੇਵਤਾ ਨੂੰ ਨਮਸਕਾਰ ਕਰੋ। ਹਨੂੰਮਾਨ ਪ੍ਰਤਿਮਾ ਦੇ ਸਾਹਮਣੇ ਇਸ ਮੰਤਰ ਦਾ ਜਾਪ ਕਰੋ। ਇਸ ਨਾਲ ਵਿਸ਼ੇਸ਼ ਫਲ ਮਿਲਦਾ ਹੈ। ਜਾਪ ਲਈ ਲਾਲ ਹਕੀਕ ਦੀ ਮਾਲਾ ਦਾ ਪ੍ਰਯੋਗ ਕਰੋ।
ਇਸ ਮੰਤਰ ਦਾ ਕਰੋ ਜਾਪ :—
ਰਾਮ ਰਾਮੇਤੀ ਰਾਮੇਤੀ ਰਮੇ ਰਾਮੇ ਮਨੋਰਮੇ।
ਸਹਸਤਰ ਨਾਮ ਤਤੂਨਯੰ ਰਾਮ ਨਾਮ ਵਰਾਨਨੇ।
ਹੁਣ ਹਨੂੰਮਾਨ ਜੀ ਨੂੰ ਚੜ੍ਹਾਏ ਗਏ ਗੁਲਾਬ ਦੇ ਫੁੱਲਾਂ ਦੀ ਮਾਲਾ 'ਚੋਂ ਇਕ ਫੁਲ ਤੋੜ ਕੇ ਉਸ ਨੂੰ ਇਕ ਲਾਲ ਕੱਪੜੇ 'ਚ ਲਪੇਟ ਕੇ ਆਪਣੇ ਧਨ ਵਾਲੀ ਥਾਂ ਤਿਜੋਰੀ 'ਚ ਰੱਖ ਲਓ। ਇਸ ਨਾਲ ਤਿਜੋਰੀ 'ਚ ਬਰਕਤ ਬਣੀ ਰਹਿੰਦੀ ਹੈ।