ਆਪਣੀ ਕੁੰਡਲੀ ਦੇ ਦੋਸ਼ਾਂ ਨੂੰ ਦੂਰ ਕਰਨ ਲਈ ਐਤਵਾਰ ਨੂੰ ਜ਼ਰੂਰ ਕਰੋ ਇਹ ਕੰਮ
7/12/2020 3:54:37 PM
ਜਲੰਧਰ (ਬਿਊਰੋ) - ਹਿੰਦੂ ਧਰਮ 'ਚ ਐਤਵਾਰ ਵਾਲੇ ਦਿਨ ਨੂੰ ਭਗਵਾਨ ਸੂਰਜ ਦੇਵਤਾ ਦਾ ਦਿਨ ਮੰਨਿਆ ਜਾਂਦਾ ਹੈ। ਸ਼ਾਸਤਰਾਂ 'ਚ ਐਤਵਾਰ ਵਾਲੇ ਦਿਨ ਸੂਰਜ ਦੀ ਪੂਜਾ ਕਰਨ ਦੇ ਕਈ ਫਾਇਦਿਆਂ ਬਾਰੇ ਦੱਸਿਆ ਗਿਆ ਹੈ। ਇਸ ਅਨੁਸਾਰ ਸੂਰਜ ਦੇਵ ਦੀ ਪੂਜਾ ਨਾਲ ਸਮਾਜ 'ਚ ਵਿਅਕਤੀ ਦਾ ਮਾਨ-ਸਨਮਾਨ ਵਧਦਾ ਹੈ ਅਤੇ ਨਾਲ ਹੀ ਉਸ ਨੂੰ ਹਰ ਕੰਮ 'ਚ ਜਿੱਤ ਮਿਲਦੀ ਹੈ। ਪੂਜਾ ਨਾਲ ਕੁੰਡਲੀ 'ਚ ਮੌਜ਼ੂਦ ਸੂਰਜ ਦੋਸ਼ਾਂ ਦਾ ਵੀ ਅੰਤ ਹੁੰਦਾ ਹੈ। ਕੁੰਡਲੀ ਦੇ ਦੋਸ਼ਾਂ ਨੂੰ ਦੂਰ ਕਰਨ ਲਈ ਅੱਜ ਅਸੀਂ ਜਾਣਦੇ ਹਾਂ ਇਸ ਨਾਲ ਸਬੰਧਿਤ ਕੁਝ ਖਾਸ ਗੱਲਾਂ...
. ਹਰ ਐਤਵਾਰ ਜਲਦੀ ਉੱਠ ਕੇ ਇਸ਼ਨਾਨ ਕਰੋ।
. ਇਸ ਤੋਂ ਬਾਅਦ ਮੰਦਰ ਜਾਓ ਜਾਂ ਫਿਰ ਘਰ 'ਚ ਹੀ ਭਗਵਾਨ ਸੂਰਜ ਨੂੰ ਜਲ ਚੜ੍ਹਾਓ। ਇਸ ਨਾਲ ਕੁੰਡਲੀ ਦੇ ਦੋਸ਼ਾਂ ਦਾ ਨਾਸ਼ ਜ਼ਰੂਰ ਹੋਵੇਗਾ।
. ਪੂਜਾ 'ਚ ਸੂਰਜ ਦੇਵ ਦਾ ਪਸੰਦ ਲਾਲ ਫੁੱਲ, ਲਾਲ ਚੰਦਨ, ਗੁਡਹਲ ਦਾ ਫੁੱਲ, ਚਾਵਲ ਚੜ੍ਹਾਓ। ਗੁੜ ਜਾਂ ਗੁੜ ਤੋਂ ਬਣੀ ਮਠਿਆਈ ਦਾ ਭੋਗ ਲਗਾਓ।
. ਪੂਜਾ ਤੋਂ ਬਾਅਦ ਮੱਥੇ 'ਤੇ ਲਾਲ ਚੰਦਨ ਦਾ ਟਿੱਕਾ ਜ਼ਰੂਰ ਲਗਾਓ।
. ਅਜਿਹਾ ਕਰਨ ਨਾਲ ਤੁਹਾਡੇ ਘਰ ਵਿਚ ਖੁਸ਼ੀਆਂ ਦਾ ਮਾਹੌਲ ਹਮੇਸ਼ਾ ਬਣਿਆ ਰਹੇਗਾ।