ਵਿਗੜੇ ਕੰਮਾਂ ਨੂੰ ਬਣਾਉਣ ਲਈ ਬੁੱਧਵਾਰ ਕਰੋ ਇਹ ਕੰਮ

5/13/2020 3:14:50 PM

ਜਲੰਧਰ(ਬਿਊਰੋ)— ਅਕਸਰ ਅਜਿਹਾ ਹੁੰਦਾ ਹੈ ਕਿ ਲਗਾਤਾਰ ਕਈ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਅੱਜ ਤੁਹਾਨੂੰ ਜੋਤਿਸ਼ ਅਨੁਸਾਰ ਅਜਿਹੇ ਕੰਮ ਦੱਸਣ ਜਾ ਰਹੇ ਹਾਂ, ਜਿਨ੍ਹਾਂ ਨੂੰ ਕਰਨ ਤੋਂ ਬਾਅਦ ਜ਼ਿੰਦਗੀ ਵਿਚ ਰੁਕੇ ਹੋਏ ਕੰਮ ਸ਼ੁਰੂ ਹੋ ਜਾਣਗੇ ਅਤੇ ਪ੍ਰੇਸ਼ਾਨੀਆਂ ਤੋਂ ਵੀ ਮੁਕਤੀ ਮਿਲ ਜਾਵੇਗੀ। ਇਸ ਨਾਲ ਧਨ ਦੀ ਕਮੀ ਵੀ ਦੂਰ ਹੋ ਜਾਵੇਗੀ। ਕਈ ਕੰਮ ਅਜਿਹੇ ਹੁੰਦੇ ਹਨ ਜੋ ਬਣਦੇ-ਬਣਦੇ ਵਿਗੜ ਜਾਂਦੇ ਹਨ। ਵਿਗੜੇ ਕੰਮਾਂ ਨੂੰ ਬਣਾਉਣ ਲਈ ਗਣੇਸ਼ ਚਤੁਰਥੀ ਨੂੰ ਗਣੇਸ਼ ਜੀ ਦਾ ਅਜਿਹਾ ਚਿੱਤਰ ਘਰ ਜਾਂ ਦੁਕਾਨ 'ਤੇ ਲਗਾਓ। ਜਿਸ ਵਿਚ ਉਨ੍ਹਾਂ ਦੀ ਸੁੰਡ ਸੱਜੇ ਵਾਲੇ ਪਾਸੇ ਮੁੜੀ ਹੋਵੇ। ਇਸ ਦੇ ਨਾਲ ਹੀ ਉਨ੍ਹਾਂ ਦੀ ਪੂਜਾ ਕਰੋ। ਇਸ ਦੇ ਅੱਗੇ ਲੌਂਗ ਜਾਂ ਸੁਪਾਰੀ ਰੱਖੋ ਅਤੇ ਬੋਲੋ 'ਜੈ ਗਣੇਸ਼ ਕਾਟੋ ਕਲੇਸ਼'।
ਗਣੇਸ਼ ਜੀ ਦੀ ਮੂਰਤੀ 'ਤੇ 11 ਅਤੇ 21 ਦੁਰਵਾ ਦਾ ਤਾਜ ਬਣਾ ਕੇ ਬੁੱਧਵਾਰ ਨੂੰ 4 ਤੋਂ 6 ਵਜੇ ਵਿਚਕਾਰ ਸੂਰਜ ਡੁੱਬਣ ਤੋਂ ਪਹਿਲਾਂ ਚੜ੍ਹਾਓ।
- ਵਿਗੜੇ ਕੰਮ ਬਣਾਉਣ ਲਈ ਬੁੱਧਵਾਰ ਨੂੰ ਗਣੇਸ਼ ਮੰਤਰ ਦਾ ਜਾਪ ਕਰੋ।
- ਬੁੱਧਵਾਰ ਦੇ ਦਿਨ ਘਰ ਵਿਚ ਸਫੈਦ ਰੰਗ ਦੇ ਗਣਪਤੀ ਦੀ ਸਥਾਪਨਾ ਕਰਨ ਨਾਲ ਹਰ ਤਰ੍ਹਾਂ ਦੀ ਤੰਤਰ ਸ਼ਕਤੀ ਦਾ ਨਾਸ਼ ਹੁੰਦਾ ਹੈ ਅਤੇ ਉੱਪਰੀ ਹਵਾ ਦਾ ਅਸਰ ਵੀ ਨਹੀਂ ਹੁੰਦਾ।
- ਧਨ ਪ੍ਰਾਪਤੀ ਲਈ ਬੁੱਧਵਾਰ ਦੇ ਦਿਨ ਸ਼੍ਰੀ ਗਣੇਸ਼ ਨੂੰ ਘਿਉ ਅਤੇ ਗੁੜ ਦਾ ਭੋਗ ਲਗਾਓ। ਥੋੜ੍ਹੀ ਦੇਰ ਬਾਅਦ ਘਿਉ ਅਤੇ ਗੁੜ ਗਾਂ ਨੂੰ ਖਿਲਾ ਦਿਓ। ਇਹ ਉਪਾਅ ਕਰਨ ਨਾਲ ਧਨ ਸਬੰਧੀ ਸਮੱਸਿਆ ਦਾ ਨਾਸ਼ ਹੋ ਜਾਂਦਾ ਹੈ।
- ਪਰਿਵਾਰ 'ਚ ਕਿਸੇ ਪ੍ਰਕਾਰ ਦਾ ਕਲੇਸ਼ ਹੋਵੇ ਤਾਂ ਬੁੱਧਵਾਰ ਦੇ ਦਿਨ ਗਣੇਸ਼ ਜੀ ਦੀ ਮੂਰਤੀ ਬਣਵਾਓ ਅਤੇ  ਇਸ ਨੂੰ ਆਪਣੇ ਘਰ ਦੇ ਮੰਦਰ ਵਿਚ ਸਥਾਪਿਤ ਕਰੋ ਅਤੇ ਹਰ ਰੋਜ਼ ਇਸ ਦੀ ਵਿਧੀ-ਵਿਧਾਨ ਨਾਲ ਪੂਜਾ ਕਰੋ।
- ਘਰ ਦੇ ਮੁੱਖ ਦਰਵਾਜ਼ੇ 'ਤੇ ਗਣੇਸ਼ ਜੀ ਦੀ ਮੂਰਤੀ ਲਗਾਉਣ ਨਾਲ ਘਰ 'ਚ ਖੁਸ਼ਹਾਲੀ ਬਣੀ ਰਹਿੰਦੀ ਹੈ। ਕੋਈ ਵੀ ਨਕਾਰਾਤਮਕ ਸ਼ਕਤੀ ਘਰ 'ਚ ਪ੍ਰਵੇਸ਼ ਨਹੀਂ ਕਰ ਪਾਉਂਦੀ। ਇਸ ਲਈ ਘਰ ਦੇ ਮੇਨ ਗੇਟ 'ਤੇ ਗਣੇਸ਼ ਜੀ ਦੀ ਮੂਰਤੀ ਲਗਾਉਣੀ ਚਾਹੀਦੀ ਹੈ।


manju bala

Content Editor manju bala