ਇਨ੍ਹਾਂ ਅੱਖਰਾਂ ਵਾਲੇ ਲੋਕਾਂ ''ਤੇ ਭਗਵਾਨ ਗਣੇਸ਼ ਜੀ ਹਮੇਸ਼ਾ ਰਹਿੰਦੇ ਹਨ ਮਿਹਰਬਾਨ

3/11/2020 12:50:15 PM

ਜਲੰਧਰ(ਬਿਊਰੋ)— ਹਿੰਦੂ ਧਰਮ 'ਚ ਕੋਈ ਵੀ ਧਾਰਮਿਕ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਭਗਵਾਨ ਗਣੇਸ਼ ਦਾ ਨਾਂ ਅਤੇ ਉਨ੍ਹਾਂ ਦਾ ਧਿਆਨ ਕੀਤਾ ਜਾਂਦਾ ਹੈ। ਗਣਪਤੀ ਬੱਪਾ ਨੂੰ ਦੁੱਖਾਂ ਦਾ ਨਾਸ਼ਕ ਵੀ ਕਿਹਾ ਜਾਂਦਾ ਹੈ ਕਿਉਂਕਿ ਉਹ ਸੱਚੇ ਮਨ ਨਾਲ ਯਾਦ ਕਰਨ ਵਾਲੇ ਭਗਤਾਂ ਦੇ ਸਾਰੇ ਦੁੱਖ ਦੂਰ ਕਰ ਦਿੰਦੇ ਹਨ। ਜਿਸ ਵਿਅਕਤੀ ਨੂੰ ਭਗਵਾਨ ਦੀ ਕਿਰਪਾ ਮਿਲਦੀ ਹੈ, ਉਸ ਦੀ ਜ਼ਿੰਦਗੀ 'ਚ ਸੁੱਖ, ਸ਼ਾਂਤੀ ਅਤੇ ਖੁਸ਼ਹਾਲੀ ਆ ਜਾਂਦੀ ਹੈ। ਅੱਜ ਅਸੀਂ ਤੁਹਾਨੂੰ  ਉਨ੍ਹਾਂ ਅੱਖਰਾਂ ਵਾਲੇ ਲੋਕਾਂ ਬਾਰੇ ਦੱਸਣ ਜਾ ਰਹੇ ਹਾਂ ਜਿਨ੍ਹਾਂ 'ਤੇ ਬੱਪਾ ਦੀ ਕਿਰਪਾ ਜ਼ਿਆਦਾ ਹੁੰਦੀ ਹੈ। ਆਓ ਜਾਣਦੇ ਹਾਂ...
'ਏ' ਨਾਂ ਵਾਲੇ
ਇਸ ਨਾਂ ਦੇ ਲੋਕਾਂ 'ਤੇ ਗਣਪਤੀ ਜੀ ਦੀ ਕਿਰਪਾ ਹਮੇਸ਼ਾ ਬਣੀ ਰਹਿੰਦੀ ਹੈ। ਪੁਰਾਣੇ ਕੰਮ ਕਿਸੇ ਨਾ ਕਿਸੇ ਕਾਰਨ ਅਟਕੇ ਤਾਂ ਹੁੰਦੇ ਹਨ ਪਰ ਉਹ ਵੀ ਬੱਪਾ ਦੀ ਕਿਰਪਾ ਨਾਲ ਜਲਦੀ ਹੀ ਪੂਰੇ ਹੋ ਜਾਂਦੇ ਹਨ। ਇਹ ਲੋਕ ਸਫਲਤਾ ਨੂੰ ਜਲਦੀ ਪਾ ਲੈਂਦੇ ਹਨ।
'ਡੀ' ਨਾਂ ਵਾਲੇ
ਇਨ੍ਹਾਂ 'ਤੇ ਭਗਵਾਨ ਗਣੇਸ਼ ਦੇ ਨਾਲ-ਨਾਲ ਮਾਤਾ ਲਕਸ਼ਮੀ ਵੀ ਆਪਣਾ ਆਸ਼ੀਰਵਾਦ ਬਣਾਈ ਰੱਖਦੀ ਹੈ। ਇਹ ਆਪਣੀ ਲਾਈਫ 'ਚ ਹਮੇਸ਼ਾ ਆਨੰਦ ਹੀ ਪ੍ਰਾਪਤ ਕਰਦੇ ਹਨ। ਇਨ੍ਹਾਂ ਦੇ ਜੀਵਨ 'ਚ ਆਉਣ ਵਾਲੀ ਹਰ ਮੁਸੀਬਤ ਨੂੰ ਗਣਪਤੀ ਬੱਪਾ ਟਾਲ ਦਿੰਦੇ ਹਨ।
'ਕੇ' ਨਾਂ ਵਾਲੇ
ਇਨ੍ਹਾਂ 'ਤੇ ਹਮੇਸ਼ਾ ਧਨ ਦੀ ਕਿਰਪਾ ਬਣੀ ਰਹਿੰਦੀ ਹੈ ਪਰ ਨਾਲ ਹੀ ਇਨ੍ਹਾਂ ਉਪਰ ਕਈ ਤਰ੍ਹਾਂ ਦੀਆਂ ਜ਼ਿੰਮੇਵਾਰੀਆਂ ਹੁੰਦੀਆਂ ਹਨ। ਜਿਨ੍ਹਾਂ ਨੂੰ ਇਹ ਨਜ਼ਰਅੰਦਾਜ਼ ਨਹੀਂ ਕਰ ਸਕਦੇ। ਭਗਵਾਨ ਦੀ ਕਿਰਪਾ ਨਾਲ ਸਮਾਂ ਆਉਣ 'ਤੇ ਇਨ੍ਹਾਂ ਦੇ ਧਨ 'ਚ ਵਾਧਾ ਹੁੰਦਾ ਹੈ ਅਤੇ ਇਨ੍ਹਾਂ ਦੇ ਜੀਵਨ 'ਚੋਂ ਦੁੱਖਾਂ ਦਾ ਨਾਸ਼ ਹੁੰਦਾ ਹੈ।
'ਪੀ' ਨਾਂ ਵਾਲੇ
ਇਸ ਨਾਂ ਦੇ ਲੋਕ ਜੋ ਵੀ ਕੰਮ ਆਪਣੇ ਹੱਥ 'ਚ ਲੈਂਦੇ ਹਨ ਭਗਵਾਨ ਦੇ ਆਸ਼ੀਰਵਾਦ ਨਾਲ ਉਸ ਨੂੰ ਪੂਰਾ ਕਰਦੇ ਹਨ। ਇਨ੍ਹਾਂ ਦੀ ਜ਼ਿੰਦਗੀ 'ਚ ਆਉਣ ਵਾਲੀਆਂ ਸਾਰੀਆਂ ਪ੍ਰੇਸ਼ਾਨੀਆਂ ਭਗਵਾਨ ਗਣੇਸ਼ ਦੂਰ ਕਰ ਦਿੰਦੇ ਹਨ।

ਇਹ ਵੀ ਦੇਖੋ: ਘਰ 'ਚ ਘੜੀ ਲਗਾਉਂਦੇ ਸਮੇਂ ਰੱਖੋ ਇਨ੍ਹਾਂ ਗੱਲਾਂ ਦਾ ਖਾਸ ਧਿਆਨ


manju bala

Edited By manju bala