ਗਰੀਬੀ ਦੂਰ ਕਰਨ ਲਈ ਕਰੋ ਘਰ 'ਚ ਕਪੂਰ ਨਾਲ ਜੁੜੇ ਕੁਝ ਉਪਾਅ
3/6/2020 2:28:07 PM
ਜਲੰਧਰ(ਬਿਊਰੋ)— ਧਰਮ ਗ੍ਰੰਥਾਂ ਵਿਚ ਅਜਿਹੀਆਂ ਕਈ ਚੀਜ਼ਾਂ ਦਾ ਵਰਣਨ ਕੀਤਾ ਗਿਆ ਹੈ, ਜਿਨ੍ਹਾਂ ਨੂੰ ਪ੍ਰਭੂ ਦੀ ਪੂਜਾ ਵਿਚ ਇਸਤੇਮਾਲ ਕੀਤਾ ਜਾਣਾ ਜ਼ਿਆਦਾ ਲਾਜ਼ਮੀ ਮੰਨਿਆ ਜਾਂਦਾ ਹੈ। ਉਨ੍ਹਾਂ 'ਚੋਂ ਸਭ ਤੋਂ ਮਹੱਤਵਪੂਰਣ ਸਥਾਨ ਕਪੂਰ ਨੂੰ ਪ੍ਰਾਪਤ ਹੈ। ਮਾਨਤਾਵਾਂ ਅਨੁਸਾਰ ਕਪੂਰ ਸਾੜ ਕੇ ਆਰਤੀ ਕਰਨ ਨਾਲ ਭਗਵਾਨ ਜਲਦੀ ਖੁਸ਼ ਹੁੰਦੇ ਹਨ। ਇਸ ਦੇ ਨਾਲ ਹੀ ਕਪੂਰ ਜਲਾਉਣ ਨਾਲ ਘਰ-ਦੁਕਾਨ 'ਚੋਂ ਕਈ ਪ੍ਰਕਾਰ ਦੀਆਂ ਨਕਾਰਾਤਮਕ ਸ਼ਕਤੀਆਂ ਅਤੇ ਵਾਸਤੂ ਦੋਸ਼ਾਂ ਦਾ ਨਾਸ਼ ਹੁੰਦਾ ਹੈ। ਆਓ ਜਾਣਦੇ ਹਾਂ ਕਪੂਰ ਨਾਲ ਜੁੜੇ ਕੁਝ ਖਾਸ ਉਪਾਅ, ਜਿਨ੍ਹਾਂ ਨਾਲ ਘਰ ਦੀ ਗਰੀਬੀ ਦਾ ਨਾਸ਼ ਹੁੰਦਾ ਹੈ।
ਨਹਾਉਣ ਦੇ ਪਾਣੀ ਵਿਚ ਮਿਲਾਓ ਕਪੂਰ
ਬੁਰੀ ਨਜ਼ਰ ਅਤੇ ਭੈੜੇ ਸਮੇਂ ਤੋਂ ਮੁਕਤੀ ਪਾਉਣ ਲਈ ਰੋਜ਼ ਸਵੇਰੇ ਜਲਦੀ ਉਠੋ ਅਤੇ ਨਹਾਉਣ ਵਾਲੇ ਪਾਣੀ 'ਚ ਗੰਗਾਜਲ ਦੇ ਨਾਲ ਹੀ ਥੋੜ੍ਹਾ ਜਿਹਾ ਕਪੂਰ ਵੀ ਮਿਲਾਓ। ਇਸ ਪਾਣੀ ਨਾਲ ਨਹਾਓ, ਨਾਲ ਹੀ ਦੇਵੀ-ਦੇਵਤਾਵਾਂ ਦੇ ਮੰਤਰਾਂ ਦਾ ਜਾਂ ਨਾਮਾਂ ਦਾ ਜਾਪ ਕਰੋ।
ਘਰ ਦੇ ਦੁਆਰ 'ਤੇ ਛਿੱੜਕੋ ਕਪੂਰ ਵਾਲਾ ਪਾਣੀ
ਘਰ ਵਿਚ ਸੁਖ-ਸ਼ਾਂਤੀ ਬਣਾਏ ਰੱਖਣ ਲਈ ਰੋਜ਼ ਸਵੇਰੇ ਨਹਾਉਣ ਤੋਂ ਬਾਅਦ ਗੰਗਾਜਲ ਵਿਚ ਕਪੂਰ ਮਿਲਾ ਕੇ ਘਰ ਦੇ ਮੁੱਖ ਦੁਆਰ 'ਤੇ ਛਿੱੜਕੋ। ਇਸ ਤਰ੍ਹਾਂ ਕਰਨ ਨਾਲ ਤੁਹਾਡੇ ਘਰ 'ਚ ਕਿਸੇ ਵੀ ਪ੍ਰਕਾਰ ਦੀ ਗਲਤ ਸ਼ਕਤੀ ਨਹੀਂ ਆਵੇਗੀ ਅਤੇ ਤੁਹਾਡਾ ਘਰ ਹਮੇਸ਼ਾ ਬੁਰੀ ਨਜ਼ਰ ਤੋਂ ਬਚਿਆ ਰਹੇਗਾ।
ਭਗਵਾਨ ਦੀ ਕ੍ਰਿਪਾ ਪਾਉਣ ਲਈ
ਸੂਰਜ ਡੁੱਬਣ ਸਮੇਂ ਭਗਵਾਨ ਦੀ ਆਰਤੀ ਵਿਚ ਕਪੂਰ ਜਰੂਰ ਜਲਾਓ। ਕਪੂਰ ਸਾੜ ਕੇ ਘਰ ਵਿਚ ਘੁਮਾਓ। ਇਸ ਤਰ੍ਹਾਂ ਕਰਨ ਨਾਲ ਤੁਹਾਡੇ 'ਤੇ ਭਗਵਾਨ ਦੀ ਕ੍ਰਿਪਾ ਬਣੀ ਰਹੇਗੀ।
ਬੁੱਧਵਾਰ ਨੂੰ ਕਰੋ ਇਹ ਉਪਾਅ
ਬੁੱਧਵਾਰ ਨੂੰ ਥੋੜ੍ਹਾ ਜਿਹਾ ਘਿਉ, ਕਪੂਰ ਅਤੇ ਮਿਸ਼ਰੀ ਨੂੰ ਮਿਲਾ ਕੇ ਦਾਨ ਕਰੋ। ਇਹ ਉਪਾਅ ਕੁੰਡਲੀ ਵਿਚ ਬੁੱਧ ਗ੍ਰਹਿ ਦੇ ਦੋਸ਼ ਨੂੰ ਦੂਰ ਕਰਦਾ ਹੈ।
ਬੈਡਰੂਮ 'ਚ ਵੀ ਸਾੜੋ ਕਪੂਰ
ਰੋਜ਼ ਸ਼ਾਮ ਨੂੰ ਕਪੂਰ ਸਾੜ ਕੇ ਭਗਵਾਨ ਦੀ ਆਰਤੀ ਕਰੋ ਅਤੇ ਇਸ ਤੋਂ ਬਾਅਦ ਥੋੜ੍ਹਾ ਜਿਹਾ ਕਪੂਰ ਬੈੱਡਰੂਮ ਵਿਚ ਵੀ ਸਾੜੋ। ਇਸ ਤਰ੍ਹਾਂ ਕਰਨ ਨਾਲ ਤੁਹਾਡੀ ਸਿਹਤ ਹਮੇਸ਼ਾ ਚੰਗੀ ਰਹਿੰਦੀ ਹੈ ਅਤੇ ਪਤੀ-ਪਤਨੀ ਵਿਚਕਾਰ ਪ੍ਰੇਮ ਵੀ ਬਣਿਆ ਰਹਿੰਦਾ ਹੈ।
ਇਹ ਵੀ ਪੜ੍ਹੋ: ਵਾਸਤੂ ਮੁਤਾਬਕ ਇਕ ਚੁਟਕੀ ਨਮਕ ਤੁਹਾਨੂੰ ਕਰ ਸਕਦਾ ਹੈ ਮਾਲਾਮਾਲ