ਵਾਰ ਦੇ ਹਿਸਾਬ ਨਾਲ ਕਰੋ ਇਹ ਉਪਾਅ, ਹੋਵੇਗਾ ਲਾਭ
2/25/2020 1:45:12 PM
ਜਲੰਧਰ(ਬਿਊਰੋ)— ਜੋਤਿਸ਼ ਸ਼ਾਸਤਰ ਇਕ ਅਜਿਹਾ ਸ਼ਾਸਤਰ ਹੈ, ਜਿਸ 'ਚ ਵਿਅਕਤੀ ਦੀ ਜ਼ਿੰਦਗੀ ਨਾਲ ਜੁੜੀਆਂ ਕਈ ਪ੍ਰੇਸ਼ਾਨੀਆਂ ਦਾ ਹੱਲ ਹੈ। ਇਸ 'ਚ ਅਜਿਹੇ ਬਹੁਤ ਸਾਰੇ ਉਪਾਅ ਹਨ ਜਿਨ੍ਹਾਂ ਨੂੰ ਕਰਨ ਨਾਲ ਜ਼ਿੰਦਗੀ ਦੀਆਂ ਕਈ ਮੁਸ਼ਕਲਾਂ ਨੂੰ ਹੱਲ ਕੀਤਾ ਜਾ ਸਕਦਾ ਹੈ। ਚੌਲ ਸਾਡੇ ਭੋਜਨ ਦਾ ਇਕ ਹਿੱਸਾ ਹਨ। ਕੁਝ ਲੋਕਾਂ ਦਾ ਵਿਚਾਰ ਹੈ ਕਿ ਚੌਲਾਂ ਬਿਨ੍ਹਾਂ ਭੋਜਨ ਪੂਰਾ ਹੀ ਨਹੀਂ ਹੁੰਦਾ। ਭੋਜਨ ਦੇ ਨਾਲ-ਨਾਲ ਚੌਲ ਹਿੰਦੀ ਧਰਮ 'ਚ ਵੀ ਬਹੁਤ ਵਧੀਆ ਮੰਨੇ ਜਾਂਦੇ ਹਨ। ਇਸ ਦੇ ਨਾਲ ਹੀ ਹਿੰਦੂ ਧਰਮ ਦੀ ਪੂਜਾ 'ਚ ਵੀ ਇਸ ਦੀ ਬਹੁਤ ਮਹੱਤਤਾ ਹੈ। ਚੌਲਾਂ ਨੂੰ ਪੂਜਾ ਦੀ ਮੁੱਖ ਸਮੱਗਰੀ ਮੰਨਿਆ ਗਿਆ ਹੈ। ਇਸ 'ਚ ਚੌਲਾਂ ਨਾਲ ਜੁੜੇ ਕਈ ਉਪਾਅ ਦੱਸੇ ਗਏ ਹਨ, ਜਿਨ੍ਹਾਂ ਨੂੰ ਵੱਖ-ਵੱਖ ਤਰ੍ਹਾਂ ਦੀਆਂ ਪ੍ਰੇਸ਼ਾਨੀਆਂ ਤੋਂ ਮੁਕਤੀ ਪ੍ਰਾਪਤੀ ਲਈ ਇਸਤੇਮਾਲ ਕੀਤਾ ਜਾਂਦਾ ਹੈ। ਆਓ ਜਾਣਦੇ ਹਾਂ ਇਸ ਨਾਲ ਜੁੜੀਆਂ ਕੁਝ ਗੱਲਾਂ ਬਾਰੇ।
ਉਪਾਅ
— ਧਨ ਦੀ ਕਮੀ ਹੋਵੇ ਤਾਂ ਪਰਸ 'ਚ ਲਾਲ ਰੰਗ ਦੇ ਰੇਸ਼ਮੀ ਕੱਪੜੇ 'ਚ ਚੌਲ ਦੇ 21 ਸਾਬੂਤ ਦਾਣੇ ਪਾ ਕੇ ਰੱਖੋ ਪਰ ਧਿਆਨ ਰੱਖੋ ਕਿ ਇਸ ਨੂੰ ਸ਼ੁੱਕਰਵਾਰ ਦੇ ਦਿਨ ਹੀ ਕਰਨਾ ਸ਼ੁੱਭ ਮੰਨਿਆ ਜਾਂਦਾ ਹੈ। ਮਾਨਤਾ ਹੈ ਕਿ ਇਸ ਤਰ੍ਹਾਂ ਕਰਨ ਨਾਲ ਵਿਅਕਤੀ ਦੀ ਜ਼ਿੰਦਗੀ 'ਚ ਸੁਧਾਰ ਆਉਂਦਾ ਹੈ ਅਤੇ ਧਨ ਦੀ ਕਮੀ ਵੀ ਪੂਰੀ ਹੁੰਦੀ ਹੈ।
— ਘਰ 'ਚ ਗਰੀਬੀ ਨੂੰ ਦੂਰ ਕਰਨ ਲਈ ਸ਼ਿਵਲਿੰਗ ਦੇ ਸਾਹਮਣੇ ਅੱਧਾ ਕਿਲੋਗ੍ਰਾਮ ਚੌਲ ਲੈ ਕੇ ਬੈਠ ਜਾਓ। ਇਸ ਤੋਂ ਬਾਅਦ ਚੌਲ ਦੇ ਢੇਰ 'ਚੋਂ ਇਕ ਮੁੱਠੀ ਚੌਲ ਲੈ ਕੇ ਸ਼ਿਵਲਿੰਗ 'ਤੇ ਚੜ੍ਹਾ ਦਿਓ ਅਤੇ ਬਾਕੀ ਦੇ ਚੌਲ ਸ਼ਿਵ ਮੰਦਰ 'ਚ ਹੀ ਦਾਨ ਕਰ ਦਿਓ। ਇਸ ਤਰ੍ਹਾਂ ਲਗਾਤਾਰ ਪੰਜ ਸੋਮਵਾਰ ਕਰਨ ਨਾਲ ਘਰ 'ਚੋਂ ਗਰੀਬੀ ਖਤਮ ਕੀਤੀ ਜਾ ਸਕਦੀ ਹੈ।
— ਕਰੀਅਰ ਦੀ ਤਰੱਕੀ ਲਈ ਮਿੱਠੇ ਚੌਲ ਬਣਾ ਕੇ ਛੱਤ 'ਤੇ ਖਿਲਾਰ ਦੇਣੇ ਚਾਹੀਦੇ ਹਨ ਤਾਂ ਕਿ ਇਸ ਨੂੰ ਕਾਂ ਖਾ ਸਕਣ। ਇਸ ਨਾਲ ਨੌਕਰੀ ਮਿਲਣ ਦੇ ਮੌਕੇ ਮਿਲ ਜਾਂਦੇ ਹਨ।
— ਕੁੰਡਲੀ 'ਚ ਪਿੱਤਰਦੋਸ਼ ਹੋਵੇ ਤਾਂ ਕਾਂਵਾਂ ਨੂੰ ਖੀਰ ਅਤੇ ਰੋਟੀ ਖਿਲਾਓ। ਇਸ ਤਰੀਕੇ ਨਾਲ ਘਰ 'ਚ ਖੁਸ਼ਹਾਲੀ ਆਉਂਦੀ ਹੈ ਅਤੇ ਪਿੱਤਰਦੋਸ਼ ਵੀ ਖਤਮ ਹੁੰਦੇ ਹਨ।