ਮੰਗਲਵਾਰ ਦੇ ਦਿਨ ਕਰੋ ਇਹ ਕੰਮ, ਹੋਵੇਗਾ ਲਾਭ

1/28/2020 2:59:58 PM

ਜਲੰਧਰ(ਬਿਊਰੋ)— ਮੰਗਲ ਦਾ ਭਾਵ ਮਹਾਵੀਰ ਹਨੂੰਮਾਨ ਜੀ ਤੋਂ ਮੰਨਿਆ ਜਾਂਦਾ ਹੈ। ਜੋਤਿਸ਼ ਭਾਸ਼ਾ 'ਚ ਮੰਗਲ ਊਰਜਾ ਦਾ ਕਾਰਕ ਮੰਨਿਆ ਜਾਂਦਾ ਹੈ। ਸੰਕਟ ਦੇ ਸਮੇਂ ਵਿਅਕਤੀ ਦੀ ਊਰਜਾ ਨੂੰ ਹਾਨੀ ਹੁੰਦੀ ਹੈ। ਜੇਕਰ ਵਿਅਕਤੀ ਸੰਕਟ ਦੇ ਸਮੇਂ ਮੰਗਲਵਾਰ ਦੇ ਦਿਨ ਹਨੂੰਮਾਨ ਜੀ ਨੂੰ ਖੁਸ਼ ਕਰਨ ਲਈ ਵਿਸ਼ੇਸ਼ ਉਪਾਅ ਕਰੇ ਤਾਂ ਕੁਝ ਹੀ ਸਮੇਂ 'ਚ ਉਸ ਦੀ ਕਿਸਮਤ ਬਦਲ ਸਕਦੀ ਹੈ। ਇਹ ਖਾਸ ਉਪਾਅ ਹਰ ਮਨੋਕਾਮਨਾ ਨੂੰ ਪੂਰਾ ਕਰ ਸਕਦੇ ਹਨ ਅਤੇ ਸਾਰੇ ਕਸ਼ਟਾਂ ਦਾ ਨਿਪਟਾਰਾ ਕਰ ਸਕਦੇ ਹਨ।
 — ਹਨੂੰਮਾਨ ਚਾਲੀਸਾ ਦਾ ਪਾਠ ਕਰੋ। ਜੀਵਨ ਦੀਆਂ ਸਾਰੀਆਂ ਸਮੱਸਿਆਵਾਂ ਤੋਂ ਛੁਟਕਾਰਾ ਪਾਉਣ ਲਈ ਹਨੂਮਾਨ ਜੀ ਦੇ ਮੰਦਰ 'ਚ ਜਾਓ ਅਤੇ ਰਾਮ ਰੱਖਿਆ ਸਰੋਤ ਦਾ ਪਾਠ ਕਰੋ।
— ਹਨੂੰਮਾਨ ਜੀ ਨੂੰ ਪ੍ਰਸ਼ਾਦ ਚੜ੍ਹਾਓ ਫਿਰ ਉਸ ਨੂੰ ਭਗਤਾਂ 'ਚ ਵੰਡੋ। ਇਸ ਤੋਂ ਇਲਾਵਾ ਸਿੰਧੂਰ ਦਾ ਚੋਲਾ ਚੜ੍ਹਾਓ।
— ਜੇਕਰ ਘਰ 'ਚ ਕੋਈ ਛੋਟਾ ਬੱਚਾ ਸੌਂਦੇ ਸਮੇਂ ਡਰ ਜਾਂਦਾ ਹੈ ਤਾਂ ਮੰਗਲਵਾਰ ਅਤੇ ਐਤਵਾਰ ਦੇ ਦਿਨ ਫੱਟਕੜੀ ਦਾ ਇਕ ਟੁੱਕੜਾ ਬੱਚੇ ਦੇ ਸਿਰਹਾਣੇ ਰੱਖ ਦਿਓ।
— ਮੰਗਲਵਾਰ ਦੇ ਦਿਨ ਰਾਮ ਮੰਦਰ 'ਚ ਜਾਓ ਹਨੂੰਮਾਨ ਜੀ ਦੇ ਸ਼੍ਰੀ ਰੂਪ ਦੇ ਮਸਤਕ ਦਾ ਸਿੰਧੂਰ ਸੱਜੇ ਹੱਥ ਦੇ ਅੰਗੂਠੇ ਨਾਲ ਲੈ ਕੇ ਸੀਤਾ ਮਾਤਾ ਦੇ ਚਰਨਾਂ 'ਚ ਲਗਾ ਦਿਓ ਅਤੇ ਆਪਣੀ ਮਨੋਕਾਮਨਾ ਪੂਰੀ ਕਰਨ ਲਈ ਪ੍ਰਾਰਥਨਾ ਕਰੋ।


 ਉਪਾਅ

- ਮੰਦਰ 'ਚ ਗਾਇਤਰੀ ਮੰਤਰ ਦਾ ਪਾਠ ਕਰੋ।
- ਦੁਰਗਾ ਮਾਤਾ ਦਾ ਪਾਠ ਕਰੋ।
- ਲਾਲ ਰੁਮਾਲ ਕੋਲ ਰੱਖੋ।
- ਬਿਨਾ ਜੋੜ ਦਾ ਚਾਂਦੀ ਦਾ ਛੱਲਾ ਪਹਿਨੋ।
- ਤਾਂਬੇ ਜਾਂ ਸੋਨੇ ਦੀ ਅੰਗੂਠੀ 'ਚ ਮੂੰਗਾ ਰਤਨ ਨੂੰ ਜੜਵਾ ਕੇ ਪਹਿਨੋ।
- ਚਾਂਦੀ ਦੇ ਕੜੇ 'ਚ ਤਾਂਬੇ ਦੀ ਮੇਖ ਜੜਵਾ ਕੇ ਪਹਿਨੋ।
- ਚਾਂਦੀ ਦੀਆਂ ਚੂੜੀਆਂ 'ਤੇ ਲਾਲ ਰੰਗ ਕਰਵਾ ਕੇ ਪਤਨੀ ਨੂੰ ਪਹਿਨਾਓ।
- ਬਾਂਦਰ ਨੂੰ ਘਰ 'ਚ ਪਾਲੋ ਜਾਂ ਬਾਂਦਰਾ ਨੂੰ ਭੋਜਨ ਦਿਓ।
- ਤੰਦੂਰ 'ਤੇ ਮਿੱਠੀ ਰੋਟੀ ਪਕਾ ਕੇ ਕੁੱਤਿਆਂ ਨੂੰ ਦਿਓ।
- ਮੰਦਰਾਂ 'ਚ ਮਿੱਠਾ ਭੋਜਨ ਵੰਡੋ।


manju bala

Edited By manju bala