ਹੱਥਾਂ ''ਚੋਂ ਇਨ੍ਹਾਂ ਚੀਜ਼ਾਂ ਦਾ ਡਿੱਗਣਾ ਦਿੰਦਾ ਹੈ ਮਾੜੇ ਸਮੇਂ ਦਾ ਸੰਕੇਤ
1/22/2020 10:45:19 AM

ਜਲੰਧਰ(ਬਿਊਰੋ)— ਕਿਚਨ 'ਚ ਕੰਮ ਕਰਦੇ ਸਮੇਂ ਅਚਾਨਕ ਹੱਥਾਂ ਚੋਂ ਕੁਝ ਡਿੱਗ ਜਾਵੇ ਤਾਂ ਇਸ ਨੂੰ ਆਮ ਪ੍ਰਕਿਰਿਆ ਸਮਝ ਕੇ ਨਜ਼ਰਅੰਦਾਜ਼ ਕਰ ਦਿੱਤਾ ਜਾਂਦਾ ਹੈ। ਵਾਸਤੂ ਸ਼ਾਸਤਰ ਅਤੇ ਜੋਤਿਸ਼ੀ ਸ਼ਾਸਤਰੀ ਇਸ ਨੂੰ ਭਵਿੱਖ 'ਚ ਆਉਣ ਵਾਲੇ ਮਾੜੇ ਸਮੇਂ ਦਾ ਸੰਕੇਤ ਮੰਨਦੇ ਹਨ। ਆਓ ਜਾਣਦੇ ਹਾਂ ਕਿਵੇਂ ਰੋਜ਼ਾਨਾ ਜ਼ਿੰਦਗੀ 'ਚ ਹੋਣ ਵਾਲੀਆਂ ਛੋਟੀਆਂ-ਛੋਟੀਆਂ ਗੱਲਾਂ ਦਿੰਦੀਆਂ ਹਨ ਖਤਰਨਾਕ ਸਮੇਂ ਦਾ ਅੰਦੇਸ਼ਾ।
— ਪਾਣੀ ਨਾਲ ਭਰਿਆ ਹੋਇਆ ਗਿਲਾਸ ਹੱਥੋਂ ਡਿੱਗ ਜਾਵੇ ਤਾਂ ਸਮਝ ਜਾਓ ਕਿ ਭਵਿੱਖ 'ਚ ਕੋਈ ਰੋਗ ਤੁਹਾਡੇ 'ਤੇ ਹਾਵੀ ਹੋਣ ਵਾਲਾ ਹੈ।
— ਭੋਜਨ ਬਣਾਉਣ 'ਚ ਵਰਤੇ ਜਾਣ ਵਾਲੇ ਤੇਲ 'ਚ ਕੁਝ ਡਿੱਗ ਜਾਵੇ ਤਾਂ ਘਰ-ਪਰਿਵਾਰ ਕਿਸੇ ਵੱਡੇ ਕਰਜ਼ ਦੇ ਦਲਦਲ 'ਚ ਫੱਸਣ ਵਾਲਾ ਹੈ। ਇਸ ਨੂੰ ਅਲਕਸ਼ਮੀ ਦੇ ਆਗਮਨ ਦਾ ਵੀ ਇਸ਼ਾਰਾ ਸਮਝੋ।
— ਪੂਜਾ ਦੀ ਸਮੱਗਰੀ ਅਤੇ ਆਰਤੀ ਦੀ ਥਾਲੀ ਦਾ ਡਿੱਗਣਾ ਅਤੇ ਦੀਵੇ ਦਾ ਬੁੱਝ ਜਾਣਾ ਵੀ ਅਸ਼ੁੱਭ ਸੰਕੇਤ ਹਨ।
— ਸੰਧੂਰ ਦਾ ਡਿੱਗਣ ਦਾ ਮਤਲਬ ਹੁੰਦਾ ਹੈ ਪਤੀ 'ਤੇ ਕਿਸੇ ਖਤਰੇ ਦਾ ਮੰਡਰਾਉਣਾ।
— ਦੁੱਧ ਉਬਲ ਕੇ ਬਾਹਰ ਡਿੱਗਣ ਕਾਰਨ ਵਿਅਕਤੀ ਮਨੋਵਿਕਾਸ ਨਾਲ ਪੀੜਤ ਹੋ ਸਕਦਾ ਹੈ। ਵਿਅਕਤੀ ਦੇ ਪਰਿਵਾਰਕ ਜੀਵਨ 'ਚ ਉੱਥਲ-ਪੁੱਥਲ ਦੀ ਸੰਭਾਵਨਾ ਵਧਦੀ ਹੈ। ਰਿਸ਼ਤੇਦਾਰਾਂ 'ਚ ਮਤਭੇਦ ਹੁੰਦੇ ਹਨ। ਪੈਸਿਆਂ ਦਾ ਜ਼ਿਆਦਾ ਖਰਚ ਹੁੰਦਾ ਹੈ। ਘਰ ਦੇ ਲੋਕ ਬੀਮਾਰ ਰਹਿਣ ਲੱਗਦੇ ਹਨ ਅਤੇ ਘਰੇਲੂ ਜ਼ਿੰਦਗੀ 'ਚ ਮਨ-ਮੁਟਾਅ ਵਧਣ ਲੱਗ ਜਾਂਦੇ ਹਨ।
— ਕਾਲੀ ਮਿਰਚ ਹੱਥੋਂ ਬਿਖਰ ਜਾਵੇ ਤਾਂ ਕਿਸੇ ਆਪਣੇ ਸਕੇ ਸਬੰਧੀ ਨਾਲ ਮਨ-ਮੁਟਾਅ ਕਾਰਨ ਰਿਸ਼ਤਾ ਖਰਾਬ ਹੋ ਸਕਦਾ ਹੈ।
— ਹੱਥ, ਜੇਬ ਅਤੇ ਪਰਸ 'ਚੋਂ ਪੈਸੇ ਜਮੀਨ 'ਤੇ ਡਿੱਗ ਜਾਵੇ ਤਾਂ ਤੁਰੰਤ ਉਨ੍ਹਾਂ ਨੂੰ ਉਠਾ ਕੇ ਸਿਰ 'ਤੇ ਲਗਾਓ ਅਤੇ ਧਨ ਦੀ ਦੇਵੀ ਲਕਸ਼ਮੀ ਤੋਂ ਮੁਆਫੀ ਮੰਗ ਕੇ ਉਸ ਨੂੰ ਜੇਬ 'ਚ ਰੱਖ ਲਓ। ਇਸ ਨਾਲ ਆਰਥਿਕ ਨੁਕਸਾਨ ਤੋਂ ਬਚਾਅ ਹੋਵੇਗਾ। ਜੇ ਤੁਸੀਂ ਅਜਿਹਾ ਨਹੀਂ ਕਰਦੇ ਤਾਂ ਭਵਿੱਖ 'ਚ ਆਰਥਿਕ ਨੁਕਸਾਨ ਦਾ ਸਾਹਮਣਾ ਕਰਨਾ ਪਵੇਗਾ।
— ਹੱਥਾਂ 'ਚੋਂ ਨਮਕ ਦਾ ਡਿੱਗਣਾ ਸ਼ੁੱਕਰ ਅਤੇ ਚੰਦਰਮਾ ਨਾਲ ਸਬੰਧਿਤ ਨਕਾਰਾਤਮਕ ਪ੍ਰਭਾਵ ਵਧਾਉਂਦਾ ਹੈ।
— ਖਾਣ ਵਾਲੀਆਂ ਚੀਜ਼ਾਂ ਦਾ ਹੱਥਾਂ ਵਿਚੋਂ ਡਿੱਗਣਾ ਅਨਾਜ ਦੀ ਦੇਵੀ ਅੰਨਪੂਰਨਾ ਅਤੇ ਧਨ ਦੀ ਦੇਵੀ ਲਕਸ਼ਮੀ ਦੇ ਨਾਰਾਜ਼ ਹੋਣ ਦਾ ਸੂਚਕ ਹੁੰਦਾ ਹੈ।