ਬੁੱਧ ਦਾ ਲੰਘਣਾ ਇੰਝ ਦਿਸਿਆ ਜਿਵੇਂ ਸੂਰਜ ਦੇ ਚਿਹਰੇ ’ਤੇ ਕਾਲਾ ਤਿੱਲ

11/12/2019 5:03:07 PM

ਨਵੀਂ ਦਿੱਲੀ(ਬਿਊਰੋ)- 100 ਸਾਲ ’ਚ ਸਿਰਫ 13 ਵਾਰ ਹੋਣ ਵਾਲੀ ਅਨੌਖੀ ਘਟਨਾ ਸੋਮਵਾਰ ਨੂੰ ਉਸ ਸਮੇਂ ਘਟੀ, ਜਦੋਂ ਸਾਡੇ ਸੌਰਮੰਡਲ ਦਾ ਸਭ ਤੋਂ ਨਜ਼ਦੀਕੀ ਗ੍ਰਹਿ ਬੁੱਧ, ਸੂਰਜ ਦੇ ਸਾਹਮਣੇ ਦੀ ਹੋ ਕੇ ਨਿਕਲਿਆ। ਬੁੱਧ ਦਾ ਲੰਘਣਾ ਇੰਝ ਲੱਗਿਆ ਜਿਵੇਂ ਸੂਰਜ ਦੇ ਚਿਹਰੇ ’ਤੇ ਕਾਲਾ ਤਿੱਲ ਹੋਵੇ। ਭਾਰਤੀ ਸਮੇਂ ਮੁਤਾਬਕ ਇਹ ਘਟਨਾ ਸ਼ਾਮੀ 6:04 ਵਜੇ ਤੋਂ ਰਾਤ 11:34 ਵਜੇ ਦੇ ਵਿਚਕਾਰ ਹੋਈ। ਭਾਰਤ ਵਿਚ ਇਸ ਸਮੇਂ ਹਨ੍ਹੇਰਾ ਹੋਣ ਕਾਰਨ ਇੱਥੇ ਬੁੱਧ ਦਾ ਇਹ ਪਾਰਗਮਨ ਦਿਖਾਈ ਨਾ ਦਿੱਤਾ। ਹੁਣ ਇਹ ਘਟਨਾ 2032 ਵਿਚ ਨਜ਼ਰ ਆਵੇਗੀ। ਪਹਿਲੇ ਇਹ ਘਟਨਾ 9 ਮਈ,2016 ਨੂੰ ਹੋਈ ਸੀ।
ਇੰਝ ਸਮਝੋ ਪਾਰਗਮਨ ਦੀ ਘਟਨਾ
ਦੱਸਿਆ ਜਾ ਰਿਹਾ ਹੈ ਕਿ ਜਦੋਂ ਬੁੱਧ ਪ੍ਰੀਕਰਮਾ ਕਰਦੇ ਹੋਏ ਸੂਰਜ ਦੇ ਸਾਹਮਣੇ ਹੋ ਕੇ ਲੰਘਦਾ ਹੈ ਤਾਂ ਇਕ ਸਥਿਤੀ ਅਜਿਹੀ ਆਉਂਦੀ ਹੈ ਕਿ ਉਹ ਧਰਤੀ ਤੇ ਸੂਰਜ ਦੇ ਵਿਚਕਾਰ ਆ ਜਾਂਦਾ ਹੈ। ਇਸ ਵਾਰ ਵੀ ਅਜਿਹੀ ਹੀ ਇਕ ਘਟਨਾ ਵਿਚ ਬੁੱਧ ਸੂਰਜ ਦੇ ਤਰਕੀਬਨ ਵਿਚਕਾਰ ਵਾਲੇ ਖੇਤਰ ਤੋਂ ਹੁੰਦੇ ਹੋਏ ਬਿੰਬ ਦੇ ਸਾਹਮਣੇਓ ਦੀ ਲੰਘਿਆ। ਇਸ ਲਈ ਇਸ ਵਾਰ ਬੁੱਧ ਦਾ ਪਾਰਗਮਨ ਕਾਫੀ ਖਾਸ ਮੰਨਿਆ ਜਾ ਰਿਹਾ ਹੈ।
ਸਦੀ ’ਚ ਚੌਥੀ ਵਾਰ ਸੂਰਜ ਦੇ ਸਾਹਮਣੇ ਹੋ ਕੇ ਨਿਕਲੇਗਾ ਬੁੱਧ
ਬੁੱਧ ਦੇ ਪਾਰਗਮਨ ਦੀ ਇਹ ਇਤਿਹਾਸਕ ਘਟਨਾ 21ਵੀਂ ਸਦੀ ਵਿਚ ਹੁਣ ਤੱਕ ਚੌਥੀ ਵਾਰ ਹੋ ਚੁੱਕੀ ਹੈ। ਇਸ ਤੋਂ ਬਾਅਦ ਅਜੇ 9 ਵਾਰ ਹੋਰ ਬੁੱਧ ਦਾ ਪਾਰਗਮਨ ਹੋਵੇਗਾ। 


manju bala

Edited By manju bala