ਜੇਕਰ ਘਰ ਦਾ ਦਰਵਾਜ਼ਾ ਕਰਦਾ ਹੈ ਆਵਾਜ਼ ਤਾਂ ਹੋ ਜਾਓ ਸਾਵਧਾਨ

10/10/2019 12:31:23 PM

ਜਲੰਧਰ(ਬਿਊਰੋ)— ਭਾਰਤੀ ਸੰਸਕ੍ਰਿਤੀ 'ਚ ਵਾਸਤੂ ਨੂੰ ਕਾਫੀ ਮਹੱਤਵ ਦਿੱਤਾ ਗਿਆ ਹੈ | ਘਰ 'ਚ ਮੌਜੂਦ ਵਾਸਤੂ ਦੋਸ਼ ਨੂੰ ਖਤਮ ਕਰਨ ਲਈ ਵਿਅਕਤੀ ਕਈ ਤਰ੍ਹਾਂ ਦੇ ਉਪਾਅ ਕਰਦਾ ਹੈ, ਜਿਸ ਨਾਲ ਉਸ ਦੀ ਕਿਸਮਤ ਅਤੇ ਘਰ ਦੋਵੇਂ ਹੀ ਚਮਕ ਸਕਣ | ਘਰ ਦਾ ਮਹੱਤਵਪੂਰਣ ਹਿੱਸਾ ਹੁੰਦੇ ਹਨ ਘਰ ਦੇ ਦਰਵਾਜ਼ੇ | ਹਰ ਤਰ੍ਹਾਂ ਦੀ ਊਰਜਾ ਇਨ੍ਹਾਂ ਦਰਵਾਜ਼ਿਆਂ 'ਚੋਂ ਹੋ ਕੇ ਹੀ ਘਰ 'ਚ ਪ੍ਰਵੇਸ਼ ਕਰਦੀ ਹੈ | ਅੱਜ ਅਸੀਂ ਤੁਹਾਨੂੰ ਦੱਸ ਰਹੇ ਹਾਂ ਕਿ ਕਿਵੇਂ ਘਰ ਦੇ ਦਰਵਾਜ਼ਿਆਂ ਸਬੰਧੀ ਕੁਝ ਗੱਲਾਂ ਦਾ ਧਿਆਨ ਰੱਖ ਕੇ ਵਾਸਤੂ ਦੋਸ਼ ਨੂੰ ਦੂਰ ਕੀਤਾ ਜਾ ਸਕਦਾ ਹੈ |
PunjabKesari
— ਦਰਵਾਜ਼ਾ ਖੋਲ੍ਹਦੇ ਅਤੇ ਬੰਦ ਕਰਦੇ ਸਮੇਂ ਆਵਾਜ਼ ਨਹੀਂ ਆਉਣੀ ਚਾਹੀਦੀ | ਇਹ ਬਹੁਤ ਹੀ ਅਸ਼ੁੱਭ ਮੰਨਿਆ ਜਾਂਦਾ ਹੈ | ਇਸ ਲਈ ਜੇ ਘਰ ਦਾ ਕੋਈ ਵੀ ਦਰਵਾਜ਼ਾ ਆਵਾਜ਼ ਕਰ ਰਿਹਾ ਹੋਵੇ ਤਾਂ ਉਸ ਨੂੰ ਤੁਰੰਤ ਠੀਕ ਕਰਵਾ ਲੈਣਾ ਚਾਹੀਦਾ ਹੈ |
— ਮੁਖ ਦੁਆਰ ਹਮੇਸ਼ਾ ਅੰਦਰ ਨੂੰ ਖੁੱਲ੍ਹੇ ਤਾਂ ਸ਼ੁੱਭ ਹੁੰਦਾ ਹੈ | ਜੇਕਰ ਘਰ ਦਾ ਮੁਖ ਦੁਆਰ ਬਾਹਰ ਨੂੰ ਖੁੱਲ੍ਹਦਾ ਹੋਵੇ ਤਾਂ ਇਸ ਨਾਲ ਪਰਿਵਾਰ ਦੇ ਕਿਸੇ ਮੈਂਬਰ ਨੂੰ ਗੰਭੀਰ ਬੀਮਾਰੀ ਦਾ ਸਾਹਮਣਾ ਕਰਨਾ ਪੈਂਦਾ ਹੈ |
— ਦਰਵਾਜ਼ਾ ਜ਼ਮੀਨ 'ਤੇ ਰਗੜ ਕੇ ਨਹੀਂ ਖੁੱਲ੍ਹਣਾ ਚਾਹੀਦਾ ਹੈ ਅਜਿਹਾ ਹੋਣ 'ਤੇ ਤੁਰੰਤ ਇਸ ਦੀ ਮੁਰੰਮਤ ਕਰਵਾ ਲਓ |
— ਮੇਨ ਗੇਟ ਜਾਂ ਕਿਸੇ ਵੀ ਚੀਜ਼ ਜਿਵੇਂ ਰੁੱਖ ਜਾਂ ਖੰਬੇ ਦਾ ਪਰਛਾਵਾਂ ਘਰ ਦੇ ਅੰਦਰ ਨਹੀਂ ਆਉਣਾ ਚਾਹੀਦਾ | ਇਸ ਨਾਲ ਘਰ 'ਚ ਗਰੀਬੀ ਆਉਂਦੀ ਹੈ |
— ਘਰ ਦੇ ਮੇਨ ਦਰਵਾਜ਼ੇ ਕੋਲ ਡਸਟਬਿਨ, ਰੱਦੀ ਅਤੇ ਕਬਾੜ ਨਹੀਂ ਰੱਖਣਾ ਚਾਹੀਦਾ | ਇਸ ਨਾਲ ਪਰਿਵਾਰ ਦੇ ਮੈਂਬਰਾਂ ਦੀ ਤਰੱਕੀ 'ਚ ਰੁਕਾਵਟ ਆਉਂਦੀ ਹੈ |
— ਮੇਨ ਗੇਟ ਦੇ ਆਲੇ-ਦੁਆਲੇ ਕੰਡੇਦਾਰ ਪੌਦੇ ਨਹੀਂ ਰੱਖਣੇ ਚਾਹੀਦੇ | ਵਾਸਤੂ ਮੁਤਾਬਕ ਇਸ ਨੂੰ ਅਸ਼ੁੱਭ ਮੰਨਿਆ ਜਾਂਦਾ ਹੈ |


manju bala

Edited By manju bala