ਨਰਾਤਿਆਂ ਦੇ ਆਖਰੀ ਦਿਨ ਮਾਤਾ ਸਿੱਧੀਦਾਤਰੀ ਦੀ ਅਰਾਧਨਾ ਨਾਲ ਪੂਰੀ ਹੁੰਦੀ ਐ ਹਰ ਮਨੋਕਾਮਨਾ

10/7/2019 9:09:20 AM

ਨਵੀਂ ਦਿੱਲੀ(ਬਿਊਰੋ)— ਅੱਜ ਨਰਾਤਿਆਂ ਦਾ ਆਖਰੀ ਦਿਨ ਹੈ, ਜੋ ਮਾਂ ਦੁਰਗਾ ਦੀ ਨੌਂਵੀਂ ਸ਼ਕਤੀ ਮਾਤਾ ਸਿੱਧਿਦਾਤਰੀ ਦਾ ਦਿਨ ਹੈ। ਇਸ ਦਿਨ ਨੂੰ ਰਾਮ ਨੌਮੀ ਵੀ ਕਿਹਾ ਜਾਂਦਾ ਹੈ। ਅਜਿਹਾ ਮੰਨਿਆ ਜਾਂਦਾ ਹੈ ਕਿ ਮਾਤਾ ਸਿੱਧੀਦਾਤਰੀ ਦੀ ਕ੍ਰਿਪਾ ਨਾਲ ਭਗਤਾਂ ਨੂੰ ਸਿੱਧੀਆਂ ਦੀ ਪ੍ਰਾਪਤੀ ਹੁੰਦੀ ਹੈ। ਇਨ੍ਹਾਂ ਨੂੰ ਮਾਤਾ ਸਰਸਵਤੀ ਦਾ ਵੀ ਇਕ ਰੂਪ ਮੰਨਿਆ ਜਾਂਦਾ ਹੈ। ਮਾਤਾ ਸਿੱਧੀਦਾਤਰੀ ਦੀਆਂ ਚਾਰ ਬਾਹਾਂ ਹਨ ਅਤੇ ਮਾਤਾ ਦਾ ਆਸਣ ਕਮਲ ਦਾ ਫੁੱਲ ਹੈ।
ਮਾਂ ਦੁਰਗਾ ਦੇ ਬਾਕੀ ਰੂਪਾਂ ਦੀ ਤਰ੍ਹਾਂ ਹੀ ਨੌਵੀਂ ਸ਼ਕਤੀ ਦੀ ਵੀ ਪੂਜਾ ਕੀਤੀ ਜਾਂਦੀ ਹੈ, ਪਰ ਇਨ੍ਹਾਂ ਦੀ ਪੂਜਾ ਵਿਚ ਨਵ੍ਹਾਨ ਪ੍ਰਸ਼ਾਦ, ਨਵਰਸ ਵਾਲੇ ਭੋਜਨ, ਨੌਂ ਕਿਸਮ ਦੇ ਫੁੱਲ ਅਤੇ ਨੌਂ ਕਿਸਮ ਦੇ ਫਲ ਅਰਪਿਤ ਕਰਨੇ ਚਾਹੀਦੇ ਹਨ।
ਪੂਜਾ ਦੇ ਦਿਨ ਸਭ ਤੋਂ ਪਹਿਲਾਂ ਕਲਸ਼ ਅਤੇ ਉਸ ਵਿਚ ਮੌਜੂਦ ਦੇਵੀ-ਦੇਵਤਿਆਂ ਦੀ ਪੂਜਾ ਕਰੋ। ਇਸ ਤੋਂ ਬਾਅਦ ਮਾਤਾ ਦੇ ਮੰਤਰ ਦਾ ਜਾਪ ਕਰੋ।
ਓਮ ਦੇਵੀ ਸਿਦ੍ਰਧਿਦਾਤ੍ਰਰਯੈ ਨਮ:
ਨੌਮੀ ਵਾਲੇ ਦਿਨ ਘਰ ਵਿਚ ਨੌਂ ਕੰਨਿਆਵਾਂ ਨੂੰ ਭੋਜਨ ਕਰਵਾਉਣਾ ਚਾਹੀਦਾ ਹੈ। ਕੰਨਿਆਵਾਂ ਨੂੰ ਮਾਤਾ ਦਾ ਹੀ ਰੂਪ ਮੰਨਿਆ ਜਾਂਦਾ ਹੈ। ਮਾਂ ਸਿੱਧੀਦਾਤਰੀ ਦੀ ਕ੍ਰਿਪਾ ਨਾਲ ਸਾਰੀਆਂ ਮਨੋਕਾਮਨਾਵਾਂ ਪੂਰੀਆਂ ਹੁੰਦੀਆਂ ਹਨ।
ਕੰਨਿਆਵਾਂ ਦੀ ਉਮਰ ਦੋ ਤੋਂ ਦਸ ਸਾਲ ਤੱਕ ਹੋਣੀ ਚਾਹੀਦੀ ਹੈ ਅਤੇ ਇਸ ਦਿਨ ਘੱਟ ਤੋਂ ਘੱਟ ਨੌਂ ਕੰਨਿਆਵਾਂ ਨੂੰ ਭੋਜਨ ਕਰਵਾਓ।


manju bala

Edited By manju bala