ਇਸ ਖਾਸ ਕੰਮ ਨੂੰ ਕਰਨ ਨਾਲ ਨਿਕਲ ਆਵੇਗਾ ਤੁਹਾਡਾ ਫੱਸਿਆ ਹੋਇਆ ਪੈਸਾ

7/10/2019 12:31:08 PM

ਨਵੀਂ ਦਿੱਲੀ(ਬਿਊਰੋ)— ਬਹੁਤ ਸਾਰੇ ਲੋਕ ਮੁਸੀਬਤਾਂ ਦੇ ਸਮੇਂ ਦੂਜੇ ਲੋਕਾਂ ਦੀ ਮਦਦ ਕਰ ਦਿੰਦੇ ਹਨ। ਕੁਝ ਇੰਨੇ ਵੱਡੇ ਦਿਲ ਦੇ ਹੁੰਦੇ ਹਨ ਬਿਨਾ ਕੁਝ ਸੋਚੇ-ਸਮਝ ਕਿਸੇ ਵੀ ਵਿਅਕਤੀ ਦੀ ਮਦਦ ਕਰਨ ਤੋਂ ਪਿੱਛੇ ਨਹੀਂ ਹਟਦੇ ਅਤੇ ਉਨ੍ਹਾਂ ਨੂੰ ਪੈਸੇ ਵੀ ਉਧਾਰ ਦੇ ਦਿੰਦੇ ਹਨ ਪਰ ਕੁਝ ਅਜਿਹੇ ਵੀ ਲੋਕ ਹੁੰਦੇ ਹਨ, ਜੋ ਇਨ੍ਹਾਂ ਦੀ ਇਸ ਚੰਗਿਆਈ ਦਾ ਫਾਇਦਾ ਚੁੱਕ ਲੈਂਦੇ ਹਨ। ਕੰਮ ਕੱਢਣ ਤੋਂ ਬਾਅਦ ਉਹ ਇਨ੍ਹਾਂ ਨੂੰ ਪੈਸੇ ਵਾਪਸ ਕਰਨ ਦੀ ਗੱਲ ਨੂੰ ਬਿਲਕੁਲ ਹੀ ਭੁੱਲ ਜਾਂਦੇ ਹਨ ਜਾਂ ਫਿਰ ਸਾਫ-ਸਾਫ ਪੈਸੇ ਦੇਣ ਤੋਂ ਇਨਕਾਰ ਹੀ ਕਰ ਦਿੰਦੇ ਹਨ, ਜਿਸ ਕਾਰਨ ਪੈਸੇ ਦੇਣ ਵਾਲੇ ਨੂੰ ਮਾਨਸਿਕ ਪੀੜਾ ਦਾ ਸਾਹਮਣਾ ਕਰਨਾ ਪੈਂਦਾ ਹੈ।

PunjabKesari
ਜੇਕਰ ਤੁਸੀਂ ਵੀ ਮੁਸੀਬਤ ਦੇ ਸਮੇਂ ਕਿਸੇ ਦੀ ਮਦਦ ਕੀਤੀ ਹੈ ਪਰ ਹੁਣ ਉਸ ਵਿਅਕਤੀ ਤੋਂ ਤੁਹਾਨੂੰ ਪੈਸੇ ਵਾਪਸ ਮਿਲਣ ਦੀਆਂ ਸਾਰੀਆਂ ਕੋਸ਼ਿਸ਼ਾਂ ਅਸਫਲ ਹੁੰਦੀਆਂ ਨਜ਼ਰ ਆ ਰਹੀਆਂ ਹਨ ਤਾਂ ਅਜਿਹੇ 'ਚ ਤੁਸੀਂ ਇਕ ਅਜਿਹਾ ਉਪਾਅ ਕਰ ਸਕਦੇ ਹੋ ਜੋ ਤੁਹਾਡਾ ਦਿੱਤਾ ਗਿਆ ਪੈਸਾ ਵਾਪਸ ਕਰ ਸਕਦਾ ਹੈ। ਜੋਤਿਸ਼ ਮੁਤਾਬਕ ਇਸ ਉਪਾਅ ਨੂੰ ਇਕ ਵਾਰ ਜ਼ਰੂਰ ਅਜ਼ਮਾਉਣਾ ਚਾਹੀਦਾ ਹੈ।
ਜੇਕਰ ਤੁਹਾਡਾ ਪੈਸਾ ਕਿਸੇ ਕੋਲ ਫੱਸ ਗਿਆ ਹੈ ਅਤੇ ਉਹ ਉਸ ਨੂੰ ਵਾਪਸ ਨਹੀਂ ਕਰ ਰਿਹਾ ਤਾਂ ਵੀਰਵਾਰ ਜਾਂ ਐਤਵਾਰ ਦੇ ਦਿਨ ਸਵੇਰੇ ਨਹਾਉਣ ਤੋਂ ਬਾਅਦ ਇਕ ਤਾਂਬੇ ਦੇ ਗੜਵੇ 'ਚ ਜਲ ਲੈ ਕੇ ਉਸ 'ਚ ਲਾਲ ਮਿਰਚ ਦੇ 11 ਬੀਜ ਪਾ ਕੇ ਚੜਦੇ ਸੂਰਜ ਨੂੰ ਅਰਪਿਤ ਕਰਦੇ ਹੋਏ ਪੈਸੇ ਜਲਦੀ ਵਾਪਸ ਮਿਲਣ ਦੀ ਪ੍ਰਾਰਥਨਾ ਕਰੋ ਪਰ ਜਲ ਚੜ੍ਹਾਉਣ ਤੋਂ ਪਹਿਲਾਂ ਸੂਰਜ ਨੂੰ ਦੇਖਦੇ ਹੋਏ ਇਸ ਮੰਤਰ ''ਓਮ ਆਦਿਤਆਯ ਨਮਯ:'' ਦਾ 108 ਵਾਰ ਜਾਪ ਕਰੋ। ਅਜਿਹਾ ਮੰਨਿਆ ਜਾਂਦਾ ਹੈ ਕਿ ਇਸ ਉਪਾਅ ਨੂੰ ਕਰਨ ਨਾਲ ਧਨ ਲੈਣ ਵਾਲਾ ਕੁਝ ਹੀ ਦਿਨਾਂ 'ਚ ਤੁਹਾਨੂੰ ਧਨ ਵਾਪਸ ਕਰ ਦੇਵੇਗਾ।
ਐਤਵਾਰ ਦੇ ਦਿਨ ਦੇਸੀ ਕਪੂਰ ਨੂੰ ਤਾਂਬੇ ਦੇ ਭਾਂਡੇ 'ਚ ਕਪੂਰੀ ਪਾਨ 'ਤੇ ਰੱਖ ਕੇ ਪਾਣੀ ਚੜ੍ਹਾਓ ਅਤੇ ਉਸ ਦਾ ਕਾਜਲ ਬਣਾ ਕੇ ਇਸ ਨਾਲ ਇਕ ਭੋਜਪੱਤਰ 'ਤੇ ਉਸ ਵਿਅਕਤੀ ਦਾ ਨਾਂ ਲਿਖੋ ਜਿਸ ਨੇ ਪੈਸੇ ਲਿਆ ਹੈ। ਨਾਂ ਲਿਖਣ ਤੋਂ ਬਾਅਦ ਉਸੇ ਨਾਂ ਲਿਖੇ ਭੋਜ ਪੱਤਰ 'ਤੇ ਜਿੱਥੇ ਨਾਂ ਲਿਖਿਆ ਹੈ ਉੱਥੇ 7 ਵਾਰ ਥਪਕੀ ਦਿੰਦੇ ਹੋਏ ਉਸ ਵਿਅਕਤੀ ਤੋਂ ਆਪਣਾ ਧਨ ਜਲਦੀ ਵਾਪਸ ਦੇਣ ਲਈ ਕਹੋ। ਇਸ ਤੋਂ ਬਾਅਦ ਉਸ ਭੋਜ ਪੱਤਰ ਨੂੰ ਆਪਣੀ ਤਿਜੌਰੀ 'ਚ ਕਿਸੇ ਲਾਲ ਪੱਥਣ ਨਾਲ ਦਬਾ ਕੇ ਉੱਥੇ ਰੱਖ ਦਿਓ। ਅਜਿਹਾ ਕਰਨ ਨਾਲ ਕੁਝ ਹੀ ਦਿਨਾਂ 'ਚ ਉਹ ਵਿਅਕਤੀ ਜਲਦ ਹੀ ਤੁਹਾਡਾ ਧਨ ਵਾਪਸ ਦੇ ਦੇਵੇਗਾ।


manju bala

Edited By manju bala