ਵਾਸਤੂ ਅਨੁਸਾਰ ਹਲਦੀ ਵੀ ਕਰਦੀ ਹੈ ਤੁਹਾਡੀਆਂ ਕਈ ਪਰੇਸ਼ਾਨੀਆਂ ਖਤਮ

7/4/2019 1:30:20 PM

ਜਲੰਧਰ(ਬਿਊਰੋ)— ਰਸੋਈ 'ਚ ਹਰ ਰੋਜ਼ ਇਸਤੇਮਾਲ ਹੋਣ ਵਾਲਾ ਮਸਾਲਾ ਹਲਦੀ ਭੋਜਨ ਨੂੰ ਸੁਆਦ ਬਣਾਉਣ 'ਚ ਖਾਸ ਭੂਮਿਕਾ ਨਿਭਾਉਂਦਾ ਹੈ। ਕਹਿੰਦੇ ਹਨ ਕਿ ਜਿਸ ਘਰ 'ਚ ਮਸਾਲਿਆ ਤੋਂ ਬਿਨਾ ਭੋਜਨ ਪਕਾਇਆ ਜਾਂਦਾ ਹੈ ਉਸ ਘਰ 'ਚ ਵੰਸ਼ਵ੍ਰਿਧੀ ਨਹੀਂ ਹੁੰਦੀ। ਹਲਦੀ ਸ਼ਕਤੀ ਵਧਾਉਣ ਵਾਲੀ ਅਤੇ ਰੋਗਾਂ ਦਾ ਨਾਸ਼ ਕਰਨ ਵਾਲੀ ਹੈ। ਹਿੰਦੂ ਧਰਮ ਦਾ ਕੋਈ ਵੀ ਕੰਮ ਇਸ ਤੋਂ ਬਿਨਾਂ ਅਧੂਰਾ ਮੰਨਿਆ ਜਾਂਦਾ ਹੈ। ਗੁਰੂ ਨੂੰ ਮਜਬੂਤ ਕਰਨ ਲਈ ਹਲਦੀ ਨਾਲ ਜੁੜੇ ਇਹ ਕੰਮ ਜ਼ਰੂਰ ਕਰ ਲਓ।
— ਵੀਰਵਾਰ ਦੇ ਦਿਨ ਜਲਕੁੰਭੀ ਅਤੇ 5 ਹਲਦੀ ਦੀਆਂ ਕੰਠਾਂ ਲੈ ਕੇ ਪੀਲੇ ਕੱਪੜੇ 'ਚ ਲਪੇਟ ਕੇ ਤਿਜੋਰੀ 'ਚ ਰੱਖ ਦਿਓ। ਇਸ ਨਾਲ ਧਨ 'ਚ ਵਾਧਾ ਹੋਵੇਗਾ।
— ਜੇਕਰ ਤੁਸੀਂ ਚਾਹੁੰਦੇ ਹੋ ਕਿ ਤੁਹਾਡਾ ਪਤੀ ਤੁਹਾਡੇ ਤੋਂ ਖੁਸ਼ ਰਹੇ ਤਾਂ ਮਹੀਨੇ 'ਚ ਇਕ ਵੀਰਵਾਰ ਪੂਰੇ ਸਰੀਰ 'ਤੇ ਹਲਦੀ ਦਾ ਉਬਟਨ ਜ਼ਰੂਰ ਲਗਾਓ।
— ਵਿਆਹ 'ਚ ਆਉਣ ਵਾਲੀਆਂ ਰੁਕਾਵਟਾਂ ਨੂੰ ਦੂਰ ਕਰਨ ਲਈ ਵੀਰਵਾਰ ਬ੍ਰਹਸਪਤੀ ਦੇਵ ਦੇ ਸਾਹਮਣੇ ਘਿਉ ਦਾ ਦੀਵਾ ਜਗਾਓ ਅਤੇ ਹਲਦੀ ਦਾ ਟਿੱਕਾ ਲਗਾਓ। ਇਸ ਦੇ ਨਾਲ ਹੀ ਪੀਲੇ ਫੁੱਲ ਅਤੇ ਪੀਲੀ ਬਰਫੀ ਦਾ ਭੋਗ ਲਗਾਓ।
— ਜੇਕਰ ਤੁਹਾਨੂੰ ਗਲੇ ਨਾਲ ਸੰਬੰਧਿਤ ਕੋਈ ਰੋਗ ਹੈ ਤਾਂ ਹਰ ਰੋਜ਼ ਹਲਦੀ ਵਾਲਾ ਦੁੱਧ ਪੀਓ ਅਤੇ ਓਮ ਏਂ ਕਲੀਂ ਬ੍ਰਹਸਪਤਯੇ ਨਮ: ਮੰਤਰ ਦਾ ਜਾਪ ਕਰੋ।
— ਜੇਕਰ ਤੁਹਾਨੂੰ ਨੀਂਦ ਨਹੀਂ ਆਉਂਦੀ ਤਾਂ ਵੀਰਵਾਰ ਦੇ ਦਿਨ ਕੇਵਾਂਚ ਦੀ ਜੜ੍ਹ ਪੀਸ ਕੇ ਮੱਥੇ 'ਤੇ ਲਗਾ ਲਓ, 11 ਵੀਰਵਾਰ ਲਗਾਉਣ ਨਾਲ ਨੀਂਦ ਦੀ ਪਰੇਸ਼ਾਨੀ ਦੂਰ ਹੋ ਜਾਵੇਗੀ।

 ਜੇਕਰ ਤੁਹਾਡੀ ਜ਼ਿੰਦਗੀ ਦੇ ਵਿਚ ਕਿਸੇ ਵੀ ਤਰ੍ਹਾਂ ਦੀ ਦਿੱਕਤ ਜਾਂ ਪ੍ਰੇਸ਼ਾਨੀ ਆ ਰਹੀ ਹੈ ਤਾਂ ਇਕ ਵਾਰ ਇਸ ਨੰ.+ 91-85569-25460 'ਤੇ ਜ਼ਰੂਰ ਫੋਨ ਕਰੋ।   


manju bala

Edited By manju bala