ਦਿਨ-ਵਾਰ ਦੇ ਅਨੁਸਾਰ ਸ਼ੁਰੂ ਕਰੋ ਕੰਮ, ਮਿਲਣਗੇ ਚੰਗੇ ਨਤੀਜੇ
6/28/2019 1:25:47 PM

ਜਲੰਧਰ(ਬਿਊਰੋ)— ਜੋਤਿਸ਼ 'ਚ ਸਾਰੇ ਸ਼ੁੱਭ ਕੰਮਾਂ ਲਈ ਵੱਖ-ਵੱਖ ਦਿਨ ਦੱਸੇ ਗਏ ਹਨ। ਇਸ ਦੇ ਅਨੁਸਾਰ ਠੀਕ ਦਿਨ ਕੀਤੇ ਗਏ ਕੰਮਾਂ ਨਾਲ ਸ਼ੁੱਭ ਫਲ ਪ੍ਰਾਪਤ ਹੁੰਦੇ ਹਨ। ਕੰਮਾਂ ਵਿਚ ਸਫਲਤਾ ਮਿਲਣ ਦੀਆਂ ਸੰਭਾਵਨਾਵਾਂ ਕਾਫ਼ੀ ਵੱਧ ਜਾਂਦੀਆਂ ਹਨ। ਜੇਕਰ ਕੋਈ ਸ਼ੁੱਭ ਕੰਮ ਗਲਤ ਦਿਨ ਸ਼ੁਰੂ ਕੀਤਾ ਜਾਂਦਾ ਹੈ ਤਾਂ ਕਈ ਪ੍ਰਕਾਰ ਦੀਆਂ ਰੁਕਾਵਟਾ ਦਾ ਸਾਹਮਣਾ ਕਰਨਾ ਪੈਂਦਾ ਹੈ। ਆਓ ਜਾਣਦੇ ਹਾਂ ਜੋਤਿਸ਼ ਅਨੁਸਾਰ ਕਿਸ ਦਿਨ ਕਿਹੜਾ ਕੰਮ ਕਰਨਾ ਹੁੰਦਾ ਹੈ ਸ਼ੁੱਭ।
ਐਤਵਾਰ
ਵਾਹਨ, ਨੌਕਰੀ, ਪਸ਼ੂ ਖਰੀਦੀ, ਯੱਗ, ਪੂਜਾ, ਕੱਪੜਿਆਂ ਦੀ ਖਰੀਦੀ, ਧਾਤੂ ਦੀ ਖਰੀਦੀ, ਵਾਦ-ਵਿਵਾਦ ਲਈ ਸਲਾਹ ਲੈਣਾ ਸ਼ੁੱਭ ਹੁੰਦਾ ਹੈ।
ਸੋਮਵਾਰ
ਖੇਤੀਬਾੜੀ ਸਬੰਧੀ ਯੰਤਰ ਖਰੀਦੀ, ਬੀਜ ਬੀਜਣਾ, ਬਗੀਚੇ ਵਿਚ ਫਲ ਦੇ ਰੁੱਖ ਲਗਾਉਣਾ, ਕੱਪੜੇ ਅਤੇ ਰਤਨ ਧਾਰਨ ਕਰਨਾ, ਖਰੀਦ- ਵਿਕਰੀ ਕਰਨਾ, ਨਵੇਂ ਕੰਮ ਦੀ ਸ਼ੁਰੂਆਤ, ਗਹਿਣਾ ਧਾਰਨ ਕਰਨਾ, ਪਸ਼ੁਪਾਲਨ ਲਈ ਸੋਮਵਾਰ ਸ਼ੁੱਭ ਹੁੰਦਾ ਹੈ।
ਮੰਗਲਵਾਰ
ਜਾਸੂਸੀ ਵਾਲੇ ਕੰਮ, ਭੇਦ ਲੈਣਾ, ਕਰਜ਼ਾ ਦੇਣਾ, ਗਵਾਹੀ ਦੇਣਾ, ਅੱਗ ਸਬੰਧੀ ਕੰਮ, ਫੌਜ-ਲੜਾਈ ਅਤੇ ਨੀਤੀ ਨਾਲ ਸਬੰਧੀ ਕੰਮ, ਵਾਦ-ਵਿਵਾਦ ਦਾ ਫ਼ੈਸਲਾ ਕਰਨਾ ਆਦਿ ਲਈ ਮੰਗਲਵਾਰ ਲਈ ਸ਼ੁੱਭ ਹੈ।
ਬੁੱਧਵਾਰ
ਕਰਜ਼ਾ ਦੇਣਾ, ਸਿੱਖਿਆ ਸਬੰਧਿਤ ਕੰਮ, ਵਿੱਦਿਆ ਦੀ ਸ਼ੁਰੂਆਤ,ਹਿਸਾਬ ਕਰਨਾ, ਨੋਟਿਸ ਦੇਣਾ, ਗ੍ਰਹਿਪ੍ਰਵੇਸ਼ ਕਰਨਾ, ਰਾਜਨੀਤੀ ਨਾਲ ਸਬੰਧਿਤ ਕੰਮ ਲਈ ਬੁੱਧਵਾਰ ਸ਼ੁੱਭ ਹੈ।
ਵੀਰਵਾਰ
ਗਿਆਨ-ਵਿਗਿਆਨ ਦੀ ਸਿੱਖਿਆ ਲੈਣਾ, ਧਰਮ ਸਬੰਧਿਤ ਕੰਮ, ਕਲਾ ਸਬੰਧਿਤ ਸਿੱਖਿਆ ਦਾ ਸ਼ੁਰੂ ਕਰਨੀ, ਘਰ ਸ਼ਾਂਤੀ ਪੂਜਾ ਕਰਨੀ, ਨਵਾਂ ਪਦ ਕਬੂਲ ਕਰਨਾ, ਯਾਤਰਾ, ਨਵੇਂ ਵਾਹਨ ਦਾ ਤੋਰ ਅਤੇ ਉਸਾਰੀ ਵਾਲੇ ਕੰਮਾਂ ਦੀ ਸ਼ੁਰੂਆਤ ਲਈ ਵੀਰਵਾਰ ਸ਼ੁੱਭ ਹੈ।
ਸ਼ੁੱਕਰਵਾਰ
ਪਰਵਾਰਿਕ ਕੰਮ ਦੀ ਸ਼ੁਰੂਆਤ ਕਰਨਾ, ਗੁਪਤ ਗੱਲਾਂ ਉੱਤੇ ਵਿਚਾਰ ਕਰਨਾ, ਪ੍ਰੇਮ ਸੁਭਾਅ, ਦੋਸਤੀ, ਉਸਾਰੀ ਕਰਨ ਵਾਲੇ ਕੰਮਾਂ ਦੀ ਸ਼ੁਰੂਆਤ,ਡਰਾਮਾ, ਫਿਲਮ, ਸੰਗੀਤ ਸਬੰਧਿਤ ਕੰਮ ਦੀ ਸ਼ੁਰੂਆਤ ਲਈ ਸ਼ੁੱਕਰਵਾਰ ਸ਼ੁੱਭ ਹੈ।
ਸ਼ਨੀਵਾਰ
ਨਵੇਂ ਘਰ ਵਿਚ ਸਾਮਾਨ ਰੱਖਣਾ, ਨੌਕਰ ਰੱਖਣਾ, ਧਾਤੂ ਮਸ਼ੀਨਰੀ ਨਾਲ ਸੰਬੰਧਿਤ ਕੰਮ, ਗਵਾਹੀ ਦੇਣਾ, ਨਵਾਂ ਵਪਾਰ ਸ਼ੁਰੂ ਕਰਨਾ, ਵਾਹਨ ਖਰੀਦਣਾ ਆਦਿ ਕਾਰਜ ਸ਼ਨੀਵਾਰ ਨੂੰ ਕੀਤੇ ਜਾ ਸਕਦੇ ਹਨ।