ਵਾਸਤੂ ਦੇ ਹਿਸਾਬ ਨਾਲ ਲਗਾਓ ਤਸਵੀਰਾਂ, ਹੋਣਗੇ ਕਈ ਫਾਇਦੇ

6/21/2019 1:23:25 PM

ਜਲੰਧਰ(ਬਿਊਰੋ)— ਘਰ ਨੂੰ ਸਜਾਉਣ ਲੋਕ ਮਾਰਕਿਟ ਤੋਂ ਮਹਿੰਗੇ ਸ਼ੋਅ- ਪੀਸ, ਪੇਂਟਿੰਗ ਅਤੇ ਫੋਟੋ ਫਰੇਮ ਖਰੀਦ ਕੇ ਲਿਆਉਂਦੇ ਹਨ। ਉਨ੍ਹਾਂ ਨੂੰ ਆਪਣੀ ਪਸੰਦ ਦੇ ਹਿਸਾਬ ਨਾਲ ਕਿਤੇ ਵੀ ਲਗਾ ਦਿੰਦੇ ਹਨ ਤਾਂਕਿ ਉਨ੍ਹਾਂ ਦਾ ਘਰ ਖੂਬਸੂਰਤ ਲੱਗੇ। ਪਰ ਕੀ ਤੁਸੀਂ ਜਾਣਦੇ ਹੋ ਇਨ੍ਹਾਂ ਨੂੰ ਠੀਕ ਅਤੇ ਗਲਤ ਦਿਸ਼ਾ 'ਤੇ ਲਗਾਉਣ ਨਾਲ ਲੋਕਾਂ ਦੇ ਜੀਵਨ 'ਤੇ ਸਕਾਰਾਤਮਕ ਅਤੇ ਨਾਕਾਰਾਤਮਕ ਪ੍ਰਭਾਵ ਪੈਂਦਾ ਹੈ। ਅਜਿਹੇ ਵਿਚ ਪੇਂਟਿੰਗ ਨੂੰ ਵਾਸਤੂ ਦੇ ਹਿਸਾਬ ਨਾਲ ਲਗਾਉਣਾ ਬਹੁਤ ਜਰੂਰੀ ਹੈ, ਤਾਂਕਿ ਘਰ ਵਿਚ ਸੁਖ- ਸ਼ਾਂਤੀ ਬਣੀ ਰਹੇ।
1. ਚੜ੍ਹਦੇ ਸੂਰਜ ਦੀ ਪੇਂਟਿੰਗ
PunjabKesari
ਘਰ ਵਿਚ ਚੜ੍ਹਦੇ ਸੂਰਜ ਦੀ ਪੇਂਟਿੰਗ ਲਗਾਉਣਾ ਵਾਸਤੂ ਅਨੁਸਾਰ ਬਹੁਤ ਸ਼ੁੱਭ ਮੰਨਿਆ ਜਾਂਦਾ ਹੈ। ਮਗਰ ਇਸ ਨੂੰ ਠੀਕ ਦਿਸ਼ਾ ਵਿਚ ਲਗਾਉਣਾ ਵੀ ਬਹੁਤ ਜਰੂਰੀ ਹੁੰਦਾ ਹੈ। ਜਦੋਂ ਵੀ ਘਰ ਵਿਚ ਇਸ ਤਰ੍ਹਾਂ ਤਸਵੀਰ ਲਗਾਉਣੀ ਹੋਵੇ ਤਾਂ ਉਸ ਨੂੰ ਪੂਰਬ ਦਿਸ਼ਾ ਵਿਚ ਲਗਾਓ। ਇਸ ਦਿਸ਼ਾ ਵਿਚ ਸੂਰਜ ਦੀ ਪੇਂਟਿੰਗ ਲਗਾਉਣ ਨਾਲ ਸਕਾਰਾਤਮਕ ਊਰਜਾ ਆਉਂਦੀ ਹੈ।
2. ਓਮ ਜਾਂ ਸਵਸਤੀਕ ਚਿੰਨ੍ਹ
PunjabKesari
ਓਮ, ਸਵਸਤੀਕ ਜਾਂ ਹੋਰ ਕੋਈ ਸ਼ੁੱਭ ਚਿਨ੍ਹ ਵਾਲੀ ਪੇਂਟਿੰਗ ਨੂੰ ਕਮਰੇ ਦੀ ਉੱਤਰ-ਪੂਰਬ ਦਿਸ਼ਾ 'ਚ ਲਗਾਓ। ਇਸ ਦਿਸ਼ਾ 'ਚ ਇਨ੍ਹਾਂ ਨੂੰ ਲਗਾਉਣ ਨਾਲ ਪਰਿਵਾਰ ਵਿਚ ਲੜਾਈ- ਝਗੜੇ ਘੱਟ ਹੁੰਦੇ ਹਨ।
3. ਬੱਚਿਆਂ ਦੀਆਂ ਤਸਵੀਰਾਂ
PunjabKesari
ਘਰ ਵਿਚ ਬੱਚਿਆਂ ਦੀਆਂ ਤਸਵੀਰਾਂ ਨੂੰ ਵਾਸਤੂ ਅਨੁਸਾਰ ਪੱਛਮ ਦਿਸ਼ਾ ਵਿਚ ਲਗਾਓ।
4. ਕਪੱਲ ਦੀ ਤਸਵੀਰ
PunjabKesari
ਕਮਰੇ ਵਿਚ ਨਵਵਿਆਹੁਤਾ ਜੋੜੇ ਦੀ ਫੋਟੋ ਜਾਂ ਪੇਂਟਿੰਗ ਕਮਰੇ ਦੀ ਉੱਤਰ ਦਿਸ਼ਾ ਜਾਂ ਉੱਤਰ ਦੱਖਣ ਕੋਨੇ ਵਿਚ ਲਗਾਓ। ਅਜਿਹਾ ਕਰਨ ਨਾਲ ਦੋਨਾ ਦਾ ਰਿਸ਼ਤਾ ਮਜ਼ਬੂਤ ਹੁੰਦਾ ਹੈ ਅਤੇ ਉਨ੍ਹਾਂ ਵਿਚ ਆਪਸ ਵਿਚ ਪਿਆਰ ਵੀ ਵਧਦਾ ਹੈ।
5. ਮਰੇ ਹੋੇਏ ਵਿਅਕਤੀ ਦੀ ਤਸਵੀਰ
ਜੋ ਵਿਅਕਤੀ ਇਸ ਦੁਨੀਆ ਵਿਚ ਨਹੀਂ ਹੈ ਉਸ ਦੀ ਤਸਵੀਰ ਨੂੰ ਹਮੇਸ਼ਾ ਅਜਿਹੇ ਸਥਾਨ 'ਤੇ ਰੱਖੋ ਜਿੱਥੇ ਸ਼ਾਂਤੀ ਹੋਵੇ। ਅਜਿਹੀਆਂ ਤਸਵੀਰਾਂ ਨੂੰ ਕਦੇ ਵੀ ਮੰਦਰ ਵਿਚ ਨਾ ਲਗਾਓ ਅਤੇ ਨਾ ਹੀ ਉਸ ਕਮਰੇ ਵਿਚ ਰੱਖੋ ਜਿੱਥੇ ਤੁਸੀਂ ਸੌਂਦੇ ਹੋਵੋ। ਮੇਰੇ ਹੋਏ ਇਨਸਾਨ ਦੀ ਫੋਟੋ ਨੂੰ ਦੱਖਣ ਵਿਚ ਲਗਾਉਣਾ ਠੀਕ ਰਹਿੰਦਾ ਹੈ।

 

 ਜੇਕਰ ਤੁਹਾਡੀ ਜ਼ਿੰਦਗੀ ਦੇ ਵਿਚ ਕਿਸੇ ਵੀ ਤਰ੍ਹਾਂ ਦੀ ਦਿੱਕਤ ਜਾਂ ਪ੍ਰੇਸ਼ਾਨੀ ਆ ਰਹੀ ਹੈ ਤਾਂ ਇਕ ਵਾਰ ਇਸ ਨੰ.+ 91-85569-25460 'ਤੇ ਜ਼ਰੂਰ ਫੋਨ ਕਰੋ।   


manju bala

Edited By manju bala