ਵੀਰਵਾਰ ਨੂੰ ਕਰੋ ਕੇਸਰ ਦਾ ਇਸਤੇਮਾਲ, ਖਤਮ ਹੋਣਗੀਆਂ ਸਮੱਸਿਆਵਾਂ

6/13/2019 1:22:18 PM

ਜਲੰਧਰ(ਬਿਊਰੋ)— ਦੇਵ ਗੁਰੂ ਬ੍ਰਹਿਸਪਤੀ ਦੇ ਪਿਆਰੇ ਵਾਰ ਵੀਰਵਾਰ ਨੂੰ ਪੈਸਾ, ਪੁੱਤਰ, ਮਨਪਸੰਦੀ ਜੀਵਨਸਾਥੀ ਨੂੰ ਪਾਉਣ ਦਾ ਦਿਨ ਮੰਨਿਆ ਜਾਂਦਾ ਹੈ। ਇਨ੍ਹਾਂ ਨੂੰ ਖੁਸ਼ ਕਰਨ ਲਈ ਲੋਕ ਵਰਤ, ਉਪਾਅ, ਦਾਨ ਅਤੇ ਖਾਸ ਪੂਜਾ ਕਰਦੇ ਹਨ। ਇਸ ਦਿਨ ਇਕ ਖਾਸ ਜੜ੍ਹੀ-ਬੂਟੀ ਜਿਸ ਦਾ ਨਾਮ ਹੈ ਕੇਸਰ ਦੇ ਪ੍ਰਯੋਗ ਨਾਲ ਬਹੁਤ ਸਾਰੇ ਲਾਭ ਪ੍ਰਾਪਤ ਕੀਤੇ ਜਾ ਸਕਦੇ ਹਨ। ਵੀਰਵਾਰ ਦੇ ਦਿਨ ਸਵੇਰੇ ਨਹਾਉਣ ਵਾਲੀ ਬਾਲਟੀ 'ਚ ਥੋੜ੍ਹੀ ਜਿਹੀ ਹਲਦੀ ਪਾ ਕੇ ਇਸ਼ਨਾਨ ਕਰੋ, ਕੇਸਰ ਦਾ ਟਿੱਕਾ ਲਗਾਉਣਾ ਸ਼ੁਭ ਮੰਨਿਆ ਜਾਂਦਾ ਹੈ। ਇਸ ਨਾਲ ਆਰਥਿਕ ਪੱਖ ਵੀ ਮਜ਼ਬੂਤ ਹੁੰਦਾ ਹੈ। ਇਸ ਤੋਂ ਬਾਅਦ ਘਰ ਦੇ ਮੰਦਰ ਵਿਚ ਅਤੇ ਕੇਲੇ ਦੇ ਦਰੱਖਤ ਕੋਲ ਬੈਠ ਕੇ ਧੂਫ ਅਤੇ ਦੀਵਾ ਜਗਾ ਕੇ ਪੂਜਾ ਕਰੋ ''ਓਮ ਨਮੋ ਭਗਵਤੇ ਵਾਸੁਦੇਵਾਏ'' ਮੰਤਰ ਦਾ ਜਾਪ ਕਰੋ। ਭਗਵਾਨ ਵਿਸ਼ਣੂ ਦੇ ਸਾਹਮਣੇ ਸ਼ੁੱਧ ਦੇਸੀ ਘਿਉ ਦਾ ਦੀਵਾ ਜਗਾਓ। ਇਹ ਉਪਾਅ ਦੇਵੇਗਾ ਰਾਜਯੋਗ।
— ਮੇਨ ਗੇਟ 'ਤੇ ਹੀ ਨਕਾਰਾਤਮਕਤਾ ਨੂੰ ਰੋਕਣ ਲਈ ਕੇਸਰ ਨਾਲ ਸਵਾਸਤਿਕ ਬਣਾਓ, ਘਰ ਵਿਚ ਖੁਸ਼ਹਾਲੀ ਆਵੇਗੀ।
— ਆਪਣੀ ਵਿਆਹੁਤਾ ਧੀ ਨੂੰ ਸਮੇਂ-ਸਮੇਂ 'ਤੇ ਕੇਸਰ ਉਪਹਾਰ ਦੇ ਰੂਪ ਵਿਚ ਦੇਣ ਨਾਲ ਉਸ ਦੇ ਜੀਵਨ ਵਿਚ ਸੁਖ-ਸ਼ਾਂਤੀ ਬਣੀ ਰਹਿੰਦੀ ਹੈ।
— ਲਕਸ਼ਮੀ ਪੂਜਾ ਤੋਂ ਪਹਿਲਾਂ ਮਿੱਠੇ ਦਹੀਂ ਵਿਚ ਕੇਸਰ ਮਿਲਾ ਕੇ ਖਾਣ ਨਾਲ ਹੈਰਾਨੀਜਨਕ ਮੁਨਾਫ਼ਾ ਪ੍ਰਾਪਤ ਹੁੰਦਾ ਹੈ।
— ਕੁੰਡਲੀ 'ਚ ਬ੍ਰਹਿਸਪਤੀ ਬੁਰਾ ਚੱਲ ਰਿਹਾ ਹੋ ਤਾਂ ਹਰ ਰੋਜ਼ ਨਿਯਮ ਅਨੁਸਾਰ ਕੇਸਰ ਦਾ ਟਿੱਕਾ ਮੱਥੇ ਤੇ ਟਿੱਕਾ ਲਗਾਓ।
— ਦੁੱਧ ਵਿਚ ਕੇਸਰ ਮਿਲਾ ਕੇ ਪੀਣ ਨਾਲ ਸਿਮਰਨ ਕਰਨ ਦੀ ਸ਼ਕਤੀ ਵਿਚ ਵਾਧਾ ਹੁੰਦਾ ਹੈ।
— ਛੋਲਿਆਂ ਦੀ ਦਾਲ ਅਤੇ ਕੇਸਰ ਸ਼੍ਰੀ ਹਰੀ ਵਿਸ਼ਣੂ ਦੇ ਮੰਦਰ ਅਤੇ ਕੇਲੇ ਦੇ ਦਰੱਖਤ 'ਤੇ ਵੀਰਵਾਰ ਨੂੰ ਰੱਖ ਆਓ। ਧਿਆਨ ਰਹੇ ਪਿੱਛੇ ਮੁੜ ਕੇ ਨਾ ਦੇਖੋ। ਇਸ ਉਪਾਅ ਨਾਲ ਸਮੱਸਿਆਵਾਂ ਦਾ ਨਾਸ਼ ਹੁੰਦਾ ਹੈ।

 

ਜੇਕਰ ਤੁਹਾਡੀ ਜ਼ਿੰਦਗੀ ਦੇ ਵਿਚ ਕਿਸੇ ਵੀ ਤਰ੍ਹਾਂ ਦੀ ਦਿੱਕਤ ਜਾਂ ਪ੍ਰੇਸ਼ਾਨੀ ਆ ਰਹੀ ਹੈ ਤਾਂ ਇਕ ਵਾਰ ਇਸ ਨੰ.+ 91-85569-25460 'ਤੇ ਜ਼ਰੂਰ ਫੋਨ ਕਰੋ।   


manju bala

Edited By manju bala