ਇੱਛਾ ਅਨੁਸਾਰ ਰੱਖੋ ਲਾਫਿੰਗ ਬੁੱਧਾ, ਹੋਵੇਗਾ ਲਾਭ

6/12/2019 1:21:09 PM

ਜਲੰਧਰ(ਬਿਊਰੋ)— ਫੇਂਗਸ਼ੂਈ 'ਚ ਲਾਫਿੰਗ ਬੁੱਧਾ ਦੀ ਮਹੱਤਵਪੂਰਨ ਭੂਮਿਕਾ ਹੈ। ਵੱਖ-ਵੱਖ ਪ੍ਰਕਾਰ ਦੇ ਲਾਫਿੰਗ ਬੁੱਧਾ ਵੱਖ-ਵੱਖ ਫਲ ਦੇਣ ਵਾਲੇ ਹੁੰਦੇ ਹਨ। ਅਜਿਹੇ ਹਾਲਤ 'ਚ ਤੁਹਾਡੀ ਹਰ ਇੱਛਾ ਨੂੰ ਪੂਰਾ ਕਰਨ ਦੀ ਸਮਰੱਥਾ ਰੱਖਦੇ ਹਨ ਲਾਫਿੰਗ ਬੁੱਧਾ। ਕਿਸ ਉਦੇਸ਼ ਦੀ ਪੂਰਤੀ ਲਈ ਘਰ-ਦੁਕਾਨ ਵਿਚ ਕਿਸ ਤਰ੍ਹਾਂ ਦਾ ਲਾਫਿੰਗ ਬੁੱਧਾ ਰੱਖਣਾ ਚਾਹੀਦਾ ਹੈ, ਇਸ ਗੱਲ ਦਾ ਬਹੁਤ ਜ਼ਿਆਦਾ ਮਹੱਤਵ ਹੁੰਦਾ ਹੈ। ਬਾਜ਼ਾਰ ਵਿਚ ਕਈ ਪ੍ਰਕਾਰ ਅਤੇ ਆਕਾਰ ਵਾਲੇ ਲਾਫਿੰਗ ਬੁੱਧੇ ਉਪਲੱਬਧ ਹਨ। ਅਜਿਹੀ ਹਾਲਤ 'ਚ ਤੁਹਾਡੇ ਲਈ ਕਿਹੜਾ ਲਾਫਿੰਗ ਬੁੱਧਾ ਠੀਕ ਹੈ ਮਤਲਬ ਕਿਹੜਾ ਲਾਫਿੰਗ ਬੁੱਧਾ ਕਿਸ ਮਨੋਕਾਮਨਾ ਦੀ ਪੂਰਤੀ ਕਰਦਾ ਹੈ, ਅੱਜ ਅਸੀ ਤੁਹਾਨੂੰ ਦੱਸਦੇ ਹਾਂ।
ਲੇਟਿਆ ਹੋਇਆ ਲਾਫਿਗ ਬੁੱਧਾ
ਲੇਟਿਆ ਹੋਇਆ ਲਾਫਿੰਗ ਬੁੱਧੇ ਦੀ ਮੂਰਤੀ ਬਦਕਿਸਮਤੀ ਅਤੇ ਗਰੀਬੀ ਨੂੰ ਦੂਰ ਕਰਨ ਵਾਲੀ ਮੰਨੀ ਜਾਂਦੀ ਹੈ। ਜੇਕਰ ਹਰ ਕੰਮ ਵਿਚ ਅਸਫਲਤਾ ਅਤੇ ਬਦਕਿਸਮਤੀ ਦਾ ਸਾਹਮਣਾ ਕਰਨਾ ਪੈ ਰਿਹਾ ਹੋਵੇ ਤਾਂ ਘਰ-ਦੁਕਾਨ ਵਿਚ ਲੇਟੇ ਹੋਏ ਲਾਫਿੰਗ ਬੁੱਧੇ ਦੀ ਮੂਰਤੀ ਰੱਖਣਾ ਚੰਗਾ ਹੁੰਦਾ ਹੈ। ਇਸ ਨਾਲ ਹੌਲੀ-ਹੌਲੀ ਬਦਕਿਸਮਤੀ ਖਤਮ ਹੋਣ ਲੱਗਦੀ ਹੈ।
ਪੈਸਾ ਦੀ ਪੋਟਲੀ ਲਈ ਲਾਫਿਗ ਬੁੱਧਾ
ਪੈਸਾ ਦੀ ਪੋਟਲੀ ਆਪਣੇ ਮੋਡੇ ਉੱਤੇ ਟੰਗਿਆਂ ਲਾਫਿਗ ਬੁੱਧਾ ਕਿਸੇ ਵੀ ਘਰ ਜਾਂ ਦਫਤਰ ਲਈ ਸ਼ੁਭ ਮੰਨਿਆ ਜਾਂਦਾ ਹੈ। ਇਨ੍ਹਾਂ ਨੂੰ ਰੱਖਣ ਨਾਲ ਪੈਸਿਆਂ ਨਾਲ ਜੁੜੀ ਹਰ ਪਰੇਸ਼ਾਨੀ ਖਤਮ ਹੋਣ ਲੱਗਦੀ ਹੈ ਅਤੇ ਕਦੇ ਪੈਸਿਆਂ ਦੀ ਤੰਗੀ ਨਹੀਂ ਹੁੰਦੀ।
ਦੋਵੇਂ ਹੱਥ 'ਤੇ ਕੀਤੇ ਲਾਫਿਗ ਬੁੱਧਾ
ਜੇਕਰ ਬਿਜਨੈਸ ਠੀਕ ਤਰ੍ਹਾਂ ਨਾ ਚੱਲ ਰਿਹਾ ਹੋਵੇ ਜਾਂ ਲਗਾਤਾਰ ਨੁਕਸਾਨ ਦਾ ਸਾਹਮਣਾ ਕਰਨਾ ਪੈ ਰਿਹਾ ਹੋਵੇ ਤਾਂ ਦੋਵੇਂ ਹੱਥ 'ਤੇ ਕੀਤੇ ਹੋਏ ਲਾਫਿਗ ਬੁੱਧੇ ਦੀ ਮੂਰਤੀ ਦੁਕਾਨ ਜਾਂ ਦਫਤਰ ਵਿਚ ਰੱਖਣਾ ਫਾਇਦਾ ਪਹੁੰਚਾਉਂਦਾ ਹੈ।
ਬੱਚਿਆਂ ਨਾਲ ਬੈਠਿਆਂ ਲਾਫਿਗ ਬੁੱਧਾ
ਜਿਸ ਮੂਰਤੀ ਵਿਚ ਲਾਫਿਗ ਬੁੱਧਾ ਬੱਚਿਆਂ ਨਾਲ ਬੈਠਾ ਦਿਖਾਈ ਦੇਵੇ, ਉਹ ਮੂਰਤੀ ਔਲਾਦ ਪ੍ਰਾਪਤੀ ਲਈ ਬਹੁਤ ਹੀ ਸ਼ੁੱਭ ਮੰਨੀ ਜਾਂਦੀ ਹੈ । ਇਸ ਨੂੰ ਪਤੀ-ਪਤਨੀ ਆਪਣੇ ਕਮਰੇ ਵਿਚ ਰੱਖ ਸਕਦੇ ਹੋ।
ਥੈਲਾ ਲਿਆ ਲਾਫਿਗ ਬੁੱਧਾ
ਥੈਲੀ ਲਿਆ ਲਾਫਿਗ ਬੁੱਧਾ ਦੁਕਾਨ ਜਾਂ ਆਫਿਸ ਦੇ ਮੇਨ ਗੇਟ ਉੱਤੇ ਰੱਖਣਾ ਚਾਹੀਦਾ ਹੈ, ਇਸ ਨਾਲ ਇਨਕਮ ਵੱਧਦੀ ਹੈ । ਧਿਆਨ ਰੱਖੋ ਥੈਲੇ ਵਿਚ ਰੱਖਿਆ ਗਿਆ ਸਮਾਨ ਬਾਹਰ ਤੱਕ ਨਜ਼ਰ ਆਏ।
ਡਰੈਗਨ ਉੱਤੇ ਬੈਠਿਆ ਲਾਫਿਗ ਬੁੱਧਾ
ਜੇਕਰ ਤੁਹਾਡੇ ਘਰ ਉੱਤੇ ਕੋਈ ਜਾਦੂ-ਟੋਨਾ ਕਰਦਾ ਹੈ ਜਾਂ ਕਿਸੇ ਦੀ ਬੁਰੀ ਨਜ਼ਰ ਘਰ ਦੇ ਲੋਕਾਂ ਨੂੰ ਲੱਗੀ ਹੈ ਤਾਂ ਡਰੈਗਨ ਉੱਤੇ ਬੈਠੇ ਲਾਫਿਗ ਬੁੱਧਾ ਨੂੰ ਘਰ ਵਿਚ ਰੱਖ ਦਿਓ । ਸਾਰੇ ਨੇਗੈਟਿਵ ਇਫੈਕਟ ਇਸ ਨਾਲ ਖਤਮ ਹੋਣ ਲੱਗਦੇ ਹਨ ।
ਧਾਤੂ ਨਾਲ ਬਣੇ ਲਾਫਿਗ ਬੁੱਧਾ
ਅਜਿਹੇ ਵਿਅਕਤੀ ਜੋ ਕਦੇ ਫੈਸਲਾ ਨਹੀਂ ਲੈ ਪਾਉਂਦੇ, ਜਿਨ੍ਹਾਂ ਦੀ ਫੈਸਲਾ ਸਮਰੱਥਾ ਬਹੁਤ ਕਮਜੋਰ ਹੈ ਉਹ ਧਾਤੂ ਨਾਲ ਬਣੇ ਹੱਸਦੇ ਹੋਇਆ ਬੁੱਧਾ ਦੀ ਪ੍ਰਤੀਮਾ ਆਪਣੇ ਘਰ 'ਚ ਰੱਖ ਸਕਦੇ ਹੈ। ਇਸ ਤੋਂ ਫੈਸਲਾ ਲੈਣ ਦੀ ਸਮਰੱਥਾ ਵਧਣ ਲੱਗੇਗੀ ।
ਧਿਆਨ ਕਰਦੇ ਹੋਏ ਲਾਫਿਗ ਬੁੱਧਾ
ਜਿਸ ਮੂਰਤੀ ਵਿਚ ਲਾਫਿਗ ਬੁੱਧਾ ਧਿਆਨ ਕਰਦੇ ਹੋਏ ਦਿਖਾਈ ਦੇ ਰਹੇ ਹੋਵੇ, ਅਜਿਹੀ ਮੂਰਤੀ ਰੱਖਣ ਨਾਲ ਘਰ-ਦੁਕਾਨ ਦਾ ਮਾਹੌਲ ਸ਼ਾਂਤੀਪੂਰਨ ਬਣਿਆ ਰਹਿੰਦਾ ਹੈ ਅਤੇ ਉੱਥੇ ਦੇ ਲੋਕਾਂ ਦਾ ਗੁੱਸਾ ਵੀ ਘੱਟ ਜਾਂਦਾ ਹੈ।

 

 ਜੇਕਰ ਤੁਹਾਡੀ ਜ਼ਿੰਦਗੀ ਦੇ ਵਿਚ ਕਿਸੇ ਵੀ ਤਰ੍ਹਾਂ ਦੀ ਦਿੱਕਤ ਜਾਂ ਪ੍ਰੇਸ਼ਾਨੀ ਆ ਰਹੀ ਹੈ ਤਾਂ ਇਕ ਵਾਰ ਇਸ ਨੰ.+ 91-85569-25460 'ਤੇ ਜ਼ਰੂਰ ਫੋਨ ਕਰੋ।


manju bala

Edited By manju bala