ਘਰ ''ਚ ਆਉਣ ਵਾਲੀ ਆਮਦਨੀ ਦੇ ਰਸਤੇ ਦੀਆਂ ਰੁਕਾਵਟਾਂ ਹੁੰਦੀਆਂ ਹਨ ਇਹ ਦਿਸ਼ਾਵਾਂ
5/29/2019 1:48:29 PM

ਨਵੀਂ ਦਿੱਲੀ— ਵਾਸਤੂ ਸ਼ਾਸਤਰ 'ਚ ਦੱਖਣ, ਉੱਤਰ-ਪੂਰਵ ਅਤੇ ਉੱਤਰ-ਪੱਛਮ ਨੂੰ ਪੈਸਿਆਂ ਵਾਲੀ ਦਿਸ਼ਾ ਮੰਨਿਆ ਜਾਂਦਾ ਹੈ। ਇਸ ਮੁਤਾਬਕ ਘਰ ਦੀਆਂ ਇਨ੍ਹਾਂ ਦਿਸ਼ਾਵਾਂ 'ਚ ਦੋਸ਼ ਹੋਣ ਨਾਲ ਉੱਥੇ ਰਹਿਣ ਵਾਲੇ ਲੋਕਾਂ ਨੂੰ ਹਮੇਸ਼ਾ ਆਰਥਿਕ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਖਾਸ ਤੌਰ 'ਤੇ ਜੇਕਰ ਕਿਚਨ, ਬੈੱਡਰੂਮ, ਦਰਵਾਜ਼ਾ ਅਤੇ ਤਿਜੌਰੀ ਹੋਵੇ ਤਾਂ ਅਜਿਹਾ ਹੁੰਦਾ ਹੈ। ਇਸ ਤੋਂ ਇਲਾਵਾ ਇਨ੍ਹਾਂ ਥਾਂਵਾ 'ਤੇ ਗੰਦਗੀ ਅਤੇ ਭਾਰੀ ਸਾਮਾਨ ਰੱਖਣ ਤੋਂ ਪਹਿਲਾਂ ਵਾਸਤੂ ਸ਼ਾਸਤਰ ਦੀਆਂ ਕੁਝ ਗੱਲਾਂ ਦਾ ਧਿਆਨ ਰੱਖਣ ਦੀ ਜ਼ਰੂਰਤ ਹੁੰਦੀ ਹੈ।
— ਵਾਸਤੂ 'ਚ ਉੱਤਰ-ਪੂਰਬ ਨੂੰ ਧਨ ਆਗਮਨ ਦੀ ਦਿਸ਼ਾ ਮੰਨੀ ਗਈ ਹੈ। ਇਸ ਦਿਸ਼ਾ 'ਚ ਭਾਰੀ ਸਾਮਾਨ ਜਾਂ ਗੰਦਗੀ ਹੋਣ ਨਾਲ ਧਨ ਸੰਬੰਧੀ ਹਾਨੀ ਹੁੰਦੀ ਹੈ ਅਤੇ ਘਰ 'ਚ ਪੈਸਾ ਨਹੀਂ ਟਿਕ ਪਾਉਂਦਾ।
— ਉੱਤਰ-ਪੱਛਮ ਦਿਸ਼ਾ 'ਚ ਹਨ੍ਹੇਰਾ ਨਹੀਂ ਹੋਣਾ ਚਾਹੀਦਾ। ਇਸ ਦਿਸ਼ਾ ਦਾ ਸਿੱਧਾ ਸੰਬੰਧ ਪੈਸਿਆਂ ਨਾਲ ਹੁੰਦਾ ਹੈ। ਘਰ ਦੇ ਇਸ ਕੋਨੇ 'ਚ ਹਨ੍ਹੇਰਾ ਹੋਣ ਨਾਲ ਲਕਸ਼ਮੀ ਘਰ 'ਚੋਂ ਚਲੀ ਜਾਂਦੀ ਹੈ।
— ਵਾਸਤੂ ਮੁਤਾਬਕ ਦੱਖਣ ਨੂੰ ਯਮਰਾਜ ਦੀ ਦਿਸ਼ਾ ਮੰਨਿਆ ਗਿਆ ਹੈ। ਇਸ ਦਿਸ਼ਾ 'ਚ ਤਿਜੌਰੀ ਜਾਂ ਦਰਵਾਜ਼ਾ ਹੋਣ ਨਾਲ ਦੋਸ਼ ਪੈਦਾ ਹੋਣ ਲੱਗਦਾ ਹੈ। ਅਜਿਹਾ ਹੋਣ ਨਾਲ ਉਸ ਘਰ 'ਚ ਲਕਸ਼ਮੀ ਨਹੀਂ ਰਹਿੰਦੀ।
— ਘਰ ਦੇ ਵੱਡੇ ਵਿਅਕਤੀ ਦਾ ਕਮਰਾ ਦੱਖਣ-ਪੂਰਬ ਦਿਸ਼ਾ 'ਚ ਨਾ ਹੋਣ ਨਾਲ ਉਸ ਘਰ 'ਚ ਆਰਥਿਕ ਪ੍ਰੇਸ਼ਾਨੀਆਂ ਆਉਂਦੀਆਂ ਰਹਿੰਦੀਆਂ ਹਨ।
— ਉੱਤਰ-ਪੂਰਬ ਦਿਸ਼ਾ 'ਚ ਕਿਚਨ ਹੋਣ ਨਾਲ ਉਸ ਘਰ ਦੀ ਆਰਥਿਕ ਸਥਿਤੀ ਗੜਬੜਾ ਜਾਂਦੀ ਹੈ। ਇਸ ਦੇ ਨਾਲ ਹੀ ਘਰ 'ਚ ਬੀਮਾਰੀਆਂ 'ਤੇ ਪੈਸਾ ਖਰਚ ਹੋਣ ਲੱਗਦਾ ਹੈ।