ਪੈਸਿਆਂ ਦੀ ਤੰਗੀ ਤੋਂ ਛੁਟਕਾਰਾ ਪਾਉਣ ਲਈ ਘਰ 'ਚ ਰੱਖੋ ਇਹ ਚੀਜ਼ਾਂ

5/9/2019 1:33:20 PM

ਜਲੰਧਰ(ਬਿਊਰੋ)— ਅਕਸਰ ਕਈ ਲੋਕਾਂ ਦੇ ਘਰਾਂ 'ਚ ਖੂਬ ਕਮਾਈ ਆਉਣ ਤੋਂ ਬਾਅਦ ਵੀ ਧਨ ਦੀ ਕਮੀ ਬਣੀ ਰਹਿੰਦੀ ਹੈ। ਘਰ 'ਚ ਬਰਕਤ ਨਹੀਂ ਹੁੰਦੀ। ਕਈ ਲੋਕਾਂ ਨੂੰ ਜ਼ਿਆਦਾ ਮਿਹਨਤ ਕਰਨ 'ਤੇ ਵੀ ਆਰਥਿਕ ਤੰਗੀ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਦਾ ਕਾਰਨ ਵਾਸਤੂ ਸ਼ਾਸਤਰ ਦੇ ਕੁਝ ਵਾਸਤੂ ਦੋਸ਼ ਹੋ ਸਕਦੇ ਹਨ। ਵਾਸਤੂ 'ਚ ਅਜਿਹੀਆਂ ਚੀਜ਼ਾਂ ਦੱਸੀਆਂ ਗਈਆਂ ਹਨ, ਜਿਨ੍ਹਾਂ ਨੂੰ ਘਰ 'ਚ ਰੱਖਣ ਨਾਲ ਘਰ 'ਚੋਂ ਪੈਸੇ ਨਾਲ ਸਬੰਧੀ ਚਿੰਤਾਵਾਂ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ। ਇਸ ਨਾਲ ਧਨ ਸਮਰਿੱਧੀ ਦੀ ਵੀ ਪ੍ਰਾਪਤੀ ਹੁੰਦੀ ਹੈ। ਘਰ 'ਚ ਧਨ ਸੁੱਖ ਬਣਿਆ ਰਹਿੰਦਾ ਹੈ। ਤੁਸੀਂ ਵੀ ਇਨ੍ਹਾਂ ਨੂੰ ਆਪਣਾ ਕੇ ਧਨ ਨਾਲ ਸਬੰਧੀ ਕਈ ਪ੍ਰੇਸ਼ਾਨੀਆਂ ਤੋਂ ਛੁਟਕਾਰਾ ਪਾ ਸਕਦੇ ਹੋ।
— ਮਿੱਟੀ ਦਾ ਛੋਟਾ ਜਿਹਾ ਘੜਾ ਜਾਂ ਸੁਰਾਹੀ ਨੂੰ ਪਾਣੀ ਨਾਲ ਭਰ ਕੇ ਘਰ ਦੀ ਉੱਤਰ ਦਿਸ਼ਾ 'ਚ ਰੱਖਣ ਨਾਲ ਪੈਸਿਆਂ ਦੀ ਤੰਗੀ ਨਹੀਂ ਰਹਿੰਦੀ। ਇਨ੍ਹਾਂ ਨੂੰ ਖਾਲੀ ਨਾ ਰਹਿਣ ਦਿਓ। ਪਾਣੀ ਦੇ ਸਮਾਪਤ ਹੋਣ 'ਤੇ ਦੁਬਾਰਾ ਭਰ ਦਿਓ।
— ਘਰ ਦੀ ਦੱਖਣ-ਪੱਛਮ ਦਿਸ਼ਾ 'ਚ ਪੰਚਮੁੱਖੀ ਹਨੂਮਾਨ ਜੀ ਦੀ ਮੂਰਤੀ ਜਾਂ ਤਸਵੀਰ ਲਗਾਓ। ਇਸ ਦੀ ਰੋਜ਼ਾਨਾ ਪੂਜਾ ਕਰਨ ਨਾਲ ਬਰਕਤ ਹੁੰਦੀ ਹੈ।
— ਘਰ 'ਚ ਵਾਸਤੂ ਦੋਸ਼ ਹੋਣ ਕਾਰਨ ਵੀ ਧਨ ਦੀ ਤੰਗੀ ਰਹਿੰਦੀ ਹੈ। ਇਸ ਲਈ ਵਾਸਤੂ ਦੋਸ਼ ਨੂੰ ਦੂਰ ਕਰਨ ਲਈ ਘਰ 'ਚ ਵਾਸਤੂ ਭਗਵਾਨ ਦੀ ਮੂਰਤੀ ਜਾਂ ਤਸਵੀਰ ਰੱਖਣ ਨਾਲ ਲਾਭ ਹੁੰਦਾ ਹੈ। ਨਾਲ ਹੀ ਧਨ ਦੀ ਤੰਗੀ ਤੋਂ ਵੀ ਛੁਟਕਾਰਾ ਮਿਲਦਾ ਹੈ।
— ਘਰ ਦੇ ਮੁਖ ਦੁਆਰ 'ਚ ਲਕਸ਼ਮੀ ਮਾਤਾ ਅਤੇ ਭਗਵਾਨ ਕੁਬੇਰ ਜਾਂ ਸਵਾਸਤਿਕ ਦੇ ਚਿੰਨ੍ਹ ਦੀ ਤਸਵੀਰ ਲਗਾਉਣ ਨਾਲ ਧਨ ਦੀ ਕਮੀ ਨਹੀਂ ਹੁੰਦੀ।
— ਘਰ ਦੀ ਉਸ ਥਾਂ 'ਤੇ ਜਿੱਥੇ ਪਾਰਿਵਾਰਿਕ ਮੈਂਬਰ ਜ਼ਿਆਦਾ ਸਮਾਂ ਵਤੀਤ ਕਰਦੇ ਹੋਣ ਉੱਥੇ ਚਾਂਦੀ, ਪਿੱਤਲ ਜਾਂ ਤਾਂਬੇ ਦੀ ਪਿਰਾਮਿਡ ਰੱਖਣ ਨਾਲ ਆਮਦਨ ਦੇ ਸਾਧਨਾਂ 'ਚ ਵਾਧਾ ਹੁੰਦਾ ਹੈ ਅਤੇ ਧਨ ਦੀ ਕਮੀ ਨਹੀਂ ਹੁੰਦੀ।
— ਘਰ ਨਾਲ ਸਬੰਧੀ ਕਠਿਨਾਈਆਂ ਤੋਂ ਛੁਟਕਾਰਾ ਪਾਉਣ ਲਈ ਧਾਤੂ ਨਾਲ ਬਣਾਏ ਸਾਮਾਨ ਕੱਛੂਆ ਅਤੇ ਮੱਛੀ ਰੱਖਣਾ ਸ਼ੁੱਭ ਮੰਨਿਆ ਜਾਂਦਾ ਹੈ। ਅਜਿਹਾ ਕਰਨ ਨਾਲ ਘਰ 'ਚ ਧਨ ਦਾ ਆਗਮਨ ਹੁੰਦਾ ਹੈ ਅਤੇ ਬਰਕਤ ਵੀ ਬਣੀ ਰਹਿੰਦੀ ਹੈ।

 

ਜੇਕਰ ਤੁਹਾਡੀ ਜ਼ਿੰਦਗੀ ਦੇ ਵਿਚ ਕਿਸੇ ਵੀ ਤਰ੍ਹਾਂ ਦੀ ਦਿੱਕਤ ਜਾਂ ਪ੍ਰੇਸ਼ਾਨੀ ਆ ਰਹੀ ਹੈ ਤਾਂ ਇਕ ਵਾਰ ਇਸ ਨੰ.+ 91-85569-25460 'ਤੇ ਜ਼ਰੂਰ ਫੋਨ ਕਰੋ।


manju bala

Edited By manju bala