ਘਰ ''ਚ ਰੱਖੋ ਮਾਤਾ ਸਰਸਵਤੀ ਨਾਲ ਜੁੜੀਆਂ ਇਹ ਚੀਜ਼ਾਂ, ਹੋਵੇਗਾ ਲਾਭ

4/3/2019 12:24:13 PM

ਜਲੰਧਰ— ਹਿੰਦੂ ਧਰਮ ਅਨੁਸਾਰ ਘਰ ਵਿਚ ਮੰਦਰ  ਹੋਣ ਨਾਲ ਘਰ ਵਿਚ ਸਕਾਰਾਤਮਕਤਾ ਦਾ ਸੰਚਾਰ ਹੁੰਦਾ ਹੈ। ਇਸ ਦੇ ਨਾਲ ਹੀ ਵਾਸਤੂ ਵਿਚ ਵੀ ਅਜਿਹੀਆਂ ਬਹੁਤ ਸਾਰੀਆਂ ਚੀਜ਼ਾਂ ਬਾਰੇ ਦੱਸਿਆ ਗਿਆ ਹੈ। ਜਿਸ ਨੂੰ ਘਰ ਵਿਚ ਰੱਖਣ ਨਾਲ ਹਰ ਤਰ੍ਹਾਂ ਦੀਆਂ ਪਰੇਸ਼ਾਨੀਆਂ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ। ਤਾਂ ਆਓ ਜਾਣਦੇ ਕਿ ਵਾਸਤੂ ਅਨੁਸਾਰ ਘਰ ਵਿਚ ਬੱਚਿਆਂ ਦੇ ਪੜ੍ਹਾਈ ਵਾਲੇ ਕਮਰੇ 'ਚ ਅਜਿਹੀਆਂ ਕਿਹੜੀਆਂ ਪੰਜ ਚੀਜ਼ਾਂ ਰੱਖਣੀਆਂ ਚਾਹੀਦੀਆਂ ਹਨ। ਜਿਸ ਦੇ ਨਾਲ ਉਨ੍ਹਾਂ ਦਾ ਮਨ ਪੜ੍ਹਾਈ 'ਚ ਲੱਗਿਆ ਰਹੇ। ਮੰਨਿਆ ਜਾਂਦਾ ਹੈ ਕਿ ਇਨ੍ਹਾਂ ਚੀਜ਼ਾਂ ਨੂੰ ਘਰ 'ਚ ਰੱਖਣ ਨਾਲ ਦੁੱਖ-ਦਰਦ ਦੂਰ ਹੁੰਦੇ ਹਨ ਅਤੇ ਨਾਲ-ਨਾਲ ਕਰੀਅਰ ਵਿਚ ਵੀ ਸਫਲਤਾ ਮਿਲਦੀ ਹੈ। ਘਰ 'ਚ ਰੱਖੋ ਮਾਤਾ ਸਰਸਵਤੀ ਨਾਲ ਜੁੜੀਆਂ ਇਹ 5 ਚੀਜ਼ਾਂ—
1. ਵੀਣਾ
ਸ਼ਾਸਤਰਾਂ ਅਨੁਸਾਰ ਗਿਆਨ ਅਤੇ ਬੁੱਧੀ ਦੀ ਦੇਵੀ ਮਾਤਾ ਸਰਸਵਤੀ ਨੂੰ ਵੀਣਾ ਨਾਲ ਬਹੁਤ ਪਿਆਰ ਹੈ। ਇਸ ਲਈ ਘਰ 'ਚ ਵੀਣਾ ਰੱਖਣ ਨਾਲ ਸੁਖ-ਸ਼ਾਂਤੀ ਬਣੀ ਰਹਿੰਦੀ ਹੈ। ਇਸ ਦੇ ਨਾਲ ਹੀ ਬੱਚਿਆਂ ਦੇ ਗਿਆਨ 'ਚ ਵੀ ਵਾਧਾ ਹੁੰਦਾ ਹੈ।

2. ਹੰਸ ਦੀ ਤਸਵੀਰ
ਘਰ 'ਚ ਸਟੱਡੀ ਰੂਮ 'ਚ ਦੇਵੀ ਸਰਸਵਤੀ ਦੇ ਵਾਹਨ ਹੰਸ ਦੀ ਮੂਰਤੀ ਜਾਂ ਤਸਵੀਰ ਜ਼ਰੂਰ ਲਗਾਓ। ਵਾਸਤੂ ਸ਼ਾਸਤਰ 'ਚ ਇਸ ਨੂੰ ਬਹੁਤ ਹੀ ਸ਼ੁੱਭ ਮੰਨਿਆ ਜਾਂਦਾ ਹੈ।

3. ਮੋਰ ਖੰਭ
ਹਿੰਦੂ ਧਰਮ 'ਚ ਮੋਰ ਖੰਭ ਨੂੰ ਬਹੁਤ ਹੀ ਪਵਿੱਤਰ ਮੰਨਿਆ ਜਾਂਦਾ ਹੈ ਕਿਉਂਕਿ ਮੋਰ ਖੰਭ ਨੂੰ ਇਕ ਪਵਿੱਤਰ ਪੰਛੀ ਕਿਹਾ ਗਿਆ ਹੈ। ਕਿਹਾ ਜਾਂਦਾ ਹੈ ਕਿ ਮੋਰ ਖੰਭ ਨਕਾਰਾਤਮਕ ਊਰਜਾ ਨੂੰ ਦੂਰ ਕਰਨ ਦੀ ਸ਼ਕਤੀ ਰੱਖਦਾ ਹੈ। ਇਸ ਨੂੰ ਘਰ 'ਚ ਰੱਖਣਾ ਸ਼ੁੱਭ ਮੰਨਿਆ ਜਾਂਦਾ ਹੈ। ਮੋਰ ਖੰਭ ਨੂੰ ਪੂਜਾ ਘਰ 'ਚ ਰੱਖਣ ਤੋਂ ਇਲਾਵਾ ਬੱਚਿਆਂ ਦੇ ਕਮਰਿਆਂ 'ਚ ਵੀ ਰੱਖਣਾ ਚਾਹੀਦਾ ਹੈ। ਇਸ ਨਾਲ ਬੱਚਿਆਂ ਦੀ ਬੁੱਧੀ ਦਾ ਵਿਕਾਸ ਤੇਜ਼ੀ ਨਾਲ ਹੁੰਦਾ ਹੈ।

4. ਕਮਲ ਦਾ ਫੁਲ
ਕਮਲ ਦੇ ਫੁਲ 'ਤੇ ਦੇਵੀ ਸਰਸਵਤੀ ਦਾ ਵਾਸ ਹੁੰਦਾ ਹੈ। ਕਮਲ ਦੇ ਫੁਲ ਦੀ ਪੂਜਾ ਘਰ ਤੋਂ ਇਲਾਵਾ ਬੱਚਿਆਂ ਦੀ ਪੜ੍ਹਾਈ ਵਾਲੇ ਕਮਰੇ 'ਚ ਰੱਖਣਾ ਚਾਹੀਦਾ ਹੈ।

5. ਮਾਤਾ ਸਰਸਵਤੀ ਦੀ ਮੂਰਤੀ ਜਾਂ ਤਸਵੀਰ
ਮਾਤਾ ਸਰਸਵਤੀ ਨੂੰ ਗਿਆਨ ਦੀ ਦੇਵੀ ਮੰਨਿਆ ਜਾਂਦਾ ਹੈ। ਇਸ ਦੀ ਮੂਰਤੀ ਜਾਂ ਤਸਵੀਰ ਘਰ 'ਚ ਲਗਾਉਣ ਨਾਲ ਸਫਲਤਾ ਅਤੇ ਤਰੱਕੀ ਮਿਲਦੀ ਹੈ।