ਘਰ ਦੀ ਨੈਗੇਟਿਵ ਐਨਰਜੀ ਨੂੰ ਦੂਰ ਕਰਨਗੇ ਇਹ ਉਪਾਅ
4/2/2019 12:10:36 PM

ਜਲੰਧਰ(ਬਿਊਰੋ)— ਅਸੀਂ ਸਾਰੇ ਜਾਣਦੇ ਹਾਂ ਕਿ ਵਿਅਕਤੀ ਦੀ ਜ਼ਿੰਦਗੀ 'ਚ ਕਿਸਮਤ, ਕਰਮ ਅਤੇ ਆਲੇ-ਦੁਆਲੇ ਦਾ ਵਾਤਾਵਰਣ ਸਭ ਚੀਜ਼ਾਂ ਬਦਲਦੀਆਂ ਹਨ। ਫਿਰ ਵੀ ਜੋਤਿਸ਼, ਵਾਸਤੂ ਅਤੇ ਫੇਂਗਸ਼ੂਈ ਸੁੱਖਦਾਈ ਚੀਜ਼ਾਂ ਨੂੰ ਹੋਰ ਜ਼ਿਆਦਾ ਸੁੱਖਮਈ ਅਤੇ ਕਸ਼ਟ ਦੇਣ ਵਾਲੀਆਂ ਚੀਜ਼ਾਂ ਨੂੰ ਕਸ਼ਟ ਨਿਵਾਰਕ ਬਣਾ ਦਿੰਦਾ ਹੈ। ਵਾਸਤੂ ਸ਼ਾਂਤੀ ਦੇ ਉਪਾਅ ਕਰਨ ਨਾਲ ਘਰ 'ਚ ਕੋਈ ਵੀ ਸਮੱਸਿਆ ਨਹੀਂ ਰਹਿੰਦੀ ਹੈ।
ਪੂਜਾ ਵਾਲੇ ਕਮਰੇ ਦੀਆਂ ਕੰਧਾਂ ਦਾ ਰੰਗ ਸਫੈਦ ਹਲਕਾ ਪੀਲਾ ਅਤੇ ਹਲਕਾ ਨੀਲਾ ਹੋਣਾ ਚਾਹੀਦਾ ਹੈ।
— ਝਾੜੂ ਨਾਲ ਬਾਰ-ਬਾਰ ਪੈਰ ਨਾ ਲਗਾਓ। ਇਸ ਨਾਲ ਧਨ ਦੀ ਹਾਨੀ ਹੁੰਦੀ ਹੈ। ਇਸ ਦੇ ਨਾਲ ਹੀ ਝਾੜੂ 'ਤੇ ਕੋਈ ਭਾਰੀ ਚੀਜ਼ ਨਾ ਰੱਖੋ। ਇਕ ਗੱਲ ਦਾ ਹੋਰ ਧਿਆਨ ਰੱਖੋ ਕਿ ਬਾਹਰੋ ਆਉਣ ਵਾਲੇ ਵਿਅਕਤੀ ਦੀ ਨਜ਼ਰ ਝਾੜੂ 'ਤੇ ਨਾ ਪਵੇ।
— ਆਪਣੇ ਘਰ ਦੀਆਂ ਕੰਧਾਂ 'ਤੇ ਖੂਬਸੂਰਤ, ਹਰਿਆਲੀ ਨਾਲ ਭਰਪੂਰ ਅਤੇ ਮਨ ਨੂੰ ਖੁਸ਼ ਕਰਨ ਵਾਲੇ ਚਿੱਤਰ ਲਗਾਓ। ਇਸ ਨਾਲ ਘਰ ਦੇ ਮਾਲਕ ਨੂੰ ਹੋਣ ਵਾਲੀਆਂ ਮਾਨਸਿਕ ਪ੍ਰੇਸ਼ਾਨੀਆਂ ਤੋਂ ਮੁਕਤੀ ਮਿਲੇਗੀ।
— ਘਰ 'ਚ ਸ਼ਾਮ ਸਮੇਂ ਝਾੜੂ ਨਾ ਲਗਾਓ।
— ਘਰ 'ਚ ਪਿਆ ਟੁੱਟਿਆ ਸਮਾਨ ਬਾਹਰ ਸੁੱਟ ਦਿਓ।
— ਘਰ 'ਚ ਪਈ ਬੰਦ ਘੜੀ ਵੀ ਪ੍ਰੇਸ਼ਾਨੀਆਂ ਦਾ ਕਾਰਨ ਬਣਦੀ ਹੈ।