ਨੁਕਸਾਨ ਤੋਂ ਬਚਣ ਲਈ ਅੱਜ ਹੀ ਕਰੋ ਇਹ ਉਪਾਅ

3/26/2019 11:54:01 AM

ਜਲੰਧਰ(ਬਿਊਰੋ)- ਅਜਿਹਾ ਮੰਨਿਆ ਜਾਂਦਾ ਹੈ ਕਿ ਜਿੱਥੇ 4 ਭਾਂਡੇ ਹੋਣ ਉੱਥੇ ਸ਼ੋਰ-ਸ਼ਰਾਬਾ ਜ਼ਰੂਰ ਹੁੰਦਾ ਹੈ ਪਰ ਕਈ ਘਰਾਂ 'ਚ ਬਿਨ੍ਹਾਂ ਕਿਸੇ ਕਾਰਨਾਂ ਦੇ ਲੜਾਈਆਂ ਹੁੰਦੀਆਂ ਰਹਿੰਦੀਆਂ ਹਨ ਪਰ ਕੀ ਕਦੀ ਤੁਸੀਂ ਇਸ ਬਾਰੇ ਜਾਣਨ ਦੀ ਕੋਸ਼ਿਸ਼ ਕੀਤੀ ਹੈ। ਅਕਸਰ ਸਾਰਿਆਂ ਨੇ ਦੇਖਿਆ ਹੋਵੇਗਾ ਕਿ ਉਹੀ ਲੋਕ ਬੀਮਾਰ ਹੁੰਦੇ ਹਨ ਜਿਨ੍ਹਾਂ ਦੇ ਘਰਾਂ 'ਚ ਵਿਵਾਦ ਹੁੰਦਾ ਰਹਿੰਦਾ ਹੈ ਅਤੇ ਇਨ੍ਹਾਂ ਦਾ ਕਾਰਨ ਵਾਸਤੂ ਦੋਸ਼ ਹੋ ਸਕਦਾ ਹੈ। ਅੱਜ ਅਸੀਂ ਤੁਹਾਨੂੰ ਵਾਸਤੂ ਸ਼ਾਸਤਰ 'ਚ ਦੱਸੇ ਉਹ ਦੋਸ਼ ਅਤੇ ਨਿਯਮਾਂ ਬਾਰੇ ਦੱਸਾਂਗੇ ਜਿਸ ਕਾਰਨ ਘਰ 'ਚ ਆਸ਼ਾਂਤੀ ਬਣੀ ਰਹਿੰਦੀ ਹੈ ਅਤੇ ਨਾਲ ਹੀ ਇਸ ਦੇ ਕੁਝ ਉਪਾਅ ਵੀ ਦੱਸਾਂਗੇ।
— ਵਾਸਤੂ ਮੁਤਾਬਕ ਘਰ ਦਾ ਮੇਨ ਗੇਟ ਕਾਲੇ ਰੰਗ ਦਾ ਨਹੀਂ ਹੋਣਾ ਚਾਹੀਦਾ ਕਿਉਂਕਿ ਅਜਿਹਾ ਮੰਨਿਆ ਜਾਂਦਾ ਹੈ ਕਿ ਇਸ ਕਾਰਨ ਉਸ ਘਰ ਦੇ ਮੁੱਖੀਆ ਨੂੰ ਧੋਖੇ ਜਾਂ ਬੇਇਜ਼ੱਤੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

PunjabKesari
— ਕਿਹਾ ਜਾਂਦਾ ਹੈ ਕਿ ਘਰ ਦਾ ਮੇਨ ਗੇਟ ਬਾਕੀ ਦਰਵਾਜ਼ਿਆਂ ਤੋਂ ਵੱਡਾ ਹੋਣਾ ਚਾਹੀਦਾ ਹੈ, ਜੇਕਰ ਅਜਿਹਾ ਨਾ ਹੋਵੇ ਤਾਂ ਪਰਿਵਾਰ ਦੇ ਮੈਂਬਰਾਂ ਨੂੰ ਆਰਥਿਕ ਪ੍ਰੇਸ਼ਾਨੀਆਂ ਹੋ ਸਕਦੀਆਂ ਹਨ।

PunjabKesari
— ਘਰ ਦੇ ਵਾਤਾਵਰਣ ਨੂੰ ਸ਼ੁੱਧ ਬਣਾਉਣ ਲਈ ਸੂਰਜ ਨਿਕਲਣ ਤੋਂ ਬਾਅਦ ਘਰ ਦੀਆਂ ਸਾਰੀਆਂ ਖਿੜਕੀਆਂ ਨੂੰ ਖੋਲ੍ਹ ਦਿਓ।

PunjabKesari
— ਘਰ ਦਾ ਮੇਨ ਗੇਟ ਪਿੱਛੇ ਕਿਸੇ ਵੀ ਤਰ੍ਹਾਂ ਹਥਿਆਰ ਜਾਂ ਡੰਡੇ ਨਹੀਂ ਰੱਖਣੇ ਚਾਹੀਦੇ। ਇਸ ਨਾਲ ਪਰਿਵਾਰ ਵਾਲਿਆਂ ਵਿਚਕਾਰ ਬਿਨ੍ਹਾਂ ਕਾਰਨਾਂ ਦੇ ਵਿਵਾਦ ਹੁੰਦੇ ਰਹਿੰਦੇ ਹਨ।