ਧਨ ''ਚ ਵਾਧਾ ਕਰਦੇ ਹਨ ਮੰਗਲਵਾਰ ਨੂੰ ਕੀਤੇ ਇਹ ਉਪਾਅ

11/26/2019 2:56:15 PM

ਜਲੰਧਰ(ਬਿਊਰੋ)— ਜੋਤਿਸ਼ ਸ਼ਾਸਤਰ 'ਚ ਮੰਗਲਵਾਰ ਅਤੇ ਸ਼ਨੀਵਾਰ ਦਾ ਦਿਨ ਹਨੂਮਾਨ ਜੀ ਨੂੰ ਸਮਰਪਿਤ ਹੈ। ਇਸ ਦਿਨ ਹਨੂਮਾਨ ਜੀ ਦੀ ਵਿਸ਼ੇਸ਼ ਪੂਜਾ ਕਰਨ ਨਾਲ ਹਰ ਤਰ੍ਹਾਂ ਦੇ ਦੁੱਖਾਂ ਦਾ ਨਾਸ਼ ਹੋ ਜਾਂਦਾ ਹੈ। ਮੰਗਲ ਗ੍ਰਹਿ ਸੰਬੰਧੀ ਸਾਰੇ ਦੋਸ਼ ਵੀ ਖਤਮ ਹੋ ਜਾਂਦੇ ਹਨ। ਤਾਂ ਚਲੋ ਜਾਣਦੇ ਹਾਂ ਕਿ ਮੰਗਲਵਾਰ ਨੂੰ ਕੀ ਕਰਨਾ ਚਾਹੀਦਾ ਹੈ, ਜਿਸ ਨਾਲ ਹਨੂਮਾਨ ਜੀ ਵੀ ਖੁਸ਼ ਹੋ ਜਾਣ ਅਤੇ ਮੰਗਲ ਗ੍ਰਹਿ ਸੰਬੰਧੀ ਸਾਰੇ ਦੋਸ਼ ਵੀ ਦੂਰ ਹੋ ਜਾਣ। ਮੰਗਲ ਗ੍ਰਹਿ ਨੂੰ ਬਹੁਤ ਤੇਜਸਵੀ ਗ੍ਰਹਿ ਮੰਨਿਆ ਜਾਂਦਾ ਹੈ ਅਤੇ ਜੇਕਰ ਇਹ ਕਿਸੇ ਵਿਅਕਤੀ 'ਤੇ ਖੁਸ਼ ਹੋ ਜਾਂਦਾ ਹੈ ਤਾਂ ਉਸ ਦਾ ਜੀਵਨ ਮੰਗਲਮਈ ਹੋ ਜਾਂਦਾ ਹੈ। ਇਸ ਦੀ ਪੂਜਾ ਕਰਨ ਨਾਲ ਹਨੂਮਾਨ ਜੀ ਖੁਸ਼ ਹੁੰਦੇ ਹਨ। ਕਈ ਵਾਰ ਕੁੰਡਲੀ 'ਚ ਮੰਗਲ ਦੋਸ਼ ਹੋਣ ਕਾਰਨ ਦੁੱਖ ਪੈਦਾ ਹੁੰਦੇ ਹਨ। ਇਸ ਲਈ ਜੇਕਰ ਕੁਝ ਆਸਾਨ ਉਪਾਅ ਕੀਤੇ ਜਾਣ ਤਾਂ ਮੰਗਲ ਦੇਵਤਾ ਅਤੇ ਹਨੂਮਾਨ ਜੀ ਦੋਵੇਂ ਖੁਸ਼ ਹੋ ਕੇ ਜੀਵਨ ਨੂੰ ਸੁਖ-ਸਮਰਿੱਧੀ ਦਾ ਵਰਦਾਨ ਦਿੰਦੇ ਹਨ। ਆਓ ਜਾਣਦੇ ਹਾਂ ਮੰਗਲ ਨੂੰ ਵਧੀਆ ਬਣਾਈ ਰੱਖਣ ਲਈ ਕੁਝ ਆਸਾਨ ਉਪਾਅ—
— ਕਿਸੇ ਜੋਤਿਸ਼ ਆਚਾਰਯ ਨਾਲ ਵਿਚਾਰ ਕਰਨ ਤੋਂ ਬਾਅਦ ਮੂੰਗਾ ਰਤਨ ਧਾਰਨ ਕਰੋ। ਮੂੰਗਾ ਮੰਗਲ ਗ੍ਰਹਿ ਦਾ ਰਤਨ ਹੁੰਦਾ ਹੈ।
— ਜੇਕਰ ਸਰੀਰ ਹਮੇਸ਼ਾ ਰੋਗ ਨਾਲ ਪੀੜਤ ਰਹਿੰਦਾ ਹੈ ਤਾਂ ਹਰ ਤਰ੍ਹਾਂ ਦੇ ਰੋਗ ਨੂੰ ਦੂਰ ਕਰਨ ਲਈ ਹਰ ਮੰਗਲਵਾਰ ਨੂੰ ਗੁੜ ਅਤੇ ਆਟੇ ਦਾ ਦਾਨ ਕਰੋ।
— ਜੇਕਰ ਘਰ 'ਚ ਹਮੇਸ਼ਾ ਕਲੇਸ਼ ਬਣਿਆ ਰਹਿੰਦਾ ਹੈ ਤਾਂ ਉਸ ਦੀ ਸ਼ਾਂਤੀ ਲਈ ਹਰ ਮੰਗਲਵਾਰ ਨੂੰ ਵਹਿੰਦੇ ਹੋਏ ਪਾਣੀ 'ਚ ਲਾਲ ਮਸੂਰ ਦੀ ਦਾਲ ਵਹਾਓ।
— ਜ਼ਮੀਨ ਜ਼ਾਇਦਾਦ ਦੀ ਪ੍ਰਾਪਤੀ ਲਈ ਵੱਡੇ ਭਰਾ ਦੀ ਸੇਵਾ ਕਰੋ ਅਤੇ ਕਿਸੇ ਦੇ ਧਨ ਜਾਂ ਜ਼ਮੀਨ 'ਤੇ ਮਾੜੀ ਨਜ਼ਰ ਨਾ ਰੱਖੋ।

manju bala

This news is Edited By manju bala