ਬੰਗਲਾ ਦੇਸ਼ ਦਾ ਸਭ ਤੋਂ ਵੱਡਾ ਮੰਦਰ ਮਾਤਾ ਢਾਕੇਸ਼ਵਰੀ ਦੇਵੀ

6/16/2020 11:59:25 AM

ਬਲਰਾਜ ਸਿੰਘ ਸਿੱਧੂ   
ਮੋ. 9501100062
     

ਢਾਕੇਸ਼ਵਰੀ ਦੇਵੀ ਮੰਦਰ ਬੰਗਲਾ ਦੇਸ਼ ਦਾ ਸਭ ਤੋਂ ਵੱਡਾ ਮੰਦਰ ਹੈ ਤੇ ਮਾਂ ਦੁਰਗਾ ਨੂੰ ਸਮਰਪਿਤ ਹੈ। ਇਥੇ ਮਾਂ ਦੁਰਗਾ ਦੀ ਮਹਿਸ਼ਾਸੁਰ ਮਰਦਨੀ ਦੇ ਰੂਪ ਵਿੱਚ ਦਸ ਹੱਥਾਂ ਵਾਲੀ ਦੋ ਫੁੱਟ ਦੀ ਮੂਰਤੀ ਸ਼ਸ਼ੋਭਿਤ ਹੈ। ਦੋਵੇਂ ਪਾਸੇ ਲਕਸ਼ਮੀ, ਸਰਸਵਤੀ, ਕੁਮਾਰ ਸਵਾਮੀ ਅਤੇ ਗਣੇਸ਼ ਦੀਆਂ ਮੂਰਤੀਆਂ ਸ਼ੋਭਾ ਵਧਾਉਂਦੀਆਂ ਹਨ। ਇਹ ਇੱਕ ਸ਼ਕਤੀ ਪੀਠ ਵੀ ਹੈ ਕਿਉਂਕਿ ਪੌਰਾਣਿਕ ਯੁੱਗ ਵਿੱਚ ਇਥੇ ਸਤੀ ਦੇ ਮੁਕਟ ਦਾ ਰਤਨ ਡਿਗਿਆ ਸੀ। ਇਸ ਮੰਦਰ ਦੀ ਉਸਾਰੀ ਸੇਨ ਵੰਸ਼ ਦੇ ਰਾਜਾ ਬਲਾਲ ਸੇਨ ਨੇ 11ਵੀਂ ਸਦੀ ਵਿੱਚ ਕਰਵਾਈ ਸੀ। ਉਸ ਦੀ ਮਾਂ ਦੁਰਗਾ ਮਾਤਾ ਦੀ ਪਰਮ ਭਗਤ ਸੀ। ਉਸ ਨੂੰ ਮਾਂ ਦੁਰਗਾ ਨੇ ਸੁਪਨੇ ਵਿੱਚ ਦਰਸ਼ਨ ਦੇ ਕੇ ਕਿਹਾ ਸੀ ਕਿ ਤੇਰੀ ਕੁੱਖ ਵਿੱਚੋਂ ਇੱਕ ਬਲਸ਼ਾਲੀ ਪੁੱਤਰ ਜਨਮ ਲਵੇਗਾ।

ਪੜ੍ਹੋ ਇਹ ਵੀ ਖਬਰ - ਸ੍ਰੀ ਹਰਿਮੰਦਰ ਸਾਹਿਬ 'ਤੇ ਸੋਨੇ ਦੀ ਸੇਵਾ, ਸ਼ੇਰ-ਏ-ਪੰਜਾਬ ਦਾ ਸੁਨਹਿਰੀ ਦੌਰ

ਇਕ ਦਿਨ ਉਹ ਨਦੀ ਤੋਂ ਇਸ਼ਨਾਨ ਕਰ ਕੇ ਵਾਪਸ ਆ ਰਹੀ ਸੀ ਤਾਂ ਰਸਤੇ ਵਿੱਚ ਹੀ ਉਸ ਨੇ ਬਲਾਲ ਸੇਨ ਨੂੰ ਜਨਮ ਦਿੱਤਾ ਜੋ ਵਾਕਿਆ ਹੀ ਵੱਡਾ ਜੇਤੂ ਸਾਬਤ ਹੋਇਆ। ਉਸ ਨੇ ਆਪਣੇ ਜਨਮ ਸਥਾਨ 'ਤੇ ਜਦੋਂ ਮਾਂ ਦੁਰਗਾ ਦਾ ਮੰਦਰ ਉਸਾਰਨ ਲਈ ਨੀਹਾਂ ਦੀ ਖੁਦਾਈ ਕਰਵਾਈ ਤਾਂ ਮਾਂ ਦੁਰਗਾ ਦੀ ਮੂਰਤੀ ਪ੍ਰਗਟ ਹੋਈ ਜੋ ਮੰਦਰ ਵਿੱਚ ਸਥਾਪਿਤ ਹੈ। ਢਾਕੇ ਦਾ ਨਾਂ ਢਾਕੇਸ਼ਵਰੀ ਦੇਵੀ ਤੋਂ ਹੀ ਪਿਆ ਹੈ। ਸਮੇਂ ਸਮੇਂ 'ਤੇ ਕਈ ਹੋਰ ਰਾਜਿਆਂ, ਸੇਠਾਂ ਅਤੇ ਈਸਟ ਇੰਡੀਆ ਕੰਪਨੀ ਨੇ ਮੰਦਰ ਦੀ ਇਮਾਰਤ ਵਿੱਚ ਵਾਧਾ ਕੀਤਾ ਜੋ ਹੁਣ ਤੱਕ ਜਾਰੀ ਹੈ। ਇਹ ਇੱਕੋ-ਇਕ ਹਿੰਦੂ ਮੰ

ਪੜ੍ਹੋ ਇਹ ਵੀ ਖਬਰ - 'ਬੋਲਚਾਲ' ਤੋਂ ਹੀ ਜਾਣਿਆ ਜਾਂਦਾ ਹੈ ਬੰਦੇ ਦਾ ਅਸਲੀ ਕਿਰਦਾਰ...

ਮੁੱਖ ਮੰਦਰ ਤੋਂ ਇਲਾਵਾ ਇਥੇ ਅਕਬਰ ਦੇ ਜਰਨੈਲ ਰਾਜਾ ਮਾਨ ਸਿੰਘ ਨੇ ਚਾਰ ਛੋਟੇ ਮੰਦਰ ਬਣਾ ਕੇ ਸ਼ਿਵਲਿੰਗ ਸਥਾਪਿਤ ਕੀਤੇ ਸਨ। ਮੁੱਖ ਮੰਦਰ ਦੇ ਚਾਰੇ ਪਾਸੇ ਕਮਰੇ ਬਣੇ ਹੋਏ ਹਨ ਤੇ ਇੱਕ ਵੱਡਾ ਸਰੋਵਰ ਹੈ। ਇਸ ਦਾ ਮੁੱਖ ਦਰਵਾਜ਼ਾ ਐਨਾ ਵੱਡਾ ਹੈ ਕਿ ਅਰਾਮ ਨਾਲ ਹਾਥੀ ਲੰਘ ਜਾਂਦੇ ਸਨ। ਗਰਭ ਗ੍ਰਹਿ ਵਿੱਚ ਸਿਰਫ ਮੁੱਖ ਪੁਜਾਰੀ ਨੂੰ ਜਾਣ ਦੀ ਆਗਿਆ ਹੈ। ਮੰਦਰ ਵਿੱਚ ਸ਼ਰਧਾਲੂਆਂ ਦਾ ਭਾਰੀ ਇਕੱਠ ਰਹਿੰਦਾ ਹੈ ਪਰ ਫਿਰ ਵੀ ਅਨੂਠੀ ਸ਼ਾਂਤੀ ਦਾ ਅਨੁਭਵ ਹੁੰਦਾ ਹੈ। ਹਿੰਦੂ ਸੰਗਠਨਾਂ ਦੀ ਜ਼ੋਰਦਾਰ ਮੰਗ 'ਤੇ 1996 ਵਿੱਚ ਇਸ ਮੰਦਰ ਨੂੰ ਬੰਗਲਾ ਦੇਸ਼ ਦਾ ਰਾਸ਼ਟਰੀ ਮੰਦਰ ਘੋਸ਼ਿਤ ਕਰ ਦਿੱਤਾ ਗਿਆ। ਅਜ਼ਾਦੀ ਦਿਵਸ, ਬੰਗਲਾ ਭਾਸ਼ਾ ਦਿਵਸ, ਸ਼ੇਖ ਮੁਜ਼ੀਬੁਰ ਰਹਿਮਾਨ ਦੇ ਜਨਮ - ਮੌਤ ਦਿਵਸਾਂ ਤੋਂ ਇਲਾਵਾ ਬੰਗਲਾ ਦੇਸ਼ ਦੀਆਂ ਸਾਰੀਆਂ ਰਾਸ਼ਟਰੀ ਛੁੱਟੀਆਂ ਵਾਲੇ ਦਿਨ ਵਿਸ਼ੇਸ਼ ਪੂਜਾ ਕੀਤੀ ਜਾਂਦੀ ਹੈ। ਮੰਦਰ ਦੀ ਇਮਾਰਤ ਨੂੰ 1947, 1971 ਦੀ ਜੰਗ ਅਤੇ ਬਾਬਰੀ ਮਸਜਿਦ ਢਾਹੁਣ ਮੌਕੇ (ਦਸੰਬਰ 1992) ਫਿਰਕੂ ਹਜ਼ੂਮਾਂ ਨੇ ਭਾਰੀ ਨੁਕਸਾਨ ਪਹੁੰਚਾਇਆ ਸੀ। 1971 ਦੀ ਜੰਗ ਵੇਲੇ ਤਾਂ ਪਾਕਿਸਤਾਨੀ ਫੌਜ ਨੇ ਇਸ ਦਾ ਅੱਧਾ ਹਿੱਸਾ ਢਾਹ ਦਿੱਤਾ ਸੀ ਤੇ ਮੁੱਖ ਮੰਦਰ ਨੂੰ ਅਸਲਾ ਡੀਪੂ ਬਣਾ ਲ਼ਿਆ ਸੀ। ਇਸ ਤੋਂ ਬਾਅਦ ਮੰਦਰ ਦੀ ਵੱਡੀ ਪੱਧਰ 'ਤੇ ਮੁਰੰਮਤ ਕੀਤੀ ਗਈ ਹੈ।

ਪੜ੍ਹੋ ਇਹ ਵੀ ਖਬਰ - ਚੀਨ ਪਹਿਲਾਂ ਦਿੰਦਾ ਹੈ ਕਰਜ਼ਾ, ਫਿਰ ਕਰਦਾ ਹੈ ਕਬਜ਼ਾ (ਵੀਡੀਓ)

ਮੰਦਰ ਵਿੱਚ ਹੋਲੀ, ਦੀਵਾਲੀ, ਜਨਮ ਅਸ਼ਟਮੀ ਅਤੇ ਦੁਰਗਾ ਪੂਜਾ ਸਮੇਤ ਤਕਰੀਬਨ ਸਾਰੇ ਹਿੰਦੂ ਤਿਉਹਾਰ ਮਨਾਏ ਜਾਂਦੇ ਹਨ। ਪਰ ਸਭ ਤੋਂ ਪ੍ਰਸਿੱਧ ਦੁਰਗਾ ਪੂਜਾ ਹੈ ਜਿਸ ਦੌਰਾਨ ਬੰਗਲਾ ਦੇਸ਼ ਦੇ ਰਾਸ਼ਟਰਪਤੀ, ਪ੍ਰਧਾਨ ਮੰਤਰੀ, ਵਿਰੋਧੀ ਧਿਰ ਦੇ ਨੇਤਾ, ਪਾਰਲੀਮੈਂਟ ਮੈਂਬਰ ਅਤੇ ਹੋਰ ਅਹਿਮ ਹਸਤੀਆਂ ਪਹੁੰਚਦੀਆਂ ਹਨ। ਇਸ ਮੰਦਰ ਦਾ ਪ੍ਰਬੰਧ ਬੰਗਲਾ ਦੇਸ਼ ਸਰਕਾਰ ਵੱਲੋਂ ਨਿਯੁਕਤ  ਹਿੰਦੂ ਬੋਰਡ ਕਰਦਾ ਹੈ।     

ਪੜ੍ਹੋ ਇਹ ਵੀ ਖਬਰ - ਕਹਾਣੀ : ਜਦੋਂ ਮੇਰੀ ਨਾ ਪਸੰਦ, ਪਸੰਦ ਵਿੱਚ ਬਦਲ ਗਈ..!

 


rajwinder kaur

Content Editor rajwinder kaur