Diwali 'ਤੇ ਇਨ੍ਹਾਂ ਨਵੇਂ ਤਰੀਕਿਆਂ ਨਾਲ ਕਰੋ ਆਪਣੇ ਘਰ ਦੀ ਸਜਾਵਟ
10/31/2024 10:05:41 AM
ਵੈੱਬ ਡੈਸਕ- ਦੀਵਾਲੀ ਦਾ ਤਿਉਹਾਰ ਹਰ ਸਾਲ ਲੋਕ ਬੜੀ ਸ਼ਰਧਾ ਅਤੇ ਧੂਮ-ਧਾਮ ਨਾਲ ਮਨਾਉਂਦੇ ਹਨ। ਇਸ ਵਾਰ ਦੀਵਾਲੀ ਦਾ ਤਿਉਹਾਰ 31 ਅਕਤੂਬਰ ਭਾਵ ਅੱਜ ਮਨਾਇਆ ਜਾ ਰਿਹਾ ਹੈ। ਦੀਵਾਲੀ ਦੇ ਆਉਣ ਤੋਂ ਕੁਝ ਦਿਨ ਪਹਿਲਾਂ ਹੀ ਲੋਕ ਆਪੋ-ਆਪਣੇ ਘਰਾਂ ਦੀਆਂ ਸਾਫ਼-ਸਫ਼ਾਈਆਂ ਕਰਨੀਆਂ ਸ਼ੁਰੂ ਕਰ ਦਿੰਦੇ ਹਨ। ਸਫ਼ਾਈ ਤੋਂ ਬਾਅਦ ਲੋਕ ਕਈ ਤਰੀਕਿਆਂ ਨਾਲ ਆਪਣੇ ਘਰਾਂ ਦੀ ਸਜਾਵਟ ਕਰਦੇ ਹਨ, ਜਿਸ ਨਾਲ ਘਰ ਜਗਮਗਾਉਣ ਲੱਗ ਜਾਂਦਾ ਹੈ। ਜੇਕਰ ਤੁਸੀਂ ਆਪਣੇ ਘਰ ਦੀ ਪੁਰਾਣੀ ਲੁੱਕ ਤੋਂ ਬੋਰ ਹੋ ਚੁੱਕੇ ਹੋ ਤਾਂ ਇਸ ਦੀਵਾਲੀ ਤੁਸੀਂ ਆਪਣੇ ਘਰ ਨੂੰ ਖ਼ਾਸ ਢੰਗ ਨਾਲ ਸਜਾ ਕੇ ਨਵਾਂ ਲੁੱਕ ਦੇ ਸਕਦੇ ਹੋ। ਬਾਜ਼ਾਰ ’ਚ ਕ੍ਰਿਸਟਲ, ਮਲਟੀ ਕਲਰਡ ਸਟੋਨ, ਪਰਲ ਵਰਕ, ਦੀਵਾ ਸਟਾਇਲ, ਵੱਖ-ਵੱਖ ਤਰ੍ਹਾਂ ਦੀ ਲਾਈਟਸ ਆਦਿ ਸੌਖੇ ਤਰੀਕੇ ਨਾਲ ਮਿਲ ਰਹੀਆਂ ਹਨ, ਜਿਸ ਨਾਲ ਤੁਸੀਂ ਆਪਣੇ ਘਰ ਦੀ ਸਜਾਵਟ ਕਰ ਸਕਦੇ ਹੋ। ਇਸ ਦੀਵਾਲੀ ’ਤੇ ਤੁਸੀਂ ਆਪਣੇ ਘਰ ਦੀ ਸਜਾਵਟ ਕਿਵੇਂ ਕਰ ਸਕਦੇ ਹੋ, ਦੇ ਬਾਰੇ ਆਓ ਜਾਣਦੇ ਹਾਂ...
ਇਹ ਵੀ ਪੜ੍ਹੋ- ਵਰ੍ਹੇਗਾ ਪੈਸਿਆਂ ਦਾ ਮੀਂਹ, Diwali ਦੀ ਰਾਤ ਇਨ੍ਹਾਂ ਥਾਵਾਂ 'ਤੇ ਜ਼ਰੂਰ ਜਗਾਓ ਦੀਵੇ
1. ਫੁੱਲਾਂ ਨਾਲ ਸਜਾਵਟ
ਦੀਵਾਲੀ ਦੇ ਤਿਉਹਾਰ ’ਤੇ ਕਈ ਲੋਕ ਆਪਣੇ ਘਰ ਨੂੰ ਫੁੱਲਾਂ ਨਾਲ ਸਜਾਉਂਦੇ ਹਨ। ਘਰਾਂ ਨੂੰ ਜ਼ਿਆਦਾ ਫੁੱਲਾਂ ਨਾਲ ਸਜਾਉਣ ਦੀ ਥਾਂ ਤੁਸੀਂ ਇਕ ਜਾਂ ਦੋ ਫੁੱਲਾਂ ਦੀਆਂ ਲੜੀਆਂ ਦਰਵਾਜ਼ੇ 'ਤੇ ਸੋਹਣੇ ਤਰੀਕੇ ਨਾਲ ਲਗਾ ਦਿਓ। ਇਸ ਨਾਲ ਘਰ ਸੋਹਣਾ ਅਤੇ ਫੈਸਟੀਵਲ ਡੈਕੋਰੇਸ਼ਨ ਵਾਲਾ ਹੋ ਜਾਵੇਗਾ।
2. ਪੇਪਰ ਲਾਲਟੇਨ
ਦੀਵਾਲੀ ਦੇ ਤਿਉਹਾਰ ’ਤੇ ਘਰ ਨੂੰ ਸਜਾਉਣ ਲਈ ਪੇਪਰ ਲਾਲਟੇਨ ਦੀ ਅੱਜਕਲ ਬਹੁਤ ਵਰਤੋਂ ਕੀਤੀ ਜਾ ਰਹੀ ਹੈ। ਇਹ ਵੇਖਣ ’ਚ ਖ਼ੂਬਸੂਰਤ ਤਾਂ ਹੁੰਦਾ ਹੀ ਹੈ, ਨਾਲ ਹੀ ਇਸ ਨਾਲ ਘਰ 'ਚ ਰੌਸ਼ਨੀ ਵੀ ਖੂਬ ਫੈਲਦੀ ਹੈ। ਅੱਜ ਕੱਲ ਬਾਜ਼ਾਰ 'ਚ ਇਸ ਦੇ ਬਹੁਤ ਸਾਰੇ ਡਿਜ਼ਾਇਨ ਮਿਲ ਰਹੇ ਹਨ।
3. ਦੀਵਿਆਂ ਨਾਲ ਸਜਾਓ
ਇਸ ਦੀਵਾਲੀ 'ਤੇ ਘਰ ਨੂੰ ਸਜਾਉਣ ਲਈ ਆਰਟੀਫਿਸ਼ੀਅਲ ਲਾਈਟਸ ਦੀ ਥਾਂ 'ਤੇ ਤੇਲ ਵਾਲੇ ਦੀਵਿਆਂ ਦਾ ਇਸਤੇਮਾਲ ਜ਼ਿਆਦਾ ਕਰੋ। ਘਰ ਦੇ ਹਰੇਕ ਕੋਨੇ ’ਚ ਦੀਵੇ ਬਾਲ ਕੇ ਰੌਸ਼ਨੀ ਕਰਨੀ ਚੰਗੀ ਮੰਨੀ ਜਾਂਦੀ ਹੈ।
ਇਹ ਵੀ ਪੜ੍ਹੋ- 'ਪਿੱਤਰ ਦੋਸ਼' ਤੋਂ ਮੁਕਤੀ ਪਾਉਣ ਲਈ ਇਸ Diwali ਤੇ ਕਰੋ ਇਹ ਕੰਮ, ਮਿਲੇਗਾ ਆਸ਼ੀਰਵਾਦ
4. ਟੀ ਲਾਈਟਸ ਦਾ ਇਸਤੇਮਾਲ
ਰੰਗੀਨ ਕੱਚ ਦੇ ਕੰਟੇਨਰ 'ਚ ਟੀ-ਲਾਈਟਸ ਰੱਖ ਕੇ ਉਸ ਨੂੰ ਡ੍ਰਾਇੰਗ ਰੂਮ ਅਤੇ ਡਾਈਨਿੰਗ ਰੂਮ ਦੀ ਸੀਲਿੰਗ ਨਾਲ ਲਟਕਾ ਦਿਓ। ਇਸ ਨਾਲ ਦੀਵਾਲੀ 'ਤੇ ਘਰ ਨੂੰ ਡਿਫਰੈਂਟ ਅਤੇ ਖ਼ੂਬਸੂਰਤ ਲੁੱਕ ਮਿਲੇਗਾ, ਜਿਸ ਨਾਲ ਘਰ ਹੋਰ ਵੀ ਸੋਹਣਾ ਲੱਗੇਗਾ।
5. ਮੰਦਰ ਦੀ ਸਜਾਵਟ
ਦੀਵਾਲੀ ਦੇ ਤਿਉਹਾਰ ’ਤੇ ਤੁਸੀਂ ਆਪਣੇ ਘਰ ਦੇ ਮੰਦਰ ਦੀ ਸਜਾਵਟ ਜ਼ਰੂਰ ਕਰੋ ਅਤੇ ਉਥੇ ਰੰਗੋਲੀ ਵੀ ਬਣਾਓ। ਮੰਦਰ ਦੀ ਸਜਾਉਣ ਕਰਨ ਲਈ ਤੁਸੀਂ ਫੁੱਲ਼, ਰੌਸ਼ਨੀ ਕਰਨ ਵਾਲੇ ਵੱਖ-ਵੱਖ ਇਲੈਕਟ੍ਰੋਨਿਕ ਲਾਈਟਾਂ ਦਾ ਇਸਤੇਮਾਲ ਕਰ ਸਕਦੇ ਹੋ।
6. ਫਲੋਟਿੰਗ ਕੈਂਡਲਸ
ਦੀਵਾਲੀ 'ਤੇ ਮੋਮਬੱਤੀ ਤਾਂ ਹਰ ਕੋਈ ਲਗਾਉਂਦਾ ਹੈ ਪਰ ਇਸ ਵਾਰ ਤੁਸੀਂ ਫਲੋਟਿੰਗ ਕੈਂਡਲਸ ਦੀ ਵਰਤੋਂ ਕਰ ਸਕਦੇ ਹੋ। ਇਸ ਨਾਲ ਤੁਹਾਡੇ ਘਰ 'ਚ ਚਾਰ ਚੰਨ ਲੱਗ ਜਾਣਗੇ।
ਇਹ ਵੀ ਪੜ੍ਹੋ- Diwali 'ਤੇ ਕਿੰਝ ਕਰੀਏ 'ਘਰ ਦੀ ਲਾਈਟਿੰਗ'? ਬਣੇਗੀ ਰਹੇਗੀ ਸੁੱਖ-ਸ਼ਾਂਤੀ
7. ਰੰਗੋਲੀ
ਦੀਵਾਲੀ ਦੇ ਤਿਉਹਾਰ ’ਤੇ ਆਪਣੇ ਘਰ ’ਚ ਰੰਗੋਲੀ ਜ਼ਰੂਰ ਬਣਾਓ, ਕਿਉਂਕਿ ਇਹ ਘਰ ਦੀ ਖ਼ੂਬਸੂਰਤੀ ਦੇ ਨਾਲ-ਨਾਲ ਰੌਣਕ ਵਧਾਉਣ ਦਾ ਕੰਮ ਕਰਦੀ ਹੈ। ਤਿਉਹਾਰ ਵਾਲੇ ਦਿਨ ਤੁਸੀਂ ਘਰ ਦੇ ਵਿਹੜੇ ਜਾਂ ਮੇਨ ਗੇਟ ਕੋਲ ਖ਼ੂਬਸੂਰਤ ਰੰਗੋਲੀ ਬਣਾ ਸਕਦੇ ਹੋ। ਤੁਸੀਂ ਰੰਗੋਲੀ ਬਣਾਉਣ ਲਈ ਫੁੱਲਾਂ, ਚੌਲਾਂ ਜਾਂ ਰੰਗਾਂ ਦੀ ਵਰਤੋਂ ਕਰ ਸਕਦੇ ਹੋ।
8. ਮੇਨਗੇਟ ਦੀ ਸਜਾਵਟ
ਦੀਵਾਲੀ ਦੇ ਤਿਉਹਾਰ ’ਤੇ ਮੇਨਗੇਟ ਦੀ ਡੈਕੋਰੇਸ਼ਨ ਲਈ ਤੁਸੀਂ ਫੁੱਲਾਂ ਦੀ ਰੰਗੋਲੀ, ਲਾਈਟਸ ਦਾ ਇਸਤੇਮਾਲ ਵੀ ਕਰ ਸਕਦੇ ਹੋ। ਤੁਸੀਂ ਚਾਹੋ ਤਾਂ ਇਸ ਵਾਰ ਕ੍ਰਿਸਟਲ ਅਤੇ ਬੀਡਸ ਦੀ ਰੰਗੋਲੀ ਵੀ ਬਣਾ ਸਕਦੇ ਹੋ।
ਇਹ ਵੀ ਪੜ੍ਹੋ- 'ਪਿੱਤਰ ਦੋਸ਼' ਤੋਂ ਮੁਕਤੀ ਪਾਉਣ ਲਈ ਇਸ Diwali ਤੇ ਕਰੋ ਇਹ ਕੰਮ, ਮਿਲੇਗਾ ਆਸ਼ੀਰਵਾਦ
9. ਇਲੈਕਟ੍ਰੋਨਿਕ ਲਾਈਟਸ
ਇਲੈਕਟ੍ਰੋਨਿਕ ਲਾਈਟਸ ਨਾਲ ਵੀ ਤੁਸੀਂ ਆਪਣੇ ਘਰ ਦੀ ਸਜਾਵਟ ਕਰ ਸਕਦੇ ਹੋ। ਮਾਰਕਿਟ 'ਚ ਤੁਹਾਨੂੰ ਇਸ ਦੀ ਕਾਫੀ ਵੈਰਾਇਟੀ ਮਿਲ ਜਾਵੇਗੀ।
10. ਤੋਰਨ ਅਤੇ ਕੰਦੀਲ
ਦੀਵਾਲੀ ਦੇ ਤਿਉਹਾਰ ’ਤੇ ਘਰ ਦੇ ਮੇਨ ਗੇਟ ਦੇ ਨਾਲ ਹੀ ਹਰ ਕਮਰੇ ਦੇ ਦਰਵਾਜ਼ੇ 'ਤੇ ਤੋਰਣ ਲਗਾਓ। ਇਸ ਲਈ ਤੁਸੀਂ ਪੱਤਿਆਂ ਅਤੇ ਫੁੱਲਾਂ ਦੇ ਤੋਰਣ ਦੀ ਵੀ ਵਰਤੋਂ ਕਰ ਸਕਦੇ ਹੋ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ