ਸ਼ਰਮਨਾਕ ਹਾਰ ਤੋਂ ਉੱਭਰ ਕੇ ਜਿੱਤ ਦੇ ਰਸਤੇ ਪਰਤਣਾ ਚਾਹੁਣਗੇ ਇੰਗਲੈਂਡ ਤੇ ਦੱਖਣੀ ਅਫਰੀਕਾ
10/21/2023 10:47:14 AM
ਸਪੋਰਟਸ ਡੈਸਕ– ਦੋਵੇਂ ਟੀਮਾਂ ਨੂੰ ਪਿਛਲੇ ਮੈਚ ਵਿੱਚ ਕਮਜ਼ੋਰ ਟੀਮਾਂ ਹੱਥੋਂ ਹੈਰਾਨੀਜਨਕ ਹਾਰ ਦਾ ਸਾਹਮਣਾ ਕਰਨਾ ਪਿਆ ਪਰ ਹੁਣ ਦੱਖਣੀ ਅਫਰੀਕਾ ਤੇ ਇੰਗਲੈਂਡ ਸ਼ਨੀਵਾਰ ਨੂੰ ਵਿਸ਼ਵ ਕੱਪ ਦੇ ਮੈਚ ਵਿੱਚ ਇੱਥੇ ਆਹਮੋ-ਸਾਹਮਣੇ ਹੋਣਗੇ ਤਾਂ ਨਜ਼ਰਾਂ ਜਿੱਤ ਦੇ ਰਸਤੇ ’ਤੇ ਪਰਤਣ ’ਤੇ ਲੱਗੀਆਂ ਹੋਣਗੀਆਂ। ਵਿਸ਼ਵ ਕੱਪ ਵਿੱਚ ਸਭ ਤੋਂ ਵੱਡੇ ਸਕੋਰ (5 ਵਿਕਟਾਂ ’ਤੇ 428 ਦੌੜਾਂ) ਦਾ ਰਿਕਾਰਡ ਬਣਾਉਣ ਤੋਂ ਬਾਅਦ ਦੱਖਣੀ ਅਫਰੀਕਾ ਨੂੰ ਧਰਮਸ਼ਾਲਾ ਵਿੱਚ ਮੀਂਹ ਪ੍ਰਭਾਵਿਤ ਮੈਚ ਵਿੱਚ ਨੀਦਰਲੈਂਡ ਨੇ ਹਰਾ ਕੇ ਉਲਟਫੇਰ ਕਰ ਦਿੱਤਾ ਸੀ। ਇਹ ਇਸ ਵਿਸ਼ਵ ਕੱਪ ਵਿੱਚ ਦੱਖਣੀ ਅਫਰੀਕਾ ਦੀ ਪਹਿਲੀ ਹਾਰ ਸੀ।
ਇਹ ਵੀ ਪੜ੍ਹੋ- ਪਾਕਿ ਅਭਿਨੇਤਰੀ ਦਾ ਆਫਰ : ਜੇਕਰ ਅੱਜ ਭਾਰਤ ਨੂੰ ਹਰਾਇਆ ਤਾਂ ਮੈਂ ਬੰਗਲਾਦੇਸ਼ੀ ਮੁੰਡੇ ਨਾਲ ਕਰਾਂਗੀ ਡੇਟ
ਏਸੇ ਤਰ੍ਹਾਂ ਨਾਲ ਇੰਗਲੈਂਡ ਨੂੰ ਦਿੱਲੀ ਵਿੱਚ ਅਫਗਾਨਿਸਤਾਨ ਨੇ ਹਰਾਇਆ। 50 ਓਵਰਾਂ ਦੇ ਵਿਸ਼ਵ ਕੱਪ ਦੇ ਇਤਿਹਾਸ ਵਿਚ ਇੰਗਲੈਂਡ ਦਾ ਦੱਖਣੀ ਅਫਰੀਕਾ ਵਿਰੁੱਧ ਰਿਕਾਰਡ ਭਾਵੇਂ ਹੀ 4-3 ਦਾ ਹੈ ਪਰ ਇਸ ਵਾਰ ਦੱਖਣੀ ਅਫਰੀਕਾ ਦਾ ਪ੍ਰਦਰਸ਼ਨ ਬਿਹਤਰ ਰਿਹਾ ਹੈ। ਦੱਖਣੀ ਅਫਰੀਕਾ ਨੇ ਟੂਰਨਾਮੈਂਟ ਦੀ ਸ਼ੁਰੂਆਤ ਵਿੱਚ ਆਸਟਰੇਲੀਆ ਤੇ ਸ਼੍ਰੀਲੰਕਾ ਨੂੰ 100 ਤੋਂ ਵੱਧ ਦੌੜਾਂ ਦੇ ਫਰਕ ਨਾਲ ਹਰਾਇਆ ਪਰ ਡੱਚ ਟੀਮ ਹੱਥੋਂ ਹਾਰ ਨੇ ਇਕ ਵਾਰ ਫਿਰ ਸਾਬਤ ਕਰ ਦਿੱਤਾ ਕਿ ਦਬਾਅ ਸਾਹਮਣੇ ਟੀਮ ਬਿਖਰ ਜਾਂਦੀ ਹੈ। ਇੰਗਲੈਂਡ ਦੀ ਟੀਮ ਵੀ ਹਰ ਵਿਭਾਗ ਵਿੱਚ ਜੂਝ ਰਹੀ ਹੈ ਤੇ ਉਸਦਾ ਮਨੋਬਲ ਵੀ ਡਿੱਗਿਆ ਹੋਇਆ ਹੈ। ਇਸ ਮੈਚ ਵਿੱਚ ਉਸ ਨੂੰ ਬੇਨ ਸਟੋਕਸ ਦੀਆਂ ਸੇਵਾਵਾਂ ਮਿਲ ਸਕਦੀਆਂ ਹਨ ਜਿਹੜਾ ਪਹਿਲੇ ਤਿੰਨ ਮੈਚਾਂ ਵਿਚ ਚੂਲੇ ਦੀ ਸੱਟ ਕਾਰਨ ਨਹੀਂ ਖੇਡ ਸਕਿਆ ਸੀ। ਟੂਰਨਾਮੈਂਟ ਦੇ ਪਹਿਲੇ ਮੈਚ ਵਿੱਚ ਇੰਗਲੈਂਡ ਨੂੰ ਨਿਊਜ਼ੀਲੈਂਡ ਨੇ ਹਰਾਇਆ ਸੀ। ਇਸ ਤੋਂ ਬਾਅਦ ਇੰਗਲੈਂਡ ਨੇ ਬੰਗਲਾਦੇਸ਼ ਨੂੰ ਹਰਾਇਆ ਸੀ ਪਰ ਅਫਗਾਨਿਸਤਾਨ ਹੱਥੋਂ ਮਿਲੀ ਹਾਰ ਨੇ ਉਸਦਾ ਮਨੋਬਲ ਸੁੱਟ ਦਿੱਤਾ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ