''ਨਰਾਤਿਆਂ'' ਦੌਰਾਨ ਲਾਗੂ ਹੋਣਗੇ ਇਹ ਨਿਯਮ, ਮਾਂ ਦੇ ਭਗਤਾਂ ਲਈ ਜਾਨਣਾ ਜ਼ਰੂਰੀ
10/11/2020 8:04:34 AM
ਕੋਰੋਨਾ ਦਾ ਕਹਿਰ ਅਜੇ ਵੀ ਜਾਰੀ ਹੈ ਅਤੇ ਇਸ ਦਾ ਸਿੱਧਾ ਅਸਰ ਤਿਉਹਾਰਾਂ 'ਤੇ ਪੈ ਰਿਹਾ ਹੈ। ਅੱਜ ਅਸੀਂ ਜੋ ਜਾਣਕਾਰੀ ਦੇਣ ਵਾਲੇ ਹਾਂ, ਉਹ ਨਰਾਤੇ, ਦੁਸਹਿਰੇ ਅਤੇ ਦੀਵਾਲੀ ਨਾਲ ਜੁੜੀ ਹੋਈ ਹੈ। ਜਿਵੇਂ ਕਿ ਅਸੀਂ ਦੱਸ ਚੁੱਕੇ ਹਾਂ ਕਿ ਨਰਾਤਿਆਂ ਦਾ ਤਿਉਹਾਰ 17 ਅਕਤੂਬਰ ਤੋਂ ਸ਼ੁਰੂ ਹੋਵੇਗਾ। ਇਸ ਲਈ ਸਭ ਤੋਂ ਪਹਿਲੇ ਨਰਾਤੇ ਨਾਲ ਜੁੜੀ ਗੱਲ ਜਾਣ ਲੈਂਦੇ ਹਾਂ। ਦੱਸ ਦੇਈਏ ਕਿ ਸਰਕਾਰ ਨੇ ਤਿਉਹਾਰਾਂ ਲਈ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ। ਨਵੇਂ ਦਿਸ਼ਾ-ਨਿਰਦੇਸ਼ਾਂ ਦੇ ਤਹਿਤ ਕੇਂਦਰੀ ਸਿਹਤ ਮੰਤਰਾਲੇ ਨੇ ਐਸ. ਓ. ਪੀ. ਜਾਰੀ ਕੀਤੀ ਹੈ, ਜਿਸ ਮੁਤਾਬਕ ਕੰਟੇਨਮੈਂਟ ਜ਼ੋਨ 'ਚ ਕਿਸੇ ਤਰ੍ਹਾਂ ਦੇ ਪ੍ਰੋਗਰਾਮ ਦੀ ਮਨਜ਼ੂਰੀ ਨਹੀਂ ਦਿੱਤੀ ਜਾਵੇਗੀ।
65 ਸਾਲ ਤੋਂ ਜ਼ਿਆਦਾ ਉਮਰ ਦੇ ਵਿਅਕਤੀ, ਗਰਭਵਤੀ ਜਨਾਨੀਆਂ ਅਤੇ ਬੱਚੇ ਜਿਨ੍ਹਾਂ ਦੀ ਉਮਰ 10 ਸਾਲ ਤੋਂ ਘੱਟ ਹੈ, ਉਨ੍ਹਾਂ ਨੂੰ ਘਰ ਰਹਿਣ ਦੀ ਸਲਾਹ ਦਿੱਤੀ ਗਈ ਹੈ। ਇਹ ਐਸ. ਓ. ਪੀ. ਈਵੈਂਟ ਮੈਨੇਜਰ, ਸੈਲੇਬਸ ਅਤੇ ਮੁਲਾਜ਼ਮਾਂ 'ਤੇ ਵੀ ਲਾਗੂ ਹੋਵੇਗਾ। ਨਰਾਤਿਆਂ ਦੌਰਾਨ ਮੂਰਤੀ ਵਿਸਰਜਨ ਦੀਆਂ ਥਾਵਾਂ ਵੀ ਨਿਰਧਾਰਿਤ ਰਹਿਣਗੀਆਂ। ਇਸ ਦੌਰਾਨ ਵੀ ਲੋਕਾਂ ਦੀ ਮੌਜੂਦਗੀ ਬੇਹੱਦ ਘੱਟ ਗਿਣਤੀ 'ਚ ਰੱਖੀ ਜਾਵੇਗੀ। ਐਸ. ਓ. ਪੀ. 'ਚ ਕਿਹਾ ਗਿਆ ਹੈ ਕਿ ਜਿੱਥੇ ਤੱਕ ਸੰਭਵ ਹੋ ਸਕੇ, ਰਿਕਾਰਡ ਕੀਤੇ ਗਏ ਭਗਤੀ ਸੰਗਤੀ ਜਾਂ ਗਾਣੇ ਵਜਾਏ ਜਾਣ ਅਤੇ ਗਾਇਨ ਸਮੂਹਾਂ ਨੂੰ ਮਨਜ਼ੂਰੀ ਨਹੀਂ ਦਿੱਤੀ ਜਾਣੀ ਚਾਹੀਦੀ।
ਭੌਤਿਕ ਦੂਰੀ ਦੇ ਮਾਪਦੰਡਾਂ ਨੂੰ ਧਿਆਨ 'ਚ ਰੱਖਦੇ ਹੋਏ ਪ੍ਰੋਗਰਾਮ ਵਾਲੀਆਂ ਥਾਵਾਂ 'ਤੇ ਉਚਿਤ ਚਿੰਨ੍ਹ ਹੋਣੇ ਚਾਹੀਦੇ ਹਨ। ਧਾਰਮਿਕ ਸਥਾਨਾਂ ਅਤੇ ਨਰਾਤਿਆਂ ਦੇ ਪੰਡਾਲਾਂ ਦੀਆਂ ਮੂਰਤੀਆਂ ਨੂੰ ਛੂਹਣ ਦੀ ਮਨਾਹੀ ਹੋਵੇਗੀ। ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ 'ਚ ਪ੍ਰਸ਼ਾਸਨ ਨੂੰ ਤਿਉਹਾਰੀ ਸੀਜ਼ਨ ਦੌਰਾਨ ਸਾਫ-ਸਫਾਈ, ਥਰਮਲ ਸਕਰੀਨਿੰਗ, ਸੈਨੇਟਾਈਜ਼ੇਸ਼ਨ ਦੀ ਪੂਰੀ ਵਿਵਸਥਾ ਕਰਨ ਨੂੰ ਕਿਹਾ ਗਿਆ ਹੈ ਤਾਂ ਜੋ ਲੋਕ ਕੋਵਿਡ-19 ਨਿਯਮਾਂ ਦਾ ਪਾਲਣ ਕਰ ਸਕਣ। ਇਨ੍ਹਾਂ ਨਿਯਮਾਂ ਦਾ ਪਾਲਣ ਕਰਨਾ ਤਿਉਹਾਰੀ ਸੀਜ਼ਨ 'ਚ ਜ਼ਰੂਰੀ ਰਹੇਗਾ-
ਪ੍ਰੋਗਰਾਮ ਵਾਲੀ ਥਾਂ ਦੀ ਪਛਾਣ ਕਰਕੇ ਵਿਸਥਾਰਿਤ ਯੋਜਨਾ ਤਿਆਰ ਕਰੋ ਤਾਂ ਜੋ ਥਰਮਲ ਸਕਰੀਨਿੰਗ, ਸਰੀਰਕ ਦੂਰੀ ਦੇ ਨਿਯਮ ਅਤੇ ਸੈਨੇਟਾਈਜ਼ੇਸ਼ਨ ਆਦਿ ਦੇ ਨਾਲ ਨਿਯਮਾਂ ਦਾ ਪਾਲਣ ਹੋ ਸਕੇ।
ਰੈਲੀ ਅਤੇ ਵਿਸਰਜਨ ਪ੍ਰੋਗਰਾਮ ਲਈ ਐਂਬੂਲੈਂਸ ਸੇਵਾਵਾਂ ਮੁਹੱਈਆ ਹੋਣਗੀਆਂ।
ਕਈ ਦਿਨਾਂ ਤੱਕ ਚੱਲਣ ਵਾਲੇ ਪ੍ਰੋਗਰਾਮਾਂ ਜਿਵੇਂ ਕਿ ਪ੍ਰਦਰਸ਼ਨੀ, ਮੇਲਾ, ਪੂਜਾ ਪੰਡਾਲ, ਰਾਮਲੀਲਾ ਪੰਡਾਲ 'ਚ ਲੋਕਾਂ ਦੀ ਜ਼ਿਆਦਾ ਗਿਣਤੀ ਯਕੀਨੀ ਕਰਨ ਲਈ ਉਚਿਤ ਪ੍ਰਬੰਧ ਹੋਣੇ ਚਾਹੀਦੇ ਹਨ।
ਵਾਲੰਟੀਅਰਾਂ ਨੂੰ ਥਰਮਲ ਸਕਰੀਨਿੰਗ, ਸਰੀਰਕ ਦੂਰੀ ਅਤੇ ਮਾਸਕ ਪਾ ਕੇ ਤਾਇਨਾਤ ਕੀਤਾ ਜਾਵੇ।
ਥੀਏਟਰ ਅਤੇ ਸਿਨੇਮਾ ਕਲਾਕਾਰਾਂ ਲਈ ਜਾਰੀ ਦਿਸ਼ਾ-ਨਿਰਦੇਸ਼ ਸਟੇਜ ਕਲਾਕਾਰਾਂ 'ਤੇ ਵੀ ਲਾਗੂ ਹੋਣਗੇ।
ਸੈਨੇਟਾਈਜ਼ਰ ਅਤੇ ਥਰਮਲ ਗਨ ਦੀ ਪੂਰੀ ਸਪਲਾਈ ਯਕੀਨੀ ਕੀਤੀ ਜਾਵੇ ਅਤੇ ਸਰੀਰਕ ਦੂਰੀ ਲਈ ਫਲੋਰ 'ਤੇ ਮਾਰਕਿੰਗ ਕੀਤੀ ਜਾਵੇ।
ਨਾਲ ਹੀ ਸਰੀਰੀਕ ਦੂਰੀ ਅਤੇ ਮਾਸਕ ਦਾ ਧਿਆਨ ਰੱਖਿਆ ਜਾਵੇ।