ਨਾਰੀਅਲ ਦਾ ਇਹ ਛੋਟਾ ਜਿਹਾ ਉਪਾਅ ਰਾਤੋ-ਰਾਤ ਬਦਲ ਸਕਦਾ ਹੈ ਕਿਸਮਤ, ਬਸ ਕਰ ਲਓ ਇਹ ਕੰਮ
3/25/2026 9:11:21 AM
ਵੈੱਬ ਡੈਸਕ - ਅਜੋਕੇ ਦੌਰ 'ਚ ਕਰਜ਼ੇ ਦਾ ਬੋਝ ਇਕ ਅਜਿਹਾ ਮਾਨਸਿਕ ਤਣਾਅ ਬਣ ਗਿਆ ਹੈ, ਜੋ ਇਨਸਾਨ ਦੀ ਰਾਤਾਂ ਦੀ ਨੀਂਦ ਅਤੇ ਦਿਨ ਦਾ ਚੈਨ ਖੋਹ ਲੈਂਦਾ ਹੈ। ਕਈ ਵਾਰ ਸਖ਼ਤ ਮਿਹਨਤ ਅਤੇ ਚੰਗੀ ਕਮਾਈ ਦੇ ਬਾਵਜੂਦ ਹਾਲਾਤ ਅਜਿਹੇ ਬਣ ਜਾਂਦੇ ਹਨ ਕਿ ਵਿਅਕਤੀ ਕਰਜ਼ੇ ਦੇ ਦਲਦਲ 'ਚ ਫਸਦਾ ਚਲਾ ਜਾਂਦਾ ਹੈ। ਵਾਸਤੂ ਸ਼ਾਸਤਰ 'ਚ ਨਾਰੀਅਲ ਨੂੰ 'ਸ੍ਰੀਫਲ' ਕਿਹਾ ਗਿਆ ਹੈ, ਜਿਸਦਾ ਅਰਥ ਹੈ ਲਕਸ਼ਮੀ ਦਾ ਫਲ। ਮੰਨਿਆ ਜਾਂਦਾ ਹੈ ਕਿ ਨਾਰੀਅਲ 'ਚ ਨਕਾਰਾਤਮਕ ਊਰਜਾ ਨੂੰ ਸੋਖਣ ਅਤੇ ਸਕਾਰਾਤਮਕਤਾ ਨੂੰ ਆਕਰਸ਼ਿਤ ਕਰਨ ਦੀ ਅਦਭੁਤ ਸਮਰੱਥਾ ਹੁੰਦੀ ਹੈ। ਜੇਕਰ ਤੁਸੀਂ ਵੀ ਵਿੱਤੀ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਹੋ, ਤਾਂ ਸਰੋਤਾਂ ਅਨੁਸਾਰ ਨਾਰੀਅਲ ਦੇ ਇਹ ਉਪਾਅ ਤੁਹਾਡੀ ਕਿਸਮਤ ਬਦਲ ਸਕਦੇ ਹਨ :-
ਕਰਜ਼ਾ ਮੁਕਤੀ ਲਈ ਮੰਗਲਵਾਰ ਦਾ ਵਿਸ਼ੇਸ਼ ਉਪਾਅ
- ਜੇਕਰ ਤੁਸੀਂ ਲੰਬੇ ਸਮੇਂ ਤੋਂ ਕਰਜ਼ਾ ਨਹੀਂ ਉਤਾਰ ਪਾ ਰਹੇ, ਤਾਂ ਮੰਗਲਵਾਰ ਨੂੰ ਇਕ ਜਟਾ ਵਾਲਾ ਨਾਰੀਅਲ ਲਓ ਅਤੇ ਉਸ 'ਤੇ ਚਮੇਲੀ ਦੇ ਤੇਲ 'ਚ ਲਾਲ ਸਿੰਦੂਰ ਮਿਲਾ ਕੇ ਸਵਾਸਤਿਕ ਦਾ ਚਿੰਨ੍ਹ ਬਣਾਓ। ਇਸ ਨੂੰ ਕੁਝ ਲਾਲ ਫੁੱਲਾਂ ਅਤੇ ਲੱਡੂਆਂ ਦੇ ਨਾਲ ਹਨੂੰਮਾਨ ਮੰਦਰ 'ਚ ਅਰਪਿਤ ਕਰੋ ਅਤੇ 'ਰਿਣਮੋਚਕ ਮੰਗਲ ਸਤੋਤਰ' ਦਾ ਪਾਠ ਕਰੋ। ਇਹ ਉਪਾਅ ਲਗਾਤਾਰ 5 ਜਾਂ 11 ਮੰਗਲਵਾਰ ਕਰਨ ਨਾਲ ਕਰਜ਼ਾ ਚੁਕਾਉਣ ਦੇ ਨਵੇਂ ਰਸਤੇ ਖੁੱਲ੍ਹਦੇ ਹਨ।
ਵਪਾਰ 'ਚ ਘਾਟੇ ਅਤੇ ਪੈਸੇ ਦੀ ਤੰਗੀ ਲਈ
ਜੇਕਰ ਵਪਾਰ 'ਚ ਲਗਾਤਾਰ ਨੁਕਸਾਨ ਹੋ ਰਿਹਾ ਹੈ, ਤਾਂ ਸ਼ੁੱਕਰਵਾਰ ਦੇ ਦਿਨ ਇਕ ਨਾਰੀਅਲ ਨੂੰ ਚਮਕਦਾਰ ਲਾਲ ਕੱਪੜੇ 'ਚ ਲਪੇਟ ਕੇ ਆਪਣੇ ਘਰ ਦੇ ਪੂਜਾ ਸਥਾਨ ਜਾਂ ਤਿਜੋਰੀ 'ਚ ਰੱਖੋ। ਮਾਤਾ ਲਕਸ਼ਮੀ ਦੀ ਕਪੂਰ ਨਾਲ ਆਰਤੀ ਕਰੋ ਅਤੇ ਅਗਲੇ ਦਿਨ ਇਸ ਨਾਰੀਅਲ ਨੂੰ ਵਗਦੇ ਪਾਣੀ 'ਚ ਪ੍ਰਵਾਹਿਤ ਕਰ ਦਿਓ। ਇਸ ਨਾਲ ਧਨ ਦੇ ਆਗਮਨ 'ਚ ਆ ਰਹੀਆਂ ਰੁਕਾਵਟਾਂ ਦੂਰ ਹੁੰਦੀਆਂ ਹਨ।
ਬੁਰੀ ਨਜ਼ਰ ਅਤੇ ਨਕਾਰਾਤਮਕਤਾ ਤੋਂ ਬਚਾਅ
ਵਾਸਤੂ ਸ਼ਾਸਤਰ ਅਨੁਸਾਰ ਕਈ ਵਾਰ ਬੁਰੀ ਨਜ਼ਰ ਕਾਰਨ ਵੀ ਬੇਵਜ੍ਹਾ ਖਰਚੇ ਵਧ ਜਾਂਦੇ ਹਨ। ਇਸ ਦੇ ਲਈ ਇਕ ਨਾਰੀਅਲ 'ਤੇ ਆਪਣੀ ਲੰਬਾਈ ਦੇ ਬਰਾਬਰ ਕਾਲਾ ਧਾਗਾ ਲਪੇਟੋ ਅਤੇ ਇਸ ਨੂੰ ਆਪਣੇ ਸਿਰ ਤੋਂ ਪੈਰਾਂ ਤੱਕ 7 ਵਾਰ ਵਾਰ ਕੇ ਕਿਸੇ ਸੁਨਸਾਨ ਥਾਂ 'ਤੇ ਜਲਾ ਦਿਓ ਜਾਂ ਵਗਦੇ ਪਾਣੀ 'ਚ ਪਾ ਦਿਓ। ਇਹ ਨਕਾਰਾਤਮਕ ਊਰਜਾ ਨੂੰ ਖਤਮ ਕਰਕੇ ਧਨ 'ਚ ਵਾਧਾ ਕਰਦਾ ਹੈ।
ਸ਼ਨੀ ਦੋਸ਼ ਤੋਂ ਨਿਜਾਤ ਲਈ
ਸ਼ਨੀ ਦੀ ਢਈਆ ਜਾਂ ਸਾਢੇਸਾਤੀ ਕਾਰਨ ਆ ਰਹੇ ਆਰਥਿਕ ਦਬਾਅ ਨੂੰ ਘੱਟ ਕਰਨ ਲਈ ਸ਼ਨੀਵਾਰ ਨੂੰ ਇਕ ਨਾਰੀਅਲ 'ਚ ਛੋਟਾ ਜਿਹਾ ਛੇਦ ਕਰਕੇ ਉਸ 'ਚ ਖੰਡ ਅਤੇ ਥੋੜ੍ਹਾ ਜਿਹਾ ਘਿਓ ਭਰ ਦਿਓ। ਇਸ ਨੂੰ ਕਿਸੇ ਪਿੱਪਲ ਦੇ ਰੁੱਖ ਹੇਠਾਂ ਮਿੱਟੀ 'ਚ ਦਬਾ ਦਿਓ ਜਿੱਥੇ ਕੀੜੀਆਂ ਆਉਂਦੀਆਂ ਹੋਣ। ਜਿਵੇਂ-ਜਿਵੇਂ ਕੀੜੀਆਂ ਉਸ ਖੰਡ ਨੂੰ ਖਾਣਗੀਆਂ, ਤੁਹਾਡੇ 'ਤੇ ਮਾਨਸਿਕ ਅਤੇ ਆਰਥਿਕ ਦਬਾਅ ਘੱਟ ਹੋਣ ਲੱਗੇਗਾ।
ਘਰ ਦੀ ਸੁੱਖ-ਸ਼ਾਂਤੀ ਅਤੇ ਬਰਕਤ ਲਈ
ਘਰ ਦੇ ਕਲੇਸ਼ ਨੂੰ ਦੂਰ ਕਰਨ ਲਈ ਇਕ ਨਾਰੀਅਲ ਨੂੰ ਅੱਧਾ ਕੱਟ ਕੇ ਉਸ 'ਚ ਸ਼ੱਕਰ ਭਰੋ ਅਤੇ ਸ਼ਾਮ ਦੇ ਸਮੇਂ ਮੁੱਖ ਦਰਵਾਜ਼ੇ ਕੋਲ ਰੱਖ ਦਿਓ। ਅਗਲੇ ਦਿਨ ਸਵੇਰੇ ਇਸ ਨੂੰ ਪੰਛੀਆਂ ਨੂੰ ਪਾ ਦਿਓ। ਇਸ ਨਾਲ ਘਰ ਦਾ ਵਾਸਤੂ ਦੋਸ਼ ਸ਼ਾਂਤ ਹੁੰਦਾ ਹੈ ਅਤੇ ਬਰਕਤ ਬਣੀ ਰਹਿੰਦੀ ਹੈ।
