ਘਰ ''ਚ ਲਗਾਉਣ ਜਾ ਰਹੇ ਹੋ ਕ੍ਰਿਸਮਿਸ ਟ੍ਰੀ, ਤਾਂ ਜ਼ਰੂਰ ਅਪਣਾਓ ਇਹ ਵਾਸਤੂ ਟਿਪਸ
12/18/2022 6:45:02 PM
ਨਵੀਂ ਦਿੱਲੀ- ਕ੍ਰਿਸਮਸ ਦੇ ਤਿਉਹਾਰ ਨੂੰ ਹੁਣ ਕੁਝ ਹੀ ਦਿਨ ਬਾਕੀ ਰਹਿ ਗਏ ਹਨ। ਪ੍ਰਭੂ ਯਿਸੂ ਦੇ ਜਨਮ ਦਿਹਾੜੇ ਦੇ ਮੌਕੇ 'ਤੇ 25 ਦਸੰਬਰ ਨੂੰ ਨਾ ਸਿਰਫ਼ ਭਾਰਤ ਸਗੋਂ ਦੇਸ਼ ਭਰ 'ਚ ਕ੍ਰਿਸਮਿਸ ਡੇਅ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਇਸ ਦਿਨ ਲੋਕ ਆਪਣੇ ਘਰਾਂ ਨੂੰ ਬਹੁਤ ਸਜਾਉਂਦੇ ਹਨ। ਇਸ ਦਿਨ ਘਰ 'ਚ ਕ੍ਰਿਸਮਸ ਟ੍ਰੀ ਵੀ ਲਗਾਇਆ ਜਾਂਦਾ ਹੈ। ਕ੍ਰਿਸਮਸ 'ਤੇ ਸਭ ਤੋਂ ਜ਼ਿਆਦਾ ਮਹੱਤਵ ਕ੍ਰਿਸਮਸ ਟ੍ਰੀ ਦਾ ਹੁੰਦਾ ਹੈ ਪਰ ਇਹ ਕ੍ਰਿਸਮਿਸ ਟ੍ਰੀ ਸਿਰਫ ਸਜਾਵਟ ਤੱਕ ਹੀ ਸੀਮਿਤ ਨਹੀਂ ਹੈ ਸਗੋਂ ਇਹ ਘਰ 'ਚ ਸਕਾਰਾਤਮਕ ਊਰਜਾ ਵੀ ਲਿਆਉਂਦਾ ਹੈ। ਇਸ ਲਈ ਘਰ 'ਚ ਕ੍ਰਿਸਮਸ ਟ੍ਰੀ ਲਗਾਉਂਦੇ ਸਮੇਂ ਦਿਸ਼ਾ ਅਤੇ ਸਥਾਨ 'ਤੇ ਖ਼ਾਸ ਧਿਆਨ ਦੇਣਾ ਚਾਹੀਦਾ ਹੈ। ਆਓ ਜਾਣਦੇ ਹਾਂ ਵਾਸਤੂ ਨਿਯਮਾਂ ਅਨੁਸਾਰ ਘਰ 'ਚ ਕ੍ਰਿਸਮਿਸ ਟ੍ਰੀ ਕਿਵੇਂ ਲਗਾਉਣਾ ਚਾਹੀਦਾ ਹੈ।
ਕ੍ਰਿਸਮਸ ਟ੍ਰੀ ਨਾਲ ਸਬੰਧਤ ਵਾਸਤੂ ਨਿਯਮ
-ਵਾਸਤੂ ਸ਼ਾਸਤਰ ਦੇ ਅਨੁਸਾਰ ਕ੍ਰਿਸਮਸ ਟ੍ਰੀ ਨੂੰ ਘਰ ਦੀ ਉੱਤਰ ਦਿਸ਼ਾ 'ਚ ਰੱਖਣਾ ਸ਼ੁਭ ਮੰਨਿਆ ਜਾਂਦਾ ਹੈ।
-ਜੇਕਰ ਤੁਸੀਂ ਉੱਤਰ ਦਿਸ਼ਾ 'ਚ ਕ੍ਰਿਸਮਸ ਟ੍ਰੀ ਨੂੰ ਨਹੀਂ ਰੱਖ ਪਾ ਰਹੇ ਹੋ ਤਾਂ ਤੁਸੀਂ ਇਸ ਨੂੰ ਉੱਤਰ-ਪੱਛਮ, ਉੱਤਰ-ਪੂਰਬ ਜਾਂ ਦੱਖਣ-ਪੂਰਬ ਦਿਸ਼ਾ 'ਚ ਵੀ ਲਗਾ ਸਕਦੇ ਹੋ।
-ਕ੍ਰਿਸਮਸ ਟ੍ਰੀ ਲਗਾਉਣ ਨਾਲ ਘਰ 'ਚੋਂ ਨਕਾਰਾਤਮਕ ਊਰਜਾ ਦੂਰ ਹੁੰਦੀ ਹੈ ਅਤੇ ਘਰ 'ਚ ਸਕਾਰਾਤਮਕ ਊਰਜਾ ਦਾ ਪ੍ਰਵੇਸ਼ ਹੁੰਦਾ ਹੈ।
-ਕ੍ਰਿਸਮਸ ਟ੍ਰੀ ਨੂੰ ਘਰ ਦੇ ਮੁੱਖ ਦਰਵਾਜ਼ੇ ਦੇ ਸਾਹਮਣੇ, ਕਿਸੇ ਗੰਦੀ ਜਗ੍ਹਾ ਜਾਂ ਖੰਭੇ ਆਦਿ ਦੇ ਨੇੜੇ ਲਗਾਉਣਾ ਸ਼ੁੱਭ ਨਹੀਂ ਹੁੰਦਾ ਹੈ।
-ਕ੍ਰਿਸਮਸ ਟ੍ਰੀ 'ਤੇ ਲਾਈਟਾਂ ਲਗਾਉਂਦੇ ਸਮੇਂ ਰੰਗਾਂ ਦਾ ਧਿਆਨ ਰੱਖੋ।
-ਵਾਸਤੂ ਅਨੁਸਾਰ ਜੇਕਰ ਤੁਸੀਂ ਕ੍ਰਿਸਮਿਸ ਟ੍ਰੀ 'ਤੇ ਲਾਈਟ ਲਗਾ ਰਹੇ ਹੋ ਤਾਂ ਲਾਲ ਅਤੇ ਪੀਲੇ ਰੰਗ ਦੀਆਂ ਲਾਈਟਾਂ ਦੀ ਵਰਤੋਂ ਕਰੋ।
ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ।