Narak Chaturdashi ਦੀ ਰਾਤ ਕਿਉਂ ਜਗਾਇਆ ਜਾਂਦਾ ਹੈ 'ਯਮ ਦਾ ਦੀਪਕ', ਜਾਣੋ ਮਹੱਤਵ
10/30/2024 4:02:45 PM
ਵੈੱਬ ਡੈਸਕ- ਇਸ ਸਾਲ ਛੋਟੀ ਦੀਵਾਲੀ ਦਾ ਤਿਉਹਾਰ 30 ਅਕਤੂਬਰ ਭਾਵ ਅੱਜ ਮਨਾਇਆ ਜਾ ਰਿਹਾ ਹੈ। ਇਸ ਦਿਨ ਵੀ ਦੀਵਾਲੀ ਵਾਂਗ ਦੀਵੇ ਜਗਾਉਣ ਦੀ ਪਰੰਪਰਾ ਹੈ। ਲੋਕ ਰਾਤ ਨੂੰ ਯਮ ਦਾ ਦੀਵਾ ਜਗਾਉਂਦੇ ਹਨ, ਇਸ ਲਈ ਇਸ ਦਿਨ ਨੂੰ ਨਰਕ ਚਤੁਰਦਸ਼ੀ ਵੀ ਕਿਹਾ ਜਾਂਦਾ ਹੈ। ਨਰਕ ਚਤੁਰਦਸ਼ੀ ਦੀ ਰਾਤ ਨੂੰ ਯਮ ਦਾ ਦੀਵਾ ਜਗਾਉਣ ਨਾਲ ਬੇਵਕਤੀ ਮੌਤ ਜਾਂ ਕਿਸੇ ਅਣਸੁਖਾਵੀਂ ਘਟਨਾ ਦਾ ਖ਼ਤਰਾ ਟਲ ਜਾਂਦਾ ਹੈ। ਇਸਨੂੰ "ਯਮ ਦੀਪਦਾਨ" ਵੀ ਕਿਹਾ ਜਾਂਦਾ ਹੈ, ਜੋ ਕਾਰਤਿਕ ਮਹੀਨੇ ਦੀ ਚਤੁਰਦਸ਼ੀ ਤਰੀਕ ਨੂੰ ਕੀਤਾ ਜਾਂਦਾ ਹੈ। ਇਸ ਨੂੰ ਮੌਤ ਤੋਂ ਬਾਅਦ ਨਰਕ ਵਿਚ ਜਾਣ ਤੋਂ ਬਚਣ ਦਾ ਉਪਾਅ ਵੀ ਮੰਨਿਆ ਜਾਂਦਾ ਹੈ।
ਇਹ ਵੀ ਪੜ੍ਹੋ- Diwali 2024 : 'ਨਰਕ ਚੌਦਸ' 'ਤੇ ਕਿਸ ਭਗਵਾਨ ਦੀ ਕੀਤੀ ਜਾਂਦੀ ਹੈ ਪੂਜਾ, ਜੁੜੀਆਂ ਹਨ ਕਈ ਰੋਚਕ ਗੱਲਾਂ
ਯਮ ਦਾ ਦੀਵਾ ਕਿਉਂ ਜਗਾਇਆ ਜਾਂਦਾ ਹੈ?
ਨਰਕ ਚਤੁਰਦਸ਼ੀ ਦੇ ਦਿਨ ਯਮ ਦਾ ਦੀਵਾ ਜਗਾਉਣ ਪਿੱਛੇ ਮਾਨਤਾ ਹੈ ਕਿ ਇਸ ਨਾਲ ਮੌਤ ਦੇ ਡਰ ਦਾ ਨਾਸ਼ ਹੋ ਜਾਂਦਾ ਹੈ ਅਤੇ ਭਗਵਾਨ ਯਮਰਾਜ ਦੀ ਕਿਰਪਾ ਸਾਰੇ ਪਰਿਵਾਰ 'ਤੇ ਬਣੀ ਰਹਿੰਦੀ ਹੈ। ਛੋਟੀ ਦੀਵਾਲੀ ਦੇ ਦਿਨ ਦੀਵੇ ਦਾਨ ਕਰਨ ਨਾਲ ਘਰ ਵਿੱਚ ਸੁੱਖ-ਸ਼ਾਂਤੀ ਅਤੇ ਖੁਸ਼ਹਾਲੀ ਆਉਂਦੀ ਹੈ। ਇਸ ਦਿਨ ਯਮਰਾਜ ਦੀ ਪੂਜਾ ਕਰਨ ਨਾਲ ਘਰ ਦਾ ਮਾਹੌਲ ਵਧੀਆ ਰਹਿੰਦਾ ਹੈ। ਨਾਲ ਹੀ ਪੁਰਖਿਆਂ ਦਾ ਅਸ਼ੀਰਵਾਦ ਵੀ ਬਣਿਆ ਰਹਿੰਦਾ ਹੈ।
ਇਹ ਵੀ ਪੜ੍ਹੋ- Diwali ਮੌਕੇ ਘਰ 'ਚ ਜ਼ਰੂਰ ਲਗਾਓ ਇਨ੍ਹਾਂ ਪੱਤਿਆਂ ਨਾਲ ਤਿਆਰ ਤੋਰਨ, ਨਹੀਂ ਲੱਗੇਗੀ ਬੁਰੀ ਨਜ਼ਰ
ਕਦੋਂ ਜਗਾਇਆ ਜਾਂਦਾ ਹੈ ਯਮ ਦਾ ਦੀਵਾ?
ਨਰਕ ਚਤੁਰਦਸ਼ੀ ਦੀ ਰਾਤ ਨੂੰ ਸੂਰਜ ਡੁੱਬਣ ਤੋਂ ਬਾਅਦ ਯਮ ਦਾ ਦੀਵਾ ਜਗਾਇਆ ਜਾਂਦਾ ਹੈ। ਇਹ ਦੀਵਾ ਘਰ ਦੇ ਮੁੱਖ ਦੁਆਰ 'ਤੇ ਰੱਖਿਆ ਜਾਂਦਾ ਹੈ। ਇਹ ਦੀਵਾ ਮਿੱਟੀ ਦਾ ਹੁੰਦਾ ਹੈ। ਇਸ ਦੀਵੇ ਵਿੱਚ ਸਰ੍ਹੋਂ ਦਾ ਤੇਲ ਪਾ ਕੇ ਦੱਖਣ ਵੱਲ ਰੱਖਣਾ ਚਾਹੀਦਾ ਹੈ। ਮੰਨਿਆ ਜਾਂਦਾ ਹੈ ਕਿ ਇਸ ਦੀਵੇ ਨੂੰ ਜਗਾਉਣ ਨਾਲ ਭਗਵਾਨ ਯਮਰਾਜ ਪ੍ਰਸੰਨ ਹੁੰਦੇ ਹਨ। ਇਸ ਦੇ ਨਾਲ ਹੀ ਘਰ 'ਚ ਸੁੱਖ-ਸਾਂਤੀ ਅਤੇ ਖੁਸ਼ਹਾਲੀ ਵੀ ਆਉਂਦੀ ਹੈ।
Diwali ਤੋਂ ਪਹਿਲਾ ਜਾਣੋ ਕਿਉਂ ਮਨਾਈ ਜਾਂਦੀ ਹੈ 'ਛੋਟੀ ਦੀਵਾਲੀ', ਕੀ ਹੈ ਇਸ ਦਾ ਇਤਿਹਾਸ
ਨੋਟ : ਇਸ ਖ਼ਬਰ 'ਚ ਦਿੱਤੀ ਗਈ ਜਾਣਕਾਰੀ ਸਿਰਫ ਧਾਰਨਾਵਾਂ 'ਤੇ ਅਧਾਰਤ ਹੈ। ਇੱਥੇ ਤੁਹਾਨੂੰ ਇਹ ਦੱਸਣਾ ਜ਼ਰੂਰੀ ਹੈ ਕਿ ਜਗ ਬਾਣੀ ਕਿਸੇ ਵੀ ਤਰ੍ਹਾਂ ਦੀ ਮਾਨਤਾ, ਜਾਣਕਾਰੀ ਦੀ ਪੁਸ਼ਟੀ ਨਹੀਂ ਕਰਦਾ ਹੈ। ਕਿਸੇ ਵੀ ਜਾਣਕਾਰੀ ਜਾਂ ਵਿਸ਼ਵਾਸ ਨੂੰ ਲਾਗੂ ਕਰਨ ਤੋਂ ਪਹਿਲਾਂ, ਸਬੰਧਤ ਮਾਹਰ ਦੀ ਸਲਾਹ ਜ਼ਰੂਰ ਲਓ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ