ਵਾਸਤੂ ਸ਼ਾਸਤਰ : ਪਰਿਵਾਰ 'ਚ ਨਿੱਤ ਰਹਿੰਦਾ ਹੈ ਝਗੜਾ ਤਾਂ ਅਪਣਾਓ ਇਹ ਨੁਕਤੇ
7/17/2021 5:13:27 PM
ਨਵੀਂ ਦਿੱਲੀ - ਜਿਹੜੇ ਪਰਿਵਾਰ ਦੇ ਮੈਂਬਰਾਂ ਦਾ ਆਪਸ ਵਿਚ ਪਿਆਰ ਹੋਵੇ ਅਤੇ ਇਕ ਦੂਸਰੇ ਪ੍ਰਤੀ ਲਗਾਅ ਹੋਵੇ ਉਸ ਘਰ ਨੂੰ ਸਵਰਗ ਦੀ ਤਰ੍ਹਾਂ ਮੰਨਿਆ ਜਾਂਦਾ ਹੈ। ਉਸ ਘਰ ਵਿਚ ਰੱਬ ਦੀ ਬਖਸ਼ਿਸ਼ ਰਹਿੰਦੀ ਹੈ। ਹਰ ਕੋਈ ਚਾਹੁੰਦਾ ਹੈ ਕਿ ਉਸਦਾ ਪਰਿਵਾਰ ਖ਼ੁਸ਼ਹਾਲ ਹੋਵੇ। ਪਰ ਕਈ ਵਾਰ ਕਈ ਕਾਰਨਾਂ ਕਰਕੇ ਪਰਿਵਾਰ ਵਿਚ ਫੁੱਟ ਪੈ ਜਾਂਦੀ ਹੈ ਅਤੇ ਇਹ ਬਾਅਦ ਵਿਚ ਵਿਵਾਦ ਦਾ ਕਾਰਨ ਬਣ ਜਾਂਦੀ ਹੈ। ਵਾਸਤੂ ਵਿਚ ਕੁਝ ਆਸਾਨ ਉਪਚਾਰ ਦਿੱਤੇ ਗਏ ਹਨ, ਜਿਸ ਨੂੰ ਅਪਣਾ ਕੇ ਪਰਿਵਾਰ ਵਿਚ ਸ਼ਾਂਤੀ ਬਣਾ ਕੇ ਰੱਖ ਸਕਦੇ ਹੋ। ਆਓ ਜਾਣਦੇ ਹਾਂ ਇਨ੍ਹਾਂ ਉਪਾਵਾਂ ਬਾਰੇ।
ਇਹ ਵੀ ਪੜ੍ਹੋ : ਕਿਤੇ ਤੁਹਾਡੀਆਂ ਸਮੱਸਿਆਵਾਂ ਦਾ ਕਾਰਨ ਬਾਥਰੂਮ ਦਾ ਵਾਸਤੂਦੋਸ਼ ਤਾਂ ਨਹੀਂ? ਹੱਲ ਲਈ ਅਪਣਾਓ ਇਹ ਨੁਕਤੇ
- ਜੇਕਰ ਪਰਿਵਾਰ ਦੇ ਬੱਚੇ ਬੁਰਾ ਵਿਵਹਾਰ ਕਰਦੇ ਹਨ ਅਤੇ ਆਪਣੇ ਤੋਂ ਵੱਡਿਆਂ ਦਾ ਕਹਿਣਾ ਨਹੀਂ ਮੰਨਦੇ ਤਾਂ ਉਨ੍ਹਾਂ ਦੇ ਮੱਥੇ ਉੱਤੇ ਕੇਸਰ ਜਾਂ ਹਲਦੀ ਦਾ ਤਿਲਕ/ਟਿੱਕਾ ਲਗਾਓ।
- ਜੇਕਰ ਭਰਾਵਾਂ ਦੀ ਆਪਸ ਵਿਚ ਨਹੀਂ ਬਣਦੀ ਤਾਂ ਮਿੱਠੀਆਂ ਚੀਜ਼ਾਂ ਦਾ ਦਾਨ ਕਰੋ। ਦੁੱਧ ਵਿਚ ਸ਼ਹਿਦ ਪਾ ਕੇ ਦਾਨ ਕਰੋ।
- ਜੇਕਰ ਪਿਤਾ-ਪੁੱਤਰ ਦੀ ਆਪਸ ਵਿਚ ਨਹੀਂ ਬਣਦੀ ਤਾਂ ਪਿਤਾ ਜਾਂ ਪੁੱਤਰ ਕਿਸੇ ਨੂੰ ਵੀ ਗੁੜ ਜਾਂ ਕਣਕ ਦਾ ਮੰਦਿਰ ਵਿਚ ਦਾਨ ਕਰਨਾ ਚਾਹੀਦਾ ਹੈ।
- ਘਰ ਵਿਚ ਸਵੇਰੇ ਦੇ ਸਮੇਂ ਕੁਝ ਸਮਾਂ ਭਜਨ-ਕੀਰਤਨ ਕਰਨਾ ਚਾਹੀਦਾ ਹੈ।
- ਜੇਕਰ ਜੀਵਨ ਸਾਥੀ ਨਾਲ ਨਹੀਂ ਬਣ ਰਹੀ ਤਾਂ ਗਾਂ ਦੀ ਸੇਵਾ ਕਰੋ।
- ਮੰਗਲਵਾਰ ਜਾਂ ਸ਼ਨੀਵਾਰ ਨੂੰ ਘਰ ਵਿਚ ਸੁੰਦਰਕਾਂਡ ਦਾ ਪਾਠ ਕਰੋ।
- ਮੰਗਲਵਾਰ ਨੂੰ ਹਨੁਮਾਨ ਮੰਦਿਰ ਵਿਚ ਚੋਲਾ ਅਤੇ ਸਿੰਦੂਰ ਚੜ੍ਹਾਓ।
- ਐਤਵਾਰ, ਸ਼ਨੀਵਾਰ ਜਾਂ ਮੰਗਲਵਾਰ ਨੂੰ ਕਾਲੇ ਛੋਲੇ, ਕਾਲੇ ਕੱਪੜੇ , ਲੋਹਾ ਅਤੇ ਸਰ੍ਹੋਂ ਦੇ ਤੇਲ ਦਾ ਦਾਨ ਕਰੋ।
- ਵੀਰਵਾਰ ਅਤੇ ਐਤਵਾਰ ਨੂੰ ਕੰਡੇ ਉੱਤੇ ਗੁੜ ਅਤੇ ਘਿਓ ਮਿਲਾ ਕੇ ਸਾੜੋ। ਇਸ ਨਾਲ ਸਕਾਰਾਤਾਮਕ ਊਰਜਾ ਦਾ ਸੰਚਾਰ ਵਧਦਾ ਹੈ।
- ਪਰਿਵਾਰ ਵਿਚ ਜਨਾਨੀਆਂ ਦੀ ਆਪਸ ਵਿਚ ਨਹੀਂ ਬਣਦੀ ਤਾਂ ਜਨਾਨੀਆਂ ਮੰਦਿਰ ਵਿਚ ਆਟੇ ਦੀ ਚੱਕੀ ਦਾ ਦਾਨ ਕਰਨ।
- ਘਰ ਵਿਚ ਝਾੜੂ ਨੂੰ ਕਦੇ ਵੀ ਖੜ੍ਹਾ ਕਰਕੇ ਨਾ ਰੱਖੋ ਅਤੇ ਨਾ ਹੀ ਕਦੇ ਪੈਰ ਲਗਾਓ।
- ਘਰ ਵਿਚ ਕਦੇ ਵੀ ਕੋਈ ਖਾਣ-ਪੀਣ ਵਾਲੀ ਚੀਜ਼ ਲੈ ਕੇ ਆਉਂਦੇ ਹੋ ਤਾਂ ਸਭ ਤੋਂ ਪਹਿਲਾਂ ਆਪਣੇ ਭਗਵਾਨ ਨੂੰ ਭੋਗ ਲਗਵਾਓ। ਫਿਰ ਪਰਿਵਾਰ ਦੇ ਬਜ਼ੁਰਗਾਂ ਅਤੇ ਬੱਚਿਆਂ ਨੂੰ ਦਿਓ। ਇਸ ਤੋਂ ਬਾਅਦ ਖ਼ੁਦ ਖਾਓ।
- ਪਹਿਲੀ ਰੋਟੀ ਗਾਂ ਨੂੰ ਦਿਓ।
ਇਹ ਵੀ ਪੜ੍ਹੋ : ਮੋਤੀ ਧਾਰਨ ਕਰਨ ਨਾਲ ਮਿਲਦਾ ਹੈ ਮਾਂ ਲਕਸ਼ਮੀ ਦਾ ਆਸ਼ੀਰਵਾਦ, ਪੈਸੇ ਦੀ ਨਹੀਂ ਹੁੰਦੀ ਕਦੇ ਕਮੀ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।