ਚੰਦਰ ਗ੍ਰਹਿਣ ਦੌਰਾਨ ਜ਼ਰੂਰ ਕਰੋ ਇਨ੍ਹਾਂ ਚੀਜ਼ਾਂ ਦਾ ਦਾਨ, ਘਰੇਲੂ ਕਲੇਸ਼ ਤੋਂ ਮਿਲੇਗਾ ਛੁਟਕਾਰਾ ਤੇ ਹੋਵੇਗੀ ਧਨ ਦੀ ਪ੍ਰਾਪਤੀ

5/4/2023 4:32:19 PM

ਜਲੰਧਰ (ਬਿਊਰੋ) - ਸਾਲ 2023 ਦਾ ਪਹਿਲਾ ਚੰਦਰ ਗ੍ਰਹਿਣ 5 ਮਈ ਬੁੱਧ ਪੂਰਨਿਮਾ ਦੇ ਦਿਨ ਲੱਗਣ ਵਾਲਾ ਹੈ। ਇਸ ਚੰਦਰ ਗ੍ਰਹਿਣ ਨੂੰ ਉਪਚਛਾਇਆ ਚੰਦਰ ਗ੍ਰਹਿਣ ਦੱਸਿਆ ਜਾ ਰਿਹਾ ਹੈ। ਚੰਦਰ ਗ੍ਰਹਿਣ ਪੂਰਨਿਮਾ ਦੀ ਰਾਤ ਭਾਵ 5 ਮਈ ਨੂੰ ਰਾਤ 8 : 45 ਵਜੇ ਲੱਗੇਗਾ ਅਤੇ ਇਸ ਦੀ ਸਮਾਪਤੀ ਰਾਤ 1:00 ਵਜੇ ਹੋਵੇਗੀ। ਇਸ ਚੰਦਰ ਗ੍ਰਹਿਣ ਨੂੰ ਭਾਰਤ 'ਚ ਨਹੀਂ ਦੇਖਿਆ ਜਾ ਸਕਦਾ ਹੈ, ਜਿਸ 'ਚ ਚਲਦੇ ਹਨ ਇਸ ਦਾ ਸੂਤਕ ਕਾਲ ਨਹੀਂ ਮੰਨਿਆ ਜਾਵੇਗਾ।
ਵੈਸ਼ਾਖ ਪੂਰਨਮਾਸ਼ੀ 4 ਮਈ ਰਾਤ ਨੂੰ 11:34 ਵਜੇ ਸ਼ੁਰੂ ਹੋ ਰਹੀ ਹੈ ਅਤੇ ਇਸ ਦੀ ਸਮਾਪਤੀ 5 ਮਈ ਦੀ ਰਾਤ 11: 03 ਵਜੇ ਹੋਵੇਗੀ। ਵੈਸ਼ਾਖ ਪੂਰਨਮਾ ਦੀ ਤੀਥੀ 5 ਮਈ ਦਾ ਦਿਨ ਹੈ ਇਸ ਲਈ ਪੂਰਨਮਾ ਦਾ ਇਸ਼ਨਾਨ, ਦਾਨ ਅਤੇ ਪੂਜਾ ਆਦਿ 5 ਮਈ ਦੇ ਦਿਨ ਹੀ ਕੀਤਾ ਜਾਵੇਗਾ। ਪੂਰਨਮਾ ਦੇ ਦਿਨ ਇਸ਼ਨਾਨ ਦਾ ਮੁਹੂਰਤ ਸਵੇਰੇ 4:12 ਵਜੇ ਤੋਂ  4: 55 ਵਜੇ ਤੱਕ ਦੱਸਿਆ ਜਾ ਰਿਹਾ ਹੈ। ਚੰਦਰਮਾ ਨੂੰ ਅਰਘ ਦੇਣ ਦਾ ਸਮਾਂ 5 ਮਈ ਸ਼ਾਮ 6: 45 ਮਿੰਟ ਹੈ।

ਚੰਦਰ ਗ੍ਰਹਿਣ ਦੌਰਾਨ ਕੁਝ ਚੀਜ਼ਾਂ ਦਾ ਦਾਨ ਕਰਨ ਨਾਲ ਵਿਸ਼ੇਸ਼ ਲਾਭ ਮਿਲਦਾ ਹੈ। ਇਹ ਨੌਕਰੀ ਤੇ ਸਿਹਤ ਸੰਬੰਧੀ ਸਮੱਸਿਆਵਾਂ ਤੋਂ ਛੁਟਕਾਰਾ ਪਾਉਣ 'ਚ ਮਦਦ ਕਰਦਾ ਹੈ। ਆਓ ਜਾਣਦੇ ਹਾਂ ਚੰਦਰ ਗ੍ਰਹਿਣ ਵਾਲੇ ਦਿਨ ਚੀਜ਼ਾਂ ਦਾਨ ਕਰਨ ਦੇ ਕੀ ਫ਼ਾਇਦੇ ਹੁੰਦੇ ਹਨ।

1. ਚਿੱਟੇ ਮੋਤੀ ਨੂੰ ਚੰਦਰਮਾ ਦਾ ਕਾਰਕ ਮੰਨਿਆ ਜਾਂਦਾ ਹੈ। ਜੇਕਰ ਤੁਸੀਂ ਨੌਕਰੀ ਦੀ ਤਲਾਸ਼ ਕਰ ਰਹੇ ਹੋ ਤਾਂ ਗ੍ਰਹਿਣ ਵਾਲੇ ਦਿਨ ਮੋਤੀ ਜਾਂ ਇਸ ਤੋਂ ਬਣੇ ਗਹਿਣੇ ਦਾਨ ਕਰ ਸਕਦੇ ਹੋ।

2. ਜੇਕਰ ਤੁਹਾਡੇ ਘਰ 'ਚ ਕੋਈ ਲੰਬੇ ਸਮੇਂ ਤੋਂ ਬੀਮਾਰ ਹੈ ਤਾਂ ਗ੍ਰਹਿਣ ਵਾਲੇ ਦਿਨ ਕੱਚ ਦੇ ਭਾਂਡੇ 'ਚ ਪਾਣੀ ਪਾ ਕੇ ਉਸ 'ਚ ਚਾਂਦੀ ਦਾ ਸਿੱਕਾ ਰੱਖ ਦਿਓ। ਹੁਣ ਮਰੀਜ਼ ਨੂੰ ਉਸ ਪਾਣੀ ਦੇ ਕਟੋਰੇ 'ਚ ਆਪਣਾ ਚਿਹਰਾ ਦੇਖਣਾ ਚਾਹੀਦਾ ਹੈ। ਫਿਰ ਉਸ ਕਟੋਰੇ ਨੂੰ ਸਿੱਕਿਆਂ ਸਮੇਤ ਦਾਨ ਕਰੋ।

3. ਚੰਦਰਮਾ ਦਾ ਸਬੰਧ ਚਿੱਟੀਆਂ ਵਸਤਾਂ ਨਾਲ ਹੈ। ਅਜਿਹੇ 'ਚ ਗ੍ਰਹਿਣ ਦੌਰਾਨ ਸਫੈਦ ਰੰਗ ਦੀਆਂ ਚੀਜ਼ਾਂ ਦਾਨ ਕਰਨ ਦਾ ਵਿਸ਼ੇਸ਼ ਮਹੱਤਵ ਹੈ। ਚੰਦਰ ਗ੍ਰਹਿਣ ਤੋਂ ਬਾਅਦ ਚੀਨੀ ਜਾਂ ਚਿੱਟੇ ਕੱਪੜੇ ਦਾਨ ਕਰਨ ਨਾਲ ਘਰੇਲੂ ਕਲੇਸ਼ ਖ਼ਤਮ ਹੁੰਦਾ ਹੈ। ਘਰ 'ਚ ਖੁਸ਼ੀਆਂ ਆਉਂਦੀਆਂ ਹਨ।

4. ਚੰਦਰ ਗ੍ਰਹਿਣ ਤੋਂ ਬਾਅਦ ਦੁੱਧ ਅਤੇ ਚਿੱਟੇ ਚੌਲਾਂ ਦਾ ਦਾਨ ਕਰਨਾ ਚਾਹੀਦਾ ਹੈ। ਧਾਰਮਿਕ ਮਾਨਤਾਵਾਂ ਅਨੁਸਾਰ ਅਕਸ਼ਤ ਖੁਸ਼ਹਾਲੀ ਪ੍ਰਤੀਕ ਹੈ।

5. ਗ੍ਰਹਿਣ ਤੋਂ ਬਾਅਦ ਦਾਨ ਦਾ ਹਿੰਦੂ ਧਰਮ 'ਚ ਵਿਸ਼ੇਸ਼ ਮਹੱਤਵ ਹੈ। ਇਸ ਲਈ ਸੂਰਜ ਗ੍ਰਹਿਣ ਜਾਂ ਚੰਦਰ ਗ੍ਰਹਿਣ ਤੋਂ ਬਾਅਦ ਚੀਜ਼ਾਂ ਦਾ ਦਾਨ ਕਰਨਾ ਸ਼ੁਭ ਮੰਨਿਆ ਜਾਂਦਾ ਹੈ। 8 ਨਵੰਬਰ ਨੂੰ ਗ੍ਰਹਿਣ ਤੋਂ ਬਾਅਦ ਕੱਪੜੇ ਤੇ ਦੁੱਧ ਆਦਿ ਦਾ ਦਾਨ ਕਰੋ। ਜੇਕਰ ਤੁਸੀਂ ਬੱਚਾ ਚਾਹੁੰਦੇ ਹੋ ਤਾਂ ਖਿਡੌਣੇ ਦਾਨ ਕਰੋ। ਇਹ ਫ਼ਾਇਦੇਮੰਦ ਹੋਵੇਗਾ।

6. ਜੇਕਰ ਤੁਸੀਂ ਲੰਬੇ ਸਮੇਂ ਤੋਂ ਅਦਾਲਤੀ ਮਾਮਲਿਆਂ ਜਾਂ ਵਿਵਾਦਾਂ 'ਚ ਫਸੇ ਹੋਏ ਹੋ ਤਾਂ ਚੰਦਰ ਗ੍ਰਹਿਣ ਤੋਂ ਬਾਅਦ ਕਿਸੇ ਮੰਦਰ 'ਚ ਜਾ ਕੇ ਭਗਵਾਨ ਸ਼ੰਕਰ ਨੂੰ ਸਫੈਦ ਰੰਗ ਦੇ ਫੁੱਲ ਚੜ੍ਹਾਓ। 

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਜ਼ਰੂਰ ਸਾਂਝੀ ਕਰੋ।


sunita

Content Editor sunita