19 ਨਵੰਬਰ ਨੂੰ ਲੱਗੇਗਾ ਸਦੀ ਦਾ ਸਭ ਤੋਂ ਲੰਬਾ ਚੰਦਰ ਗ੍ਰਹਿਣ, ਗਰਭਵਤੀ ਔਰਤਾਂ ਭੁੱਲ ਕੇ ਵੀ ਨਾ ਕਰਨ ਇਹ ਕੰਮ

11/9/2021 1:19:18 PM

ਨਵੀਂ ਦਿੱਲੀ : ਅਮਰੀਕੀ ਪੁਲਾੜ ਏਜੰਸੀ ਨਾਸਾ ਨੇ ਕਿਹਾ ਹੈ ਕਿ ਸਦੀ ਦਾ ਸਭ ਤੋਂ ਲੰਬਾ ਚੰਦਰ ਗ੍ਰਹਿਣ 19 ਨਵੰਬਰ, ਸ਼ੁੱਕਰਵਾਰ ਨੂੰ (ਕੱਤਕ ਪੁੰਨਿਆ) ਲੱਗੇਗਾ। ਇਸ ਮੌਕੇ ਪ੍ਰਿਥਵੀ (ਧਰਤੀ) ਸੂਰਜ ਅਤੇ ਚੰਦਰਮਾ ਦੇ 'ਚੋਂ ਲੰਘੇਗੀ, ਜਿਸ ਨਾਲ ਚੰਦਰਮਾ ਦੀ ਸਤ੍ਹਾ 'ਤੇ ਇਕ ਛਾਇਆ ਬਣ ਜਾਵੇਗੀ। ਨਾਸਾ ਨੇ ਕਿਹਾ ਕਿ ਪੂਰਨ ਚੰਦਰਗ੍ਰਹਿਣ (Chandra Grahan 2021) ਦੁਪਹਿਰ 1.30 ਵਜੇ ਤੋਂ ਬਾਅਦ ਚਰਮ 'ਤੇ ਹੋਵੇਗਾ, ਜਦੋਂ ਧਰਤੀ ਸੂਰਜ ਦੀਆਂ ਕਿਰਣਾਂ ਨਾਲ ਪੁੰਨਿਆ ਦਾ 97 ਫ਼ੀਸਦ ਹਿੱਸਾ ਲੁਕ ਜਾਵੇਗਾ, ਇਸ ਸ਼ਾਨਦਾਰ ਖਗੋਲੀ ਘਟਨਾ ਦੌਰਾਨ, ਚੰਦਰਮਾ ਲਾਲ ਰੰਗ ਦਾ ਹੋ ਜਾਵੇਗਾ। ਇਹ ਭਾਰਤ ਦੇ ਕੁਝ ਹਿੱਸਿਆਂ 'ਚ ਦਿਖਾਈ ਦੇਵੇਗਾ।

ਗਰਭਵਤੀ ਔਰਤਾਂ ਨੂੰ ਚੰਦਰ ਗ੍ਰਹਿਣ ਸਮੇਂ ਕੁਝ ਨਿਯਮਾਂ ਦਾ ਪਾਲਣ ਕਰਨਾ ਚਾਹੀਦਾ ਹੈ, ਜਿਸ ਨਾਲ ਗਰਭ 'ਚ ਪਲ ਰਿਹਾ ਸ਼ਿਸ਼ੂ ਤੰਦਰੁਸਤ ਰਹੇ। ਉਂਝ ਤਾਂ ਚੰਦਰ ਗ੍ਰਹਿਣ ਇਕ ਵਿਗਿਆਨ ਨਾਲ ਜੁੜੀ ਘਟਨਾ ਹੈ, ਜਿਸ 'ਚ ਧਰਤੀ, ਚੰਦਰਮਾ ਅਤੇ ਸੂਰਜ ਵਿਚਕਾਰ ਆ ਜਾਂਦੀ ਹੈ, ਜਿਸ ਨਾਲ ਸੂਰਜ ਦੀ ਰੋਸ਼ਨੀ ਚੰਦਰਮਾ 'ਤੇ ਨਹੀਂ ਪੈਂਦੀ।
ਧਾਰਮਿਕ ਮਾਨਤਾ 'ਚ ਅਜਿਹਾ ਮੰਨਿਆ ਜਾਂਦਾ ਹੈ ਕਿ ਗ੍ਰਹਿਣ ਦਾ ਅਸਰ ਗਰਭਵਤੀ ਔਰਤਾਂ 'ਤੇ ਵੀ ਪੈਂਦਾ ਹੈ ਅਤੇ ਗ੍ਰਹਿਣ ਕਾਲ ਸਮੇਂ ਗਰਭਵਤੀ ਔਰਤਾਂ ਨੂੰ ਕੁਝ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ ਨਹੀਂ ਤਾਂ ਉਨ੍ਹਾਂ ਨੂੰ ਅਤੇ ਉਨ੍ਹਾਂ ਦੇ ਗਰਭ 'ਚ ਪਲ ਰਹੇ ਬੱਚੇ ਨੂੰ ਨੁਕਸਾਨ ਹੋ ਸਕਦਾ ਹੈ।

ਚੰਦਰ ਗ੍ਰਹਿਣ 'ਚ ਗਰਭਵਤੀ ਔਰਤਾਂ ਕੀ ਕਰਨ ਤੇ ਕੀ ਨਾ ਕਰਨ
1. ਚੰਦਰ ਗ੍ਰਹਿਣ ਦੌਰਾਨ ਗਰਭਵਤੀ ਔਰਤਾਂ ਨੂੰ ਘਰ 'ਚ ਹੀ ਰਹਿਣ ਦੀ ਸਲਾਹ ਦਿੱਤੀ ਜਾਂਦੀ ਹੈ। ਅਜਿਹਾ ਮੰਨਿਆ ਜਾਂਦਾ ਹੈ ਕਿ ਚੰਦਰ ਗ੍ਰਹਿਣ ਦਾ ਗਰਭ 'ਚ ਬੁਰਾ ਅਸਰ ਹੋ ਸਕਦਾ ਹੈ, ਇਸ ਲਈ ਗ੍ਰਹਿਣ ਸਮੇਂ ਗਰਭਵਤੀ ਔਰਤਾਂ ਘਰ 'ਚ ਰਹਿਣ।

2. ਚੰਦਰ ਗ੍ਰਹਿਣ ਦੌਰਾਨ ਗਰਭਵਤੀ ਔਰਤਾਂ ਨੂੰ ਨੌਕਦਾਰ ਚੀਜ਼ਾਂ ਜਿਵੇਂ ਚਾਕੂ, ਕੈਂਚੀ, ਸੂਈ ਦਾ ਉਪਯੋਗ ਨਹੀਂ ਕਰਨਾ ਚਾਹੀਦਾ ਨਹੀਂ ਤਾਂ ਨੁਕਸਾਨ ਹੋ ਸਕਦਾ ਹੈ।

3. ਗਰਭਵਤੀਆਂ ਨੂੰ ਗ੍ਰਹਿਣ ਦੌਰਾਨ ਕੁਝ ਨਹੀਂ ਖਾਣਾ ਚਾਹੀਦਾ ਕਿਉਂਕਿ ਗ੍ਰਹਿਣ ਸਮੇਂ ਪੈਣ ਵਾਲੀਆਂ ਕਿਰਣਾਂ ਖਾਣੇ ਨੂੰ ਖ਼ਰਾਬ ਕਰ ਦਿੰਦੀਆਂ ਹਨ। ਨਾਲ ਹੀ ਅਜਿਹਾ ਮੰਨਿਆ ਜਾਂਦਾ ਹੈ ਕਿ ਗ੍ਰਹਿਣ ਤੋਂ ਪਹਿਲਾਂ ਸਾਰੇ ਖਾਣੇ ਦੀਆਂ ਚੀਜ਼ਾਂ ਅਤੇ ਦੁੱਧ 'ਚ ਤੁਲਸੀ ਦੇ ਪੱਤੇ ਪਾ ਦਿਓ। ਇਸ ਤਰ੍ਹਾਂ ਖਾਣਾ ਸ਼ੁੱਧ ਰਹਿੰਦਾ ਹੈ।

4. ਜੋਤਿਸ਼ ਅਨੁਸਾਰ ਗ੍ਰਹਿਣ ਦੇ ਬੁਰੇ ਅਸਰ ਤੋਂ ਬਚਣ ਲਈ ਗਰਭਵਤੀ ਔਰਤਾਂ ਨੂੰ ਤੁਲਸੀ ਮੂੰਹ 'ਚ ਰੱਖ ਕੇ ਹਨੂੰਮਾਨ ਚਾਲੀਸਾ ਅਤੇ ਦੁਰਗਾ ਸਤੁਤੀ ਦਾ ਪਾਠ ਕਰਨਾ ਚਾਹੀਦਾ ਹੈ। ਅਜਿਹਾ ਕਰਨ ਨਾਲ ਨਕਾਰਾਤਮਕ ਸ਼ਕਤੀਆਂ ਦਾ ਪ੍ਰਭਾਵ ਨਹੀਂ ਹੁੰਦਾ।

5. ਗ੍ਰਹਿਣ ਦੀ ਮਿਆਦ ਸਮਾਪਤ ਹੋਣ ਤੋਂ ਬਾਅਦ ਗਰਭਵਤੀਆਂ ਨੂੰ ਸ਼ੁੱਧ ਜਲ ਨਾਲ ਇਸ਼ਨਾਨ ਕਰਨਾ ਚਾਹੀਦਾ ਹੈ। ਮਾਨਤਾ ਹੈ ਕਿ ਅਜਿਹਾ ਨਾ ਕਰਨ ਨਾਲ ਸ਼ਿਸ਼ੂ ਨੂੰ ਚਮੜੀ ਸਬੰਧੀ ਰੋਗ ਲੱਗ ਸਕਦੇ ਹਨ।

6. ਚੰਦਰ ਗ੍ਰਹਿਣ ਸਮੇਂ ਮਾਨਸਿਕ ਰੂਪ ਨਾਲ ਵੀ ਮੰਤਰ ਜਾਪ ਦਾ ਵੱਡਾ ਮਹੱਤਵ ਦੱਸਿਆ ਗਿਆ ਹੈ। ਗਰਭਵਤੀ ਔਰਤਾਂ ਇਸ ਦੌਰਾਨ ਮੰਤਰ ਜਾਪ ਕਰਕੇ ਆਪਣੀ ਸੁਰੱਖਿਆ ਕਰ ਸਕਦੀਆਂ ਹਨ। ਇਸ ਨਾਲ ਉਨ੍ਹਾਂ ਦੀ ਅਤੇ ਗਰਭ 'ਚ ਸ਼ਿਸ਼ੂ ਦੀ ਸਿਹਤ 'ਤੇ ਚੰਗਾ ਅਸਰ ਪੈਂਦਾ ਹੈ।

ਚੰਦਰ ਗ੍ਰਹਿਣ ਦਾ ਸਮਾਂ
ਸਦੀ ਦਾ ਸਭ ਤੋਂ ਲੰਬਾ ਚੰਦਰ ਗ੍ਰਹਿਣ 19 ਨਵੰਬਰ, ਸ਼ੁੱਕਰਵਾਰ ਨੂੰ (ਕੱਤਕ ਪੁੰਨਿਆ) ਲੱਗੇਗਾ। ਨਾਸਾ ਨੇ ਕਿਹਾ ਕਿ ਪੂਰਨ ਚੰਦਰ ਗ੍ਰਹਿਣ (Chandra Grahan 2021) ਦੁਪਹਿਰ 1.30 ਵਜੇ ਤੋਂ ਬਾਅਦ ਚਰਮ 'ਤੇ ਹੋਵੇਗਾ, ਜਦੋਂ ਧਰਤੀ ਸੂਰਜ ਦੀਆਂ ਕਿਰਣਾਂ ਨਾਲ ਪੁੰਨਿਆ ਦਾ 97 ਫ਼ੀਸਦ ਹਿੱਸਾ ਲੁਕ ਜਾਵੇਗਾ, ਇਸ ਸ਼ਾਨਦਾਰ ਖਗੋਲੀ ਘਟਨਾ ਦੌਰਾਨ, ਚੰਦਰਮਾ ਲਾਲ ਰੰਗ ਦਾ ਹੋ ਜਾਵੇਗਾ। 

ਭਾਰਤ ਦੇ ਇਨ੍ਹਾਂ ਹਿੱਸਿਆਂ 'ਚ ਦਿਸੇਗਾ ਚੰਦਰ ਗ੍ਰਹਿਣ
ਚੰਦਰ ਗ੍ਰਹਿਣ ਉਥੇ ਹੀ ਦਿਖਾਈ ਦੇਵੇਗਾ, ਜਿੱਥੇ ਚੰਦਰਮਾ ਦੂਰੀ ਤੋਂ ਉੱਪਰ ਹੋਵੇਗਾ। ਆਸਾਮ ਅਤੇ ਅਰੁਣਾਚਲ ਪ੍ਰਦੇਸ਼ ਸਮੇਤ ਭਾਰਤ ਦੇ ਉੱਤਰ-ਪੂਰਬੀ ਸੂਬਿਆਂ ਦੇ ਲੋਕ ਇਸ ਆਕਾਸ਼ੀ ਵਰਤਾਰੇ ਦੇ ਨੂੰ ਦੇਖ ਸਕਦੇ ਹਨ। ਉੱਤਰੀ ਅਮਰੀਕਾ ਦੇ ਲੋਕ ਇਸ ਨੂੰ ਬਿਹਤਰ ਦੇਖ ਸਕਣਗੇ। ਅਮਰੀਕਾ ਅਤੇ ਮੈਕਸੀਕੋ ਦੇ ਸਾਰੇ 50 ਸੂਬਿਆਂ 'ਚ ਰਹਿਣ ਵਾਲੇ ਲੋਕ ਇਸ ਨੂੰ ਦੇਖ ਸਕਣਗੇ। ਇਹ ਆਸਟ੍ਰੇਲੀਆ, ਪੂਰਬੀ ਏਸ਼ੀਆ, ਉੱਤਰੀ ਯੂਰਪ ਅਤੇ ਪ੍ਰਸ਼ਾਂਤ ਮਹਾਸਾਗਰ ਖੇਤਰ 'ਚ ਵੀ ਦਿਖਾਈ ਦੇਵੇਗਾ।

ਸਭ ਤੋਂ ਲੰਬਾ ਚੰਦਰ ਗ੍ਰਹਿਣ
ਨਾਸਾ ਦੇ ਅਨੁਸਾਰ, ਅੰਸ਼ਕ ਚੰਦਰ ਗ੍ਰਹਿਣ 3 ਘੰਟੇ, 28 ਮਿੰਟ ਅਤੇ 23 ਸੈਕਿੰਡ ਤਕ ਰਹੇਗਾ, ਜੋ 2001 ਤੋਂ 2021 ਦੇ ਵਿਚਕਾਰ ਕਿਸੇ ਵੀ ਹੋਰ ਗ੍ਰਹਿਣ ਨਾਲੋਂ ਲੰਬਾ ਹੋਵੇਗਾ। ਨਾਸਾ ਨੇ ਕਿਹਾ ਕਿ 21ਵੀਂ ਸਦੀ 'ਚ ਧਰਤੀ 'ਤੇ ਕੁੱਲ 228 ਚੰਦ ਗ੍ਰਹਿਣ ਹੋਣਗੇ। ਜ਼ਿਆਦਾਤਰ, ਇੱਕ ਮਹੀਨੇ 'ਚ ਦੋ ਚੰਦ ਗ੍ਰਹਿਣ ਹੋਣਗੇ ਪਰ ਤਿੰਨ ਗ੍ਰਹਿਣ ਵੀ ਹੋ ਸਕਦੇ ਹਨ।


sunita

Content Editor sunita