19 ਨਵੰਬਰ ਨੂੰ ਸਦੀ ਦੇ ਵੱਡੇ ਚੰਦਰ ਗ੍ਰਹਿਣ ਮੌਕੇ ਜ਼ਰੂਰ ਦਾਨ ਕਰੋ ਇਹ ਚੀਜ਼ਾਂ, ਮਾਣ-ਸਨਮਾਨ ਸਮੇਤ ਧਨ ''ਚ ਹੋਵੇਗਾ ਵਾਧਾ

11/10/2021 1:50:45 PM

ਨਵੀਂ ਦਿੱਲੀ : ਅਮਰੀਕੀ ਪੁਲਾੜ ਏਜੰਸੀ ਨਾਸਾ ਦਾ ਕਹਿਣਾ ਹੈ ਕਿ ਸਦੀ ਦਾ ਸਭ ਤੋਂ ਲੰਬਾ ਚੰਦਰ ਗ੍ਰਹਿਣ 19 ਨਵੰਬਰ, ਸ਼ੁੱਕਰਵਾਰ ਨੂੰ (ਕੱਤਕ ਪੁੰਨਿਆ) ਲੱਗੇਗਾ। ਇਸ ਮੌਕੇ ਪ੍ਰਿਥਵੀ (ਧਰਤੀ) ਸੂਰਜ ਅਤੇ ਚੰਦਰਮਾ ਦੇ 'ਚੋਂ ਲੰਘੇਗੀ, ਜਿਸ ਨਾਲ ਚੰਦਰਮਾ ਦੀ ਸਤ੍ਹਾ 'ਤੇ ਇਕ ਛਾਇਆ ਬਣ ਜਾਵੇਗੀ। ਨਾਸਾ ਨੇ ਕਿਹਾ ਕਿ ਪੂਰਨ ਚੰਦਰਗ੍ਰਹਿਣ (Chandra Grahan 2021) ਦੁਪਹਿਰ 1.30 ਵਜੇ ਤੋਂ ਬਾਅਦ ਚਰਮ 'ਤੇ ਹੋਵੇਗਾ, ਜਦੋਂ ਧਰਤੀ ਸੂਰਜ ਦੀਆਂ ਕਿਰਣਾਂ ਨਾਲ ਪੁੰਨਿਆ ਦਾ 97 ਫ਼ੀਸਦ ਹਿੱਸਾ ਲੁਕ ਜਾਵੇਗਾ, ਇਸ ਸ਼ਾਨਦਾਰ ਖਗੋਲੀ ਘਟਨਾ ਦੌਰਾਨ, ਚੰਦਰਮਾ ਲਾਲ ਰੰਗ ਦਾ ਹੋ ਜਾਵੇਗਾ। ਇਹ ਭਾਰਤ ਦੇ ਕੁਝ ਹਿੱਸਿਆਂ 'ਚ ਦਿਖਾਈ ਦੇਵੇਗਾ।

ਖਗੋਲ ਵਿਗਿਆਨ ਅਨੁਸਾਰ ਜਦੋਂ ਧਰਤੀ ਪੂਰੀ ਤਰ੍ਹਾਂ ਚੰਦਰਮਾ ਅਤੇ ਸੂਰਜ ਦੇ ਵਿਚਕਾਰ ਹੁੰਦੀ ਹੈ, ਤਾਂ ਇਸ ਸਥਿਤੀ ਨੂੰ ਪੂਰਨ ਚੰਦਰ ਗ੍ਰਹਿਣ ਕਿਹਾ ਜਾਂਦਾ ਹੈ। ਇਸ ਸਥਿਤੀ 'ਚ ਚੰਦਰਮਾ ਲਾਲ ਦਿਖਾਈ ਦਿੰਦਾ ਹੈ, ਇਸ ਨੂੰ ਬਲੱਡ ਮੂਨ ਵੀ ਕਿਹਾ ਜਾਂਦਾ ਹੈ। ਭਾਰਤ 'ਚ ਚੰਦਰ ਗ੍ਰਹਿਣ ਨਾਲ ਜੁੜੀਆਂ ਬਹੁਤ ਸਾਰੀਆਂ ਮਾਨਤਾਵਾਂ ਹਨ। ਇਹ ਮੰਨਿਆ ਜਾਂਦਾ ਹੈ ਕਿ ਰਾਹੁ-ਕੇਤੂ ਸੂਰਜ ਅਤੇ ਚੰਦਰਮਾ ਨੂੰ ਗ੍ਰਹਿਣ ਲਗਾਉਂਦੇ ਹੈ। ਜੇ ਤੁਸੀਂ ਵੀ ਚਾਹੁੰਦੇ ਹੋ ਕਿ ਚੰਦਰ ਗ੍ਰਹਿਣ ਦਾ ਪ੍ਰਭਾਵ ਤੁਹਾਡੀ ਜ਼ਿੰਦਗੀ 'ਤੇ ਚੰਗਾ ਹੋਵੇ ਤਾਂ ਤੁਸੀਂ ਦਾਨ ਦੇ ਰੂਪ 'ਚ ਕੁਝ ਵਿਸ਼ੇਸ਼ ਚੀਜ਼ਾਂ ਦੇ ਸਕਦੇ ਹੋ।

ਇਹ ਖ਼ਬਰ ਵੀ ਪੜ੍ਹੋ - 19 ਨਵੰਬਰ ਨੂੰ ਲੱਗੇਗਾ ਸਦੀ ਦਾ ਸਭ ਤੋਂ ਲੰਬਾ ਚੰਦਰ ਗ੍ਰਹਿਣ, ਗਰਭਵਤੀ ਔਰਤਾਂ ਭੁੱਲ ਕੇ ਵੀ ਨਾ ਕਰਨ ਇਹ ਕੰਮ

ਪੁਰਾਣਾਂ ਅਨੁਸਾਰ ਦਾਨ ਕਰਨ ਦਾ ਬਹੁਤ ਮਹੱਤਵ ਹੈ। ਗ੍ਰਹਿਣ ਦੇ ਸਮੇਂ ਦਾਨ ਕਰਨਾ ਜੀਵਨ ਦੀਆਂ ਬਹੁਤ ਸਾਰੀਆਂ ਮੁਸੀਬਤਾਂ ਨੂੰ ਦੂਰ ਕਰਦਾ ਹੈ ਅਤੇ ਦੁੱਖਾਂ ਤੋਂ ਮੁਕਤ ਕਰਦਾ ਹੈ। ਇਸ ਦੇ ਵਿਅਕਤੀ ਨੂੰ ਤੇਜ਼ ਬੁੱਧੀ ਦਾ ਅਸ਼ੀਰਵਾਦ ਪ੍ਰਾਪਤ ਹੁੰਦਾ ਹੈ ਅਤੇ ਘਰ 'ਚ ਖੁਸ਼ਹਾਲੀ ਆਉਂਦੀ ਹੈ।

ਜਾਣੋ ਕਿਹੜੀਆਂ ਚੀਜ਼ਾਂ ਦਾ ਦਾਨ ਕਰਨਾ ਹੁੰਦਾ ਹੈ ਸ਼ੁੱਭ
ਚਾਂਦੀ ਦਾ ਦਾਨ
ਤਿਲ ਦਾ ਦਾਨ
ਸ਼ੱਕਰ ਦਾ ਦਾਨ
ਦੁੱਧ ਦਾ ਦਾਨ
ਚਾਵਲ ਦਾ ਦਾਨ

ਚੰਦਰ ਗ੍ਰਹਿਣ ਦਾ ਸਮਾਂ
ਸਦੀ ਦਾ ਸਭ ਤੋਂ ਲੰਬਾ ਚੰਦਰ ਗ੍ਰਹਿਣ 19 ਨਵੰਬਰ, ਸ਼ੁੱਕਰਵਾਰ ਨੂੰ (ਕੱਤਕ ਪੁੰਨਿਆ) ਲੱਗੇਗਾ। ਨਾਸਾ ਨੇ ਕਿਹਾ ਕਿ ਪੂਰਨ ਚੰਦਰ ਗ੍ਰਹਿਣ ਦੁਪਹਿਰ 1.30 ਵਜੇ ਤੋਂ ਬਾਅਦ ਚਰਮ 'ਤੇ ਹੋਵੇਗਾ, ਜਦੋਂ ਧਰਤੀ ਸੂਰਜ ਦੀਆਂ ਕਿਰਣਾਂ ਨਾਲ ਪੁੰਨਿਆ ਦਾ 97 ਫ਼ੀਸਦ ਹਿੱਸਾ ਲੁਕ ਜਾਵੇਗਾ, ਇਸ ਸ਼ਾਨਦਾਰ ਖਗੋਲੀ ਘਟਨਾ ਦੌਰਾਨ, ਚੰਦਰਮਾ ਲਾਲ ਰੰਗ ਦਾ ਹੋ ਜਾਵੇਗਾ।

ਇਹ ਖ਼ਬਰ ਵੀ ਪੜ੍ਹੋ - ਇਸ ਦਿਨ ਲੱਗੇਗਾ ਸਦੀ ਦਾ ਸਭ ਤੋਂ ਲੰਮਾ ਤੇ ਸਾਲ ਦਾ ਆਖ਼ਰੀ ਚੰਦਰ ਗ੍ਰਹਿਣ, ਗੂੜ੍ਹੇ ਲਾਲ ਰੰਗ 'ਚ ਆਵੇਗਾ ਨਜ਼ਰ ਚੰਨ 

ਭਾਰਤ ਦੇ ਇਨ੍ਹਾਂ ਹਿੱਸਿਆਂ 'ਚ ਦਿਸੇਗਾ ਚੰਦਰ ਗ੍ਰਹਿਣ
ਚੰਦਰ ਗ੍ਰਹਿਣ ਉਥੇ ਹੀ ਦਿਖਾਈ ਦੇਵੇਗਾ, ਜਿੱਥੇ ਚੰਦਰਮਾ ਦੂਰੀ ਤੋਂ ਉੱਪਰ ਹੋਵੇਗਾ। ਆਸਾਮ ਅਤੇ ਅਰੁਣਾਚਲ ਪ੍ਰਦੇਸ਼ ਸਮੇਤ ਭਾਰਤ ਦੇ ਉੱਤਰ-ਪੂਰਬੀ ਸੂਬਿਆਂ ਦੇ ਲੋਕ ਇਸ ਆਕਾਸ਼ੀ ਵਰਤਾਰੇ ਦੇ ਨੂੰ ਦੇਖ ਸਕਦੇ ਹਨ। ਉੱਤਰੀ ਅਮਰੀਕਾ ਦੇ ਲੋਕ ਇਸ ਨੂੰ ਬਿਹਤਰ ਦੇਖ ਸਕਣਗੇ। ਅਮਰੀਕਾ ਅਤੇ ਮੈਕਸੀਕੋ ਦੇ ਸਾਰੇ 50 ਸੂਬਿਆਂ 'ਚ ਰਹਿਣ ਵਾਲੇ ਲੋਕ ਇਸ ਨੂੰ ਦੇਖ ਸਕਣਗੇ। ਇਹ ਆਸਟ੍ਰੇਲੀਆ, ਪੂਰਬੀ ਏਸ਼ੀਆ, ਉੱਤਰੀ ਯੂਰਪ ਅਤੇ ਪ੍ਰਸ਼ਾਂਤ ਮਹਾਸਾਗਰ ਖੇਤਰ 'ਚ ਵੀ ਦਿਖਾਈ ਦੇਵੇਗਾ।

ਸਭ ਤੋਂ ਲੰਬਾ ਚੰਦਰ ਗ੍ਰਹਿਣ
ਨਾਸਾ ਦੇ ਅਨੁਸਾਰ, ਅੰਸ਼ਕ ਚੰਦਰ ਗ੍ਰਹਿਣ 3 ਘੰਟੇ, 28 ਮਿੰਟ ਅਤੇ 23 ਸੈਕਿੰਡ ਤਕ ਰਹੇਗਾ, ਜੋ 2001 ਤੋਂ 2021 ਦੇ ਵਿਚਕਾਰ ਕਿਸੇ ਵੀ ਹੋਰ ਗ੍ਰਹਿਣ ਨਾਲੋਂ ਲੰਬਾ ਹੋਵੇਗਾ। ਨਾਸਾ ਨੇ ਕਿਹਾ ਕਿ 21ਵੀਂ ਸਦੀ 'ਚ ਧਰਤੀ 'ਤੇ ਕੁੱਲ 228 ਚੰਦ ਗ੍ਰਹਿਣ ਹੋਣਗੇ। ਜ਼ਿਆਦਾਤਰ, ਇੱਕ ਮਹੀਨੇ 'ਚ ਦੋ ਚੰਦ ਗ੍ਰਹਿਣ ਹੋਣਗੇ ਪਰ ਤਿੰਨ ਗ੍ਰਹਿਣ ਵੀ ਹੋ ਸਕਦੇ ਹਨ।

ਇਹ ਖ਼ਬਰ ਵੀ ਪੜ੍ਹੋ - ਇਸ ਖ਼ਾਸ ਤਰੀਕੇ ਨਾਲ ਕਰੋ 'ਛੱਠ ਪੂਜਾ', ਖ਼ੁਸ਼ ਹੋਣਗੇ ਸੂਰਜ ਦੇਵਤਾ ਅਤੇ ਬਣੀ ਰਹੇਗੀ ਪਰਿਵਾਰ 'ਤੇ ਕਿਰਪਾ

ਨੋਟ - ਇਸ ਖ਼ਬਰ ਸਬੰਧੀ ਆਪਣੀ ਪ੍ਰਤੀਕਿਰਿਆ ਕੁਮੈਂਟ ਬਾਕਸ 'ਚ ਜ਼ਰੂਰ ਸਾਂਝੀ ਕਰੋ।


sunita

Content Editor sunita