ਦੁੱਖਾਂ ਤੇ ਪ੍ਰੇਸ਼ਾਨੀਆਂ ਤੋਂ ਛੁਟਕਾਰਾ ਪਾਉਣ ਲਈ ਇੰਝ ਕਰੋ ''ਕਾਲੀ ਮਾਂ'' ਦੀ ਪੂਜਾ

11/30/2019 1:24:19 PM

ਜਲੰਧਰ (ਬਿਊਰੋ) — ਮਾਤਾ ਕਾਲੀ ਆਦਿ ਸ਼ਕਤੀ ਜਗਦੰਬਾ ਦਾ ਵਿਕਰਾਲ ਰੂਪ ਹੈ। ਇਨ੍ਹਾਂ ਦੀ ਪੂਜਾ ਦਾ ਵੱਖਰਾ ਹੀ ਮਹੱਤਵ ਹੈ। ਮਾਤਾ ਕਾਲ ਰਾਤਰੀ ਦੀ ਪੂਜਾ ਕਰਨ ਨਾਲ ਪਾਪਾਂ ਤੇ ਦੁੱਖਾਂ ਤੋਂ ਮੁਕਤੀ ਮਿਲਦੀ ਹੈ ਅਤੇ ਦੁਸ਼ਮਣਾਂ ਦਾ ਨਾਸ਼ ਹੁੰਦਾ ਹੈ। ਅਜਿਹੀ ਮਾਨਤਾ ਹੈ ਕਿ ਮਾਤਾ ਕਾਲ ਰਾਤਰੀ ਦੀ ਭਗਤੀ ਕਰਨ ਨਾਲ ਹੀ ਬੁਰੀਆਂ ਸ਼ਕਤੀਆਂ ਦਾ ਅੰਤ ਹੁੰਦਾ ਹੈ ਅਤੇ ਨਾਲ ਹੀ ਗ੍ਰਹਿ ਸਬੰਧੀ ਮੁਸ਼ਕਿਲਾਂ ਵੀ ਦੂਰ ਹੁੰਦੀਆਂ ਹਨ। ਦੇਵੀ ਕਾਲ ਰਾਤਰੀ ਦੇ ਵਿਆਪਕ ਰੂਪ ਨਾਲ ਮਾਤਾ ਕਾਲੀ, ਮਹਾਂਕਾਲੀ, ਭਦਰਕਾਲੀ, ਭੈਰਵੀ, ਮ੍ਰਿਤਿਊ, ਚਾਮੁੰਡਾ, ਅਤੇ ਦੁਰਗੇ ਦੇ ਕਈ ਵਿਨਾਸ਼ਕਾਰੀ ਰੂਪਾਂ 'ਚੋਂ ਇਕ ਮੰਨਿਆ ਜਾਂਦਾ ਹੈ। ਮਾਤਾ ਦੇ ਸਰੀਰ ਦਾ ਰੰਗ ਕਾਲੇ ਬਦਲ ਦੀ ਤਰ੍ਹਾਂ ਇਕ ਦਮ ਕਾਲਾ ਹੈ। ਸਿਰ ਦੇ ਬਾਲ ਖਿੰਡੇ ਹੁੰਦੇ ਹਨ, ਗਲੇ 'ਚ ਬਿਜਲੀ ਦੀ ਤਰ੍ਹਾਂ ਚਮਕਣ ਵਾਲੀ ਮਾਲਾ ਅਤੇ  ਇਨ੍ਹਾਂ ਦੇ ਤਿੰਨ ਨੇਤਰ ਹਨ।

ਮਾਤਾ ਕਾਲੀ ਦੀ ਪੂਜਾ ਕਰਨ ਦੇ ਨਿਯਮ :
ਮਾਤਾ ਕਾਲੀ ਦੀ ਪੂਜਾ ਦੋ ਪ੍ਰਕਾਰ ਨਾਲ ਕੀਤੀ ਜਾਂਦੀ ਹੈ। ਪਹਿਲੀ ਇਕੋ ਸਧਾਰਨ ਪੂਜਾ ਅਤੇ ਦੂਜੀ ਤੰਤਰ ਪੂਜਾ। ਸਧਾਰਨ ਪੂਜਾ ਕੋਈ ਵੀ ਕਰ ਸਕਦਾ ਹੈ ਪਰ ਤੰਤਰ ਪੂਜਾ ਬਿਨਾਂ ਗੁਰੂ ਦੀ ਸੁਰੱਖਿਆ ਅਤੇ ਨਿਰਦੇਸ਼ਾਂ ਦੇ ਨਹੀਂ ਕੀਤੀ ਜਾ ਸਕਦੀ।
ਮਾਤਾ ਕਾਲੀ ਦੀ ਪੂਜਾ ਦਾ ਸਭ ਤੋਂ ਸਹੀ ਸਮਾਂ ਅੱਧੀ ਰਾਤ ਦਾ ਹੁੰਦਾ ਹੈ। ਇਨ੍ਹਾਂ ਦੀ ਪੂਜਾ 'ਚ ਲਾਲ ਅਤੇ ਕਾਲੀਆਂ ਵਸਤਾਂ ਦਾ ਵਿਸ਼ੇਸ਼ ਮਹੱਤਵ ਹੁੰਦਾ ਹੈ।
ਵੈਰੀ ਅਤੇ ਵਿਰੋਧੀਆਂ ਨੂੰ ਸ਼ਾਂਤ ਕਰਨ ਲਈ ਮਾਂ ਕਾਲੀ ਦੀ ਪੂਜਾ ਲਾਭਦਾਇਕ ਹੈ। ਕਿਸੇ ਗਲਤ ਉਦੇਸ਼ ਨਾਲ ਮਾਂ ਕਾਲੀ ਦੀ ਪੂਜਾ ਕਦੇ ਵੀ ਨਹੀਂ ਕਰਨੀ ਚਾਹੀਦੀ ਹੈ।
ਮੰਤਰ ਜਾਪ ਤੋਂ ਜ਼ਿਆਦਾ ਪ੍ਰਭਾਵੀ ਹੁੰਦਾ ਹੈ ਮਾਂ ਕਾਲੀ ਦਾ ਧਿਆਨ ਕਰਨਾ।

ਮਾਂ ਕਾਲੀ ਚਾਮੁੰਡਾ ਕਿਉਂ ਕਹਿਲਾਉਂਦੀ ਹੈ?
ਦੁਰਗਾ ਸ਼ਤਚੰਡੀ ਦੇ ਅਧਿਆਏ 'ਚ ਲਿਖੀਆਂ ਕਥਾਵਾਂ ਮੁਤਾਬਕ ਇਕ ਵਾਰ ਚੰਡ-ਮੁੰਡ ਨਾਂ ਦੇ ਦੋ ਮਹਾ-ਰਾਕਸ਼ਸ਼ ਦੇਵੀ ਨਾਲ ਯੁੱਧ ਕਰਨ ਆਏ ਤਾਂ ਦੇਵੀ ਨੇ ਕਾਲੀ ਦਾ ਰੂਪ ਧਾਰਨ ਕਰਕੇ ਉਨ੍ਹਾਂ ਨੂੰ ਮੌਤ ਦੇ ਘਾਟ ਉਤਾਰਿਆ ਸੀ। ਮਾਤਾ ਦੇਵੀ ਦੀ ਭ੍ਰਵੱਟੇ ਨਾਲ ਜਨਮੀ ਕਲਿਕਾ ਦੇਵੀ ਨੇ ਜਦੋਂ ਚੰਡ-ਮੁੰਡ ਦੇ ਸਿਰ ਦੇਵੀ ਨੂੰ ਤੋਹਫੇ ਦੇ ਰੂਪ 'ਚ ਭੇਂਟ ਕੀਤੇ ਤਾਂ ਦੇਵੀ ਭਗਵਤੀ ਨੇ ਖੁਸ਼ ਹੋ ਕੇ ਉਨ੍ਹਾਂ ਨੂੰ ਵਰਦਾਨ ਦਿੱਤਾ ਕਿ ਤੂੰ ਚੰਡ-ਮੁੰਡ ਦਾ ਨਾਸ਼ ਕੀਤਾ ਹੈ, ਅੰਤ ਅੱਜ ਤੋਂ ਤੂੰ ਸੰਸਾਰ 'ਚ ਚਾਮੁੰਡਾ ਦੇ ਨਾਂ ਨਾਲ ਜਾਣੀ ਜਾਵੇਗੀ। ਇਸੇ ਕਾਰਨ ਲੋਕ ਦੇਵੀ ਦੇ ਇਸ ਰੂਪ ਨੂੰ ਚਾਮੁੰਡਾ ਮਾਤਾ ਦੇ ਰੂਪ 'ਚ ਪੂਜਦੇ ਹਨ।

ਮੰਦਰ ਸਥਾਪਨਾ ਦੀ ਕਥਾ
ਲਗਭਗ 400 ਸਾਲ ਪਹਿਲੇ ਇਕ ਰਾਜਾ ਅਤੇ ਬ੍ਰਾਹਮਣ ਪੁਜਾਰੀ ਨੇ ਮੰਦਰ ਨੂੰ ਇਕ ਉਚਿਤ ਸਥਾਨ 'ਤੇ ਰੱਖਣ ਲਈ ਦੇਵੀ ਮਾਂ ਤੋਂ ਇਜਾਜ਼ਤ ਮੰਗੀ ਸੀ। ਦੇਵੀ ਮਾਂ ਨੇ ਇਸ 'ਚ ਸਹਿਮਤੀ ਦੇਣ ਲਈ ਪੁਜਾਰੀ ਨੂੰ ਸੁਪਨੇ ਰਾਹੀਂ ਦਰਸ਼ਨ ਦਿੱਤੇ ਅਤੇ ਇਕ ਨਿਸ਼ਚਿਤ ਸਥਾਨ 'ਤੇ ਖੁਦਾਈ ਕਰਨ ਦੇ ਨਿਰਦੇਸ਼ ਵੀ ਦਿੱਤੇ। ਖੁਦਾਈ ਦੇ ਸਥਾਨ 'ਤੇ ਪ੍ਰਾਚੀਨ ਚਾਮੁੰਡਾ ਦੇਵੀ ਮੂਰਤੀ ਪਾਈ। ਚਾਮੁੰਡਾ ਦੇਵੀ ਦੀ ਮੂਰਤੀ ਨੂੰ ਉਸੇ ਸਥਾਨ 'ਤੇ ਸਥਾਪਿਤ ਕੀਤਾ ਗਿਆ ਅਤੇ ਉਸ ਦੀ ਉਸੇ ਰੂਪ 'ਚ ਪੂਜਾ ਕੀਤੀ ਜਾਣ ਲੱਗੀ।

ਜੇਕਰ ਤੁਹਾਡੀ ਜ਼ਿੰਦਗੀ ਦੇ ਵਿਚ ਕਿਸੇ ਵੀ ਤਰ੍ਹਾਂ ਦੀ ਦਿੱਕਤ ਜਾਂ ਪ੍ਰੇਸ਼ਾਨੀ ਆ ਰਹੀ ਹੈ ਤਾਂ ਇਕ ਵਾਰ ਇਸ ਨੰ.+ 91-98566-00786 'ਤੇ ਜ਼ਰੂਰ ਫੋਨ ਕਰੋ।