ਚੇਤ ਦੇ ਨਰਾਤਿਆਂ ਦਾ ਬਣ ਰਿਹੈ ਸ਼ੁਭ ਸੰਯੋਗ, ਜਾਣੋ ਕਿਸ 'ਤੇ ਸਵਾਰ ਹੋ ਕੇ ਆ ਰਹੀ ਹੈ ਮਾਤਾ ਰਾਣੀ

3/21/2023 12:13:41 PM

ਜਲੰਧਰ (ਬਿਊਰੋ) - ਮਾਂ ਦੁਰਗਾ ਦੀ ਪੂਜਾ ਕਰਨ ਲਈ ਚੇਤ ਦੇ ਨਰਾਤੇ ਹਰ ਸਾਲ ਦੀ ਤਰ੍ਹਾਂ ਇਸ ਵਾਰ 22 ਮਾਰਚ 2023 ਦਿਨ ਬੁੱਧਵਾਰ ਤੋਂ ਸ਼ੁਰੂ ਹੋ ਰਹੇ ਹਨ, ਜੋ ਕਿ 30 ਮਾਰਚ 2023 ਦਿਨ ਵੀਰਵਾਰ ਨੂੰ ਖ਼ਤਮ ਹੋ ਜਾਣਗੇ। ਚੇਤ ਦੇ ਨਰਾਤਿਆਂ 'ਚ ਮਾਂ ਦੁਰਗਾ ਦੇ ਨੌਂ ਸਰੂਪਾਂ ਦੀ ਵਿਧੀ ਵਿਧਾਨ ਨਾਲ ਪੂਜਾ ਕੀਤੀ ਜਾਂਦੀ ਹੈ। ਚੇਤ ਦੇ ਨਰਾਤੇ ਸਮੇਂ ਰਾਮ ਨੌਵਮੀ ਦਾ ਤਿਉਹਾਰ ਵੀ ਆਉਂਦਾ ਹੈ। ਚੇਤ ਨਰਾਤੇ ਦੇ ਦਿਨ ਭਗਵਾਨ ਰਾਮ ਦਾ ਜਨਮ ਹੋਇਆ ਸੀ, ਇਸ ਲਈ ਇਸ ਨੂੰ ਰਾਮ ਨੌਵਮੀ ਕਿਹਾ ਜਾਂਦਾ ਹੈ।
22 ਮਾਰਚ ਤੋਂ ਸ਼ੁਰੂ ਹੋ ਰਹੇ ਚੇਤ ਨਰਾਤਿਆਂ ਦੇ ਪਹਿਲੇ ਦਿਨ, ਘਟਸਥਾਪਨ ਜਾਂ ਕਲਸ਼ ਦੀ ਸਥਾਪਨਾ ਸ਼ੁਭ ਸਮੇਂ 'ਚ ਕੀਤੀ ਜਾਂਦੀ ਹੈ। ਫਿਰ ਮਾਂ ਦੁਰਗਾ ਦੇ ਪਹਿਲੇ ਰੂਪ ਮਾਂ ਸ਼ੈਲਪੁੱਤਰੀ ਦੀ ਪੂਜਾ ਕੀਤੀ ਜਾਂਦੀ ਹੈ। ਇਸ ਸਾਲ, ਇਹ ਜਾਣਨਾ ਬਹੁਤ ਮਹੱਤਵਪੂਰਨ ਹੈ ਕਿ ਚੇਤ ਦੇ ਨਰਾਤਿਆਂ 'ਚ ਕਲਸ਼ ਲਗਾਉਣ ਦਾ ਸ਼ੁਭ ਸਮਾਂ ਕਿਹੜਾ ਹੈ।

ਕਲਸ਼ ਦੀ ਸਥਾਪਨਾ
ਸ਼ੁੱਭ ਮਹੂਰਤ 22 ਮਾਰਚ ਸਵੇਰੇ 6:29 ਤੋਂ 7:39 ਤੱਕ ਰਹੇਗਾ। 
ਸ਼ੁਕਲ ਯੋਗ : 21 ਮਾਰਚ ਦੁਪਹਿਰ 12:42 ਤੋਂ ਸ਼ੁਰੂ ਹੋ ਕੇ ਅਗਲੇ ਦਿਨ 22 ਮਾਰਚ ਸਵੇਰੇ 09:18 ਤੱਕ ਰਹੇਗਾ।
ਬ੍ਰਹਮਾ ਯੋਗ : 22 ਮਾਰਚ ਨੂੰ ਸਵੇਰੇ 9.18 ਤੋਂ ਸ਼ੁਰੂ ਹੋਵੇਗਾ ਅਤੇ ਅਗਲੇ ਦਿਨ 23 ਮਾਰਚ ਸਵੇਰੇ 6 :16 ਵਜੇ ਤੱਕ ਰਹੇਗਾ।

ਚੇਤ ਦੇ ਨਰਾਤਿਆਂ ਦੇ ਦਿਨ ਤੇ ਮਾਂ ਦੇ ਨੌ ਰੂਪ

ਪਹਿਲਾ ਨਰਾਤਾ 22 ਮਾਰਚ 2023 ਦਿਨ ਬੁੱਧਵਾਰ : ਮਾਂ ਸ਼ੈਲਪੁੱਤਰੀ
ਦੂਜਾ ਨਰਾਤਾ 23 ਮਾਰਚ 2023 ਦਿਨ ਵੀਰਵਾਰ : ਮਾਂ ਬ੍ਰਹਮਚਾਰਣੀ
ਤੀਜਾ ਨਰਾਤਾ 24 ਮਾਰਚ 2023 ਦਿਨ ਸ਼ੁੱਕਰਵਾਰ : ਮਾਂ ਚੰਦਰਘੰਟਾ
ਚੌਥਾ ਨਰਾਤਾ 25 ਮਾਰਚ 2023 ਦਿਨ ਸ਼ਨੀਵਾਰ : ਮਾਂ ਕੁਸ਼ਮਾਂਡਾ
ਪੰਜਵਾਂ ਨਰਾਤਾ 26 ਮਾਰਚ 2023 ਦਿਨ ਐਤਵਾਰ : ਮਾਂ ਸਕੰਦਮਾਤਾ
ਛੇਵਾਂ ਨਰਾਤਾ 27 ਮਾਰਚ 2023 ਦਿਨ ਸੋਮਵਾਰ : ਮਾਂ ਕਾਤਿਆਨੀ
ਸੱਤਵਾਂ ਨਰਾਤਾ 28 ਮਾਰਚ 2023 ਦਿਨ ਮੰਗਲਵਾਰ : ਮਾਂ ਕਾਲਰਾਤਰੀ ਪੂਜਾ
ਅਸ਼ਟਮੀ 29 ਮਾਰਚ 2023 ਦਿਨ ਬੁੱਧਵਾਰ : ਮਾਂ ਮਹਾਗੌਰੀ, ਮਹਾਅਸ਼ਟਮੀ
ਨੌਵਮੀ 30 ਮਾਰਚ 2023 ਦਿਨ ਵੀਰਵਾਰ : ਮਾਂ ਸਿੱਧੀਦਾਤਰੀ,ਦੁਰਗਾ ਮਹਾਨੌਮਵੀ, ਰਾਮ ਨੌਮਵੀ

PunjabKesari


ਮਾਂ ਦੁਰਗਾ ਦੇ ਚੇਤ ਨਰਾਤਿਆਂ 'ਚ ਜਾਣੋ ਕਿਵੇਂ ਕਰੀਏ ਕਲਸ਼ ਸਥਾਪਨਾ

ਤੜਕੇ ਉੱਠ ਕੇ ਇਸ਼ਨਾਨ ਕਰੋ ਤੇ ਸਾਫ਼ ਕੱਪੜੇ ਪਾਓ।
ਘਰ ਦੇ ਮੰਦਰ ਦੀ ਸਾਫ਼-ਸਫ਼ਾਈ ਕਰੋ।
ਜਿਹੜੀ ਜਗ੍ਹਾ ਸਥਾਪਨਾ ਕਰਨੀ ਹੈ, ਉਥੇ ਗੰਗਾਜਲ ਛਿੜਕੋ।
ਲਾਲ ਕੱਪੜਾ ਵਿਛਾ ਕੇ ਉਸ 'ਤੇ ਥੋੜ੍ਹੇ ਚੌਲ ਰੱਖੋ।
ਇਕ ਮਿੱਟੀ ਦੇ ਭਾਂਡੇ 'ਚ ਜੌਂ ਭਿਓਂ ਦਿਓ।
ਇਸ ਭਾਂਡੇ 'ਤੇ ਪਾਣੀ ਨਾਲ ਭਰਿਆ ਹੋਇਆ ਕਲਸ਼ ਸਥਾਪਤ ਕਰੋ।
ਕਲਸ਼ 'ਚ ਚਾਰੇ ਪਾਸੇ ਅਸ਼ੋਕ ਦੇ ਪੱਤੇ ਲਗਾਓ।
ਫਿਰ ਕਲਸ਼ 'ਚ ਸਾਬੁਤ ਸੁਪਾਰੀ, ਸਿੱਕਾ ਤੇ ਅਕਸ਼ਤ ਪਾਓ।
ਇਕ ਨਾਰੀਅਲ 'ਤੇ ਚੁੰਨੀ ਲਪੇਟ ਕੇ ਕਲਾਵਾ ਬੰਨ੍ਹੋ।
ਇਸ ਨਾਰੀਅਲ ਨੂੰ ਕਲਸ਼ ਦੇ ਉੱਪਰ ਰੱਖ ਕੇ ਦੇਵੀ ਦੁਰਗਾ ਜੀ ਨੂੰ ਯਾਦ ਕਰੋ।
ਇਸ ਤੋਂ ਬਾਅਦ ਦੀਵਾ ਜਗਾ ਕੇ ਕਲਸ਼ ਦੀ ਪੂਜਾ ਕਰੋ।
ਧਿਆਨ ਰੱਖੋ ਕਿ ਕਲਸ਼ ਸੋਨਾ, ਚਾਂਦੀ, ਤਾਂਬਾ, ਪਿੱਤਲ ਜਾਂ ਮਿੱਟੀ ਦਾ ਹੀ ਹੋਵੇ।


ਕਿਸ ਸਵਾਰੀ 'ਤੇ ਆ ਰਹੀ ਹੈ ਮਾਤਾ ਰਾਣੀ 
ਇਸ ਵਾਰ ਚੇਤਰ ਦੇ ਨਰਾਤੇ 2023 'ਚ ਮਾਤਾ ਰਾਣੀ ਕਿਸ਼ਤੀ 'ਤੇ ਸਵਾਰ ਹੋ ਕੇ ਆ ਰਹੀ ਹੈ।

ਕਿਵੇਂ ਤੈਅ ਹੁੰਦਾ ਹੈ ਕਿ ਮਾਂ ਕਿਸ 'ਤੇ ਸਵਾਰ ਹੋ ਕੇ ਆਵੇਗੀ?
ਦਿਨ ਦੇ ਹਿਸਾਬ ਨਾਲ ਇਹ ਤੈਅ ਹੁੰਦਾ ਹੈ ਕਿ ਮਾਂ ਕਿਸ ਗੱਡੀ 'ਤੇ ਸਵਾਰ ਹੋ ਕੇ ਆਵੇਗੀ। ਜੇਕਰ ਸੋਮਵਾਰ ਨੂੰ ਘਟ ਸਥਾਪਨਾ ਹੈ ਤਾਂ ਮਾਤਾ ਰਾਣੀ ਹਾਥੀ 'ਤੇ, ਸ਼ਨੀਵਾਰ ਅਤੇ ਮੰਗਲਵਾਰ ਨੂੰ ਘੋੜੇ 'ਤੇ, ਵੀਰਵਾਰ ਅਤੇ ਸ਼ੁੱਕਰਵਾਰ ਨੂੰ ਡੋਲੀ 'ਚ ਬੈਠ ਕੇ, ਬੁੱਧਵਾਰ ਨੂੰ ਕਿਸ਼ਤੀ 'ਤੇ ਸਵਾਰ ਹੋ ਕੇ ਆਉਂਦੀ ਹੈ। ਇਸ ਵਾਰ ਨਰਾਤੇ 22 ਮਾਰਚ ਤੋਂ ਸ਼ੁਰੂ ਹੋ ਰਹੀ ਹੈ। ਅਜਿਹੇ 'ਚ ਇਸ ਵਾਰ ਦੇਵੀ ਮਾਂ ਕਿਸ਼ਤੀ 'ਤੇ ਸਵਾਰ ਹੋ ਕੇ ਆ ਰਹੀ ਹੈ।

ਕਿਸ਼ਤੀ 'ਤੇ ਆਉਣ ਨਾਲ ਕੀ ਹੋਵੇਗਾ ਸ਼ੁਭ ਅਤੇ ਅਸ਼ੁਭ ਪ੍ਰਭਾਵ
ਜਦੋਂ ਦੇਵੀ ਹਾਥੀ 'ਤੇ ਸਵਾਰ ਹੋ ਕੇ ਆਉਂਦੀ ਹੈ ਤਾਂ ਬਹੁਤ ਮੀਂਹ ਪੈਂਦਾ ਹੈ। ਜੇਕਰ ਉਹ ਘੋੜੇ 'ਤੇ ਆ ਜਾਵੇ ਤਾਂ ਜੰਗ ਦੀ ਸੰਭਾਵਨਾ ਹੈ। ਜੇਕਰ ਉਹ ਕਿਸ਼ਤੀ 'ਤੇ ਸਵਾਰ ਹੋ ਕੇ ਆਵੇ ਤਾਂ ਸਾਰਿਆਂ ਦੀਆਂ ਮਨੋਕਾਮਨਾਵਾਂ ਪੂਰੀਆਂ ਹੋ ਜਾਂਦੀਆਂ ਹਨ। ਜੇਕਰ ਉਹ ਡੋਲੀ ਵਿੱਚ ਬੈਠ ਕੇ ਆ ਜਾਣ ਤਾਂ ਮਹਾਂਮਾਰੀ ਦਾ ਡਰ ਬਣਿਆ ਰਹਿੰਦਾ ਹੈ।
 


sunita

Content Editor sunita