ਫਰਿੱਜ ''ਤੇ ਇਨ੍ਹਾਂ ਚੀਜ਼ਾਂ ਨੂੰ ਰੱਖਣ ਨਾਲ ਘਰ ''ਚ ਆਉਂਦੀ ਹੈ ਨਕਾਰਾਤਮਕਤਾ , ਕਰਨਾ ਪੈਂਦਾ ਹੈ ਗਰੀਬੀ ਦਾ ਸਾਹਮਣਾ

6/26/2023 6:07:04 PM

ਨਵੀਂ ਦਿੱਲੀ - ਅੱਜ ਦੇ ਸਮੇਂ ਵਿੱਚ ਹਰ ਘਰ ਵਿੱਚ ਫਰਿੱਜ ਹੈ। ਇਹ ਹਰ ਘਰ ਵਿੱਚ ਜ਼ਰੂਰਤ ਦੀ ਮਸ਼ੀਨ  ਵੀ ਹੈ। ਇਹ ਠੰਡਾ ਪਾਣੀ ਅਤੇ ਬਚਿਆ ਹੋਇਆ ਭੋਜਨ ਰੱਖਣ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਪਰ ਲੋਕ ਚੀਜ਼ਾਂ ਨੂੰ ਫਰਿੱਜ ਦੇ ਅੰਦਰ ਹੀ ਨਹੀਂ, ਉੱਪਰ ਵੀ ਰੱਖਦੇ ਹਨ। ਪਰ ਕੀ ਤੁਸੀਂ ਜਾਣਦੇ ਹੋ ਕਿ ਕੁਝ ਅਜਿਹੀਆਂ ਚੀਜ਼ਾਂ ਹਨ ਜੋ ਫਰਿੱਜ ਦੇ ਉੱਪਰ ਨਹੀਂ ਰੱਖਣੀਆਂ ਚਾਹੀਦੀਆਂ। ਇਸ ਕਾਰਨ ਆਉਣ ਵਾਲੇ ਸਮੇਂ 'ਚ ਤੁਹਾਨੂੰ ਪੈਸੇ ਦਾ ਨੁਕਸਾਨ ਝੱਲਣਾ ਪੈਂਦਾ ਹੈ। ਆਓ ਤੁਹਾਨੂੰ ਦੱਸਦੇ ਹਾਂ ਫਰਿੱਜ ਨਾਲ ਸਬੰਧਤ ਵਾਸਤੂ ਸ਼ਾਸਤਰ ਦੇ ਨਿਯਮ…

ਨਾ ਰੱਖੋ ਇਹ ਬੂਟੇ

ਕਈ ਲੋਕ ਸਜਾਵਟ ਲਈ ਫਰਿੱਜ ਦੇ ਉੱਪਰ ਬੂਟੇ ਆਦਿ ਵੀ ਰੱਖਦੇ ਹਨ। ਵਾਸਤੂ ਸ਼ਾਸਤਰ ਦੇ ਨਿਯਮਾਂ ਅਨੁਸਾਰ, ਬਾਂਸ ਦੇ ਬੂਟੇ ਨੂੰ ਕਦੇ ਵੀ ਫਰਿੱਜ ਦੇ ਉੱਪਰ ਨਹੀਂ ਰੱਖਣਾ ਚਾਹੀਦਾ ਹੈ। ਹਾਲਾਂਕਿ ਘਰ ਦੇ ਪ੍ਰਵੇਸ਼ ਦੁਆਰ 'ਤੇ ਬਾਂਸ ਦਾ ਬੂਟਾ ਰੱਖਣਾ ਸ਼ੁਭ ਮੰਨਿਆ ਜਾਂਦਾ ਹੈ ਪਰ ਇਸ ਨੂੰ ਫਰਿੱਜ ਦੇ ਉੱਪਰ ਰੱਖਣ ਨਾਲ ਕੋਈ ਲਾਭ ਨਹੀਂ ਹੁੰਦਾ।

ਇਹ ਵੀ ਪੜ੍ਹੋ : ਦਿਨ ਦੇ ਇਸ ਸਮੇਂ ਜੀਭ 'ਤੇ ਹੁੰਦਾ ਹੈ ਮਾਂ ਸਰਸਵਤੀ ਦਾ ਵਾਸ , ਪੂਰੀ ਹੁੰਦੀ ਹੈ ਹਰ ਇੱਛਾ

ਦਵਾਈਆਂ ਦੇ ਪ੍ਰਭਾਵ ਨੂੰ ਖਤਮ ਕਰਦਾ ਹੈ ਫਰਿੱਜ 

ਦਵਾਈਆਂ ਨੂੰ ਫਰਿੱਜ 'ਤੇ ਰੱਖਣ ਨਾਲ ਉਨ੍ਹਾਂ ਦਾ ਪ੍ਰਭਾਵ ਖਤਮ ਹੋ ਜਾਂਦਾ ਹੈ। ਵਿਗਿਆਨ ਵੀ ਇਸ ਤੱਥ ਨੂੰ ਸਵੀਕਾਰ ਕਰਦਾ ਹੈ। ਫਰਿੱਜ 'ਚੋਂ ਨਿਕਲਣ ਵਾਲੀ ਗਰਮੀ ਦਾ ਅਸਰ ਦਵਾਈਆਂ 'ਤੇ ਪੈਂਦਾ ਹੈ।

ਕਿਸ ਦਿਸ਼ਾ ਵਿੱਚ ਰੱਖਣਾ ਹੈ ਫਰਿੱਜ 

ਫਰਿੱਜ ਨੂੰ ਹਮੇਸ਼ਾ ਕੰਧ ਤੋਂ ਘੱਟੋ-ਘੱਟ ਇਕ ਫੁੱਟ ਦੀ ਦੂਰੀ 'ਤੇ ਰੱਖਣਾ ਚਾਹੀਦਾ ਹੈ। ਘਰ 'ਚ ਸੁੱਖ ਸ਼ਾਂਤੀ ਬਣਾਈ ਰੱਖਣ ਲਈ ਫਰਿੱਜ ਨੂੰ ਹਮੇਸ਼ਾ ਪੱਛਮ ਦਿਸ਼ਾ 'ਚ ਰੱਖੋ। ਇਸ ਤੋਂ ਇਲਾਵਾ ਦੱਖਣ-ਪੱਛਮ ਦਿਸ਼ਾ ਨੂੰ ਵੀ ਸ਼ੁਭ ਮੰਨਿਆ ਜਾਂਦਾ ਹੈ।

ਇਹ ਵੀ ਪੜ੍ਹੋ : Vastu Shastra: ਕਿਸਮਤ ਬਦਲ ਸਕਦਾ ਹੈ ਮੀਂਹ ਦਾ ਪਾਣੀ, ਘਰ 'ਚ ਕਦੇ ਨਹੀਂ ਹੋਵੇਗੀ ਪੈਸੇ ਦੀ ਘਾਟ!

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


 


Harinder Kaur

Content Editor Harinder Kaur