ਘਰ ''ਚ ਸਿਰਫ਼ ਇਕ ਚੀਜ਼ ਰੱਖਣ ਨਾਲ ਦੂਰ ਹੋਣਗੀਆਂ ਪਰੇਸ਼ਾਨੀਆਂ, ਚਮਕੇਗੀ ਕਿਸਮਤ

9/24/2024 10:48:04 AM

ਨਵੀਂ ਦਿੱਲੀ- ਅਕਸਰ ਲੋਕ ਸ਼ਿਕਾਇਤ ਕਰਦੇ ਹਨ ਕਿ ਘਰ ਵਿਚ ਬਹੁਤ ਜਤਨ ਕਰਨ ਦੇ ਬਾਵਜੂਦ, ਪੈਸੇ ਟਿਕਦੇ ਨਹੀਂ ਜਾਂ ਬਚਤ ਨਹੀਂ ਹੁੰਦੀ। ਜੇ ਤੁਸੀਂ ਆਪਣੀ ਜ਼ਿੰਦਗੀ ਵਿਚ ਕਿਸੇ ਕਿਸਮ ਦੀ ਵਿੱਤੀ ਜਾਂ ਪਰਿਵਾਰਕ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਹੋ, ਤਾਂ ਵਾਸਤੂ ਅਨੁਸਾਰ, ਤੁਸੀਂ ਉਨ੍ਹਾਂ ਸਮੱਸਿਆਵਾਂ ਤੋਂ ਛੁਟਕਾਰਾ ਪਾਉਣ ਲਈ ਇਕ ਚੀਜ਼ ਆਪਣੇ ਘਰ ਵਿਚ ਰੱਖ ਸਕਦੇ ਹੋ। ਤਾਂ ਆਓ ਜਾਣਦੇ ਹਾਂ ਇਸ ਬਾਰੇ।

ਧਨ ਦੀ ਬਚਤ ਕਰਨ ਲਈ

ਹਾਲਾਂਕਿ ਮੋਰ ਨੂੰ ਹਿੰਦੂ ਧਰਮ ਵਿਚ ਦੇਵਤਿਆਂ ਦਾ ਮਨਪਸੰਦ ਪੰਛੀ ਮੰਨਿਆ ਜਾਂਦਾ ਹੈ। ਚਾਂਦੀ ਨੂੰ ਸਾਰੀਆਂ ਧਾਤਾਂ ਵਿਚੋਂ ਸਭ ਤੋਂ ਸ਼ੁੱਧ ਅਤੇ ਸਭ ਤੋਂ ਪਵਿੱਤਰ ਮੰਨਿਆ ਜਾਂਦਾ ਹੈ। ਇਨ੍ਹਾਂ ਦੋਵਾਂ ਚੀਜ਼ਾਂ ਦਾ ਮੇਲ ਬਹੁਤ ਚਮਤਕਾਰੀ ਲਾਭ ਲਿਆਉਣ ਵਾਲਾ ਮੰਨਿਆ ਜਾਂਦਾ ਹੈ। ਇਸ ਲਈ ਵਾਸਤੂ ਸ਼ਾਸਤਰ ਅਨੁਸਾਰ ਚਾਂਦੀ ਦਾ ਮੋਰ ਘਰ ਵਿੱਚ ਰੱਖਣਾ ਬਹੁਤ ਸ਼ੁੱਭ ਮੰਨਿਆ ਜਾਂਦਾ ਹੈ। ਜੇ ਤੁਹਾਡੇ ਘਰ ਵਿਚ ਪੈਸੇ ਦੀ ਬਚਤ ਨਹੀਂ ਹੋ ਰਹੀ ਤਾਂ ਚਾਂਦੀ ਦਾ ਬਣਿਆ ਮੋਰ ਤੁਹਾਡੇ ਘਰ ਦੀ ਸੁਰੱਖਿਅਤ ਜਗ੍ਹਾ ਵਿਚ ਰੱਖਣਾ ਚਾਹੀਦਾ ਹੈ। ਇਹ ਫਜ਼ੂਲ ਖਰਚਿਆਂ ਨੂੰ ਰੋਕਦਾ ਹੈ ਅਤੇ ਬਰਕਤ ਹੁੰਦੀ। ਦੌਲਤ ਦੇ ਵਾਧੇ ਲਈ ਸਿਲਵਰ ਮੋਰ ਤਿਜੌਰੀ ਵਿਚ ਰੱਖਣਾ ਚਾਹੀਦਾ ਹੈ।

ਪੈਸੇ ਨਾਲ ਜੁੜੀਆਂ ਸਮੱਸਿਆਵਾਂ ਤੋਂ ਛੁਟਕਾਰਾ ਪਾਉਣ ਲਈ

ਜੇ ਬਹੁਤ ਸਾਰੇ ਯਤਨ ਕਰਨ ਦੇ ਬਾਅਦ ਵੀ ਪੈਸੇ ਦੀ ਕਮੀ ਬਣੀ ਹੋਈ ਹੈ, ਤਾਂ ਘਰ ਵਿਚ ਫੈਲੇ ਹੋਏ ਖੰਭਾਂ ਵਾਲੇ ਮੋਰ ਦੀ ਚਾਂਦੀ ਦੀ ਮੂਰਤੀ ਜ਼ਰੂਰ ਰੱਖਣੀ ਚਾਹੀਦੀ ਹੈ। ਇਹ ਨੱਚਣ ਵਾਲਾ ਮੋਰ ਦਾ ਬੁੱਤ ਨਾ ਸਿਰਫ ਤੁਹਾਡੀਆਂ ਵਿੱਤੀ ਸਮੱਸਿਆਵਾਂ ਨੂੰ ਦੂਰ ਕਰਦਾ ਹੈ ਬਲਕਿ ਤੁਹਾਡੀ ਵਿਆਹੁਤਾ ਜ਼ਿੰਦਗੀ ਦੀਆਂ ਸਾਰੀਆਂ ਮੁਸ਼ਕਲਾਂ ਨੂੰ ਵੀ ਦੂਰ ਕਰਦਾ ਹੈ ਅਤੇ ਤੁਹਾਡੇ ਰਿਸ਼ਤੇ ਨੂੰ ਮਿੱਠਾ ਅਤੇ ਮਜ਼ਬੂਤ​ ਬਣਾਉਂਦਾ ਹੈ।

ਵਿਆਹੁਤਾ ਜੀਵਨ ਵਿਚ ਖੁਸ਼ਹਾਲੀ ਲਿਆਉਣ ਲਈ

ਜੇ ਤੁਹਾਡੀ ਵਿਆਹੁਤਾ ਜ਼ਿੰਦਗੀ ਵਿਚ ਲਗਾਤਾਰ ਮੁਸ਼ਕਲਾਂ ਆਉਂਦੀਆਂ ਹਨ, ਤਾਂ ਤੁਹਾਡੇ ਪਤੀ / ਪਤਨੀ ਨਾਲ ਕਿਸੇ ਨਾ ਕਿਸੇ ਕਾਰਨ ਝਗੜਾ ਹੁੰਦਾ ਹੈ, ਤਾਂ ਆਪਣੇ ਬੈਡਰੂਮ ਵਿਚ ਚਾਂਦੀ ਦਾ ਬਣਿਆ ਮੋਰ-ਮੋਰਨੀ ਦਾ ਜੋੜਾ ਰੱਖੋ। ਇਹ ਤੁਹਾਡੀ ਵਿਆਹੁਤਾ ਜ਼ਿੰਦਗੀ ਵਿਚ ਸ਼ਾਂਤੀ ਲਿਆਉਂਦਾ ਹੈ ਅਤੇ ਤੁਹਾਡਾ ਰਿਸ਼ਤਾ ਪਹਿਲਾਂ ਨਾਲੋਂ ਵਧੀਆ ਹੁੰਦਾ ਹੈ।

ਸਕਾਰਾਤਮਕਤਾ ਦੀ ਆਮਦ ਲਈ

ਵਾਸਤੂ ਸ਼ਾਸਤਰ ਅਨੁਸਾਰ ਘਰ ਦੇ ਲਿਵਿੰਗ ਏਰੀਆ ਵਿਚ ਚਾਂਦੀ ਦਾ ਮੋਰ ਰੱਖਣਾ ਘਰ ਵਿਚ ਸਕਾਰਾਤਮਕਤਾ ਲਿਆਉਂਦਾ ਹੈ, ਜਿਸ ਕਾਰਨ ਤੁਹਾਡੀ ਜਿੰਦਗੀ ਦੀਆਂ ਹੋਰ ਮੁਸ਼ਕਲਾਂ ਵੀ ਹੱਲ ਹੋ ਜਾਂਦੀਆਂ ਹਨ। ਸ਼ਾਂਤ ਅਵਸਥਾ ਵਿਚ ਬੈਠਾ ਇਕ ਚਾਂਦੀ ਦਾ ਮੋਰ ਘਰ ਦੇ ਮੰਦਰ ਵਿਚ ਰੱਖਣਾ ਚਾਹੀਦਾ ਹੈ। ਇਹ ਮੰਨਿਆ ਜਾਂਦਾ ਹੈ ਕਿ ਇਹ ਚੰਗੇ ਨਤੀਜੇ ਲਿਆਉਂਦਾ ਹੈ।ਨਵੀਂ ਦਿੱਲੀ - ਅਕਸਰ ਲੋਕ ਸ਼ਿਕਾਇਤ ਕਰਦੇ ਹਨ ਕਿ ਘਰ ਵਿਚ ਬਹੁਤ ਜਤਨ ਕਰਨ ਦੇ ਬਾਵਜੂਦ, ਪੈਸੇ ਟਿਕਦੇ ਨਹੀਂ ਜਾਂ ਬਚਤ ਨਹੀਂ ਹੁੰਦੀ। ਜੇ ਤੁਸੀਂ ਆਪਣੀ ਜ਼ਿੰਦਗੀ ਵਿਚ ਕਿਸੇ ਕਿਸਮ ਦੀ ਵਿੱਤੀ ਜਾਂ ਪਰਿਵਾਰਕ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਹੋ, ਤਾਂ ਵਾਸਤੂ ਅਨੁਸਾਰ, ਤੁਸੀਂ ਉਨ੍ਹਾਂ ਸਮੱਸਿਆਵਾਂ ਤੋਂ ਛੁਟਕਾਰਾ ਪਾਉਣ ਲਈ ਇਕ ਚੀਜ਼ ਆਪਣੇ ਘਰ ਵਿਚ ਰੱਖ ਸਕਦੇ ਹੋ। ਤਾਂ ਆਓ ਜਾਣਦੇ ਹਾਂ ਇਸ ਬਾਰੇ।


Tarsem Singh

Content Editor Tarsem Singh