Buddha Purnima 2023: ਇਸ ਵਾਰ ਬੁੱਧ ਪੂਰਨਿਮਾ ''ਤੇ ਲੱਗੇਗਾ ਚੰਦਰ ਗ੍ਰਹਿਣ, ਭੁੱਲ ਕੇ ਵੀ ਨਾ ਕਰਨਾ ਇਹ ਗਲਤੀਆਂ
4/30/2023 4:54:48 PM
ਨਵੀਂ ਦਿੱਲੀ - ਇਸ ਸਾਲ ਦਾ ਪਹਿਲਾ ਚੰਦਰ ਗ੍ਰਹਿਣ ਇਸ ਮਹੀਨੇ ਆਉਣ ਵਾਲੇ ਬੁੱਧ ਪੂਰਨਮਾ ਦੇ ਦਿਨ ਲੱਗਣ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਬੁੱਧ ਪੂਰਨਿਮਾ ਨੂੰ ਗੌਤਮ ਬੁੱਧ ਦੇ ਜਨਮ ਉਤਸਵ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ। ਇਸ ਦੇ ਨਾਲ ਹੀ ਗ੍ਰਹਿਣ ਲੱਗਣਾ ਇੱਕ ਭਗੌਲਿਕ ਘਟਨਾ ਹੈ ਕਿ ਪਰ ਗ੍ਰਹਿਣ ਦਾ ਧਾਰਮਿਕ ਮਹੱਤਵ ਵੀ ਹੈ। ਅਜਿਹੀ ਸਥਿਤੀ ਵਿੱਚ ਪੂਰਨਮਾ ਦੇ ਦਿਨ ਕੁਝ ਖਾਸ ਗੱਲਾਂ ਦਾ ਧਿਆਨ ਰੱਖਣ ਦੀ ਸਲਾਹ ਦਿੱਤੀ ਜਾਂਦੀ ਹੈ। ਇਸ ਦਿਨ ਮਹਾਯੋਗ ਵੀ ਬਣ ਰਿਹਾ ਹੈ। ਪੂਰੇ 130 ਸਾਲ ਬਾਅਦ ਚੰਦਰ ਗ੍ਰਹਿਣ ਅਤੇ ਬੁੱਧ ਪੂਰਨਿਮਾ ਇਕੱਠੇ ਆ ਰਹੇ ਹਨ। ਜਾਣੋ ਇਸ ਖ਼ਾਸ ਦਿਨ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਜ਼ਰੂਰੀ ਹੁੰਦਾ ਹੈ ਅਤੇ ਕਿਹੜੀਆਂ ਗਲਤੀਆਂ ਤੋਂ ਬਚਣਾ ਚਾਹੀਦਾ ਹੈ।
ਇਹ ਵੀ ਪੜ੍ਹੋ : Vastu Tips : ਨਹੀਂ ਟਿਕਦਾ ਹੱਥ ਵਿਚ ਪੈਸਾ ਤਾਂ ਘਰ 'ਚ ਕਰੋ ਇਹ ਬਦਲਾਅ, ਧਨ ਦੀ ਹੋਵੇਗੀ ਬਾਰਸ਼
ਬੁੱਧ ਪੂਰਨਿਮਾ ਦਾ ਮੁਹੂਰਤ
ਸਾਲ 2023 ਦਾ ਪਹਿਲਾ ਚੰਦਰ ਗ੍ਰਹਿਣ 5 ਮਈ ਬੁੱਧ ਪੂਰਨਿਮਾ ਦੇ ਦਿਨ ਲਗਣ ਵਾਲਾ ਹੈ। ਇਸ ਚੰਦਰ ਗ੍ਰਹਿਣ ਨੂੰ ਉਪਚਛਾਯਾ ਚੰਦਰ ਗ੍ਰਹਿਣ ਦੱਸਿਆ ਜਾ ਰਿਹਾ ਹੈ। ਚੰਦਰ ਗ੍ਰਹਿਣ ਪੂਰਨਿਮਾ ਦੀ ਰਾਤ ਭਾਵ 5 ਮਈ ਨੂੰ ਰਾਤ 8 : 45 ਵਜੇ ਲੱਗੇਗਾ ਅਤੇ ਇਸ ਦੀ ਸਮਾਪਤੀ ਰਾਤ 1:00 ਵਜੇ ਹੋਵੇਗੀ। ਇਸ ਚੰਦਰ ਗ੍ਰਹਿਣ ਨੂੰ ਭਾਰਤ ਵਿਚ ਨਹੀਂ ਦੇਖਿਆ ਜਾ ਸਕਦਾ ਹੈ, ਜਿਸ ਵਿਚ ਚਲਦੇ ਹਨ ਇਸ ਦਾ ਸੂਤਕ ਕਾਲ ਨਹੀਂ ਮੰਨਿਆ ਜਾਵੇਗਾ।
ਵੈਸ਼ਾਖ ਪੂਰਨਮਾਸ਼ੀ 4 ਮਈ ਰਾਤ ਨੂੰ 11:34 ਵਜੇ ਸ਼ੁਰੂ ਹੋ ਰਹੀ ਹੈ ਅਤੇ ਇਸਦੀ ਸਮਾਪਤੀ 5 ਮਈ ਦੀ ਰਾਤ 11: 03 ਵਜੇ ਹੋਵੇਗੀ। ਵੈਸ਼ਾਖ ਪੂਰਨਮਾ ਦੀ ਤੀਥੀ 5 ਮਈ ਦਾ ਦਿਨ ਹੈ ਇਸ ਲਈ ਪੂਰਨਮਾ ਦਾ ਇਸ਼ਨਾਨ, ਦਾਨ ਅਤੇ ਪੂਜਾ ਆਦਿ 5 ਮਈ ਦੇ ਦਿਨ ਹੀ ਕੀਤਾ ਜਾਵੇਗਾ। ਪੂਰਨਮਾ ਦੇ ਦਿਨ ਇਸ਼ਨਾਨ ਦਾ ਮੁਹੂਰਤ ਸਵੇਰੇ 4:12 ਵਜੇ ਤੋਂ 4: 55 ਵਜੇ ਤੱਕ ਦੱਸਿਆ ਜਾ ਰਿਹਾ ਹੈ। ਚੰਦਰਮਾ ਨੂੰ ਅਰਘਯ ਦੇਣ ਦਾ ਸਮਾਂ 5 ਮਈ ਸ਼ਾਮ 6: 45 ਮਿੰਟ ਹੈ।
ਇਹ ਵੀ ਪੜ੍ਹੋ : VastuTips : ਘਰ ਦੇ ਮੁੱਖ ਦਰਵਾਜ਼ੇ 'ਤੇ ਰੱਖੀ ਇਹ ਵਸਤੂ ਦੇਵੀ ਲਕਸ਼ਮੀ ਨੂੰ ਕਰਦੀ ਹੈ ਆਕਰਸ਼ਿਤ
ਬੁੱਧ ਪੂਰਨਿਮਾ ਦੇ ਦਿਨ ਭੁੱਲਕਰ ਵੀ ਨਾ ਕਰੋ ਇਹ ਗਲਤੀਆਂ
1. ਮਾਨਤਾ ਅਨੁਸਾਰ ਬੁੱਧ ਪੂਰਨਿਮਾ ਦੇ ਮਾਸ, ਸ਼ਰਾਬ ਆਦਿ ਖਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ।
2. ਚੰਦਰ ਗ੍ਰਹਿਣ ਲੱਗਣ ਦੇ ਚਲਦੇ ਇਸ ਦਿਨ ਗਰਭਵਤੀ ਔਰਤਾਂ ਅਤੇ ਬੁਜ਼ੁਰਗ ਅਤੇ ਰੋਗ ਪੀੜਤ ਲੋਕਾਂ ਨੂੰ ਖਾਸ ਧਿਆਨ ਰੱਖਣਾ ਚਾਹੀਦਾ ਹੈ।
3. ਬੁੱਧ ਪੂਰਨਮਾ ਦੇ ਦਿਨ ਬੁੱਧ ਧਰਮ ਦੇ ਅਨੁਯਾਯੀ ਮੁਕਤੀ ਅਤੇ ਅਹਿੰਸਾ ਦੇ ਰੂਪ ਵਿੱਚ ਚਿੜੀਆਂ ਅਤੇ ਜਾਨਵਰਾਂ ਦੇ ਪਿੰਜਰੇ ਤੋਂ ਅਜ਼ਾਦ ਕਰਦੇ ਹਨ। ਜੇਕਰ ਤੁਹਾਡੇ ਘਰ ਵਿੱਚ ਚਿੜੀਆ ਹਨ ਤਾਂ ਇਸ ਦਿਨ ਉਨ੍ਹਾਂ ਨੂੰ ਪਿੰਜਰੇ ਵਿੱਚ ਨਾ ਰੱਖੋ।
4.ਇਸ ਦਿਨ ਤੁਲਸੀ ਦੇ ਪੱਤਿਆਂ ਨੂੰ ਨਹੀਂ ਤੋੜਣਾ ਚਾਹੀਦਾ ਹੈ। ਪੂਰਨਿਮਾ ਤਿਥੀ ਦੇ ਦਿਨ ਤੁਲਸੀ ਦੇ ਪੱਤੇ ਤੋੜਨ ਕਾਰਨ ਭਗਵਾਨ ਵਿਸ਼ਣੂ ਨਰਾਜ਼ ਹੋ ਸਕਦੇ ਹਨ।
ਇਹ ਵੀ ਪੜ੍ਹੋ : ਘਰ 'ਚ Negativity ਲਿਆਉਂਦਾ ਹੈ ਕੈਕਟਸ ਦਾ ਬੂਟਾ, ਬਣਦਾ ਹੈ ਤਣਾਅ ਅਤੇ ਕਲੇਸ਼ ਦਾ ਕਾਰਨ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।