ਸਾਵਧਾਨ! ਝਾੜੂ-ਪੋਚਾ ਬਣ ਸਕਦੈ ਗਰੀਬੀ ਦਾ ਕਾਰਨ! ਜਾਣੋ ਘਰ 'ਚ ਬਰਕਤ ਲਿਆਉਣ ਦੇ ਸਹੀ ਤਰੀਕੇ
4/14/2026 9:08:42 AM
ਵੈੱਬ ਡੈਸਕ - ਵਾਸਤੂ ਮਾਹਿਰਾਂ ਅਨੁਸਾਰ, ਜੇਕਰ ਝਾੜੂ ਅਤੇ ਪੋਛੇ ਦੀ ਵਰਤੋਂ ਗਲਤ ਸਮੇਂ ਜਾਂ ਗਲਤ ਤਰੀਕੇ ਨਾਲ ਕੀਤੀ ਜਾਵੇ, ਤਾਂ ਇਹ ਘਰ ਦੀ ਖੁਸ਼ਹਾਲੀ ਖੋਹ ਕੇ ਦਰਿੱਦਰਤਾ ਲਿਆ ਸਕਦੇ ਹਨ। ਆਪਣੇ ਘਰ 'ਚ ਬਰਕਤ ਬਣਾਈ ਰੱਖਣ ਲਈ ਇਨ੍ਹਾਂ ਨਿਯਮਾਂ ਦਾ ਪਾਲਣ ਕਰਨਾ ਬਹੁਤ ਜ਼ਰੂਰੀ ਹੈ :-
ਸੂਰਜ ਡੁੱਬਣ ਤੋਂ ਬਾਅਦ ਝਾੜੂ ਲਗਾਉਣ ਤੋਂ ਬਚੋ
ਵਾਸਤੂ ਅਨੁਸਾਰ, ਸੂਰਜ ਡੁੱਬਣ ਤੋਂ ਬਾਅਦ ਝਾੜੂ ਲਗਾਉਣਾ 'ਲਕਸ਼ਮੀ ਨੂੰ ਘਰੋਂ ਬਾਹਰ ਕੱਢਣ' ਦੇ ਬਰਾਬਰ ਹੈ। ਅਜਿਹਾ ਕਰਨ ਨਾਲ ਘਰ ਦੀ ਸਕਾਰਾਤਮਕ ਊਰਜਾ ਬਾਹਰ ਨਿਕਲ ਜਾਂਦੀ ਹੈ। ਜੇਕਰ ਮਜਬੂਰੀ 'ਚ ਝਾੜੂ ਲਗਾਉਣਾ ਪਵੇ, ਤਾਂ ਕੂੜਾ ਘਰੋਂ ਬਾਹਰ ਨਾ ਸੁੱਟੋ, ਬਲਕਿ ਇਕ ਕੋਨੇ 'ਚ ਇਕੱਠਾ ਕਰ ਦਿਓ ਅਤੇ ਸਵੇਰੇ ਬਾਹਰ ਕੱਢੋ।
ਝਾੜੂ ਨੂੰ ਰੱਖਣ ਦਾ ਸਹੀ ਤਰੀਕਾ
ਲੁਕਾ ਕੇ ਰੱਖੋ
- ਜਿਵੇਂ ਅਸੀਂ ਆਪਣੇ ਕੀਮਤੀ ਗਹਿਣਿਆਂ ਨੂੰ ਸੰਭਾਲ ਕੇ ਰੱਖਦੇ ਹਾਂ, ਉਵੇਂ ਹੀ ਝਾੜੂ ਨੂੰ ਵੀ ਅਜਿਹੀ ਜਗ੍ਹਾ ਰੱਖਣਾ ਚਾਹੀਦਾ ਹੈ ਜਿੱਥੇ ਕਿਸੇ ਬਾਹਰੀ ਵਿਅਕਤੀ ਜਾਂ ਮਹਿਮਾਨ ਦੀ ਨਜ਼ਰ ਨਾ ਪਵੇ।
ਲੇਟਾ ਕੇ ਰੱਖੋ
- ਝਾੜੂ ਨੂੰ ਕਦੇ ਵੀ ਖੜ੍ਹਾ ਕਰਕੇ ਨਹੀਂ ਰੱਖਣਾ ਚਾਹੀਦਾ। ਖੜ੍ਹਾ ਝਾੜੂ ਘਰ 'ਚ ਕਲੇਸ਼ ਅਤੇ ਤਣਾਅ ਦਾ ਕਾਰਨ ਬਣਦਾ ਹੈ, ਇਸ ਲਈ ਇਸਨੂੰ ਹਮੇਸ਼ਾ ਲੇਟਾ ਕੇ ਰੱਖੋ।
ਸਹੀ ਦਿਸ਼ਾ
- ਝਾੜੂ ਰੱਖਣ ਲਈ ਘਰ ਦਾ ਦੱਖਣ-ਪੱਛਮ ਜਾਂ ਪੱਛਮ ਕੋਨਾ ਸਭ ਤੋਂ ਸ਼ੁਭ ਮੰਨਿਆ ਜਾਂਦਾ ਹੈ।
ਪੋਚਾ ਲਗਾਉਣ ਦੇ ਵਿਸ਼ੇਸ਼ ਨਿਯਮ
ਨਮਕ ਦਾ ਉਪਾਅ
- ਹਫ਼ਤੇ 'ਚ ਘੱਟੋ-ਘੱਟ ਇਕ ਵਾਰ ਪੋਚੇ ਵਾਲੇ ਪਾਣੀ 'ਚ ਸੇਂਧਾ ਨਮਕ ਜ਼ਰੂਰ ਮਿਲਾਓ, ਕਿਉਂਕਿ ਇਹ ਨਕਾਰਾਤਮਕ ਊਰਜਾ ਨੂੰ ਖ਼ਤਮ ਕਰਨ 'ਚ ਜਾਦੂਈ ਕੰਮ ਕਰਦਾ ਹੈ।
ਵੀਰਵਾਰ ਨੂੰ ਪੋਚਾ ਨਾ ਲਗਾਓ
- ਧਾਰਮਿਕ ਮਾਨਤਾਵਾਂ ਅਨੁਸਾਰ, ਵੀਰਵਾਰ ਨੂੰ ਪੋਛਾ ਲਗਾਉਣ ਨਾਲ 'ਈਸ਼ਾਨ ਕੋਣ' ਅਤੇ ਗੁਰੂ ਗ੍ਰਹਿ 'ਤੇ ਬੁਰਾ ਅਸਰ ਪੈਂਦਾ ਹੈ, ਜਿਸ ਨਾਲ ਧਨ ਦੀ ਹਾਨੀ ਹੋ ਸਕਦੀ ਹੈ।
ਝਾੜੂ ਦਾ ਅਪਮਾਨ ਨਾ ਕਰੋ
ਟੁੱਟਿਆ ਝਾੜੂ
- ਟੁੱਟਿਆ ਹੋਇਆ ਝਾੜੂ ਆਰਥਿਕ ਤੰਗੀ ਅਤੇ ਮਾਨਸਿਕ ਅਸ਼ਾਂਤੀ ਪੈਦਾ ਕਰਦਾ ਹੈ, ਇਸ ਲਈ ਇਸਨੂੰ ਤੁਰੰਤ ਬਦਲ ਦੇਣਾ ਚਾਹੀਦਾ ਹੈ।
ਪੈਰ ਨਾ ਲਗਾਓ
- ਝਾੜੂ ਨੂੰ ਪੈਰ ਮਾਰਨਾ ਜਾਂ ਉਸ ਦੇ ਉੱਪਰੋਂ ਲੰਘਣਾ ਮਾਤਾ ਲਕਸ਼ਮੀ ਦਾ ਅਪਮਾਨ ਮੰਨਿਆ ਜਾਂਦਾ ਹੈ। ਅਜਿਹਾ ਕਰਨ ਨਾਲ ਘਰ ਦੇ ਮੁਖੀ 'ਤੇ ਕਰਜ਼ਾ ਵੱਧਦਾ ਹੈ ਅਤੇ ਆਮਦਨ ਦੇ ਸਰੋਤ ਘਟਣ ਲੱਗਦੇ ਹਨ।
ਇਨ੍ਹਾਂ ਛੋਟੀਆਂ ਪਰ ਮਹੱਤਵਪੂਰਨ ਗੱਲਾਂ ਦਾ ਧਿਆਨ ਰੱਖ ਕੇ ਤੁਸੀਂ ਆਪਣੇ ਘਰ 'ਚ ਸੁਖ, ਸ਼ਾਂਤੀ ਅਤੇ ਖੁਸ਼ਹਾਲੀ ਲਿਆ ਸਕਦੇ ਹੋ।
