ਜਨਮ ਦਿਨ ਵਿਸ਼ੇਸ਼: ਸਿੱਖ ਧਰਮ ਨੂੰ ਲਾਵਾਂ ਦੀ ਪਰੰਪਰਾ ਨਾਲ ਜੋੜਨ ਵਾਲੇ ਸ੍ਰੀ ਗੁਰੂ ਰਾਮਦਾਸ ਜੀ

10/15/2019 10:09:02 AM

ਜਲੰਧਰ—ਸ੍ਰੀ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ 24 ਸਤੰਬਰ 1534 ਈ ਨੂੰ ਲਾਹੌਰ ਦੀ ਚੂਨਾ ਮੰਡੀ ਵਿਖੇ ਗਰੀਬ ਪਰਿਵਾਰ 'ਚ ਹੋਇਆ।ਮਾਪਿਆਂ ਦਾ ਪਹਿਲਾ ਬੱਚਾ ਹੋਣ ਕਰਕੇ ਆਪ ਜੀ ਨੂੰ ਜੇਠਾ ਕਿਹਾ ਜਾਣ ਲੱਗਾ।ਅੰਮ੍ਰਿਤਸਰ ਦੇ ਪਿੰਡ ਬਾਸਰਕੇ ਨਾਨਕੇ ਹੋਣ ਕਰਕੇ ਆਪ ਜੀ ਦਾ ਆਉਣਾ ਜਾਣਾ ਬਣਿਆ ਰਹਿੰਦਾ ਸੀ।ਇੱਥੇ ਹੀ ਤੀਜੇ ਪਾਤਸ਼ਾਹ ਗੁਰੂ ਅਮਰਦਾਸ ਜੀ ਨਾਲ ਮਿਲਾਪੜੇ ਸਬੰਧ ਬਣ ਜਾਣ ਕਰਕੇ ਗੁਰੂ ਰਾਮਦਾਸ ਜੀ (ਜੇਠਾ ਜੀ) ਗੋਇੰਦਵਾਲ ਸਾਹਿਬ ਆ ਗਏ।ਜੇਠਾ ਜੀ ਨੇ ਗੁਰੂ ਅਰਮਦਾਸ ਜੀ ਦੀ ਬਹੁਤ ਸੇਵਾ ਕੀਤੀ ਤੇ ਇਸ ਸੇਵਾ ਤੇ ਨਿਮਰਤਾ ਨੂੰ ਦੇਖਦਿਆਂ ਗੁਰੂ ਅਮਰਦਾਸ ਜੀ ਨੇ ਆਪਣੀ ਬੇਟੀ ਦਾ ਵਿਆਹ ਭਾਈ ਜੇਠਾ ਜੀ ਨਾਲ ਕਰ ਦਿੱਤਾ ਤੇ ਆਪਣੇ ਪਰਿਵਾਰ ਦਾ ਇਕ ਹਿੱਸਾ ਬਣਾ ਲਿਆ।ਬੀਬੀ ਭਾਨੀ ਜੀ ਜੋ ਕਿ ਗੁਰੂ ਅਮਰਦਾਸ ਜੀ ਦੀ ਬੇਟੀ ਸੀ ਤੇ ਗੁਰੂ ਰਾਮਦਾਸ ਜੀ ਦੀ ਪਤਨੀ ਸੀ।

PunjabKesari

ਬੀਬੀ ਭਾਨੀ ਜੀ ਪ੍ਰਮਾਤਮਾ ਦਾ ਨਾਂ ਬਹੁਤ ਜਪਦੀ ਸੀ। ਇਕ ਵਾਰ ਬੀਬੀ ਭਾਨੀ ਜੀ ਨੇ ਆਪਣੀ ਨੱਥ ਉਤਾਰ ਕੇ ਆਪਣੇ ਪਿਤਾ ਗੁਰੁ ਅਮਰਦਾਸ ਜੀ ਅੱਗੇ ਰੱਖ ਦਿੱਤੀ। ਗੁਰੁ ਅਮਰਦਾਸ ਜੀ ਨੇ ਬੀਬੀ ਭਾਨੀ ਨੂੰ ਕਿਹਾ ਸੁਹਾਗਣਾਂ ਆਪਣੇ ਗਹਿਣੇ ਇਸ ਤਰ੍ਹਾਂ ਨਹੀਂ ਉਤਾਰਦੀਆਂ ਤਾਂ ਬੀਬੀ ਭਾਨੀ ਜੀ ਨੇ ਬਹੁਤ ਹੀ ਦੁਖੀ ਮਨ ਨਾਲ ਕਿਹਾ ਪਿਤਾ ਜੀ ਤੁਸੀਂ ਜਾਣੀ ਜਾਣ ਹੋ, ਤਹਾਨੂੰ ਪਤਾ ਹੈ ਕਿ ਮੇਰੇ ਪਤੀ ਦੀ ਉਮਰ ਬਹੁਤ ਘੱਟ ਹੈ ਤਾਂ ਮੈਂ ਕਿਸ ਖੁਸ਼ੀ 'ਚ ਸ਼ਿੰਗਾਰ ਕਰਾਂ।

ਅੱਗੋਂ ਗੁਰੁ ਅਮਰਦਾਸ ਜੀ ਨੇ ਬੀਬੀ ਭਾਨੀ ਨੂੰ ਕਿਹਾ ਕਿ ਭਾਈ ਜੇਠਾ ਜੀ ਦੀ ਉਮਰ ਬਹੁਤ ਹੈ। ਉਨ੍ਹਾਂ ਨੇ ਅਜੇ ਗੁਰੂ ਘਰ ਦੀਬਹੁਤ ਸੇਵਾ ਕਰਨੀ ਹੈ ਤੇ ਸੋਢੀ ਪਤਾਸ਼ਾਹ ਦੇ ਨਾਮ ਨਾਲ ਜਾਣਿਆ ਜਾਣਾ ਹੈ ਸੋ ਆਪਣੀ ਨੱਥ ਨੂੰ ਪਹਿਣ ਲਓ।ਬੀਬੀ ਭਾਨੀ ਜੋ ਕਿ ਗੁਰੂ ਰਾਮਦਾਸ ਜੀ ਦੀ ਪਤਨੀ ਸੀ,ਇਸ ਗੱਲ ਨੂੰ ਸੁਣ ਕੇ ਬਹੁਤ ਖੁਸ਼ ਹੋਈ। ਗੁਰੁ ਅਮਰਦਾਸ ਜੀ ਭਾਈ ਜੇਠਾ ਜੀ ਦੀ ਸੇਵਾ ਤੋਂ ਬਹੁਤ ਖੁਸ਼ ਸੀ।ਗੁਰੂ ਅਮਰਦਾਸ ਜੀ ਨੇ ਆਪਣੀ ਗੱਦੀ ਦਾ ਵਾਰਿਸ ਵੀ ਭਾਈ ਜੇਠਾ ਜੀ ਨੂੰ ਚੁਣ ਲਿਆ ਤੇ ਜੇਠਾ ਜੀ ਦਾ ਨਾਮ ਬਦਲ ਕੇ ਰਾਮਦਾਸ ਰੱਖ ਦਿੱਤਾ, ਜਿਸ ਦਾ ਮਤਲਬ ਸੀ ਗੁਰੂ ਘਰ ਦਾ ਸੇਵਕ।ਇਸ ਤਰ੍ਹਾਂ ਭਾਈ ਜੇਠਾ ਜੀ ਦੀ ਨਿਮਰਤਾ ਤੇ ਰਹਿਮਤਾਂ ਦਾ ਮੀਂਹ ਵਰ੍ਹਿਆ ਤੇ ਲਾਹੌਰ ਦੇ ਬਜ਼ਾਰਾਂ 'ਚ ਅਣਜਾਣ ਘੁੰਮਦੇ ਜੇਠਾ ਜੀ ਗੁਰੂ ਘਰ ਦੇ ਵਾਰਿਸ ਬਣ ਗਏ।

PunjabKesari

ਆਪ ਜੀ ਸੇਵਾ ਸਹਿਣਸ਼ੀਲਤਾ ਅਤੇ ਆਗਿਆਕਾਰੀ ਸੁਭਾਅ ਦੇ ਮਾਲਕ ਸਨ। ਗੁਰੂ ਸਾਹਿਬ ਨੇ ਸਿੱਖ ਧਰਮ ਦੇ ਪ੍ਰਚਾਰ ਦੇ ਲਈ ਇਕ ਕੇਂਦਰੀ ਸਥਾਨ ਦੀ ਲੋੜ ਮਹਿਸੂਸ ਕੀਤੀ ਤੇ ਰਾਮਦਾਸਪੁਰ ਨਗਰ ਵਸਾਇਆ,ਜਿਸ ਨੂੰ ਬਾਅਦ ਵਿੱਚ ਅੰਮ੍ਰਿਤਸਰ ਸਰੋਵਰ ਯਾਨੀ ਕਿ ਸ੍ਰੀ ਅੰਮ੍ਰਿਤਸਰ ਸਾਹਿਬ ਵਜੋਂ ਜਾਣਿਆ ਜਾਣ ਲੱਗਾ। ਗੁਰੂ ਸਾਹਿਬ ਨੇ ਕਈ ਸਰੋਵਰ ਸਾਹਿਬ ਖੁਦਵਾਏ, ਜਿੱਥੇ ਹਰ ਕਿਸੇ ਦਾ ਦੁੱਖ ਦਰਦ ਦੂਰ ਹੁੰਦਾ।

ਇਸ ਦੇ ਨਾਲ ਹੀ ਗੁਰੂ ਜੀ ਨੇ 30 ਰਾਗਾਂ ਦੇ 'ਚ 638 ਸਲੋਕਾਂ ਦੀ ਰਚਨਾ ਕੀਤੀ ਤੇ ਇਹ ਸਾਰੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ 'ਚ ਸ਼ਸ਼ੋਬਿਤ ਕੀਤੀ। ਗੁਰੂ ਸਾਹਿਬ ਜੀ ਨੇ ਰੂੜੀਵਾਦੀ ਪਰੰਪਰਾਵਾਂ ਨੂੰ ਤੋੜਦਿਆਂ ਸਿੱਖ ਧਰਮ ਨੂੰ ਸਭ ਤੋਂ ਵਡਮੁੱਲੀ ਦੇਣ ਦਿੱਤੀ 4 ਲਾਵਾਂ ਦੇ ਰੂਪ 'ਚ। ਆਪ ਜੀ ਨੇ ਸੂਹੀ ਰਾਗ ਦੇ 'ਚ 4 ਲਾਵਾਂ ਦੀ ਬਾਣੀ ਦਾ ਉਚਾਰਣ ਕੀਤਾ,ਜਿਸ ਤੋਂ ਬਾਅਦ ਸਿੱਖ ਧਰਮ ਦੇ ਵਿੱਚ ਇਕ ਹੋਰ ਵਿਲੱਖਣਤਾ ਆ ਗਈ।


Shyna

Edited By Shyna