ਚੰਦਰ ਗ੍ਰਹਿਣ ਕਾਰਨ ਇਨ੍ਹਾਂ 5 ਰਾਸ਼ੀਆਂ ਵਾਲੇ ਲੋਕਾਂ ਦੀ ਜ਼ਿੰਦਗੀ ’ਚ ਆ ਸਕਦੈ ਵੱਡਾ ਭੂਚਾਲ
3/8/2025 1:33:49 PM

ਵੈੱਬ ਡੈਸਕ - ਮਾਰਚ ਦਾ ਮਹੀਨਾ ਸ਼ੁਰੂ ਹੋ ਗਿਆ ਹੈ ਤੇ ਇਸ ਦੇ ਨਾਲ ਹੀ ਦੱਸਿਆ ਜਾ ਰਿਹਾ ਹੈ ਕਿ ਇਸ ਮਹੀਨੇ 2 ਚੰਦਰ ਗ੍ਰਹਿਣ ਲੱਗਣ ਵਾਲੇ ਹਨ ਜੋ ਇਨ੍ਹਾਂ ਰਾਸ਼ੀਆਂ ਵਾਲਿਆਂ ਲਈ ਖਤਰਾ ਸਾਬਤ ਹੋ ਸਕਦੀਆਂ ਹਨ। ਜੋਤਿਸ਼ ਸ਼ਾਸਤਰ ਅਨੁਸਾਰ, ਇਕੋ ਮਹੀਨੇ ਚ ਦੋ ਗ੍ਰਹਿਣ ਲੱਗਣ ਨੂੰ ਇਕ ਬਹੁਤ ਵੱਡੀ ਘਟਨਾ ਵਜੋਂ ਦੇਖਿਆ ਜਾ ਰਿਹਾ ਹੈ। ਇਸ ਦੇ ਸ਼ੁੱਭ ਅਤੇ ਅਸ਼ੁੱਭ ਪ੍ਰਭਾਵ ਸਾਰੀਆਂ ਰਾਸ਼ੀਆਂ ਦੇ ਲੋਕਾਂ 'ਤੇ ਦਿਖਾਈ ਦੇਣਗੇ। 15 ਦਿਨਾਂ ਦੇ ਅੰਤਰਾਲ 'ਤੇ ਲੱਗਣ ਵਾਲੇ ਦੋ ਗ੍ਰਹਿਣਾਂ ਦਾ ਸਭ ਤੋਂ ਅਸ਼ੁਭ ਪ੍ਰਭਾਵ 5 ਰਾਸ਼ੀਆਂ ਦੇ ਲੋਕਾਂ 'ਤੇ ਪਵੇਗਾ ਜਿਨ੍ਹਾਂ ’ਚ ਮੇਖ ਅਤੇ ਬ੍ਰਿਸ਼ਚਕ ਰਾਸ਼ੀਆਂ ਵੀ ਸ਼ਾਮਲ ਹਨ। ਉਨ੍ਹਾਂ ਨੂੰ ਹਰ ਕੰਮ ਬਹੁਤ ਸਾਵਧਾਨੀ ਨਾਲ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ। ਆਪਣੀ ਸਿਹਤ ਦਾ ਵੀ ਬਹੁਤ ਧਿਆਨ ਰੱਖੋ। ਤੁਹਾਨੂੰ ਵਿੱਤੀ ਮਾਮਲਿਆਂ ’ਚ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਦੇਖੋ ਕਿਹੜੀਆਂ 5 ਰਾਸ਼ੀਆਂ ਨੂੰ ਹਰ ਕੰਮ ਸਾਵਧਾਨੀ ਨਾਲ ਕਰਨ ਦੀ ਸਲਾਹ ਦਿੱਤੀ ਗਈ ਹੈ।
ਮੇਖ ਰਾਸ਼ੀ ’ਤੇ ਗ੍ਰਹਿਣ ਦਾ ਪ੍ਰਭਾਵ
ਗ੍ਰਹਿਣ ਦੇ ਅਸ਼ੁਭ ਪ੍ਰਭਾਵ ਕਾਰਨ, ਮੇਖੇ ਰਾਸ਼ੀ ਦੇ ਲੋਕਾਂ ਦੇ ਜੀਵਨ ’ਚ ਕੁਝ ਅਜਿਹੇ ਬਦਲਾਅ ਆ ਸਕਦੇ ਹਨ, ਜੋ ਤੁਹਾਨੂੰ ਮੁਸੀਬਤ ’ਚ ਪਾ ਸਕਦੇ ਹਨ। ਇਸ ਸਮੇਂ ਦੌਰਾਨ ਤੁਹਾਡੇ ਖਰਚੇ ਵੀ ਵਧ ਸਕਦੇ ਹਨ। ਤੁਹਾਡੇ ਖਰਚੇ ਤੁਹਾਡੀ ਆਮਦਨ ਤੋਂ ਵੱਧ ਹੋ ਸਕਦੇ ਹਨ, ਇਸ ਲਈ ਤੁਹਾਨੂੰ ਆਪਣੇ ਖਰਚਿਆਂ 'ਤੇ ਕਾਬੂ ਰੱਖਣਾ ਹੋਵੇਗਾ। ਇਸ ਸਮੇਂ ਦੌਰਾਨ ਤੁਹਾਨੂੰ ਸਿਹਤ ਸਬੰਧੀ ਸਮੱਸਿਆਵਾਂ ਹੋ ਸਕਦੀਆਂ ਹਨ। ਅੱਖਾਂ ’ਚ ਜਲਣ, ਪਾਣੀ ਆਉਣਾ, ਕਮਜ਼ੋਰ ਨਜ਼ਰ, ਲੱਤ ’ਚ ਸੱਟ, ਮੋਚ ਆਦਿ ਵਰਗੀਆਂ ਸਮੱਸਿਆਵਾਂ ਤੁਹਾਨੂੰ ਪਰੇਸ਼ਾਨ ਕਰ ਸਕਦੀਆਂ ਹਨ। ਇਸ ਸਮੇਂ ਦੌਰਾਨ ਤੁਹਾਡੀ ਇਮਿਊਨਿਟੀ ਕਮਜ਼ੋਰ ਹੋ ਸਕਦੀ ਹੈ, ਜਿਸ ਕਾਰਨ ਤੁਸੀਂ ਬਿਮਾਰੀਆਂ ਦਾ ਸ਼ਿਕਾਰ ਹੋ ਸਕਦੇ ਹੋ।
ਗ੍ਰਹਿਣ ਦਾ ਕਰਕ ਰਾਸ਼ੀ 'ਤੇ ਪ੍ਰਭਾਵ
ਗ੍ਰਹਿਣ ਦੇ ਅਸ਼ੁੱਭ ਪ੍ਰਭਾਵ ਕਾਰਨ, ਕਰਕ ਰਾਸ਼ੀ ਦੇ ਲੋਕਾਂ ਦੇ ਜੀਵਨ ’ਚ ਵਿੱਤੀ ਸਮੱਸਿਆਵਾਂ ਵੱਧ ਸਕਦੀਆਂ ਹਨ। ਤੁਹਾਨੂੰ ਇਸ ਸਮੇਂ ਆਪਣੀ ਸਿਹਤ ਦਾ ਧਿਆਨ ਰੱਖਣ ਦੀ ਸਲਾਹ ਦਿੱਤੀ ਜਾਂਦੀ ਹੈ। ਸਿਹਤ ਸਬੰਧੀੇ ਸਮੱਸਿਆਵਾਂ ਹੋ ਸਕਦੀਆਂ ਹਨ। ਤੁਹਾਨੂੰ ਆਪਣੇ ਰਿਸ਼ਤੇਦਾਰਾਂ ਤੋਂ ਵੀ ਬੁਰੀ ਖ਼ਬਰ ਮਿਲ ਸਕਦੀ ਹੈ। ਇਸ ਸਮੇਂ ਦੌਰਾਨ, ਸਟਾਕ ਮਾਰਕੀਟ ’ਚ ਨਿਵੇਸ਼ ਕਰਨ ਦੀ ਗਲਤੀ ਵੀ ਨਾ ਕਰੋ। ਤੁਹਾਡੇ ਪਿਤਾ ਦੀ ਸਿਹਤ ਬਾਰੇ ਚਿੰਤਾਵਾਂ ਹੋ ਸਕਦੀਆਂ ਹਨ, ਇਸ ਲਈ ਉਨ੍ਹਾਂ ਦਾ ਧਿਆਨ ਰੱਖਣਾ ਜ਼ਰੂਰੀ ਹੈ। ਤੁਹਾਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਕਾਰੋਬਾਰ ’ਚ ਅਜਿਹਾ ਕੋਈ ਪ੍ਰਯੋਗ ਨਾ ਕਰੋ ਜਿਸ ਨਾਲ ਤੁਹਾਨੂੰ ਨੁਕਸਾਨ ਹੋ ਸਕਦਾ ਹੈ। ਤੁਹਾਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਪੈਸੇ ਦੇ ਮਾਮਲਿਆਂ ’ਚ ਕੋਈ ਲੈਣ-ਦੇਣ ਨਾ ਕਰੋ।
ਗ੍ਰਹਿਣ ਦਾ ਬ੍ਰਿਸ਼ਚਕ ਰਾਸ਼ੀ 'ਤੇ ਪ੍ਰਭਾਵ
ਮਾਰਚ ਦੇ ਮਹੀਨੇ ’ਚ ਬ੍ਰਿਸ਼ਚਕ ਰਾਸ਼ੀ ਦੇ ਲੋਕਾਂ ਨੂੰ ਵਿੱਤੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਪੈਸੇ ਦੀ ਕਮੀ ਦੇ ਕਾਰਨ, ਤੁਹਾਡੇ ਪਰਿਵਾਰਕ ਮੈਂਬਰਾਂ ’ਚ ਝਗੜੇ ਵਧ ਸਕਦੇ ਹਨ। ਤੁਹਾਨੂੰ ਅਚਾਨਕ ਕੁਝ ਸਿਹਤ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਜਿਹੜੇ ਲੋਕ ਪਹਿਲਾਂ ਤੋਂ ਬਿਮਾਰ ਸਨ, ਉਨ੍ਹਾਂ ਦੀਆਂ ਮੁਸ਼ਕਲਾਂ ਹੋਰ ਵਧ ਸਕਦੀਆਂ ਹਨ। ਤੁਹਾਡੇ ਘਰ ’ਚ ਅਚਾਨਕ ਨਕਾਰਾਤਮਕਤਾ ਵਧਣੀ ਸ਼ੁਰੂ ਹੋ ਜਾਵੇਗੀ ਅਤੇ ਤੁਸੀਂ ਨਿਰਾਸ਼ਾ ਦਾ ਅਨੁਭਵ ਕਰੋਗੇ। ਕਰੀਅਰ ਅਤੇ ਕਾਰੋਬਾਰ ’ਚ ਤੁਹਾਡੀਆਂ ਕੋਸ਼ਿਸ਼ਾਂ ਅਸਫਲ ਹੋ ਜਾਣਗੀਆਂ ਅਤੇ ਦਫ਼ਤਰ ’ਚ ਬੌਸ ਨਾਲ ਤੁਹਾਡਾ ਵਿਵਾਦ ਵਧ ਸਕਦਾ ਹੈ। ਤੁਹਾਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਤੁਸੀਂ ਆਪਣਾ ਸਾਰਾ ਕੰਮ ਧਿਆਨ ਨਾਲ ਕਰੋ।
ਗ੍ਰਹਿਣ ਦਾ ਧਨੁ ਰਾਸ਼ੀ 'ਤੇ ਪ੍ਰਭਾਵ
ਧਨੁ ਰਾਸ਼ੀ ਦੇ ਲੋਕਾਂ ਲਈ, ਗ੍ਰਹਿਣ ਨੂੰ ਜੀਵਨ ’ਚ ਸਮੱਸਿਆਵਾਂ ਵਧਾਉਣ ਵਾਲਾ ਮੰਨਿਆ ਜਾਂਦਾ ਹੈ। ਤੁਹਾਡੇ ਪਰਿਵਾਰ, ਸਿਹਤ, ਕਰੀਅਰ ਅਤੇ ਕਾਨੂੰਨੀ ਮਾਮਲਿਆਂ 'ਤੇ ਬੁਰਾ ਪ੍ਰਭਾਵ ਪਵੇਗਾ। ਇਸ ਸਮੇਂ ਦੌਰਾਨ, ਤੁਹਾਡੇ ਲਈ ਅਨੁਸ਼ਾਸਿਤ ਰਹਿਣਾ ਅਤੇ ਆਪਣੀ ਸਿਹਤ ਦਾ ਧਿਆਨ ਰੱਖਣਾ ਮਹੱਤਵਪੂਰਨ ਹੋਵੇਗਾ। ਤੁਹਾਨੂੰ ਆਪਣੀ ਸਿਹਤ, ਕਰੀਅਰ ਅਤੇ ਸ਼ਖਸੀਅਤ ਵੱਲ ਵੀ ਧਿਆਨ ਦੇਣਾ ਪਵੇਗਾ। ਤੁਹਾਨੂੰ ਕੰਮ ਜਾਂ ਹੋਰ ਕਾਰਨਾਂ ਕਰਕੇ ਘਰ ਤੋਂ ਦੂਰ ਜਾਣਾ ਪੈ ਸਕਦਾ ਹੈ। ਇਸ ਨਾਲ ਪਰਿਵਾਰ ’ਚ ਕੁਝ ਤਣਾਅ ਪੈਦਾ ਹੋ ਸਕਦਾ ਹੈ। ਮਾਂ ਦੀ ਸਿਹਤ ਦਾ ਵੀ ਖਾਸ ਧਿਆਨ ਰੱਖਣਾ ਪਵੇਗਾ। ਛਾਤੀ ਦੀ ਲਾਗ ਅਤੇ ਮਾਂ ਦੀ ਸਿਹਤ ਪ੍ਰਤੀ ਸਾਵਧਾਨ ਰਹੋ। ਇਸ ਸਮੇਂ ਦੌਰਾਨ, ਤੁਹਾਨੂੰ ਪਰਿਵਾਰਕ ਸਦਭਾਵਨਾ ਬਣਾਈ ਰੱਖਣ ਲਈ ਸਖ਼ਤ ਮਿਹਨਤ ਕਰਨੀ ਪੈ ਸਕਦੀ ਹੈ। ਤੁਹਾਨੂੰ ਸਬਰ ਰੱਖਣਾ ਪਵੇਗਾ ਅਤੇ ਚੁਣੌਤੀਆਂ ਦਾ ਦਲੇਰੀ ਨਾਲ ਸਾਹਮਣਾ ਕਰਨਾ ਪਵੇਗਾ। ਇਹ ਸਮਾਂ ਸਵੈ-ਅਨੁਸ਼ਾਸਨ ਅਤੇ ਸਖ਼ਤ ਮਿਹਨਤ ਦਾ ਹੈ।
ਗ੍ਰਹਿਣ ਦਾ ਮੀਨ ਰਾਸ਼ੀ 'ਤੇ ਪ੍ਰਭਾਵ
ਮੀਨ ਰਾਸ਼ੀ ਦੇ ਲੋਕ ਇਸ ਸਮੇਂ ਦੁਬਾਰਾ ਕਿਸੇ ਪੁਰਾਣੀ ਬਿਮਾਰੀ ਤੋਂ ਪੀੜਤ ਹੋ ਸਕਦੇ ਹਨ। ਛੋਟੀਆਂ-ਮੋਟੀਆਂ ਸਿਹਤ ਸਮੱਸਿਆਵਾਂ ਨੂੰ ਵੀ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ। ਨਹੀਂ ਤਾਂ, ਇਹ ਵਧ ਸਕਦੇ ਹਨ। ਇਸ ਸਮੇਂ ਦੌਰਾਨ, ਤੁਸੀਂ ਆਪਣੇ ਕਰਜ਼ਿਆਂ ਨੂੰ ਚੁਕਾਉਣ ’ਚ ਸਫਲ ਹੋ ਸਕਦੇ ਹੋ। ਤੁਸੀਂ ਬਕਾਇਆ ਕਰਜ਼ਾ ਚੁਕਾਉਣ ਲਈ ਬਹੁਤ ਕੋਸ਼ਿਸ਼ ਕਰੋਗੇ ਪਰ ਧਿਆਨ ਰੱਖੋ ਕਿ ਕੋਈ ਨਵੀਂ ਰਕਮ ਨਾ ਲਓ। ਤੁਹਾਡੇ ਜੀਵਨ ’ਚ ਤਣਾਅ ਕਾਫ਼ੀ ਵੱਧ ਸਕਦਾ ਹੈ। ਤੁਸੀਂ ਬੱਚਿਆਂ ਦੀਆਂ ਬਿਮਾਰੀਆਂ ਤੋਂ ਕਾਫ਼ੀ ਪਰੇਸ਼ਾਨ ਹੋਵੋਗੇ ਅਤੇ ਅਚਾਨਕ ਤੁਹਾਨੂੰ ਹੋਰ ਭੱਜ-ਦੌੜ ਕਰਨੀ ਪੈ ਸਕਦੀ ਹੈ। ਇਸ ਸਮੇਂ ਤੁਹਾਨੂੰ ਪ੍ਰੇਮ ਸਬੰਧਾਂ ਵਿੱਚ ਧੋਖਾ ਮਿਲ ਸਕਦਾ ਹੈ। ਸਾਵਧਾਨ ਰਹੋ ਅਤੇ ਕਿਸੇ 'ਤੇ ਵੀ ਅੰਨ੍ਹਾ ਭਰੋਸਾ ਨਾ ਕਰੋ।