ਸ਼ਿਵ ਪੂਜਾ ਕਰਦੇ ਸਮੇਂ ਨਾ ਕਰੋ ਇਸ ਵਸਤੂ ਦਾ ਉਪਯੋਗ, ਨਹੀਂ ਮਿਲੇਗਾ ਪੂਜਾ ਦਾ ਫਲ

11/18/2019 9:19:03 AM

ਜਲੰਧਰ(ਬਿਊਰੋ)— ਜਿਵੇਂ ਕਿ ਸ਼ਿਵ ਜੀ ਦੇ ਭਗਤਾਂ ਨੂੰ ਪਤਾ ਹੈ ਕਿ ਸ਼ਿਵਜੀ ਬਹੁਤ ਛੇਤੀ ਖੁਸ਼ ਹੋ ਜਾਂਦੇ ਹਨ। ਇਹਨਾਂ ਦੀ ਪੂਜਾ ਦੇ ਉਪਾਅ ਵੀ ਬਹੁਤ ਆਸਾਨ ਹੁੰਦੇ ਹਨ। ਜੋ ਇਹਨਾਂ ਦੀ ਪੂਜਾ ਪੂਰੀ ਸ਼ਰਧਾ ਨਾਲ ਕਰਦੇ ਹਨ, ਭਗਵਾਨ ਸ਼ਿਵ ਉਨ੍ਹਾਂ 'ਤੇ ਆਪਣੀ ਕ੍ਰਿਪਾ ਬਣਾਈ ਰੱਖਦੇ ਹਨ। ਸਾਰੇ ਦੇਵਤਾਵਾਂ 'ਚੋਂ ਸ਼ਿਵ ਹੀ ਇਕ ਅਜਿਹੇ ਦੇਵ ਹਨ ਜੋ ਆਪਣੇ ਭਗਤਾਂ ਦੀ ਭਗਤੀ ਅਤੇ ਪੂਜਾ ਦੇਖ ਕੇ ਕਾਫੀ ਜਲਦੀ ਖੁਸ਼ ਹੁੰਦੇ ਹਨ ਪਰ ਜੇਕਰ ਇਹਨਾਂ ਦੀ ਪੂਜਾ 'ਚ ਉਨ੍ਹਾਂ ਚੀਜ਼ਾਂ ਦੀ ਵਰਤੋ ਕੀਤਾ ਜਾਵੇ ਜੋ ਇਹਨਾਂ ਦੀ ਪੂਜਾ 'ਚ ਰੁਕਾਵਟਾ ਮੰਨੀਆਂ ਜਾਣ ਤਾਂ ਭੋਲੇਨਾਥ ਗੁੱਸਾ ਹੋ ਜਾਂਦੇ ਹਨ।
ਸ਼ਿਵ ਨੂੰ ਕਿਰਪਾ ਕਰਨ ਵਾਲਾ ਮੰਨਿਆ ਜਾਂਦਾ ਹੈ। ਸ਼ਿਵ ਅਜਿਹੇ ਦੇਵ ਹਨ ਜੋ ਧਰਤੀ ਤੋਂ ਲੈ ਕੇ ਆਕਾਸ਼ ਅਤੇ ਪਾਣੀ ਤੋਂ ਲੈ ਕੇ ਅੱਗ ਹਰ ਜਗ੍ਹਾ 'ਤੇ ਹੁੰਦੇ ਹਨ। ਸ਼ਿਵ ਭਗਵਾਨ ਇਨ੍ਹੇ ਭੋਲੇ ਹਨ ਕਿ ਆਪਣੇ ਕਿਸੇ ਵੀ ਭਗਤ ਦੀ ਭਗਤੀ ਤੋਂ ਖੁਸ਼ ਹੋ ਕੇ ਉਨ੍ਹਾਂ ਦੀ ਮਨੋਕਾਮਨਾਵਾਂ ਪੂਰੀਆਂ ਹੋ ਜਾਂਦੀਆਂ ਹਨ ਅਤੇ ਉਨ੍ਹਾਂ ਨੂੰ ਮਨਚਾਹਿਆ ਵਰਦਾਨ ਦਿੰਦੇ ਹਨ।
ਸਾਡੇ 'ਚ ਬਹੁਤ ਸਾਰੇ ਲੋਕਾਂ ਨੂੰ ਪਤਾ ਹੋਵੇਗਾ ਕਿ ਸ਼ਿਵ ਜੀ ਦੀ ਪੂਜਾ ਸਭ ਤੋਂ ਜ਼ਿਆਦਾ ਦੁੱਧ ਨਾਲ ਕੀਤੀ ਜਾਂਦੀ ਹੈ ਅਤੇ ਇਹ ਮਾਨਤਾ ਹੈ ਕਿ ਸਵੇਰੇ-ਸਵੇਰੇ ਸ਼ਿਵਲਿੰਗ ਨੂੰ ਦੁੱਧ ਨਾਲ ਅਭਿਸ਼ੇਕ ਕਰਨਾ ਬਹੁਤ ਹੀ ਸ਼ੁੱਭ ਹੁੰਦਾ ਹੈ। ਇਸ ਤੋਂ ਇਲਾਵਾ ਸ਼ਿਵ ਨੂੰ ਪਾਣੀ, ਦਹੀ, ਸ਼ਹਿਦ, ਘਿਉ, ਸ਼ੱਕਰ, ਚੰਦਨ, ਕੇਸਰ, ਭੰਗ ਨਾਲ ਵੀ ਪੂਜਾ ਕੀਤੀ ਜਾਂਦਾ ਹੈ। ਭਗਤ ਸ਼ਿਵਲਿੰਗ ਦੀ ਵੱਖ-ਵੱਖ ਪ੍ਰਕਾਰ ਨਾਲ ਪੂਜਾ ਕਰਦੇ ਹਨ। ਤੁਹਾਡੀ ਜਾਣਕਾਰੀ ਲਈ ਦੱਸ ਦਈਏ ਕਿ ਸ਼ਿਵ ਪੁਰਾਣ 'ਚ ਇਨ੍ਹਾਂ ਸਾਰੀਆਂ ਚੀਜ਼ਾਂ ਨੂੰ ਇਕੱਠੇ ਮਿਲਾ ਕੇ ਜਾਂ ਇਕ-ਇਕ ਚੀਜ਼ ਨਾਲ ਸ਼ਿਵ ਜੀ ਨੂੰ ਇਸ਼ਨਾਨ ਕਰਾਉਣ 'ਤੇ ਵਿਅਕਤੀ ਦੀਆਂ ਸਾਰੀਆਂ ਮਨੋਕਾਮਨਾਵਾਂ ਪੂਰੀਆਂ ਹੁੰਦੀਆਂ ਹਨ। ਧਿਆਨ ਰਹੇ ਕਿ ਇਸ਼ਨਾਨ ਕਰਵਾਉਂਦੇ ਸਮੇਂ ਓਮ ਨਮ : ਸ਼ਿਵਾਏ ਮੰਤਰ ਦਾ ਜਾਪ ਕਰਨਾ ਬੇਹੱਦ ਫਲਦਾਇਕ ਹੁੰਦਾ ਹੈ।
ਇਸ ਤੋਂ ਇਲਾਵਾ ਇਕ ਅਜਿਹੀ ਚੀਜ਼ ਵੀ ਹੈ ਜੋ ਸ਼ਿਵ ਪੂਜਾ 'ਚ ਨਹੀਂ ਵਰਤੀ ਜਾਂਦੀ। ਇਸ ਨਾਲ ਸ਼ਿਵ ਜੀ ਨਾਰਾਜ਼ ਹੋ ਜਾਂਦੇ ਹਨ।

ਸ਼ਿਵਲਿੰਗ 'ਤੇ ਨਾ ਚੜ੍ਹਾਓ ਇਹ ਚੀਜ਼

ਪੁਰਾਣਾਂ ਅਨੁਸਾਰ ਸ਼ਿਵਲਿੰਗ ਦੀ ਪੂਜਾ ਵਿਚ ਹਲਦੀ ਦਾ ਹਰ ਇਕ ਧਾਰਮਿਕ ਕਾਰਜ 'ਚ ਯੋਗਦਾਨ ਹੁੰਦਾ ਹੈ ਪਰ ਸ਼ਿਵ ਪੂਜਾ ਅਤੇ ਸ਼ਿਵਲਿੰਗ ਦੀ ਪੂਜਾ ਜਾਂ ਅਭਿਸ਼ੇਕ 'ਚ ਕਦੇ ਵੀ ਹਲਦੀ ਦਾ ਪ੍ਰਯੋਗ ਨਹੀਂ ਕੀਤਾ ਜਾਂਦਾ। ਜੇਕਰ ਕੋਈ ਵਿਅਕਤੀ ਸ਼ਿਵ ਜੀ ਦੀ ਪੂਜਾ 'ਚ ਭੁੱਲ ਨਾਲ ਹੀ ਹਲਦੀ ਦਾ ਪ੍ਰਯੋਗ ਕਰਦਾ ਹੈ ਤਾਂ ਉਸ ਨੂੰ ਕਦੇ ਪੂਜਾ ਦਾ ਫਲ ਨਹੀਂ ਮਿਲਦਾ।


manju bala

Edited By manju bala