ਭਾਈ ਦੂਜ ਦੀ ਪੂਜਾ ਲਈ ਮਿਲੇਗਾ ਸਿਰਫ਼ ਇੰਨਾ ਸਮਾਂ, ਇੱਥੇ ਜਾਣੋ ਸ਼ੁੱਭ ਮਹੂਰਤ

11/2/2024 5:45:02 PM

ਵੈੱਬ ਡੈਸਕ- ਮਿਥਿਹਾਸ ਅਨੁਸਾਰ ਸਨਾਤਨ ਧਰਮ ਵਿੱਚ ਭਾਈ ਦੂਜ ਦੇ ਤਿਉਹਾਰ ਦਾ ਬਹੁਤ ਮਹੱਤਵ ਹੈ। ਇਹ ਤਿਉਹਾਰ ਦੀਵਾਲੀ ਤੋਂ ਬਾਅਦ ਮਨਾਇਆ ਜਾਂਦਾ ਹੈ। ਇਸ ਤਿਉਹਾਰ ਵਾਲੇ ਦਿਨ ਭੈਣ ਭਰਾ ਦੇ ਮੱਥੇ 'ਤੇ ਤਿਲਕ ਲਗਾ ਕੇ ਉਸ ਦੀ ਲੰਬੀ ਉਮਰ ਦੀ ਕਾਮਨਾ ਕਰਦੀ ਹੈ। ਅਜਿਹਾ ਮੰਨਿਆ ਜਾਂਦਾ ਹੈ ਕਿ ਭਾਈ ਦੂਜ ਦੇ ਦਿਨ ਪੂਜਾ-ਪਾਠ ਕਰਕੇ ਦਾਨ-ਪੁੰਨ ਕਰਨ ਨਾਲ ਭਰਾ ਦੇ ਜੀਵਨ ਦੀਆਂ ਸਾਰੀਆਂ ਪ੍ਰੇਸ਼ਾਨੀਆਂ ਦੂਰ ਹੋ ਜਾਂਦੀਆਂ ਹਨ। ਘਰ ਵਿੱਚ ਸੁੱਖ-ਸ਼ਾਂਤੀ ਅਤੇ ਖੁਸ਼ਹਾਲੀ ਆਉਂਦੀ ਹੈ। ਵੈਦਿਕ ਪੰਚਾਂਗ ਅਨੁਸਾਰ ਇਸ ਸਾਲ ਭਾਈ ਦੂਜ ਦਾ ਤਿਉਹਾਰ 3 ਨਵੰਬਰ ਨੂੰ ਮਨਾਇਆ ਜਾਵੇਗਾ ਹੈ। ਇਸ ਦਿਨ ਪੂਜਾ ਲਈ ਕੁਝ ਘੰਟੇ ਹੀ ਮਿਲਣਗੇ। ਅਜਿਹੀ ਸਥਿਤੀ ਵਿੱਚ ਸਾਡੇ ਲਈ ਇਹ ਜਾਣਨਾ ਬਹੁਤ ਜ਼ਰੂਰੀ ਹੈ ਕਿ ਭਾਈ ਦੂਜ ਦੀ ਪੂਜਾ ਦਾ ਸ਼ੁੱਭ ਮਹੂਰਤ ਕਦੋਂ ਹੈ?

PunjabKesari

ਇਹ ਵੀ ਪੜ੍ਹੋ- ਕਈ ਰੋਗਾਂ ਦਾ ਇਲਾਜ ਹੈ 'ਅੰਜੀਰ', ਜਾਣੋ ਕਿੰਝ
ਭਾਈ ਦੂਜ 2024 ਪੂਜਾ ਦਾ ਸਮਾਂ
ਪੰਚਾਂਗ ਅਨੁਸਾਰ ਕਾਰਤਿਕ ਮਹੀਨੇ ਦੇ ਕ੍ਰਿਸ਼ਨ ਪੱਖ ਦੀ ਦ੍ਵਿਤੀਯਾ ਤਿਥੀ 3 ਨਵੰਬਰ ਨੂੰ ਰਾਤ 10:01 ਵਜੇ ਸਮਾਪਤ ਹੋਵੇਗੀ। ਪੂਜਾ ਦਾ ਸ਼ੁੱਭ ਸਮਾਂ ਇਸ ਦਿਨ ਦੁਪਹਿਰ 1:05 ਵਜੇ ਤੋਂ ਸ਼ੁਰੂ ਹੋਵੇਗਾ ਅਤੇ ਦੁਪਹਿਰ 3:20 ਵਜੇ ਤੱਕ ਜਾਰੀ ਰਹੇਗਾ। ਪੂਜਾ ਦਾ ਸ਼ੁੱਭ ਸਮਾਂ ਲਗਭਗ 2 ਘੰਟੇ 10 ਮਿੰਟ ਹੋਵੇਗਾ। ਸ਼ੁੱਭ ਮਹੂਰਤ ਵਿਚ ਪੂਜਾ-ਪਾਠ ਦਾ ਵਿਸ਼ੇਸ਼ ਮਹੱਤਵ ਹੁੰਦਾ ਹੈ।

PunjabKesari

ਇਹ ਵੀ ਪੜ੍ਹੋ- ਪਟਾਕਿਆਂ ਨਾਲ ਸੜ ਜਾਣ ਹੱਥ ਤਾਂ ਤੁਰੰਤ ਕਰੋ ਇਹ ਕੰਮ, ਘਰ ਦੀ First Aid Kit 'ਚ ਜ਼ਰੂਰ ਰੱਖੋ ਇਹ ਚੀਜ਼ਾਂ
ਕੀ ਹੈ ਪੌਰਾਣਿਕ ਕਥਾ?
ਇਸ ਦਿਨ ਭੈਣ ਆਪਣੇ ਭਰਾ ਦੀ ਲੰਬੀ ਉਮਰ ਲਈ ਪੂਜਾ ਕਰਦੀ ਹੈ ਅਤੇ ਆਪਣੇ ਭਰਾ ਦੇ ਮੱਥੇ 'ਤੇ ਤਿਲਕ ਲਗਾਉਂਦੀ ਹੈ। ਮੰਨਿਆ ਜਾਂਦਾ ਹੈ ਕਿ ਜੋ ਭੈਣ ਇਸ ਦਿਨ ਪੂਜਾ ਕਰਦੀ ਹੈ ਉਹ ਆਪਣੇ ਭਰਾ ਦੀ ਬੇਵਕਤੀ ਮੌਤ 'ਤੇ ਜਿੱਤ ਪ੍ਰਾਪਤ ਕਰ ਲੈਂਦੀ ਹੈ। ਪੌਰਾਣਿਕ ਕਥਾਵਾਂ ਦੇ ਮੁਤਾਬਕ ਭੈਣ ਯਮੁਨਾ ਨੇ ਆਪਣੇ ਭਰਾ ਯਮ ਦੇਵਤਾ ਨੂੰ ਤਿਲਕ ਲਗਾਇਆ ਸੀ। ਤਿਲਕ ਤੋਂ ਬਾਅਦ ਯਮੁਨਾ ਨੇ ਯਮ ਨੂੰ ਭੋਜਨ ਕਰਵਾਇਆ। ਜਿਸ ਤੋਂ ਬਾਅਦ ਇਸ ਦਿਨ ਤੋਂ ਇਹ ਤਿਉਹਾਰ ਦੀ ਸ਼ੁਰੂਆਤ ਹੋਈ।

PunjabKesari

ਇਹ ਵੀ ਪੜ੍ਹੋ- ਕੀ ਦੀਵਾਲੀ 'ਤੇ ਮਸਾਲੇਦਾਰ ਖਾਣੇ ਤੇ ਮਠਿਆਈਆਂ ਨੇ ਵਿਗਾੜ ਦਿੱਤਾ ਹੈ ਤੁਹਾਡਾ ਵੀ ਹਾਜ਼ਮਾ
ਇਸ ਦਿਨ ਜੋ ਵੀ ਭੈਣ ਆਪਣੇ ਭਰਾ ਦੀ ਪੂਜਾ ਕਰਦੀ ਹੈ, ਉਹ ਯਮੁਨਾ ਮਾਤਾ ਦੀ ਆਰਤੀ ਜ਼ਰੂਰ ਗਾਉਂਦੀ ਹੈ। ਇਸ ਸਮੇਂ ਦੌਰਾਨ, ਭੈਣ ਆਪਣੇ ਭਰਾ ਲਈ ਸਾਤਵਿਕ ਭੋਜਨ ਤਿਆਰ ਕਰਦੀ ਹੈ ਅਤੇ ਉਸਨੂੰ ਖੁਆਉਂਦੀ ਹੈ। ਮੰਨਿਆ ਜਾਂਦਾ ਹੈ ਕਿ ਅਜਿਹਾ ਕਰਨ ਨਾਲ ਭਰਾ ਦੇ ਘਰ ਖੁਸ਼ੀਆਂ ਆਉਂਦੀਆਂ ਹਨ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8

 

 


Aarti dhillon

Content Editor Aarti dhillon