ਪੇਪਰਾਂ ''ਚ ਚਾਹੁੰਦੇ ਹੋ ਬਿਹਤਰ ਨਤੀਜਾ ਤਾਂ ਪੜ੍ਹਾਈ ਲਈ ਅਪਣਾਓ ਇਹ ਵਾਸਤੂ ਟਿਪਸ
1/15/2023 5:48:43 PM
ਨਵੀਂ ਦਿੱਲੀ- ਵਿਦਿਆਰਥੀ ਦੇ ਲਈ ਪੂਰਾ ਸਾਲ ਪੜ੍ਹਾਈ ਕਰਨ ਤੋਂ ਬਾਅਦ ਪੇਪਰਾਂ ਦਾ ਸਮਾਂ ਬਹੁਤ ਮਹੱਤਵਪੂਰਨ ਹੁੰਦਾ ਹੈ। ਕਈ ਵਾਰ ਦੇਖਿਆ ਜਾਂਦਾ ਹੈ ਕਿ ਸਖਤ ਮਿਹਨਤ ਦੇ ਨਾਲ ਪੜ੍ਹਾਈ ਕਰਨ ਦੇ ਬਾਵਜੂਦ ਵੀ ਸਫਲਤਾ ਹੱਥ ਨਹੀਂ ਲੱਗਦੀ ਜਾਂ ਉਮੀਦ ਅਨੁਸਾਰ ਨਤੀਜੇ ਨਹੀਂ ਮਿਲਦੇ। ਇਸ ਲਈ ਕਿਤੇ ਨਾ ਕਿਤੇ ਇਕਾਗਰਤਾ ਦੀ ਕਮੀ ਵੀ ਜ਼ਿੰਮੇਵਾਰ ਹੈ।
ਵਾਸਤੂ ਸ਼ਾਸਤਰ ਅਨੁਸਾਰ ਕੁਝ ਗੱਲਾਂ ਦਾ ਧਿਆਨ ਰੱਖ ਕੇ ਇਕਾਗਰਤਾ ਨੂੰ ਵਧਾਇਆ ਜਾ ਸਕਦਾ ਹੈ। ਇਸ ਦੇ ਨਾਲ ਹੀ ਵਾਸਤੂ ਦੇ ਨਿਯਮਾਂ ਦੇ ਆਧਾਰ 'ਤੇ ਸਹੀ ਦਿਸ਼ਾ 'ਚ ਬੈਠ ਕੇ ਪੜ੍ਹਾਈ ਕਰਨੀ ਵੀ ਪੇਪਰਾਂ 'ਚ ਸਫਲ ਹੋਣ ਲਈ ਕਾਰਗਰ ਹੁੰਦੀ ਹੈ।
-ਵਾਸਤੂ ਦੇ ਅਨੁਸਾਰ ਬੱਚਿਆਂ ਦਾ ਸਟੱਡੀ ਰੂਮ ਉੱਤਰ, ਪੂਰਬ ਜਾਂ ਉੱਤਰ-ਪੂਰਬ ਦਿਸ਼ਾ 'ਚ ਹੋਣਾ ਚਾਹੀਦਾ ਹੈ। ਪੜ੍ਹਾਈ ਕਰਦੇ ਸਮੇਂ ਮੂੰਹ ਉੱਤਰ ਜਾਂ ਪੂਰਬ ਦਿਸ਼ਾ ਵੱਲ ਹੀ ਕਰੋ।
- ਵਾਸਤੂ ਅਨੁਸਾਰ ਕਦੇ ਵੀ ਬੀਮ ਜਾਂ ਥੰਮ੍ਹ ਦੇ ਹੇਠਾਂ ਬੈਠ ਕੇ ਪੜ੍ਹਾਈ ਨਹੀਂ ਕਰਨੀ ਚਾਹੀਦੀ। ਇਸ ਕਾਰਨ ਵਿਅਕਤੀ ਪੜ੍ਹਾਈ 'ਚ ਠੀਕ ਤਰ੍ਹਾਂ ਧਿਆਨ ਨਹੀਂ ਲਗਾ ਸਕਦਾ।
-ਬੱਚੇ ਦੇ ਸਟੱਡੀ ਟੇਬਲ 'ਤੇ ਗਲੋਬ ਜਾਂ ਤਾਂਬੇ ਦਾ ਪਿਰਾਮਿਡ ਰੱਖਣਾ ਬਿਹਤਰ ਹੈ। ਇਸ ਨਾਲ ਪੜ੍ਹਾਈ 'ਚ ਮਨ ਅਤੇ ਧਿਆਨ ਲਗਾਉਣ 'ਚ ਮਦਦ ਮਿਲਦੀ ਹੈ।
- ਜਿਨ੍ਹਾਂ ਬੱਚਿਆਂ ਦਾ ਮਨ ਪੜ੍ਹਾਈ 'ਚ ਨਹੀਂ ਲੱਗਦਾ ਉਨ੍ਹਾਂ ਦੇ ਕਮਰੇ 'ਚ ਮੋਰ ਦਾ ਖੰਭ ਲਗਾਉਣਾ ਚਾਹੀਦਾ ਹੈ। ਇਸ ਨਾਲ ਇਕਾਗਰਤਾ ਵਧਦੀ ਹੈ ਅਤੇ ਪੜ੍ਹਾਈ 'ਤੇ ਧਿਆਨ ਰਹਿੰਦਾ ਹੈ।
- ਸਟੱਡੀ ਰੂਮ 'ਚ ਟੀ.ਵੀ., ਵੀਡੀਓ ਗੇਮਾਂ ਅਤੇ ਸੀਡੀ ਪਲੇਅਰ ਵਰਗੀਆਂ ਚੀਜ਼ਾਂ ਨੂੰ ਨਹੀਂ ਰੱਖਣਾ ਚਾਹੀਦਾ। ਇਨ੍ਹਾਂ ਚੀਜ਼ਾਂ ਨਾਲ ਪੜ੍ਹਾਈ ਤੋਂ ਮਨ ਭਟਕਦਾ ਹੈ।
- ਬੱਚਿਆਂ ਦੀ ਕੁਰਸੀ ਦਾ ਪਿਛਲਾ ਹਿੱਸਾ ਸਿਰ ਤੋਂ ਉੱਚਾ ਹੋਣਾ ਚਾਹੀਦਾ ਹੈ। ਪੜ੍ਹਦੇ ਸਮੇਂ, ਤੁਹਾਨੂੰ ਆਪਣੇ ਸਾਹਮਣੇ ਕਿਤਾਬਾਂ ਦਾ ਢੇਰ ਨਹੀਂ ਲਗਾਉਣਾ ਚਾਹੀਦਾ, ਬਲਕਿ ਆਪਣੇ ਕੋਲ ਸਿਰਫ ਉਹੀ ਕਿਤਾਬ ਰੱਖੋ ਜੋ ਤੁਸੀਂ ਪੜ੍ਹਨਾ ਚਾਹੁੰਦੇ ਹੋ।
- ਪੜ੍ਹਾਈ ਕਰਨ ਦਾ ਸਭ ਤੋਂ ਵਧੀਆ ਸਮਾਂ ਬ੍ਰਹਮਾ ਮੁਹੂਰਤ ਹੈ ਭਾਵ ਸਵੇਰੇ ਜਲਦੀ ਉੱਠ ਕੇ ਪੜ੍ਹਣਾ ਚਾਹੀਦਾ ਹੈ। ਸਵੇਰੇ ਦੇ ਸਮੇਂ ਪੜ੍ਹੀਆਂ ਚੀਜ਼ਾਂ ਲੰਬੇ ਸਮੇਂ ਤੱਕ ਯਾਦ ਰਹਿੰਦੀਆਂ ਹਨ। ਸਟੱਡੀ ਰੂਮ 'ਚ ਗੂੜ੍ਹੇ ਰੰਗਾਂ ਦੀ ਵਰਤੋਂ ਨਹੀਂ ਕਰਨੀ ਚਾਹੀਦੀ।
- ਸਟੱਡੀ ਰੂਮ 'ਚ ਕੁਦਰਤੀ ਰੋਸ਼ਨੀ ਦਾ ਸਰੋਤ ਜ਼ਰੂਰ ਹੋਣਾ ਚਾਹੀਦਾ ਹੈ। ਇਸ ਨਾਲ ਯਾਦ ਸ਼ਕਤੀ 'ਤੇ ਸਕਾਰਾਤਮਕ ਪ੍ਰਭਾਵ ਪੈਂਦਾ ਹੈ।
ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ।