Feng Shui Tips: ਫੇਂਗਸ਼ੁਈ ਮੁਤਾਬਕ ਘਰ ''ਚ ਰੱਖੋ ਤਿੰਨ ਲੱਤਾਂ ਵਾਲਾ ਡੱਡੂ, ਹੋਣਗੇ ਅਨੇਕਾਂ ਫ਼ਾਇਦੇ
11/10/2022 5:28:55 PM
ਨਵੀਂ ਦਿੱਲੀ- ਚੀਨੀ ਵਾਸਤੂ ਸ਼ਾਸਤਰ ਫੇਂਗਸ਼ੁਈ ਦਾ ਚਲਣ ਇਨੀਂ ਦਿਨੀਂ ਜ਼ੋਰਾਂ 'ਤੇ ਹੈ ਲੋਕ ਆਪਣੇ ਘਰ ਅਤੇ ਦਫ਼ਤਰਾਂ 'ਚ ਚੀਨੀ ਵਾਸਤੂ ਸ਼ਾਸਤਰ ਨਾਲ ਜੁੜੇ ਤਮਾਮ ਤਰ੍ਹਾਂ ਦੀਆਂ ਚੀਜ਼ਾਂ ਦਾ ਇਸਤੇਮਾਲ ਕਰਦੇ ਹਨ। ਤਾਂ ਜੋ ਘਰ 'ਚ ਨਕਾਰਾਤਮਕਤਾ ਦਾ ਮਾਹੌਲ ਬਣਿਆ ਰਹੇ। ਫੇਂਗਸ਼ੁਈ ਚੀਨ ਦਾ ਵਾਸਤੂ ਸ਼ਾਸਤਰ ਹੈ। ਹਿੰਦੂ ਧਰਮ ਗ੍ਰੰਥਾਂ ਦੇ ਅਨੁਸਾਰ ਵਾਸਤੂ ਸ਼ਾਸਤਰ ਦਾ ਇਸਤੇਮਾਲ ਪ੍ਰਾਚੀਨ ਕਾਲ ਤੋਂ ਹੀ ਕੀਤਾ ਜਾਂਦਾ ਰਿਹਾ ਹੈ। ਫੇਂਗਸ਼ੁਈ ਟਿਪਸ ਅਪਣਾ ਕੇ ਘਰ ਦੇ ਵਾਸਤੂ ਦੋਸ਼ਾਂ ਨੂੰ ਆਸਾਨੀ ਨਾਲ ਦੂਰ ਕੀਤਾ ਜਾ ਸਕਦਾ ਹੈ। ਫੇਂਗਸ਼ੁਈ 'ਚ 3 ਲੱਤਾਂ ਵਾਲੇ ਡੱਡੂ ਨੂੰ ਬਹੁਤ ਹੀ ਸ਼ੁੱਭ ਮੰਨਿਆ ਜਾਂਦਾ ਹੈ।
-ਫੇਂਗਸ਼ੁਈ ਡੱਡੂ ਨੂੰ ਧਨ ਲਾਭ ਅਤੇ ਚੰਗੀ ਸਿਹਤ ਦੇ ਨਜ਼ਰੀਏ ਬਹੁਤ ਕਿਸਮਤਵਾਲਾ ਮੰਨਿਆ ਜਾਂਦਾ ਹੈ। ਫੇਂਗਸ਼ੁਈ 'ਚ ਸਿੱਕਿਆਂ ਨੂੰ ਮੂੰਹ 'ਚ ਦਬਾਏ ਹੋਏ ਪੈਸਿਆਂ ਦੇ ਢੇਰ 'ਚ ਡੱਡੂ ਨੂੰ ਰੱਖਣ ਨਾਲ ਕਿਸਮਤ ਸਾਥ ਦਿੰਦੀ ਹੈ।
-ਫੇਂਗਸ਼ੁਈ ਵਾਸਤੂ ਸ਼ਾਸਤਰ 'ਚ ਡੱਡੂ ਨੂੰ ਘਰ ਦੇ ਅੰਦਰ ਮੁੱਖ ਦਰਵਾਜ਼ੇ ਦੇ ਕੋਲ ਰੱਖਣਾ ਸ਼ੁੱਭ ਹੁੰਦਾ ਹੈ। ਪਰ ਡੱਡੂ ਨੂੰ ਭੁੱਲ ਕੇ ਵੀ ਰਸੋਈ ਜਾਂ ਬਾਥਰੂਮ ਦੇ ਅੰਦਰ ਨਹੀਂ ਰੱਖਣਾ ਚਾਹੀਦਾ। ਅਜਿਹਾ ਕਰਨ ਨਾਲ ਕਿਸਮਤ ਤੁਹਾਡਾ ਸਾਥ ਨਹੀਂ ਦਿੰਦੀ।
-ਇਸ ਤੋਂ ਇਲਾਵਾ ਜੇਕਰ ਤੁਸੀਂ ਘਰ 'ਚ ਫੇਂਗਸ਼ੁਈ ਡੱਡੂ ਰੱਖਣਾ ਚਾਹੁੰਦੇ ਹੋ ਤਾਂ ਉਸ ਨੂੰ ਸਿੱਧੇ ਜ਼ਮੀਨ 'ਤੇ ਨਾ ਰੱਖੋ ਸਗੋਂ ਇਕ ਉੱਚੀ ਥਾਂ 'ਤੇ ਲਾਲ ਕਾਗਜ ਜਾਂ ਲਾਲ ਰੀਬਨ 'ਚ ਰੱਖੋ।
ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ।