ਮਾਰਚ ਦੇ ਆਖਰੀ ਸ਼ਨੀਵਾਰ ਇਹ ਉਪਾਅ ਕਰਨ ਨਾਲ ਹੋਣਗੀਆਂ ਸਾਰੀਆਂ ਇੱਛਾਵਾਂ ਪੂਰੀਆਂ
3/30/2019 4:50:31 PM

ਜਲੰਧਰ (ਬਿਊਰੋ) — ਅੱਜ ਮਾਰਚ ਮਹੀਨੇ ਦਾ ਆਖਰੀ ਸ਼ਨੀਵਾਰ ਹੈ। ਜੋਤਿਸ਼ੀ ਦੇ ਮੁਤਾਬਕ, ਮਾਰਚ ਦੇ ਆਖਰੀ ਸ਼ਨੀਵਾਰ ਦਾ ਦਿਨ ਬੇਹੱਦ ਖਾਸ ਮੰਨਿਆ ਜਾ ਰਿਹਾ ਹੈ। ਜੇਕਰ ਕਿਸੇ ਦੀ ਜ਼ਿੰਦਗੀ 'ਚ ਰੁਜ਼ਗਾਰ, ਨੌਕਰੀ, ਵਪਾਰ, ਮਕਾਨ, ਪਿਆਰ ਜਾਂ ਵਿਆਹ ਆਦਿ ਨਾਲ ਜੁੜੀ ਕੋਈ ਵੀ ਪ੍ਰੇਸ਼ਾਨੀ ਹੋਵੇ ਤਾਂ ਅੱਜ ਦੇ ਦਿਨ ਕੁਝ ਖਾਸ ਉਪਾਅ ਕਰਨੇ ਚਾਹੀਦੇ ਹਨ। ਜੇਕਰ ਤੁਸੀਂ ਚਾਹੁੰਦੇ ਹੋ ਕਿ ਤੁਹਾਡੀ ਜ਼ਿੰਦਗੀ ਦੀਆਂ ਸਾਰੀਆਂ ਸਮੱਸਿਆਵਾਂ ਦਾ ਖਾਤਮਾ ਹੋ ਜਾਵੇ ਤਾਂ ਅੱਗੇ ਦੱਸੇ ਉਪਾਅ ਅੱਜ ਦੇ ਦਿਨ ਇਕ ਵਾਰ ਜ਼ਰੂਰ ਕਰੋ—
ਉਪਾਅ
ਆਪਣੀ ਲੰਬਾਈ ਦੇ ਬਰਾਬਰ ਇਕ ਲਾਲ ਰੇਸ਼ਮੀ ਧਾਗਾ ਲਓ, ਉਸ ਨੂੰ ਗੰਗਾਜਲ ਨਾਲ ਧੋ ਲਓ। ਫਿਰ ਇਸ ਨੂੰ ਅੰਬ ਦੇ ਇਕ ਪੱਤੇ 'ਤੇ ਲਪੇਟ ਕੇ 'ਓਮ ਨਮ: ਸ਼ਿਵਾਏ' ਦਾ 108 ਵਾਰ ਜਾਪ ਕਰਦਿਆਂ ਕਿਸੇ ਪਾਵਨ ਨਦੀ ਦੇ ਵਹਿੰਦੇ ਜਲ 'ਚ ਪ੍ਰਵਾਹ ਕਰ ਦਿਓ। ਕਿਹਾ ਜਾਂਦਾ ਹੈ ਕਿ ਇਸ ਉਪਾਅ ਨਾਲ ਹਰ ਤਰ੍ਹਾਂ ਦੀਆਂ ਰੁਕਾਵਟਾਂ ਦੂਰ ਹੁੰਦੀਆਂ ਹਨ। ਅੱਜ ਯਾਨੀ ਸ਼ਨੀਵਾਰ ਦੀ ਸ਼ਾਮ ਨੂੰ ਇਕ ਤਾਜ਼ੀ ਰੋਟੀ ਆਪਣੇ ਸਾਹਮਣੇ ਰੱਖ ਕੇ, ਮਨ 'ਚ ਆਪਣੀ ਮਨੋਕਾਮਨਾ ਪ੍ਰਾਪਤੀ ਦੀ ਪ੍ਰਾਰਥਨਾ ਕਰੋ ਤੇ 11 ਵਾਰ 'ਓਮ ਸ਼ਨੀ ਦੇਵਾਏ ਨਮ:' ਜਪੋ। ਬਾਅਦ 'ਚ ਰੋਟੀ ਨੂੰ ਕਾਲੇ ਕੁੱਤੇ ਜਾਂ ਕਾਲੀ ਗਾਂ ਨੂੰ ਖਵਾ ਦਿਓ।
ਸ਼ਨੀਦੇਵ ਨੂੰ ਹਨੂੰਮਾਨ ਭਗਤ ਬੇਹੱਦ ਪਿਆਰੇ ਹਨ, ਇਸ ਲਈ ਇਸ ਦਿਨ ਹਨੂੰਮਾਨ ਮੰਦਰ 'ਚ ਬਜਰੰਗਬਲੀ ਦੇ ਸਾਹਮਣੇ ਖੜ੍ਹੇ ਹੋ ਕੇ ਜਾਂ ਫਿਰ ਘਰ 'ਚ ਹਨੂੰਮਾਨ ਜੀ ਦੀ ਮੂਰਤੀ ਜਾਂ ਤਸਵੀਰ ਸਾਹਮਣੇ 11 ਵਾਰ ਹਨੂੰਮਾਨ ਚਾਲੀਸਾ ਦਾ ਪਾਠ ਕਰੋ। ਬਾਅਦ 'ਚ ਜਿਸ ਪੁਸਤਕ ਤੋਂ ਹਨੂੰਮਾਨ ਚਾਲੀਸਾ ਦਾ ਪਾਠ ਕੀਤਾ ਹੋਵੇ, ਉਸ ਨੂੰ ਬੱਚਿਆਂ ਨੂੰ ਦਾਨ ਕਰ ਦਿਓ। ਮੰਨਿਆ ਜਾਂਦਾ ਹੈ ਕਿ ਅਜਿਹਾ ਕਰਨ ਨਾਲ ਕਿਸਮਤ ਦੇ ਬੰਦ ਦਰਵਾਜ਼ੇ ਖੁੱਲ੍ਹ ਜਾਂਦੇ ਹਨ ਤੇ ਰਾਜਯੋਗ ਵਰਗੇ ਭਾਗ ਬਣ ਜਾਂਦੇ ਹਨ।
ਸੰਭਵ ਹੋਵੇ ਤਾਂ ਅੱਜ ਦੇ ਇਸ ਖਾਸ ਸ਼ਨੀਵਾਰ ਨੂੰ 11 ਗਰੀਬਾਂ ਨੂੰ ਭੋਜਨ ਕਰਵਾਓ ਜਾਂ ਫਲਾਂ ਦਾ ਦਾਨ ਕਰ ਦਿਓ। ਅਜਿਹਾ ਕਰਨ ਨਾਲ ਨੌਕਰੀ, ਵਿਆਹ, ਵਪਾਰ ਆਦਿ 'ਚ ਆਉਣ ਵਾਲੀਆਂ ਰੁਕਾਵਟਾਂ ਦੂਰ ਹੁੰਦੀਆਂ ਹਨ।
ਸ਼ਨੀ ਦੇਵ ਦੀ ਮੂਰਤੀ ਦਾ ਸਰ੍ਹੋਂ ਦੇ ਤੇਲ ਨਾਲ ਅਭਿਸ਼ੇਕ ਕਰੋ, ਸ਼ਾਮ ਦੇ ਸਮੇਂ ਪਿੱਪਲ ਦੇ ਪੇੜ ਦੇ ਹੇਠਾਂ 11 ਦੀਵੇ ਜਗਾਓ। ਮਾਨਤਾ ਹੈ ਕਿ ਇਸ ਉਪਾਅ ਨੂੰ ਕਰਨ ਨਾਲ ਜ਼ਿੰਦਗੀ ਦੀਆਂ ਸਾਰੀਆਂ ਰੁਕਾਵਟਾਂ ਖਤਮ ਹੋ ਜਾਂਦੀਆਂ ਹਨ।