ਘਰ ''ਚ ਚਾਹੀਦੀ ਹੈ ਸੁੱਖ-ਸ਼ਾਂਤੀ ਤਾਂ ਬੈੱਡਰੂਮ ਦੇ ਇਨ੍ਹਾਂ ਵਾਸਤੂ ਟਿਪਸ ਨੂੰ ਭੁੱਲ ਕੇ ਵੀ ਨਾ ਕਰੋ ਨਜ਼ਰਅੰਦਾਜ਼

10/4/2023 11:16:13 AM

ਨਵੀਂ ਦਿੱਲੀ- ਹਰ ਵਿਅਕਤੀ ਆਪਣੇ ਸੁਫ਼ਨਿਆਂ ਦੇ ਘਰ ਨੂੰ ਆਪਣੇ ਹਿਸਾਬ ਨਾਲ ਸਜਾਉਣਾ ਪਸੰਦ ਕਰਦਾ ਹੈ। ਪਰ ਵਾਸਤੂ ਸ਼ਾਸਤਰ 'ਚ ਇਸ ਦੀ ਸਜਾਵਟ ਨੂੰ ਲੈ ਕੇ ਕੁਝ ਨਿਯਮ ਦੱਸੇ ਗਏ ਹਨ ਕਿ ਕਿਹੜੀ ਚੀਜ਼ ਨੂੰ ਕਿੱਥੇ ਰੱਖਣਾ ਚਾਹੀਦਾ ਹੈ। ਇਸ ਤੋਂ ਇਲਾਵਾ ਵਾਸਤੂ ਸ਼ਾਸਤਰ 'ਚ ਬੈੱਡਰੂਮ ਨਾਲ ਸਬੰਧਤ ਵਾਸਤੂ ਨਿਯਮਾਂ ਦਾ ਵੀ ਜ਼ਿਕਰ ਕੀਤਾ ਗਿਆ ਹੈ। ਜੇਕਰ ਇਨ੍ਹਾਂ ਨਿਯਮਾਂ ਦਾ ਧਿਆਨ ਰੱਖਿਆ ਜਾਵੇ ਤਾਂ ਘਰ 'ਚ ਸੁੱਖ-ਸ਼ਾਂਤੀ ਅਤੇ ਸਕਾਰਾਤਮਕਤਾ ਆਉਂਦੀ ਹੈ ਅਤੇ ਪਰਿਵਾਰ ਨਾਲ ਰਿਸ਼ਤਾ ਵੀ ਮਜ਼ਬੂਤ ​​ਹੁੰਦਾ ਹੈ। ਤਾਂ ਆਓ ਜਾਣਦੇ ਹਾਂ ਉਨ੍ਹਾਂ ਬਾਰੇ...
ਇੱਥੇ ਹੋਵੇ ਬੈੱਡਰੂਮ ਦਾ ਮੁੱਖ ਦਰਵਾਜ਼ਾ
ਬੈੱਡਰੂਮ ਦਾ ਮੁੱਖ ਦਰਵਾਜ਼ਾ ਉੱਤਰ, ਪੱਛਮ ਜਾਂ ਪੂਰਬ ਦਿਸ਼ਾ 'ਚ ਹੋਣਾ ਸ਼ੁਭ ਮੰਨਿਆ ਜਾਂਦਾ ਹੈ। ਇਸ ਤੋਂ ਇਲਾਵਾ ਬੈੱਡਰੂਮ ਦੇ ਮੁੱਖ ਦਰਵਾਜ਼ੇ ਦੇ ਸਾਹਮਣੇ ਕਦੇ ਵੀ ਬਿਸਤਰ ਨਹੀਂ ਰੱਖਣਾ ਚਾਹੀਦਾ।
ਇਸ ਦਿਸ਼ਾ 'ਚ ਸਿਰ ਰੱਖ ਕੇ ਨਾ ਸੌਂਵੋ
ਕਦੇ ਵੀ ਦੱਖਣ ਜਾਂ ਪੂਰਬ ਦਿਸ਼ਾ 'ਚ ਸਿਰ ਰੱਖ ਕੇ ਨਹੀਂ ਸੌਣਾ ਚਾਹੀਦਾ। ਇਸ ਦਿਸ਼ਾ 'ਚ ਸੌਣ ਨਾਲ ਰਾਤ ਨੂੰ ਚੰਗੀ ਨੀਂਦ ਨਹੀਂ ਆਵੇਗੀ ਅਤੇ ਜੀਵਨ 'ਚ ਸੁੱਖ-ਸ਼ਾਂਤੀ ਵੀ ਨਹੀਂ ਆਵੇਗੀ।
ਕਿਹੋ ਜਿਹੀਆਂ ਪੇਂਟਿੰਗਾਂ ਲਗਾਉਣੀਆਂ ਹੁੰਦੀਆਂ ਹਨ ਸ਼ੁਭ
ਬੈੱਡਰੂਮ 'ਚ ਜਿਸ ਤਰ੍ਹਾਂ ਦੀਆਂ ਮੂਰਤੀਆਂ ਅਤੇ ਪੇਂਟਿੰਗਾਂ ਹੁੰਦੀਆਂ ਹਨ, ਉਸ ਨਾਲ ਵੀ ਮੂਡ ਪ੍ਰਭਾਵਿਤ ਹੁੰਦਾ ਹੈ। ਕਮਰੇ 'ਚ ਆਲੀਸ਼ਾਨ, ਖੂਬਸੂਰਤ ਪੇਂਟਿੰਗਾਂ ਨੂੰ ਕੰਧ 'ਤੇ ਲਗਾਉਣਾ ਸ਼ੁਭ ਮੰਨਿਆ ਜਾਂਦਾ ਹੈ। ਇਸ ਤੋਂ ਇਲਾਵਾ ਇੱਥੇ ਕ੍ਰਿਸਟਲ ਕਰੇਨ ਦਾ ਜੋੜਾ ਰੱਖਣਾ ਵੀ ਸ਼ੁਭ ਮੰਨਿਆ ਜਾਂਦਾ ਹੈ। ਇਹ ਵਿਆਹੁਤਾ ਰਿਸ਼ਤੇ ਨੂੰ ਮਜ਼ਬੂਤ ​​ਕਰਨ 'ਚ ਮਦਦ ਕਰਦਾ ਹੈ।
ਇੰਨਾ ਉੱਚਾ ਲਗਾਓ ਸ਼ੀਸ਼ਾ
ਵਾਸਤੂ ਅਨੁਸਾਰ ਬੈੱਡਰੂਮ 'ਚ ਸ਼ੀਸ਼ਾ ਵੀ ਮੁੱਖ ਭੂਮਿਕਾ ਨਿਭਾਉਂਦਾ ਹੈ। ਮਾਨਤਾਵਾਂ ਦੇ ਅਨੁਸਾਰ ਸ਼ੀਸ਼ਾ ਜ਼ਮੀਨ ਤੋਂ ਲਗਭਗ 4-5 ਫੁੱਟ ਉੱਚਾ ਹੋਣਾ ਚਾਹੀਦਾ ਹੈ ਪਰ ਧਿਆਨ ਰੱਖੋ ਕਿ ਦੋ ਸ਼ੀਸ਼ੇ ਕਦੇ ਵੀ ਇਕ ਦੂਜੇ ਦੇ ਸਾਹਮਣੇ ਨਹੀਂ ਰੱਖਣੇ ਚਾਹੀਦੇ ਕਿਉਂਕਿ ਇਹ ਘਰ 'ਚ ਗਲਤ ਵਾਈਬਸ ਨੂੰ ਆਕਰਸ਼ਿਤ ਕਰਦੇ ਹਨ। ਬੈੱਡਰੂਮ 'ਚ ਸ਼ੀਸ਼ੇ ਲਗਾਉਣ ਲਈ ਉੱਤਰ, ਪੂਰਬ ਅਤੇ ਪੱਛਮ ਦਿਸ਼ਾਵਾਂ ਨੂੰ ਸ਼ੁਭ ਮੰਨਿਆ ਜਾਂਦਾ ਹੈ।
ਬੈੱਡਰੂਮ 'ਚ ਕਰਵਾਓ ਇਹ ਰੰਗ
ਬੈੱਡਰੂਮ ਦਾ ਰੰਗ ਵੀ ਬਹੁਤ ਮਹੱਤਵਪੂਰਨ ਮੰਨਿਆ ਜਾਂਦਾ ਹੈ। ਹਲਕੇ ਗੁਲਾਬੀ, ਸਲੇਟੀ, ਨੀਲੇ, ਭੂਰੇ, ਹਰੇ ਅਤੇ ਹੋਰ ਹਲਕੇ ਰੰਗਾਂ ਨੂੰ ਘਰ 'ਚ ਕਰਨਾ ਸ਼ੁਭ ਮੰਨਿਆ ਜਾਂਦਾ ਹੈ।

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Aarti dhillon

Content Editor Aarti dhillon